• Home
  • »
  • News
  • »
  • lifestyle
  • »
  • WHATSAPP S NEW YEAR S GIFT THERE WILL BE MANY FEATURE UPDATES GH AK

ਵਟਸਐੱਪ ਦੇ ਰਿਹਾ ਨਵੇਂ ਸਾਲ ਦਾ ਤੋਹਫ਼ਾ, ਹੋਣਗੇ ਕਈ ਸਾਰੇ ਫੀਚਰ ਅਪਡੇਟ

WABetaInfo ਦੇ ਅਨੁਸਾਰ ਵਟਸਐੱਪ ਨਵੇਂ ਸਾਲ ਦੇ ਮੌਕੇ ਉੱਤੇ ਆਪਣੇ ਕਈ ਫੀਚਰ ਅੱਪਡੇਟ ਕਰਨ ਜਾ ਰਿਹਾ ਹੈ। ਸੋ ਨਵੇਂ ਸਾਲ ਵਿੱਚ ਵਟਸਐੱਪ ਦੇ ਵਰਤੋਂਕਾਰ ਕਈ ਸਾਰੇ ਨਵੇਂ ਫੀਚਰਾਂ ਦਾ ਮਜ੍ਹਾ ਲੈ ਸਕਣਗੇ। ਜਾਣਕਾਰੀ ਅਨੁਸਾਰ ਵਟਸਐੱਪ ਦਾ ਕੰਪਨੀ ਐਪ ਐਨੀਮੇਸ਼ਨ ਵਾਲੇ ਹਾਰਟ ਇਮੋਜ਼ੀ ਉਪਰ ਕੰਮ ਕਰ ਰਿਹਾ ਹੈ।

ਵਟਸਐੱਪ ਦੇ ਰਿਹਾ ਨਵੇਂ ਸਾਲ ਦਾ ਤੋਹਫ਼ਾ, ਹੋਣਗੇ ਕਈ ਸਾਰੇ ਫੀਚਰ ਅਪਡੇਟ

  • Share this:
ਨਵੇਂ ਸਾਲ ਦੇ ਮੌਕੇ ਵਟਸਐੱਪ ਆਪਣੇ ਯੂਜ਼ਰਸ ਨੂੰ ਤੋਹਫ਼ਾ ਦੇਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵਟਸਐੱਪ ਦੇ ਕਈ ਸਾਰੇ ਫੀਚਰ ਨਵੇਂ ਸਾਲ ਮੌਕੇ ਅੱਪਡੇਟ ਹੋਣਗੇ। ਇਸਦੇ ਨਾਲ ਹੀ ਨਵੇਂ ਸਾਲ ਵਿੱਚ ਵਟਸਐੱਪ ਦੇ ਯੂਜ਼ਰਸ ਹਰ ਰੰਗ ਦੇ ਦਿਲ (Heart) ਦਾ ਵੀ ਅਨੰਦ ਲੈ ਸਕਣਗੇ। ਕੰਪਨੀ ਐਪ ਨੇ ਐਂਡਰਾਇਡ (Android) ਅਤੇ ਆਈ.ਓ.ਐਸ. (iOS) ਦੇ ਲਈ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।

WABetaInfo ਦੇ ਅਨੁਸਾਰ ਵਟਸਐੱਪ ਨਵੇਂ ਸਾਲ ਦੇ ਮੌਕੇ ਉੱਤੇ ਆਪਣੇ ਕਈ ਫੀਚਰ ਅੱਪਡੇਟ ਕਰਨ ਜਾ ਰਿਹਾ ਹੈ। ਸੋ ਨਵੇਂ ਸਾਲ ਵਿੱਚ ਵਟਸਐੱਪ ਦੇ ਵਰਤੋਂਕਾਰ ਕਈ ਸਾਰੇ ਨਵੇਂ ਫੀਚਰਾਂ ਦਾ ਮਜ੍ਹਾ ਲੈ ਸਕਣਗੇ। ਜਾਣਕਾਰੀ ਅਨੁਸਾਰ ਵਟਸਐੱਪ ਦਾ ਕੰਪਨੀ ਐਪ ਐਨੀਮੇਸ਼ਨ ਵਾਲੇ ਹਾਰਟ ਇਮੋਜ਼ੀ ਉਪਰ ਕੰਮ ਕਰ ਰਿਹਾ ਹੈ।

ਵਟਸਐੱਪ ਦੇ ਯੂਜ਼ਰਸ ਨੂੰ ਦੱਸ ਦੇਈਏ ਕਿ ਜਿਵੇਂ ਕਿ ਹੁਣ ਹਰ ਜਗ੍ਹਾ ਜਿਆਦਾਤਰ ਲਾਲ ਰੰਗ ਦਾ ਦਿਲ ਹੀ ਨਜ਼ਰ ਆਉਂਦਾ ਹੈ। ਪਰ ਵਟਸਐੱਪ ਦੇ ਨਵੇਂ ਫੀਚਰ ਅੱਪਡੇਟ ਹੋਣ ਤੋਂ ਬਾਅਦ ਯੂਜ਼ਰਸ ਨੂੰ ਹਰ ਰੰਗ ਦੇ ਦਿਲ ਦਾ ਇਮੋਜ਼ੀ ਨਜ਼ਰ ਆਵੇਗਾ। ਜਿਸ ਕਰਕੇ ਯੂਜ਼ਰਸ ਆਪਣੇ ਮਨ ਪਸੰਦ ਰੰਗ ਦੇ ਦਿਲ ਦਾ ਇਮੋਜ਼ੀ ਆਪਣੇ ਪਿਆਰਿਆਂ ਨੂੰ ਭੇਜ ਸਕਣਗੇ।
ਜਾਣਕਾਰੀ ਵਿੱਚ ਹੋਰ ਵਾਧਾ ਕਰਦੇ ਹੋਏ ਦੱਸ ਦੇਈਏ ਕਿ ਆਉਣ ਵਾਲੇ ਨਵੇਂ ਸਾਲ ਵਿੱਚ ਵਟਸਐੱਪ ਦੀ ਕੰਪਨੀ ