Home /News /lifestyle /

ਜਲਦ ਹੀ WhatsApp ਲੈ ਕੇ ਆ ਰਿਹਾ ਹੈ "ਪ੍ਰਿਵਿਊ" ਫੀਚਰ, ਜਾਣੋ ਇਸ ਬਾਰੇ ਡਿਟੇਲ

ਜਲਦ ਹੀ WhatsApp ਲੈ ਕੇ ਆ ਰਿਹਾ ਹੈ "ਪ੍ਰਿਵਿਊ" ਫੀਚਰ, ਜਾਣੋ ਇਸ ਬਾਰੇ ਡਿਟੇਲ

ਜਲਦ ਹੀ WhatsApp ਲੈ ਕੇ ਆ ਰਿਹਾ ਹੈ "ਪ੍ਰਿਵਿਊ" ਫੀਚਰ, (ਸੰਕੇਤਕ ਫੋਟੋ)

ਜਲਦ ਹੀ WhatsApp ਲੈ ਕੇ ਆ ਰਿਹਾ ਹੈ "ਪ੍ਰਿਵਿਊ" ਫੀਚਰ, (ਸੰਕੇਤਕ ਫੋਟੋ)

Whatsapp Document Preview Feature:  ਸੋਸ਼ਲ ਮੀਡੀਆ ਐਪਸ ਸਮੇਂ-ਸਮੇਂ ਉੱਤੇ ਨਵੇਂ ਫੀਚਰਾਂ ਨਾਲ ਅੱਪਡੇਟ ਹੁੰਦੀਆਂ ਰਹਿੰਦੀਆਂ ਹਨ। ਅੱਜ ਦੇ ਇੰਟਰਨੈੱਟ ਦੇ ਦੌਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਵਟਸਐਪ ਦੀ ਵਰਤੋਂ ਨਾ ਕਰਦਾ ਹੋਵੇ। ਇਸ ਇੰਸਟੈਂਟ ਮੈਸੇਜਿੰਗ ਐਪ WhatsApp ਵਿੱਚ, ਤੁਹਾਨੂੰ ਅਜਿਹੇ ਸਾਰੇ ਵਧੀਆ ਫੀਚਰਸ ਮਿਲਦੇ ਹਨ, ਜੋ ਤੁਹਾਡੇ ਆਨਲਾਈਨ ਅਨੁਭਵ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਹਨ। ਵਰਤੋਂਕਾਰਾਂ ਦੀ ਸੁਵਿਧਾ ਲਈ ਵਟਸਐਪ ਵਿੱਚ ਨਵੇਂ ਫੀਚਰ ਅਪਡੇਟ ਹੁੰਦੇ ਰਹਿੰਦੇ ਹਨ।

ਹੋਰ ਪੜ੍ਹੋ ...
  • Share this:
    Whatsapp Document Preview Feature:  ਸੋਸ਼ਲ ਮੀਡੀਆ ਐਪਸ ਸਮੇਂ-ਸਮੇਂ ਉੱਤੇ ਨਵੇਂ ਫੀਚਰਾਂ ਨਾਲ ਅੱਪਡੇਟ ਹੁੰਦੀਆਂ ਰਹਿੰਦੀਆਂ ਹਨ। ਅੱਜ ਦੇ ਇੰਟਰਨੈੱਟ ਦੇ ਦੌਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਵਟਸਐਪ ਦੀ ਵਰਤੋਂ ਨਾ ਕਰਦਾ ਹੋਵੇ। ਇਸ ਇੰਸਟੈਂਟ ਮੈਸੇਜਿੰਗ ਐਪ WhatsApp ਵਿੱਚ, ਤੁਹਾਨੂੰ ਅਜਿਹੇ ਸਾਰੇ ਵਧੀਆ ਫੀਚਰਸ ਮਿਲਦੇ ਹਨ, ਜੋ ਤੁਹਾਡੇ ਆਨਲਾਈਨ ਅਨੁਭਵ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਹਨ। ਵਰਤੋਂਕਾਰਾਂ ਦੀ ਸੁਵਿਧਾ ਲਈ ਵਟਸਐਪ ਵਿੱਚ ਨਵੇਂ ਫੀਚਰ ਅਪਡੇਟ ਹੁੰਦੇ ਰਹਿੰਦੇ ਹਨ। ਯੂਜ਼ਰਸ ਨੂੰ ਦੱਸ ਦੇਈਏ ਕਿ ਹੁਣ ਫਿਰ ਵਟਸਐਪ ਕੁਝ ਨਵੇਂ ਅਪਡੇਟਸ ਲੈ ਕੇ ਆਉਣ ਵਾਲੀ ਹੈ। ਵਟਸਐਪ ਦਾ ਇਹ ਨਵਾਂ ਅਪਡੇਟ, ਯੂਜ਼ਰਸ ਦੇ ਵਟਸਐਪ ਫੋਟੋਆਂ ਨਾਲ ਹੋਣ ਵਾਲੇ ਅਨੁਭਵ ਹੋਰ ਵੀ ਬਿਹਤਰ ਬਣਾਵੇਗਾ।

