ਵਟਸਐਪ ਆਪਣੇ ਯੂਜ਼ਰਸ ਲਈ ਕਈ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। WhatsApp ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਤੁਸੀਂ WhatsApp 'ਤੇ ਆਪਣਾ ਯੂਜ਼ਰਨੇਮ ਸੈੱਟ ਕਰ ਸਕੋਗੇ। ਬੀਟਾ ਟੈਸਟਿੰਗ ਚੈਨਲ 'ਤੇ ਉਪਭੋਗਤਾ ਅਜੇ ਇਸ ਫੀਚਰ ਦੀ ਵਰਤੋਂ ਨਹੀਂ ਕਰ ਸਕਦੇ ਹਨ ਕਿਉਂਕਿ ਇਹ ਅਜੇ ਵੀ ਟੈਸਟਿੰਗ ਅਤੇ ਡਿਲੈਲਪਮੈਂਟ ਫੇਸ ਵਿੱਚ ਚੱਲ ਰਿਹਾ ਹੈ। ਇਕ ਫੀਚਰ ਟਰੈਕਰ ਨੇ ਇਸ ਨੂੰ ਆਪਣੇ ਪਲੇਟਫਾਰਮ 'ਤੇ ਸ਼ੇਅਰ ਕੀਤਾ ਹੈ। ਕੰਪਨੀ ਇਸ ਨੂੰ ਜਲਦੀ ਹੀ ਯੂਜ਼ਰਸ ਲਈ ਰੋਲਆਊਟ ਕਰ ਸਕਦੀ ਹੈ।
ਹੁਣ ਵਟਸਐਪ 'ਤੇ ਫੋਨ ਨੰਬਰ ਨਹੀਂ ਬਲਕਿ ਯੂਜ਼ਰ ਨੇਮ ਦੀ ਵਰਤੋਂ ਕੀਤੀ ਜਾ ਸਕੇਗੀ। ਵਟਸਐਪ ਫੀਚਰ ਟ੍ਰੈਕਰ WABetaInfo ਦੇ ਅਨੁਸਾਰ, ਹਾਲ ਹੀ ਵਿੱਚ ਜਾਰੀ ਕੀਤੇ ਗਏ WhatsApp for Android ਬੀਟਾ 2.23.11.15 ਵਿੱਚ ਇੱਕ ਵਿਸ਼ੇਸ਼ਤਾ ਸ਼ਾਮਲ ਕੀਤੀ ਗਈ ਹੈ ਜੋ ਉਪਭੋਗਤਾਵਾਂ ਨੂੰ ਆਪਣੇ ਪ੍ਰੋਫਾਈਲ ਲਈ ਇੱਕ ਯੂਜ਼ਰ ਨੇਮ ਚੁਣਨ ਦੀ ਆਗਿਆ ਦੇਵੇਗੀ। ਇਹ ਫੀਚਰ ਅਜੇ ਵੀ ਡਿਵੈਲਪਮੈਂਟ ਮੋਡ ਵਿੱਚ ਚੱਲ ਰਿਹਾ ਹੈ।
ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। WABetaInfo ਵੱਲੋਂ ਸਾਂਝੀ ਕੀਤੀ ਗਈ ਪ੍ਰੀਵਿਊ ਫੋਟੋ ਦੇ ਅਨੁਸਾਰ, ਮੈਸੇਜਿੰਗ ਸਰਵਿਸ ਯੂਜ਼ਰ ਨੇਮ ਦੇ ਹੇਠਾਂ "This is your unique username" ਦਾ ਜ਼ਿਕਰ ਕਰੇਗੀ। ਫੀਚਰ ਟ੍ਰੈਕਰ ਦਾ ਕਹਿਣਾ ਹੈ ਕਿ ਯੂਜ਼ਰਨੇਮ ਪਿਕਰ ਫੀਚਰ ਮੇਨੂ > ਸੈਟਿੰਗ > ਪ੍ਰੋਫਾਈਲ 'ਤੇ ਤਿੰਨ ਬਿੰਦੀਆਂ ਨਾਲ ਟੈਪ ਕਰਨ ਨਾਲ ਉਪਲਬਧ ਹੋਵੇਗਾ। ਤੁਸੀਂ ਯੂਜ਼ਰ ਨੇਮ ਨੂੰ ਅੱਗੇ ਜਾ ਕੇ ਐਡਿਟ ਵੀ ਕਰ ਸਕਦੇ ਹੋ। ਯੂਜ਼ਰ ਨੇਮ ਦੇ ਕੋਲ ਪੈਨਸਿਲ ਆਈਕਨ ਮਿਲੇਗਾ, ਜਿਸ ਦੀ ਮਦਦ ਨਾਲ ਤੁਸੀਂ ਆਪਣਾ ਯੂਜ਼ਰ ਨੇਮ ਬਦਲ ਸਕੋਗੇ। ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਇਹ ਫੀਚਰ ਕਿਵੇਂ ਕੰਮ ਕਰੇਗਾ। ਰਿਪੋਰਟ ਮੁਤਾਬਕ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਵਟਸਐਪ ਸਿਰਫ ਇਕ ਯੂਜ਼ਰ ਨੇਮ ਸੈੱਟ ਕਰਨ ਦਾ ਆਪਸ਼ਨ ਦੇ ਸਕਦਾ ਹੈ। ਇਸ ਦਾ ਮਤਲਬ ਹੈ ਕਿ ਵਟਸਐਪ ਦੀ ਵਰਤੋਂ ਕਰਨ ਲਈ ਤੁਹਾਨੂੰ ਹੁਣ ਫੋਨ ਨੰਬਰ ਦੀ ਲੋੜ ਨਹੀਂ ਹੋਵੇਗੀ। ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਕਿ ਇਸ ਬਾਰੇ ਕੰਪਨੀ ਨੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਅਗਲੇ ਕੁੱਝ ਹਫਤਿਆਂ ਵਿੱਚ ਕੰਪਨੀ ਵੱਲੋਂ ਇਸ ਦੀ ਜਾਣਕਾਰੀ ਜਨਤਕ ਕੀਤੀ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Whatsapp, WhatsApp New Feature