
ਹੁਣ ਆਪਣੇ ਆਪ ਡਿਲੀਟ ਹੋ ਜਾਵੇਗੀ ਵਟਸਐਪ ਦੀ ਪ੍ਰਾਈਵੇਟ ਚੈਟ, ਇੰਜ ਐਕਟੀਵੇਟ ਕਰੋ ਫੀਚਰ
ਅੱਜਕਲ ਜ਼ਿਆਦਾਤਰ ਗੱਲਬਾਤ ਆਹਮੋ-ਸਾਹਮਣੇ ਹੋਣ ਦੀ ਬਜਾਏ ਡਿਜ਼ੀਟਲ ਤੌਰ 'ਤੇ ਹੋਣ ਲੱਗ ਪਈ ਹੈ, ਪਰ ਕਿਸੇ ਨਾਲ ਬੈਠ ਕੇ ਗੱਲ ਕਰਨ ਵਿਚ ਇਕ ਵੱਖਰਾ ਹੀ ਸੁਆਦ ਹੁੰਦਾ ਹੈ। ਉਹ ਵੀ ਜਦੋਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਦੋਵਾਂ ਦੀਆਂ ਨਿੱਜੀ ਗੱਲਾਂ ਤੁਹਾਡੇ ਦੋਵਾਂ ਤੋਂ ਇਲਾਵਾ ਕੋਈ ਵੀ ਹਮੇਸ਼ਾ ਲਈ ਰਿਕਾਰਡ ਜਾਂ ਸਟੋਰ ਨਹੀਂ ਕਰ ਸਕਦਾ ਹੈ। ਵਟਸਐਪ ਦਾ ਕਹਿਣਾ ਹੈ ਕਿ ਐਪ 'ਤੇ ਮੈਸੇਜ ਕਦੋਂ ਤੱਕ ਰਹਿਣੇ ਚਾਹੀਦੇ ਹਨ, ਇਹ ਯੂਜ਼ਰ ਦਾ ਆਪਣਾ ਫੈਸਲਾ ਹੋਣਾ ਚਾਹੀਦਾ ਹੈ। ਜਦੋਂ ਵੀ ਯੂਜ਼ਰ ਕਿਸੇ ਨੂੰ ਸੰਦੇਸ਼ ਭੇਜਦੇ ਜਾਂ ਪ੍ਰਾਪਤ ਕਰਦੇ ਹਨ, ਤਾਂ ਉਹਨਾਂ ਸੰਦੇਸ਼ਾਂ ਦੀ ਇੱਕ ਡਿਜੀਟਲ ਕਾਪੀ ਬਣ ਜਾਂਦੀ ਹੈ, ਅਤੇ ਸਾਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ।
ਇਸੇ ਲਈ ਵਟਸਐਪ ਨੇ ਪਿਛਲੇ ਸਾਲ ਤੁਹਾਡੇ ਲਈ ਡਿਸਅਪੀਅਰਿੰਗ ਮੈਸੇਜ ਫੀਚਰ ਦੇ ਨਾਲ-ਨਾਲ ਵਿਊ ਵਨਸ ਫੀਚਰ ਵੀ ਲਿਆਂਦਾ ਸੀ ਤਾਂ ਜੋ ਯੂਜ਼ਰ ਦੀਆਂ ਫੋਟੋਆਂ ਅਤੇ ਵੀਡੀਓਜ਼ ਇਕ ਵਾਰ ਦੇਖਣ ਤੋਂ ਤੁਰੰਤ ਬਾਅਦ ਗਾਇਬ ਹੋ ਜਾਣ। 'ਡਿਫਾਲਟ ਡਿਸਅਪੀਅਰਿੰਗ ਮੈਸੇਜ ਐਂਡ ਮਲਟੀਪਲ ਡਿਊਰੇਸ਼ਨ' ਇਨ੍ਹਾਂ ਫੀਚਰਸ ਦੀ ਮਦਦ ਨਾਲ ਯੂਜ਼ਰਸ ਤੈਅ ਕਰ ਸਕਦੇ ਹਨ ਕਿ ਮੈਸੇਜ ਨੂੰ WhatsApp 'ਚ ਕਿੰਨੀ ਦੇਰ ਤੱਕ ਰਹਿਣਾ ਚਾਹੀਦਾ ਹੈ।