    ਆਪਣੇ ਨਵੇਂ ਅਪਡੇਟ ਵਿੱਚ, WhatsApp ਨੇ ਇੱਕ ਅਜਿਹੀ ਸਮੱਸਿਆ ਨੂੰ ਹੱਲ ਕੀਤਾ ਹੈ, ਜੋ ਯੂਜ਼ਰਸ ਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਹੈ। ਜਦੋਂ ਤੁਸੀਂ ਵਟਸਐਪ ਰਾਹੀਂ ਫੋਟੋਆਂ ਜਾਂ ਵੀਡੀਓਜ਼ ਨੂੰ ਡਾਕਿਉਮੈਂਟ ਦੇ ਰੂਪ ਵਿੱਚ ਸ਼ੇਅਰ ਕਰਦੇ ਹੋ, ਤਾਂ ਕੁਝ ਸਮੱਸਿਆਵਾਂ ਆਉਂਦੀਆਂ ਹਨ। ਤੁਸੀਂ ਡਾਕਿਉਮੈਂਟ ਫਾਰਮ ਵਿੱਚ ਚਿੱਤਰ ਜਾਂ ਵੀਡੀਓ ਦਾ ਪ੍ਰਿਵਿਊ ਨਹੀਂ ਦੇਖ ਸਕਦੇ। ਇਸ ਨੂੰ ਦੇਖਣ ਲਈ ਪ੍ਰੀਵਿਊ ਦਾ ਆਪਸ਼ਨ ਨਹੀਂ ਹੈ। ਸ਼ੇਅਰ ਕੀਤੇ ਡਾਕੂਮੈਂਟ ਵਿੱਚ ਕੀ ਹੈ? ਇਹ ਜਾਣਨ ਲਈ ਤੁਹਾਨੂੰ ਇਸ ਨੂੰ ਪਹਿਲਾਂ ਡਾਊਨਲੋਡ ਕਰਨਾ ਪੈਂਦਾ ਹੈ।

    ਜੇ ਬਹੁਤ ਸਾਰੇ ਡਾਕਿਉਮੈਂਟਸ ਨੂੰ ਦੇਖਣਾ ਹੋਵੇ, ਤਾਂ ਇਹ ਬਹੁਤ ਪ੍ਰੇਸ਼ਾਨੀ ਵਾਲਾ ਕੰਮ ਬਣ ਜਾਂਦਾ ਹੈ। ਕਈ ਵਾਰ ਸਾਨੂੰ ਬਹੁਤ ਸਾਰੀਆਂ ਫੋਟੋਆਂ ਤੇ ਵੀਡੀਓਜ਼ ਡਾਕਿਉਮੈਂਟ ਦੇ ਰੂਪ ਵਿੱਚ ਰਿਸੀਵ ਹੁੰਦੀਆਂ ਹਨ। ਹੁਨ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਦੇਖਣ ਲਈ ਤੁਹਾਨੂੰ ਕੋਈ ਪ੍ਰਿਵਿਊ ਤਾਂ ਦੇਖਣ ਨੂੰ ਮਿਲੇਗਾ ਨਹੀਂ, ਇਸ ਲਈ ਸਾਨੂੰ ਸਾਰੀਆਂ ਫੋਟੋਆਂ ਤੇ ਵੀਡੀਓਜ਼ ਡਾਊਨਲੋਡ ਕਰਨੀਆਂ ਪੈਣਗੀਆਂ। ਇਹ ਇੱਕ ਸਮਾਂ ਵਿਅਰਥ ਕਰਨ ਨਾਲਾ ਕੰਮ ਹੈ।

