Home /News /lifestyle /

Whatsapp ਨੇ ਨਵੇਂ ਆਈਟੀ ਨਿਯਮਾਂ ਤਹਿਤ 19 ਲੱਖ ਤੋਂ ਵੱਧ ਖਾਤਿਆਂ ਨੂੰ ਕੀਤਾ Ban

Whatsapp ਨੇ ਨਵੇਂ ਆਈਟੀ ਨਿਯਮਾਂ ਤਹਿਤ 19 ਲੱਖ ਤੋਂ ਵੱਧ ਖਾਤਿਆਂ ਨੂੰ ਕੀਤਾ Ban

Whatsapp ਨੇ ਨਵੇਂ ਆਈਟੀ ਨਿਯਮਾਂ ਤਹਿਤ 19 ਲੱਖ ਤੋਂ ਵੱਧ ਖਾਤਿਆਂ ਨੂੰ ਕੀਤਾ Ban (ਸੰਕੇਤਿਕ ਤਸਵੀਰ)

Whatsapp ਨੇ ਨਵੇਂ ਆਈਟੀ ਨਿਯਮਾਂ ਤਹਿਤ 19 ਲੱਖ ਤੋਂ ਵੱਧ ਖਾਤਿਆਂ ਨੂੰ ਕੀਤਾ Ban (ਸੰਕੇਤਿਕ ਤਸਵੀਰ)

ਵਟਸਐਪ ਨੇ ਮਈ 'ਚ 19 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਮੈਸੇਜਿੰਗ ਐਪ ਨੇ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ।

  • Share this:

ਨਵੀਂ ਦਿੱਲੀ : ਵਟਸਐਪ ਨੇ ਮਈ 'ਚ 19 ਲੱਖ ਤੋਂ ਜ਼ਿਆਦਾ ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਮੈਸੇਜਿੰਗ ਐਪ ਨੇ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ। ਮੈਟਾ ਦੀ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਨੇ ਕਿਹਾ ਕਿ ਉਸ ਨੇ ਨਵੇਂ ਆਈਟੀ ਨਿਯਮ, 2021 ਦੇ ਤਹਿਤ ਇਨ੍ਹਾਂ ਵਟਸਐਪ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਟਸਐਪ ਨੇ ਵਟਸਐਪ ਅਕਾਊਂਟ ਨੂੰ ਬੈਨ ਕੀਤਾ ਹੋਵੇ। ਕੰਪਨੀ ਪਹਿਲਾਂ ਵੀ ਕਈ ਵਾਰ ਅਜਿਹੀ ਕਾਰਵਾਈ ਕਰ ਚੁੱਕੀ ਹੈ। Whatsapp ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਆਧੁਨਿਕ ਤਕਨੀਕਾਂ 'ਚ ਕਾਫੀ ਨਿਵੇਸ਼ ਕੀਤਾ ਹੈ। ਇਸ ਦੇ ਨਾਲ, ਸਾਡੇ ਡੇਟਾ ਵਿਗਿਆਨੀ ਅਤੇ ਮਾਹਰ ਲਗਾਤਾਰ ਸਾਡੇ ਪਲੇਟਫਾਰਮ 'ਤੇ ਉਪਭੋਗਤਾਵਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਲੱਗੇ ਹੋਏ ਹਨ। ਦੱਸ ਦੇਈਏ ਕਿ ਨਵੇਂ ਆਈਟੀ ਨਿਯਮਾਂ ਦੇ ਤਹਿਤ, 50 ਲੱਖ ਤੋਂ ਵੱਧ ਉਪਭੋਗਤਾਵਾਂ ਵਾਲੇ ਸਾਰੇ ਡਿਜੀਟਲ ਪਲੇਟਫਾਰਮਾਂ ਨੂੰ ਹਰ ਮਹੀਨੇ ਕੰਪਸਾਇੰਸ ਰਿਪੋਰਟ ਪ੍ਰਕਾਸ਼ਤ ਕਰਨੀ ਹੁੰਦੀ ਹੈ। ਇਸ ਤੋਂ ਇਲਾਵਾ ਉਪਭੋਗਤਾਵਾਂ ਤੋਂ ਪ੍ਰਾਪਤ ਸ਼ਿਕਾਇਤਾਂ ਦੀ ਜਾਣਕਾਰੀ ਦਾ ਵੇਰਵਾ ਦੇਣਾ ਵੀ ਲਾਜ਼ਮੀ ਹੈ।

ਖਾਤੇ ਕਿਉਂ ਹੋਏ ਬੈਨ

ਕੰਪਨੀ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਆਪਣੇ ਵਟਸਐਪ 'ਤੇ ਗੈਰ-ਕਾਨੂੰਨੀ, ਅਸ਼ਲੀਲ, ਅਪਮਾਨਜਨਕ, ਧਮਕੀ, ਡਰਾਉਣ ਜਾਂ ਪਰੇਸ਼ਾਨ ਕਰਨ, ਨਫ਼ਰਤ ਫੈਲਾਉਣ ਜਾਂ ਕਿਸੇ ਨੂੰ ਭੜਕਾਉਣ ਵਾਲੀ ਸਮੱਗਰੀ ਸ਼ੇਅਰ ਕਰਦਾ ਹੈ, ਤਾਂ ਉਸ ਦੇ ਖਾਤੇ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਯੂਜ਼ਰ ਕੰਪਨੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਾਤੇ ਨੂੰ ਬੈਨ ਕੀਤਾ ਜਾ ਸਕਦਾ ਹੈ।


ਅਪ੍ਰੈਲ 'ਚ 16.6 ਲੱਖ ਖਾਤਿਆਂ 'ਤੇ ਪਾਬੰਦੀ ਲਗਾਈ ਗਈ ਸੀ

ਇਸ ਤੋਂ ਪਹਿਲਾਂ ਅਪ੍ਰੈਲ 'ਚ ਵੀ WhatsApp ਨੇ 16.6 ਲੱਖ ਭਾਰਤੀਆਂ ਦੇ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਮਈ 'ਚ 528 ਸ਼ਿਕਾਇਤਾਂ ਮਿਲੀਆਂ ਸਨ ਅਤੇ ਉਨ੍ਹਾਂ 'ਚੋਂ 24 ਮਾਮਲਿਆਂ 'ਚ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ, ਅਪ੍ਰੈਲ ਵਿੱਚ, ਵਟਸਐਪ ਨੂੰ 844 ਸ਼ਿਕਾਇਤਾਂ ਦੀਆਂ ਰਿਪੋਰਟਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ ਉਨ੍ਹਾਂ ਨੇ 123 ਮਾਮਲਿਆਂ ਵਿੱਚ ਕਾਰਵਾਈ ਕੀਤੀ ਸੀ। ਇਸ ਦੇ ਨਾਲ ਹੀ, ਮਾਰਚ ਵਿੱਚ ਵੀ, ਪਲੇਟਫਾਰਮ ਨੇ ਦੇਸ਼ ਵਿੱਚ 18 ਲੱਖ ਤੋਂ ਵੱਧ ਅਜਿਹੇ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ। ਮਾਰਚ 'ਚ ਵਟਸਐਪ ਨੂੰ 597 ਸ਼ਿਕਾਇਤਾਂ ਮਿਲੀਆਂ ਅਤੇ ਕੰਪਨੀ ਨੇ 74 ਖਾਤਿਆਂ 'ਤੇ ਕਾਰਵਾਈ ਕੀਤੀ।

Published by:Ashish Sharma
First published:

Tags: Banned, India, Whatsapp, Whatsapp Account