ਇਹ ਨਵਾਂ ਫੀਚਰ ਕਿਵੇਂ ਕੰਮ ਕਰਦਾ ਹੈ : ਹੁਣ WhatsApp ਉਪਭੋਗਤਾ ਆਪਣੀਆਂ ਸਾਰੀਆਂ ਨਵੀਆਂ ਚੈਟਸ ਲਈ ਡਿਸਪੀਅਰਿੰਗ ਮੈਸੇਜ ਮੋਡ ਨੂੰ ਚਾਲੂ ਕਰ ਸਕਦੇ ਹਨ। ਜਦੋਂ ਤੁਸੀਂ ਇਸ ਨੂੰ ਚਾਲੂ ਕਰਦੇ ਹੋ, ਜਦੋਂ ਵੀ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ, ਤਾਂ ਉਹ ਚੈਟ ਤੁਹਾਡੇ ਦੁਆਰਾ ਨਿਰਧਾਰਤ ਕੀਤੇ ਸਮੇਂ 'ਤੇ ਬਾਅਦ ਆਪਣੇ ਆਪ ਗਾਇਬ ਹੋ ਜਾਣਗੀਆਂ। ਇਸ ਤੋਂ ਇਲਾਵਾ ਵਟਸਐਪ ਨੇ ਗਰੁੱਪ ਚੈਟਸ 'ਚ ਇਕ ਨਵਾਂ ਆਪਸ਼ਨ ਵੀ ਜੋੜਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਗਰੁੱਪ ਬਣਾਉਂਦੇ ਸਮੇਂ ਹੀ ਇਸ ਮੋਡ ਨੂੰ ਆਨ ਕਰ ਸਕਦੇ ਹੋ।
ਇਹ ਨਵਾਂ ਫੀਚਰ ਆਪਸ਼ਨਲ ਹੈ ਅਤੇ ਤੁਹਾਡੀਆਂ ਮੌਜੂਦਾ ਚੈਟਸ ਨੂੰ ਪ੍ਰਭਾਵਿਤ ਨਹੀਂ ਕਰੇਗਾ। ਵਟਸਐਪ 'ਗਾਇਬ ਹੋਣ ਵਾਲੇ ਮੈਸੇਜ' ਲਈ ਦੋ ਨਵੇਂ ਵਿਕਲਪ ਲੈ ਕੇ ਆਇਆ ਹੈ, ਹੁਣ ਇਹ 7 ਦਿਨਾਂ ਤੋਂ ਇਲਾਵਾ 24 ਘੰਟੇ ਅਤੇ 90 ਦਿਨਾਂ ਲਈ ਸੈੱਟ ਕੀਤਾ ਜਾ ਸਕਦਾ ਹੈ।
ਜੋ ਲੋਕ ਆਪਣੀਆਂ ਚੈਟਸ 'ਤੇ 'ਡਿਫਾਲਟ ਡਿਸਪੀਅਰਿੰਗ ਮੈਸੇਜ' ਮੋਡ ਨੂੰ ਚਾਲੂ ਕਰਨਗੇ, ਉਨ੍ਹਾਂ ਦੀਆਂ ਚੈਟਸ 'ਤੇ, ਅਸੀਂ ਇੱਕ ਮੈਸੇਜ ਦਿਖਾਵਾਂਗੇ, ਜੋ ਦਰਸਾਏਗਾ ਕਿ ਉਨ੍ਹਾਂ ਨੇ ਇਹ ਡਿਫਾਲਟ ਵਿਕਲਪ ਚੁਣਿਆ ਹੈ। ਤੁਹਾਨੂੰ ਇਹ ਵਿਕਲਪ ਪਸੰਦ ਆਵੇਗਾ ਅਤੇ ਤੁਸੀਂ ਕਿਸੇ ਵੀ ਹੋਰ WhatsApp ਚੈਟ ਦੌਰਾਨ ਇਸ ਵਿਕਲਪ ਨੂੰ ਚਾਲੂ ਰੱਖ ਸਕਦੇ ਹੋ। ਇੱਕ ਚੰਗੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਕਿਸੇ ਖਾਸ ਚੈਟ ਨੂੰ ਹਮੇਸ਼ਾ ਲਈ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਉਸ ਚੈਟ ਲਈ ਇਸ ਵਿਕਲਪ ਨੂੰ ਬੰਦ ਕਰ ਸਕਦੇ ਹੋ। ਵਟਸਐਪ 'ਤੇ ਇਸ ਮੋਡ ਨੂੰ ਚਾਲੂ ਕਰਨ ਲਈ, ਪ੍ਰਾਈਵੇਸੀ ਸੈਟਿੰਗਜ਼ 'ਤੇ ਜਾ ਕੇ 'ਡਿਫਾਲਟ ਮੈਸੇਜ ਟਾਈਮਰ' ਨੂੰ ਚੁਣਿਆ ਜਾ ਸਕਦਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।