    ਤੁਹਾਨੂੰ ਦੱਸ ਦੇਈਏ ਕਿ WhatsApp ਆਪਣੇ ਯੂਜ਼ਰਸ ਦੀ ਇਸ ਸਮੱਸਿਆ ਦਾ ਹੱਲ ਲੈ ਕੇ ਆਉਣ ਜਾ ਰਿਹਾ ਹੈ। ਵਟਸਐਪ ਮੀਡੀਆ ਫਾਈਲਾਂ ਨੂੰ ਦੇਖਣ ਲਈ ਇੱਕ ਨਵਾਂ ਫੀਚਰ ਪੇਸ਼ ਕਰ ਰਿਹਾ ਹੈ। ਵਟਸਐਪ ਇਸ ਪ੍ਰੀਵਿਊ ਦੇ ਆਪਸ਼ਨ 'ਤੇ ਕੰਮ ਕਰ ਰਿਹਾ ਹੈ। ਜਿਸ ਦਾ ਮਤਲਬ ਹੈ ਕਿ ਹੁਣ ਤੁਹਾਡੇ ਕੋਲ ਦਸਤਾਵੇਜ਼ ਦੇਖਣ ਲਈ ਪ੍ਰੀਵਿਊ ਦਾ ਵਿਕਲਪ ਹੋਵੇਗਾ ਤੇ ਤੁਹਾਨੂੰ ਫਾਇਲ ਨੂੰ ਦੇਖਣ ਲਈ ਡਾਉਨਲੋਡ ਨਹੀਂ ਕਰਨਾ ਪਵੇਗਾ। ਤੁਸੀਂ ਸਿਰਫ ਆਪਣੀਆਂ ਲੋੜੀਦੀਆਂ ਫਾਇਲਾਂ ਨੂੰ ਡਾਊਨਲੋਡ ਕਰ ਸਕੋਂਗੇ। WABetaInfo ਨੇ ਇਸ ਨਵੇਂ ਫੀਚਰ ਦਾ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕੀਤਾ ਹੈ, ਜੋ ਦਰਸਾਉਂਦਾ ਹੈ ਕਿ ਹੁਣ ਤੁਸੀਂ ਅਤੇ ਇੱਥੋਂ ਤੱਕ ਕਿ ਪ੍ਰਾਪਤ ਕਰਨ ਵਾਲੇ ਡਾਕਿਉਮੈਂਟ ਨੂੰ ਡਾਊਨਲੋਡ ਕਰਨ ਜਾਂ ਖੋਲ੍ਹਣ ਤੋਂ ਪਹਿਲਾਂ ਇਸ ਦੀ ਸਮੱਗਰੀ ਦਾ ਪ੍ਰਿਵਿਊ ਕਰ ਸਕੋਗੇ। ਵਟਸਐਪ ਫਿਲਹਾਲ ਇਸ ਫੀਚਰ ਨੂੰ ਕੁਝ ਬੀਟਾ ਟੈਸਟਰਾਂ ਲਈ ਰੋਲਆਊਟ ਕਰ ਰਿਹਾ ਹੈ।
    Published by:rupinderkaursab
    First published:

    Tags: Auto, Features, Social media, Whatsapp

    ਅਗਲੀ ਖਬਰ