ਵਟਸਐਪ (WhatsApp) ਅਪਡੇਟ: ਰਿਪੋਰਟ ਦੇ ਅਨੁਸਾਰ, WhatsApp ਯੂਨੀਵਰਸਲ ਵਿੰਡੋਜ਼ ਪਲੇਟਫਾਰਮ ਬੀਟਾ ਐਪ ਵਿੱਚ ਵੌਇਸ ਨੋਟਸ ਨੂੰ ਰੋਕਣ ਅਤੇ ਮੁੜ ਸ਼ੁਰੂ (pause and resume) ਕਰਨ ਦਾ ਵਿਕਲਪ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਫੀਚਰ ਪਹਿਲਾਂ ਤੋਂ ਹੀ ਐਂਡ੍ਰਾਇਡ ਅਤੇ iOS 'ਤੇ ਮੌਜੂਦ ਹੈ ਅਤੇ ਹੁਣ ਇਹ ਵਿੰਡੋਜ਼ 'ਤੇ ਆ ਰਿਹਾ ਹੈ। ਆਓ ਤੁਹਾਨੂੰ ਦਸਦੇ ਹਾਂ ਕਿ ਇਹ ਫੀਚਰ ਤੁਹਾਡੇ ਲਈ ਕਿਵੇਂ ਕੰਮ ਆਵੇਗਾ।
ਵਟਸਐਪ (WhatsApp) ਜਲਦੀ ਹੀ ਵੌਇਸ ਨੋਟ ਫੀਚਰ ਲਈ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
WhatsApp ਵਿੰਡੋਜ਼ ਬੀਟਾ ਐਪ ਲਈ ਵੌਇਸ ਨੋਟਸ ਨੂੰ ਰੋਕਣ ਅਤੇ ਮੁੜ ਸ਼ੁਰੂ ਕਰਨ (pause and resume) ਦਾ ਵਿਕਲਪ ਲਿਆਉਣ 'ਤੇ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਫੀਚਰ ਪਹਿਲਾਂ ਤੋਂ ਹੀ Android ਅਤੇ iOS 'ਤੇ ਉਪਲਬਧ ਹੈ।
WABetaInfo ਦੀ ਰਿਪੋਰਟ ਦੇ ਅਨੁਸਾਰ, WhatsApp ਯੂਨੀਵਰਸਲ ਵਿੰਡੋਜ਼ ਪਲੇਟਫਾਰਮ ਬੀਟਾ ਐਪ ਵਿੱਚ ਵੌਇਸ ਨੋਟਸ ਨੂੰ ਰੋਕਣ ਅਤੇ ਮੁੜ ਸ਼ੁਰੂ ਕਰਨ (pause and resume) ਦਾ ਵਿਕਲਪ ਹੋਵੇਗਾ।
ਇਸ ਤੋਂ ਪਹਿਲਾਂ 15 ਜੂਨ ਨੂੰ ਵਟਸਐਪ (WhatsApp) ਨੇ ਵਿੰਡੋਜ਼ 2.2223.11.70 ਅਪਡੇਟ ਲਈ WhatsApp ਬੀਟਾ ਜਾਰੀ ਕੀਤਾ ਸੀ, ਜਿਸ 'ਚ ਮੈਸੇਜ ਰਿਐਕਸ਼ਨ ਫੀਚਰ ਨੂੰ ਸਾਰਿਆਂ ਲਈ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਲ ਹੀ 'ਚ Whatsapp ਨੇ ਗਰੁੱਪ ਵੌਇਸ ਕਾਲ ਦੇ ਸਬੰਧ 'ਚ ਇਕ ਨਵਾਂ ਅਪਡੇਟ ਵੀ ਪੇਸ਼ ਕੀਤਾ ਹੈ, ਜਿਸ ਨੂੰ ਐਂਡ੍ਰਾਇਡ ਅਤੇ iOS ਦੋਵਾਂ ਲਈ ਅਪਡੇਟ ਕੀਤਾ ਗਿਆ ਹੈ। ਇਸ ਨਾਲ ਯੂਜ਼ਰਸ ਨੂੰ ਹੁਣ ਗਰੁੱਪ ਵਾਇਸ ਦੌਰਾਨ ਕਿਸੇ ਨੂੰ ਵੀ ਮਿਊਟ ਕਰਨ ਦੀ ਸਹੂਲਤ ਮਿਲੇਗੀ।
ਪਹਿਲਾਂ ਪੂਰੇ ਗਰੁੱਪ ਨੂੰ ਮਿਊਟ ਕੀਤਾ ਜਾਂਦਾ ਸੀ ਪਰ ਨਵੇਂ ਅਪਡੇਟ ਤੋਂ ਬਾਅਦ ਹੁਣ ਇਕੱਲੇ ਵਿਅਕਤੀ ਦੇ ਮੈਸੇਜ ਅਤੇ ਕਾਲ ਨੂੰ ਆਸਾਨੀ ਨਾਲ ਮਿਊਟ ਕੀਤਾ ਜਾ ਸਕਦਾ ਹੈ। ਅਪਡੇਟ 'ਚ ਯੂਜ਼ਰਸ ਨੂੰ ਕਾਲ ਦੌਰਾਨ ਕਿਸੇ ਇਕ ਮੈਂਬਰ ਨੂੰ ਮੈਸੇਜ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਹੈ। ਇੱਕ ਕਾਲ 'ਤੇ ਇੱਕ ਗਰੁੱਪ ਮੈਂਬਰ ਨੂੰ ਮਿਊਟ ਜਾਂ ਮੈਸੇਜ ਕਰਨ ਲਈ, ਤੁਹਾਨੂੰ ਉਸ ਮੈਂਬਰ ਦੇ ਨਾਮ ਨੂੰ ਦਬਾ ਕੇ ਰੱਖਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਮੈਸੇਜ ਅਤੇ ਕਾਲ ਮਿਊਟ ਦੋਵੇਂ ਵਿਕਲਪ ਮਿਲਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Technology, Whatsapp, Whatsapp Account, Whatsapp stickers