ਰਹੋ ਸਾਵਧਾਨ, ਤੁਹਾਡੇ Whatsapp ਦੀ ਚੈਟ ਕਿਸੇ ਹੋਰ ਦੇ ਫ਼ੋਨ 'ਤੇ ਵੀ ਖੁੱਲ੍ਹ ਸਕਦੀ ਹੈ...


Updated: January 12, 2019, 6:11 PM IST
ਰਹੋ ਸਾਵਧਾਨ, ਤੁਹਾਡੇ Whatsapp ਦੀ ਚੈਟ ਕਿਸੇ ਹੋਰ ਦੇ ਫ਼ੋਨ 'ਤੇ ਵੀ ਖੁੱਲ੍ਹ ਸਕਦੀ ਹੈ...
ਰਹੋ ਸਾਵਧਾਨ, ਤੁਹਾਡੇ Whatsapp ਦੀ ਚੈਟ ਕਿਸੇ ਹੋਰ ਦੇ ਫ਼ੋਨ 'ਤੇ ਵੀ ਖੁੱਲ੍ਹ ਸਕਦੀ ਹੈ...

Updated: January 12, 2019, 6:11 PM IST
ਫੇਸਬੁੱਕ ਤੋਂ ਲੈ ਕੇ ਫੇਕ ਐਪਸ ਤੋਂ ਡਾਟਾ ਹੈਕਿੰਗ ਦੀਆਂ ਖ਼ਬਰਾਂ ਦੇ ਵਿੱਚ ਹੁਣ ਤੁਹਾਡੇ ਵਟ੍ਹਸਐਪ ਦੀ ਜਾਣਕਾਰੀ ਵੀ ਖ਼ਤਰੇ ਵਿੱਚ ਹੈ। ਐਮੇਜ਼ਾੱਨ ਦੀ ਇੱਕ ਕਰਮਚਾਰੀ ਏਬੀ ਫਿਊਲਰ ਦੇ ਟਵੀਟ ਮੁਤਾਬਕ ਮੈਸੇਜਿੰਦ ਸਰਵਿਸ ਵਟ੍ਹਸਐਪ ਵਿੱਚ ਇੱਕ ਬੱਗ ਪਾਇਆ ਗਿਆ ਹੈ ਜਿਸ ਨਾਲ ਯੂਜ਼ਰਸ ਦੀ ਪੂਰੀ ਚੈਟ ਦੂਜੇ ਦੇ ਫ਼ੋਨ ਵਿੱਚ ਖੁੱਲ ਸਕਦੀ ਹੈ।

ਸ਼ੁਕਰਵਾਰ ਨੂੰ Abby Fuller ਨੇ ਟਵਿੱਟਰ ਉੱਤੇ ਦੱਸਿਆ ਕਿ ਉਨ੍ਹਾਂ ਨਵੇਂ ਫੋਨ ਵਿੱਚ ਵਟ੍ਹਸਐਪ ਇੰਸਟਾੱਲ ਕੀਤਾ ਤਾਂ ਉਸ ਵਿੱਚ ਪਿਛਲੇ ਯੂਜ਼ਰ ਦੇ ਅਕਾਊਂਟ ਦੀ ਪੂਰੀ ਚੈਟ ਹਿਸਟਰੀ ਰਿਸਟੋਰ ਹੋ ਗਈ। ਏਬੀ ਦਾ ਦਾਅਵਾ ਹੈ ਕਿ ਵਟ੍ਹਐਸ ਲਾੱਗ-ਇਨ ਕਰਦੇ ਹੀ ਜੋ ਵੀ ਗਰੁੱਪ ਜਾਂ ਚੈਟ ਉਸਦੇ ਸਾਹਮਣੇ ਓਪਨ ਹੋਏ, ਉਹ ਉਸਦੇ ਨਹੀਂ ਬਲਕਿ ਉਸ ਯੂਜ਼ਰ ਦੇ ਸਨ ਜੋ ਉਸ ਤੋਂ ਪਹਿਲਾਂ ਇਹ SIM ਨੰਬਰ ਇਸਤੇਮਾਲ ਕਰਦਾ ਸੀ। ਫਿਊਲਰ ਦਾ ਕਹਿਣਾ ਹੈ ਕਿ ਰਿਸਟੋਰ ਹੋਈ Chats ਪਲੇਨ ਟੈਕਸਟ ਦੇ ਵਿੱਚ ਸੀ। ਡਾਕਿਊਮੈਂਟ ਨੂੰ ਲੈ ਕੇ ਵਟ੍ਹਸਐਪ ਦੀ ਆੱਫੀਸ਼ੀਅਲ ਜਾਣਕਾਰੀ ਮੁਤਾਬਕ ਅਗਰ ਕੋਈ ਨੰਬਰ ਐਕਟਿਵ ਨਹੀਂ ਹੈ ਤਾਂ 45 ਦਿਨਾਂ ਤੋਂ ਬਾਅਦ ਨੰਬਰ ਨਾਲ ਜੁੜੀ ਪੂਰੀ ਵਟ੍ਹਸਐਪ ਡਿਲੀਟ ਹੋ ਜਾਂਦੀ ਹੈ ਹਾਲਾਂਕਿ Abby ਦਾ ਕਹਿਣਾ ਹੈ ਕਿ ਇਹ SIM ਨੰਬਰ ਉਨ੍ਹਾਂ ਦੇ ਕੋਲ 45 ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਹੈ ਤੇ ਫਿਰ ਵੀ ਉਨ੍ਹਾਂ ਨੇ ਪੁਰਾਣੇ ਯੂਜ਼ਰ ਦੀ ਪੂਰੀ ਚੈਟ ਦਿਖਾਈ ਦੇ ਰਹੀ ਹੈ।
First published: January 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...