Home /News /lifestyle /

ਕਿਸੇ ਵਿਦੇਸ਼ੀ ਨਾਲ ਕਿਸੇ ਵੀ ਭਾਸ਼ਾ ਵਿੱਚ ਗੱਲਬਾਤ ਕਰਨਾ ਹੋਇਆ ਆਸਾਨ, ਬਹੁਤ ਕੰਮ ਆਵੇਗਾ WhatsApp ਦਾ ਟ੍ਰਾਂਸਲੇਟ ਫੀਚਰ

ਕਿਸੇ ਵਿਦੇਸ਼ੀ ਨਾਲ ਕਿਸੇ ਵੀ ਭਾਸ਼ਾ ਵਿੱਚ ਗੱਲਬਾਤ ਕਰਨਾ ਹੋਇਆ ਆਸਾਨ, ਬਹੁਤ ਕੰਮ ਆਵੇਗਾ WhatsApp ਦਾ ਟ੍ਰਾਂਸਲੇਟ ਫੀਚਰ

WhatsApp feature

WhatsApp feature

ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰ ਰਹੇ ਹੋ ਜੋ ਤੁਹਾਡੇ ਨਾਲੋਂ ਵੱਖਰੀ ਭਾਸ਼ਾ ਬੋਲਦਾ ਹੈ, ਇਸ ਲਈ ਉਹਨਾਂ ਨਾਲ ਗੱਲਬਾਤ ਕਰਨਾ ਥੋੜਾ ਮੁਸ਼ਕਲ ਹੋ ਸਕਦਾ ਹੈ। ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਵਟਸਐਪ ਵਿੱਚ ਤੁਹਾਨੂੰ ਇੱਕ ਇਨਬਿਲਟ ਟ੍ਰਾਂਸਲੇਸ਼ਨ ਫੀਚਰ ਮਿਲਦਾ ਹੈ ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਸੰਦੇਸ਼ਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਟਸਐਪ 'ਤੇ ਟ੍ਰਾਂਸਲੇਸ਼ਨ ਫੀਚਰ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ...

ਹੋਰ ਪੜ੍ਹੋ ...
  • Share this:

ਭਾਰਤ ਵਿੱਚ ਵਟਸਐਪ ਦੇ ਹਜ਼ਾਰਾਂ ਉਪਭੋਗਤਾ ਹਨ। ਵਟਸਐਪ ਰਾਹੀਂ ਲੋਕ ਆਪਣੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਸੰਦੇਸ਼ ਭੇਜ ਸਕਦੇ ਹਨ। ਅੱਜ ਅਸੀਂ ਇਕ ਅਜਿਹੇ ਫੀਚਰ ਬਾਰੇ ਦੱਸਾਂਗੇ, ਜਿਸ ਵਿਚ ਤੁਸੀਂ ਮੈਸੇਜ ਭੇਜਣ ਤੋਂ ਪਹਿਲਾਂ ਉਸ ਨੂੰ ਹੋਰ ਭਾਸ਼ਾ ਵਿੱਚ ਟ੍ਰਾਂਸਲੇਟ ਕਰ ਸਕਦੇ ਹੋ । ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਕਿਸੇ ਵਿਦੇਸ਼ੀ ਨਾਲ ਵੀ ਆਸਾਨੀ ਨਾਲ ਗੱਲਬਾਤ ਕਰ ਸਕਦੇ ਹੋ, ਬਿਨਾਂ ਉਸ ਦੀ ਭਾਸ਼ਾ ਜਾਣੇ।


ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰ ਰਹੇ ਹੋ ਜੋ ਤੁਹਾਡੇ ਨਾਲੋਂ ਵੱਖਰੀ ਭਾਸ਼ਾ ਬੋਲਦਾ ਹੈ, ਇਸ ਲਈ ਉਹਨਾਂ ਨਾਲ ਗੱਲਬਾਤ ਕਰਨਾ ਥੋੜਾ ਮੁਸ਼ਕਲ ਹੋ ਸਕਦਾ ਹੈ। ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਵਟਸਐਪ ਵਿੱਚ ਤੁਹਾਨੂੰ ਇੱਕ ਇਨਬਿਲਟ ਟ੍ਰਾਂਸਲੇਸ਼ਨ ਫੀਚਰ ਮਿਲਦਾ ਹੈ ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਸੰਦੇਸ਼ਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਟਸਐਪ 'ਤੇ ਟ੍ਰਾਂਸਲੇਸ਼ਨ ਫੀਚਰ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ...


