ਭਾਰਤ 'ਚ ਵਰਤਿਆ ਜਾਂਦਾ ਹੈ ਸਭ ਤੋਂ ਜ਼ਿਆਦਾ Whatsapp, Facebook ਨੂੰ ਪਛਾੜ ਦੁਨੀਆਂ ਭਰ 'ਚ ਬਣਿਆ ਨੰ.1


Updated: January 18, 2019, 2:01 PM IST
ਭਾਰਤ 'ਚ ਵਰਤਿਆ ਜਾਂਦਾ ਹੈ ਸਭ ਤੋਂ ਜ਼ਿਆਦਾ Whatsapp, Facebook ਨੂੰ ਪਛਾੜ ਦੁਨੀਆਂ ਭਰ 'ਚ ਬਣਿਆ ਨੰ.1
ਭਾਰਤ 'ਚ ਵਰਤਿਆ ਜਾਂਦਾ ਹੈ ਸਭ ਤੋਂ ਜ਼ਿਆਦਾ Whatsapp

Updated: January 18, 2019, 2:01 PM IST
ਪਿਛਲੇ ਕੁੱਝ ਸਾਲਾਂ ਦੀ ਗੱਲ ਕਰੀਏ ਤਾਂ ਫੇਸਬੁੱਕ ਇੱਕ ਅਜਿਹਾ ਐਪ ਹੈ ਜੋ ਸਭ ਨੂੰ ਪਿੱਛੇ ਛੱਡ ਕੇ ਹਮੇਸ਼ਾ ਅੱਗੇ ਰਿਹਾ ਪਰ ਹੁਣ ਫੇਸਬੁੱਕ ਨੂੰ ਪਛਾੜ ਕੇ ਵਟ੍ਹਸਐਪ ਨੰਬਰ.1 ਬਣ ਗਿਆ ਹੈ। ਮਹੀਨਾਵਾਰ ਐਕਟਿਵ ਯੂਜ਼ਰਸ ਦੇ ਮਾਮਲੇ ਵਿੱਚ ਵਟ੍ਹਸਐਪ ਟਾੱਪ ਉੱਤੇ ਪਹੁੰਚ ਗਿਆ ਹੈ। Analytic Firm App Annie ਵੱਲੋਂ ਜਾਰੀ ਕੀਤੇ ਗਈ ਰਿਪੋਰਟ ਮੁਤਾਬਕ ਵਟ੍ਹਸਐਪ ਨੇ ਫੇਸਬੁੱਕ ਨੂੰ ਸਤੰਬਰ ਵਿੱਚ ਪਿੱਛੇ ਛੱਡ ਦਿੱਤਾ ਹੈ।

ਰਿਪੋਰਟ ਅਨੁਸਾਰ ਵਟ੍ਹਸਐਪ ਭਾਰਤ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲਾ ਐਪ ਹੈ। ਫੇਸਬੁੱਕ, ਸ਼ੇਅਰ-ਇੱਟ, ਮੈਸੇਂਜਰ ਤੇ ਟਰੂਕਾੱਲਰ ਐਪਸ ਦਾ ਭਾਰਤ ਵਿੱਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਟ੍ਹਸਐਪ ਉੱਤੇ ਐਕਟਿਵ ਯੂਜ਼ਰਸ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ ਤੇ ਦੂਜੇ ਨੰਬਰ ਤੇ ਫੇਸਬੁੱਕ ਰਿਹਾ। Android ਤੇ iOS ਦੋਨੋਂ ਹੀ ਪਲੇਟਫਾੱਰਮ ਉੱਤੇ ਇਨ੍ਹਾਂ ਐਪਸ ਦੇ ਸਭ ਤੋਂ ਜ਼ਿਆਦਾ ਐਕਟਿਵ ਯੂਜ਼ਰਸ ਰਹੇ।

App Annie ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਟ੍ਹਸਐਪ ਦੇ ਲਈ ਐਕਟਿਵ ਯੂਜ਼ਰਸ ਦੇ ਮਾਮਲੇ ਵਿੱਚ ਭਾਰਤ ਸਭ ਤੋਂ ਉੱਪਰ ਰਿਹਾ ਇਸ ਤੋਂ ਬਾਅਦ ਬ੍ਰਾਜ਼ੀਲ, ਮੈਕਸਿਕੋ, ਤੁਰਕੀ ਤੇ ਰੂਸ ਰਹੇ। ਹਾਲਾਂਕਿ ਵਟ੍ਹਸਐਪ ਦੀ ਇਹ ਗਰੋਥ ਸਿਰਫ਼ ਡਿਵੈਲਪਿੰਗ ਮਾਰਕੀਟ ਦੇ ਕਾਰਣ ਨਹੀਂ ਸਗੋਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਤੇ ਅਲੱਗ ਫੀਚਰਸ ਨੇ ਇਸਨੂੰ ਟਾੱਪ ਤੇ ਪਹੁੰਚਾਇਆ।

ਇਹ ਹਨ ਭਾਰਤ ਵਿੱਚ ਇਸਤੇਮਾਲ ਹੋਣ ਵਾਲੇ Top 10 Apps
First published: January 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...