ਗਲਤ ਹੋ ਸਕਦਾ ਹੈ WhatsApp 'ਤੇ ਦਿਖਣ ਵਾਲਾ 'Last seen' ਦਾ ਸਮਾਂ, ਇੰਜ ਕਰੋ ਠੀਕ 

ਗਲਤ ਟਾਈਮ ਸਟੈਂਪ ਭੇਜਣ ਵਾਲੇ ਅਤੇ ਪ੍ਰਾਪਤਕਰਤਾ ਦੋਵਾਂ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਤੁਹਾਨੂੰ ਦਸ ਦੇਈਏ ਕਿ ਮੈਸੇਜ ਭੇਜਣ ਵਾਲੇ ਤੇ ਰਿਸੀਵ ਕਰਨ ਵਾਲੇ ਦੇ ਫੋਨ ਦਾ ਟਾਈਮ ਜ਼ੋਨ ਅਲੱਗ ਅਲੱਗ ਹੋਣ ਕਾਰਨ Last seen ਦਾ ਸਮਾਂ ਬਹੁਤ ਵਾਰ ਗਲਤ ਦਿਖਾਈ ਦਿੰਦਾ ਹੈ। ਜੇਕਰ ਟਾਈਮ ਜ਼ੋਨ ਸਹੀ ਢੰਗ ਨਾਲ ਨਹੀਂ ਲਗਾਇਆ ਗਿਆ ਹੈ, ਤਾਂ ਉਪਭੋਗਤਾ ਨੂੰ ਇਸ ਨੂੰ ਮੈਨੁਅਲੀ ਵੀ ਐਡਜਸਟ ਕਰਨਾ ਪੈ ਸਕਦਾ ਹੈ।

ਗਲਤ ਹੋ ਸਕਦਾ ਹੈ WhatsApp 'ਤੇ ਦਿਖਣ ਵਾਲਾ 'Last seen' ਦਾ ਸਮਾਂ, ਇੰਜ ਕਰੋ ਠੀਕ 

  • Share this:
ਵਟਸਐਪ ਇੱਕ ਇੰਸਟੈਂਟ ਮੈਸੇਜਿੰਗ ਐਪ ਹੈ ਜੋ ਸਾਲ 2009 ਵਿੱਚ ਆਈ ਸੀ। ਵਰਤਮਾਨ ਵਿੱਚ ਇਸ ਨੂੰ ਲਗਭਗ ਹਰ ਵਿਅਕਤੀ ਵਰਤ ਰਿਹਾ ਹੈ। ਇਸ ਵਿੱਚ ਕਿਸੇ ਨਾਲ ਗੱਲਬਾਤ ਕਰਦੇ ਹੋਏ ਨਵੇਂ ਮੈਸੇਜ ਤੁਹਾਨੂੰ ਚੈਟ ਵਿੱਚ ਸਭ ਤੋਂ ਹੇਠਾਂ ਦਿਖਾਈ ਦੇਣੇ ਤੇ ਪੁਰਾਣੇ ਮੈਸੇਜ ਰੋਲ-ਅਪ ਹੁੰਦੇ ਰਹਿੰਦੇ ਹਨ। ਸਮੇਂ ਦੇ ਨਾਲ-ਨਾਲ ਵਟਸਐਪ ਵੱਲੋਂ ਕਈ ਨਵੇਂ ਫੀਚਰ ਵੀ ਪੇਸ਼ ਕੀਤੇ ਗਏ। ਵਟਸਐਪ ਦਾ Last seen ਫੀਚਰ ਵੀ ਐਪ ਦਾ ਇੱਕ ਮਹੱਤਵਪੂਰਨ ਫੀਚਰ ਹੈ ਜੋ ਉਪਭੋਗਤਾ ਨੂੰ ਦਰਸਾਉਂਦੀ ਹੈ ਕਿ ਪ੍ਰਾਪਤਕਰਤਾ ਐਪਲੀਕੇਸ਼ਨ 'ਤੇ ਆਖਰੀ ਵਾਰ ਕਦੋਂ ਐਕਟਿਵ ਸੀ। ਹਾਲਾਂਕਿ, ਬਹੁਤ ਸਾਰੇ ਉਪਭੋਗਤਾ ਨਹੀਂ ਜਾਣਦੇ ਹਨ ਕਿ ਇਹ ਚੈਟ ਅਤੇ 'Last seen' ਟਾਈਮ-ਸਟੈਂਪਸ ਕਈ ਵਾਰ ਗਲਤ ਹੋ ਸਕਦੇ ਹਨ।