ਸਟੈਪ 1- WhatsApp ਚੈਟ ਖੋਲ੍ਹੋ ਅਤੇ ਨਵਾਂ ਮੈਸੇਜ ਟਾਈਪ ਕਰੋ।


ਸਟੈਪ 2- ਹੁਣ ਉਸ ਮੈਸੇਜ ਨੂੰ ਟੈਪ ਤੇ ਹੋਲਟਡ ਕਰ ਕੇ ਰੱਖੋ, ਪਿਰ ਇੱਕ ਮੀਨੂ ਦਿਖਾਈ ਦੇਵੇਗਾ।


ਸਟੈਪ 3- ਮੀਨੂ ਤੋਂ 'ਮੋਰ' ਆਪਸ਼ਨ ਦੀ ਚੋਣ ਕਰੋ।


ਸਟੈਪ 4- ਇੱਥੇ ਤੁਹਾਨੂੰ ਟ੍ਰਾਂਸਲੇਟ ਮੈਸੇਜ ਦੀ ਆਪਸਨ ਮਿਲੇਗੀ, ਉਸ ਉੱਤੇ ਟੈਪ ਕਰੋ


ਸਟੈਪ 5- ਇੱਕ ਪੌਪ-ਅੱਪ ਵਿੰਡੋ ਟ੍ਰਾਂਸਲੇਟ ਕੀਤੇ ਮੈਸੇਜ ਨੂੰ ਸਕ੍ਰੀਨ ਉੱਤੇ ਦਿਖਾਵੇਗੀ।


ਸਟੈਪ 6- ਜੇਕਰ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਸੰਦੇਸ਼ ਦਾ ਅਨੁਵਾਦ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਉਸ ਭਾਸ਼ਾ ਦੀ ਚੋਣ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਸੰਦੇਸ਼ ਦਾ ਅਨੁਵਾਦ ਕਰਨਾ ਚਾਹੁੰਦੇ ਹੋ।


ਧਿਆਨ ਦੇਣ ਯੋਗ ਹੈ ਕਿ ਇਹ ਫੀਚਰ ਸਿਰਫ ਐਂਡਰਾਇਡ ਵਟਸਐਪ ਦੇ 2.20.206.24 ਵਰਜ਼ਨ ਜਾਂ ਇਸ ਤੋਂ ਉਪਰ ਤੇ ਆਈਫੋਨ ਦੇ 2.20.70 ਵਰਜ਼ਨ ਉੱਤੇ ਉਪਲਬਧ ਹੈ। ਇਸ ਤੋਂ ਇਲਾਵਾ ਵਟਸਐਪ 'ਚ ਇਕ ਬਿਲਟ-ਇਨ ਫੀਚਰ ਵੀ ਮੌਜੂਦ ਹੈ ਜੋ ਆਪਣੇ ਆਪ ਹੀ ਮੈਸੇਜ ਨੂੰ ਹੋਰ ਭਾਸ਼ਾਵਾਂ 'ਚ ਟਰਾਂਸਲੇਟ ਕਰ ਸਕਦਾ ਹੈ। ਵਟਸਐਪ ਸੈਟਿੰਗਜ਼ 'ਚ ਚੈਟ> ਲੈਂਗੂਏਜ 'ਤੇ ਜਾ ਕੇ ਇਸ ਫੀਚਰ ਨੂੰ ਐਕਟੀਵੇਟ ਕੀਤਾ ਜਾ ਸਕਦਾ ਹੈ। ਵਟਸਐਪ 'ਤੇ ਟ੍ਰਾਂਸਲੇਟ ਫੀਚਰ ਵੱਖ-ਵੱਖ ਭਾਸ਼ਾਵਾਂ 'ਚ ਲਿਖੇ ਸੰਦੇਸ਼ਾਂ ਨੂੰ ਸਮਝਣਾ ਆਸਾਨ ਬਣਾਉਂਦਾ ਹੈ। ਸਿਰਫ਼ ਕੁਝ ਟੈਪਸ ਦੀ ਮਦਦ ਨਾਲ ਤੁਸੀਂ WhatsApp ਉੱਤੇ ਕਿਸੇ ਨਾਲ ਵੀ ਕਿਸੇ ਵੀ ਭਾਸ਼ਾ ਵਿੱਚ ਆਸਾਨੀ ਨਾਲ ਗੱਲਬਾਤ ਕਰ ਸਕਦੇ ਹੋ।

Published by:Drishti Gupta
First published:

Tags: Tech News, Whatsapp, WhatsApp Features