ਵਟਸਐਪ ਨੇ ਕੀਤਾ ਖ਼ੁਲਾਸਾ : ਆਪਣੇ ਫ਼ੋਨ ਨੂੰ ਕਰੋ ਛੇਤੀ ਅੱਪਡੇਟ ਨਹੀਂ ਤਾਂ ਹੋ ਸਕਦਾ ਹੈਕ

Abhishek Bhardwaj | News18 Punjab
Updated: May 14, 2019, 6:37 PM IST
ਵਟਸਐਪ ਨੇ ਕੀਤਾ ਖ਼ੁਲਾਸਾ : ਆਪਣੇ ਫ਼ੋਨ ਨੂੰ ਕਰੋ ਛੇਤੀ ਅੱਪਡੇਟ ਨਹੀਂ ਤਾਂ ਹੋ ਸਕਦਾ ਹੈਕ
Abhishek Bhardwaj | News18 Punjab
Updated: May 14, 2019, 6:37 PM IST
ਆਖ਼ਰੀ ਵਾਰ ਕਦੋਂ ਤੁਸੀਂ ਆਪਣੇ ਐਂਡਰਾਇਡ ਜਾਂ ਆਈ ਆਈ ਫ਼ੋਨ ਤੇ ਵ੍ਹਟਸਐਪ ਨੂੰ ਅੱਪਡੇਟ ਕੀਤਾ ਸੀ? ਜੇਕਰ ਤੁਸੀਂ ਆਪਣੀ ਰੁੱਝੀ ਹੋਈ ਦਿਨਚਰਿਆਂ ਕਾਰਨ ਵਟਸਐਪ ਅੱਪਡੇਟ ਨਹੀਂ ਕਰ ਪਾ ਰਹੇ ਹੋ ਤਾਂ ਇਹ ਸਹੀ ਸਮਾਂ ਹੈ ਇਸ ਨੂੰ ਅੱਪਡੇਟ ਕਰਨ ਦਾ. ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇੰਨੀ ਕਾਹਲੀ ਕਿਉਂ ਮਚਾਈ ਹੈ? ਤਾਂ ਇਸ ਦਾ ਕਾਰਨ ਬਿਲਕੁਲ ਸਾਧਾਰਨ ਹੈ. ਵਟਸਐਪ ਨੇ ਆਪਣੇ ਸਿਸਟਮ ਤੇ ਇੱਕ ਬਗ ਲੱਭਿਆ ਹੈ ਜੋ ਵਾਇਰਸ ਨੂੰ ਵਤਾਸਪ ਰਾਹੀਂ ਤੁਹਾਡੇ ਫ਼ੋਨ ਚ ਸ਼ਾਮਿਲ ਹੋਣ ਚ ਮਦਦ ਕਰਦਾ ਹੈ ਉਹ ਵੀ ਸਿਰਫ਼ ਇੱਕ ਸਾਧਾਰਨ ਜਿਹੀ ਵਟਸਐਪ ਕੋਲ ਰਾਹੀਂ.

ਇਸ ਦਾ ਮਤਲਬ ਹੈ ਇੱਕ ਵਟਸਐਪ ਕੋਲ ਤੁਹਾਡੇ ਫ਼ੋਨ ਨੂੰ ਹੈੱਕ ਕਰ ਸਕਦੀ ਹੈ, ਭਾਵੇਂ ਤੁਸੀਂ ਉਹ ਕੋਲ ਚੁੱਕੀ ਹੋਵੇ ਜਾਂ ਨਾ ਚੁੱਕੀ ਹੋਵੇ ਹੋਵੇ, ਤੁਹਾਡੇ ਫ਼ੋਨ ਚ ਮੌਜੂਦ ਫ਼ੋਟੋਆਂ, ਕੋਲ ਲੋਗ, ਸੰਦੇਸ਼ ਸਭ ਕੁੱਝ ਇੱਕ ਇਸਰਾਈਲੀ ਕੰਪਨੀ ਦਵਾਰਾ ਹੈੱਕ ਕਰ ਲਿੱਤਾ ਜਾਵੇਗਾ,

ਫਾਇਨੈਨਸ਼ੀਅਲ ਟਾਈਮ ਦੀ ਇੱਕ ਰਿਪੋਰਟ ਮੁਤਾਬਿਕ ਇਸਰਾਈਲੀ ਹੈੱਕਰ ਕੰਪਨੀ ਤੁਹਾਡਾ ਫ਼ੋਨ ਹੈੱਕ ਕਰ ਸਕਦੀ ਹੈ ਜੇਕਰ ਤੁਸੀਂ ਆਪਣਾ ਵਟਸਐਪ ਅੱਪਡੇਟ ਨਹੀਂ ਕਰ ਲੈਂਦੇ. ਇਸ ਕਰ ਕੇ ਜਲਦੀ ਤੋਂ ਜਲਦੀ ਆਪਣਾ ਫ਼ੋਨ ਅੱਪਡੇਟ ਕਰੋ ਅਤੇ ਆਪਣੇ ਫ਼ੋਨ ਨੂੰ ਹੈੱਕ ਹੋਣ ਤੋਂ ਬਚਾਓ
First published: May 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...