ਗਲਤ ਟਾਈਮ ਸਟੈਂਪ ਭੇਜਣ ਵਾਲੇ ਅਤੇ ਪ੍ਰਾਪਤਕਰਤਾ ਦੋਵਾਂ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਤੁਹਾਨੂੰ ਦਸ ਦੇਈਏ ਕਿ ਮੈਸੇਜ ਭੇਜਣ ਵਾਲੇ ਤੇ ਰਿਸੀਵ ਕਰਨ ਵਾਲੇ ਦੇ ਫੋਨ ਦਾ ਟਾਈਮ ਜ਼ੋਨ ਅਲੱਗ ਅਲੱਗ ਹੋਣ ਕਾਰਨ Last seen ਦਾ ਸਮਾਂ ਬਹੁਤ ਵਾਰ ਗਲਤ ਦਿਖਾਈ ਦਿੰਦਾ ਹੈ। ਜੇਕਰ ਟਾਈਮ ਜ਼ੋਨ ਸਹੀ ਢੰਗ ਨਾਲ ਨਹੀਂ ਲਗਾਇਆ ਗਿਆ ਹੈ, ਤਾਂ ਉਪਭੋਗਤਾ ਨੂੰ ਇਸ ਨੂੰ ਮੈਨੁਅਲੀ ਵੀ ਐਡਜਸਟ ਕਰਨਾ ਪੈ ਸਕਦਾ ਹੈ।

ਮੈਟਾ (ਫੇਸਬੁੱਕ) ਦੀ ਮਲਕੀਅਤ ਵਾਲੀ ਐਪਲੀਕੇਸ਼ਨ ਵਟਸਐਪ ਉਪਭੋਗਤਾਵਾਂ ਨੂੰ ਆਪਣੇ ਫੋਨ ਦਾ ਟਾਈਮ ਤੇ ਡੇਟ ਆਟੋਮੈਟਿਕ ਜਾਂ ਨੈਟਵਰਕ ਪ੍ਰਦਾਨ ਅਨੁਸਾਰ ਸੈੱਟ ਕਰਨ ਦੀ ਸਿਫਾਰਸ਼ ਕਰਦੀ ਹੈ। ਇਸ ਸੈਟਿੰਗ ਦੇ ਅਨੇਬਲ ਹੋਣ ਨਾਲ, ਤੁਹਾਡੇ ਮੋਬਾਈਲ ਸਹੀ ਸਮੇਂ 'ਤੇ ਸੈੱਟ ਹੋ ਜਾਵੇਗਾ। ਜੇਕਰ ਇਸ ਸੈਟਿੰਗ ਨੂੰ ਅਨੇਬਲ ਕਰਨ ਦੇ ਬਾਵਜੂਦ ਵੀ ਗਲਤ ਸਮਾਂ ਦਿਖਾਈ ਦਿੰਦਾ ਹੈ, ਤਾਂ ਤੁਹਾਡੇ ਨੈੱਟਵਰਕ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ।

ਉਸ ਸਥਿਤੀ ਵਿੱਚ, ਤੁਹਾਨੂੰ ਆਪਣੇ ਨੈੱਟਵਰਕ ਪ੍ਰਦਾਤਾ ਨਾਲ ਸੰਪਰਕ ਕਰਨਾ ਪਵੇਗਾ। ਇੱਕ ਅਸਥਾਈ ਹੱਲ ਲਈ, ਤੁਸੀਂ ਤਾਰੀਖ ਅਤੇ ਸਮਾਂ ਮੈਨੁਅਲੀ ਸੈੱਟ ਕਰ ਸਕਦੇ ਹੋ। ਦਸ ਦੇਈਏ ਕਿ ਫੋਨ ਵਿੱਚ ਟਾਈਮ ਜ਼ੋਨ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸੈਟਿੰਗਸ ਵਿੱਚ ਸਹੀ ਟਾਈਮ ਜ਼ੋਨ ਚੁਣਿਆ ਗਿਆ ਹੈ। WhatsApp ਉਪਭੋਗਤਾਵਾਂ ਨੂੰ ਗਲਤ ਲੋਕੇਸ਼ਨ ਨਾਲ ਗੁੰਮਰਾਹ ਕੀਤਾ ਜਾ ਸਕਦਾ ਹੈ ਇਸ ਲਈ ਇਸ ਤੋਂ ਬਚਣ ਦੀ ਜ਼ਰੂਰਤ ਹੈ। ਦਰਅਸਲ ਕੁਝ ਲੋਕ ਥਰਡ ਪਾਰਟੀ ਐਪਲੀਕੇਸ਼ਨਾਂ ਦੀ ਵਰਤੋਂ ਕਰ ਕੇ ਪ੍ਰੌਕਸੀ ਲੋਕੇਸ਼ਨ ਦਿਖਾ ਦਿੰਦੇ ਹਨ।
Published by:Amelia Punjabi
First published:
Advertisement
Advertisement