WhatsApp ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ, ਜਿਸ ਵਿੱਚ ਕੈਮਰਾ ਸੈਟਿੰਗ ਨੂੰ ਬਿਹਤਰ ਬਣਾਉਣਾ, ਬੈਕਗ੍ਰਾਉਂਡ ਵਿੱਚ ਵੌਇਸ ਨੋਟ ਚਲਾਉਣਾ ਸ਼ਾਮਲ ਹੈ। ਹੁਣ ਕੰਪਨੀ ਨਵੀਂ ਅਪਡੇਟ 'ਚ ਡਰਾਇੰਗ ਟੂਲ ਲਿਆ ਰਹੀ ਹੈ। ਇਸ 'ਚ ਇਕ ਨਵਾਂ ਪੈਨਸਿਲ ਆਈਕਨ ਹੋਵੇਗਾ, ਜਿਸ ਨਾਲ ਇਸ ਨੂੰ ਅੱਗੇ ਭੇਜਣ ਤੋਂ ਪਹਿਲਾਂ ਚਿੱਤਰ ਅਤੇ ਵੀਡੀਓ 'ਤੇ ਕੁਝ ਬਣਾਇਆ ਜਾ ਸਕੇਗਾ।
ਹਾਲਾਂਕਿ ਵਟਸਐਪ 'ਚ ਪੈਨਸਿਲ ਦਾ ਫੀਚਰ ਪਹਿਲਾਂ ਹੀ ਮੌਜੂਦ ਹੈ ਪਰ ਨਵੀਂ ਅਪਡੇਟ ਆਉਣ ਤੋਂ ਬਾਅਦ ਯੂਜ਼ਰਸ ਨੂੰ ਮੋਟੀ ਅਤੇ ਪਤਲੀ ਪੈਨਸਿਲ ਮਿਲਣਗੀਆਂ, ਜਿਸ ਨਾਲ ਡਰਾਇੰਗ ਦਾ ਅਨੁਭਵ ਬਦਲ ਜਾਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ 'ਚ ਬਲਰ ਇਮੇਜ ਟੂਲ ਵੀ ਉਪਲੱਬਧ ਹੋਵੇਗਾ।
ਇਸ ਫੀਚਰ ਨੂੰ WhatsApp ਬੀਟਾ ਐਂਡ੍ਰਾਇਡ 2.22.3.5 ਅਪਡੇਟ 'ਚ ਦੇਖਿਆ ਗਿਆ ਹੈ, ਪਰ ਡਿਫਾਲਟ ਤੌਰ 'ਤੇ ਡਿਸੇਬਲ ਕੀਤਾ ਗਿਆ ਸੀ। ਇਹ ਫੀਚਰ ਅਜੇ ਵੀ ਡਿਵੈਲਪਰਜ਼ ਮੋਡ ਵਿੱਚ ਹੈ, ਅਤੇ ਜਲਦੀ ਹੀ ਬੀਟਾ ਟੈਸਟਰਾਂ ਨੂੰ ਪੇਸ਼ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਵਟਸਐਪ ਦੇ ਡੈਸਕਟਾਪ ਯੂਜ਼ਰਸ ਨੂੰ ਨਵਾਂ ਚੈਟ ਬਬਲ ਕਲਰ ਮਿਲੇਗਾ, ਜਿਸ ਨਾਲ ਯੂਜ਼ਰਸ ਨੂੰ ਡਾਰਕ ਮੋਡ ਦੀ ਵਰਤੋਂ ਕਰਦੇ ਸਮੇਂ ਨਵਾਂ ਗੂੜ੍ਹਾ ਨੀਲਾ ਰੰਗ ਮਿਲੇਗਾ। ਇਹ ਅਪਡੇਟ ਵਿੰਡੋਜ਼ ਅਤੇ ਮੈਕੋਸ ਐਪਸ ਲਈ ਆਵੇਗਾ, ਜੋ ਵਟਸਐਪ ਬੀਟਾ ਡੈਸਕਟਾਪ 2.2201.2 ਵਿੱਚ ਚੈਟ ਬਬਲ ਨੂੰ ਹਰਾ ਕਰ ਦੇਵੇਗਾ। ਚੈਟ ਬਾਰ ਅਤੇ ਬੈਕਗ੍ਰਾਊਂਡ ਦਾ ਰੰਗ ਵੀ ਬਦਲ ਜਾਵੇਗਾ।
ਤੁਹਾਨੂੰ ਮਿਲੇਗਾ ਨੋਟੀਫਿਕੇਸ਼ਨ ਮੈਨੇਜ ਕਰਨ ਦਾ ਆਪਸ਼ਨ : ਦੂਜੇ ਅਪਡੇਟ ਵਿੱਚ, WhatsApp ਦੇ iOS ਉਪਭੋਗਤਾਵਾਂ ਨੂੰ ਨੋਟੀਫਿਕੇਸ਼ਨ ਸੈਟਿੰਗਜ਼ ਨੂੰ ਮੈਨੇਜ ਕਰਨ ਦਾ ਵਿਕਲਪ ਵੀ ਮਿਲੇਗਾ, ਜਿਸ ਨਾਲ ਉਹ ਇਹ ਸੈੱਟ ਕਰ ਸਕਣਗੇ ਕਿ ਕਿਹੜੀਆਂ ਚੈਟ ਜਾਂ ਗਰੁੱਪ ਚੈਟ ਨੋਟੀਫਿਕੇਸ਼ਨ ਪ੍ਰਾਪਤ ਕੀਤੀਆਂ ਜਾਣੀਆਂ ਹਨ, ਅਤੇ ਨੋਟੀਫਿਕੇਸ਼ਨ ਸਾਊਂਡ ਨੂੰ ਵੀ ਮੈਨੇਜ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਵਟਸਐਪ 'ਤੇ ਇਕ ਮੈਸੇਜ ਰਿਐਕਸ਼ਨ ਟੈਬ ਵੀ ਹੋਵੇਗਾ, ਜਿਸ 'ਚ ਯੂਜ਼ਰ ਇਹ ਦੇਖ ਸਕਣਗੇ ਕਿ ਕਿਸ ਨੇ ਕਿਸ ਮੈਸੇਜ 'ਤੇ ਰਿਐਕਟ ਕੀਤਾ ਹੈ। ਰਿਪੋਰਟ ਮੁਤਾਬਕ ਕੰਪਨੀ ਲੰਬੇ ਸਮੇਂ ਤੋਂ ਇਸ ਮੈਸੇਜ ਰਿਐਕਸ਼ਨ ਫੀਚਰ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਯੂਜ਼ਰਸ ਮੈਸੇਜ 'ਤੇ ਰਿਐਕਸ਼ਨ ਕਰ ਸਕਣਗੇ। ਇਹ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਯੂਜ਼ਰਸ ਫੇਸਬੁੱਕ ਮੈਸੇਂਜਰ ਜਾਂ ਇੰਸਟਾਗ੍ਰਾਮ 'ਤੇ ਕਰਦੇ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।