ਵਟਸਐਪ (WhatsApp) ਆਪਣੇ ਯੂਜ਼ਰਸ ਲਈ ਇਕ ਤੋਂ ਬਾਅਦ ਇਕ ਨਵੇਂ ਫੀਚਰ ਲੈ ਕੇ ਆ ਰਿਹਾ ਹੈ। ਇਸ ਸਿਲਸਿਲੇ 'ਚ ਸੋਸ਼ਲ ਮੈਸੇਜਿੰਗ ਸਾਈਟ ਇਕ ਹੋਰ ਦਮਦਾਰ ਫੀਚਰ ਲੈ ਕੇ ਆਈ ਹੈ। ਇਸ ਫੀਚਰ ਦੀ ਮਦਦ ਨਾਲ ਯੂਜਰ ਆਪਣੀ ਪ੍ਰੋਫਾਈਲ ਫੋਟੋ, ਲਾਸਟ ਸੀਨ ਅਤੇ ਸਟੇਟਸ ਨੂੰ ਆਪਣੀ ਸੰਪਰਕ ਸੂਚੀ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਤੋਂ ਲੁਕਾਉਣ ਦੇ ਯੋਗ ਹੋਣਗੇ।
ਹਾਲਾਂਕਿ ਇਹ ਫੀਚਰ ਬੀਟਾ ਵਰਜ਼ਨ 'ਚ ਕੁਝ ਸਮੇਂ ਪਹਿਲਾਂ ਤੋਂ ਹੀ ਉਪਲੱਬਧ ਸੀ। WhatsApp ਨੇ ਘੋਸ਼ਣਾ ਕੀਤੀ ਹੈ ਕਿ ਉਹ ਹੁਣ ਇਸਨੂੰ ਸਾਰੇ iOS ਅਤੇ Android ਉਪਭੋਗਤਾਵਾਂ ਲਈ ਰੋਲਆਊਟ ਕਰ ਦਿੱਤਾ ਗਿਆ ਹੈ। ਹੁਣ ਤੱਕ, ਯੂਜਰ ਸੈਟਿੰਗਾਂ ਵਿੱਚ ਤਿੰਨ ਪ੍ਰਾਈਵੇਸੀ ਵਿਕਲਪ Everyone, My Contacts ਅਤੇ Nobody ਨਜ਼ਰ ਆਉਂਦੇ ਸਨ। ਪਰ ਵਟਸਐਪ ਨੇ ਕੁਝ ਨਵੇਂ ਪ੍ਰਾਈਵੇਸੀ ਫੀਚਰ ਸ਼ਾਮਿਲ ਕੀਤੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ-
My Contacts Except ਦਾ ਵਿਕਲਪ
ਇਸ ਵਿਕਲਪ 'ਤੇ ਕਲਿੱਕ ਕਰਨ ਨਾਲ, ਯੂਜਰ ਉਨ੍ਹਾਂ ਖਾਸ ਸੰਪਰਕਾਂ (contacts) ਦੀ ਚੋਣ ਕਰ ਸਕਦਾ ਹੈ ਜਿਨ੍ਹਾਂ ਤੋਂ ਉਹ ਆਪਣੇ ਵੇਰਵੇ ਲੁਕਾਉਣਾ ਚਾਹੁੰਦਾ ਹੈ। ਧਿਆਨ ਦੇਣ ਯੋਗ ਹੈ ਕਿ ਜੇਕਰ ਕੋਈ ਯੂਜਰ ਇਹ ਫੀਚਰ ਚੁਣਦਾ ਹੈ ਤਾਂ ਉਹ ਇਹਨਾਂ ਚੁਣੇ ਹੋਏ ਸੰਪਰਕਾਂ ਦੀ ਪ੍ਰੋਫਾਈਲ ਫੋਟੋ, ਸਟੇਟਸ ਤਾਂ ਦੇਖ ਸਕੇਗਾ ਪਰ ਲਾਸਟ ਸੀਨ ਨਹੀਂ ਦੇਖ ਸਕੇਗਾ। ਇਸ ਵਿਕਲਪ ਨੂੰ ਅਕਾਊਂਟ ਸੈਟਿੰਗਾਂ ਵਿੱਚ ਪ੍ਰਾਈਵੈਸੀ ਸੈਕਸ਼ਨ ਤੋਂ ਐਕਸੈਸ ਕੀਤਾ ਜਾ ਸਕਦਾ ਹੈ।
ਖਾਸ ਵਿਅਕਤੀ ਤੋਂ ਵਟਸਐਪ ਪ੍ਰੋਫਾਈਲ ਫੋਟੋ ਆਦਿ ਨੂੰ ਲੁਕਾਉਣ ਦਾ ਤਰੀਕਾ
ਗਰੁੱਪ ਕਾਲਾਂ ਲਈ ਨਵਾਂ ਫੀਚਰ
ਇਸ ਤੋਂ ਪਹਿਲਾਂ ਵਟਸਐਪ ਗਰੁੱਪ ਕਾਲਿੰਗ ਲਈ ਨਵਾਂ ਫੀਚਰ ਲੈ ਕੇ ਆਇਆ ਸੀ, ਜਿਸ ਦੀ ਮਦਦ ਨਾਲ ਤੁਸੀਂ ਗਰੁੱਪ ਚੈਟ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਮਿਊਟ ਕਰ ਸਕਦੇ ਹੋ। ਇੱਕ ਕਾਲ 'ਤੇ ਕਿਸੇ ਨੂੰ ਮਿਊਟ ਕਰਨ ਦਾ ਫੀਚਰ ਲਾਭਦਾਇਕ ਹੋਵੇਗਾ ਜੇਕਰ ਕੋਈ ਵਿਅਕਤੀ ਵੌਇਸ ਕਾਲ ਦੌਰਾਨ ਆਪਣੇ ਆਪ ਨੂੰ ਮਿਊਟ ਕਰਨਾ ਭੁੱਲ ਜਾਂਦਾ ਹੈ। ਹਾਲਾਂਕਿ, ਗਰੁੱਪ ਮੈਂਬਰ ਜਦ ਚਾਹੇ ਆਪਣੇ ਆਪ ਨੂੰ ਅਨਮਿਊਟ ਕਰ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Technology, Whatsapp, Whatsapp Account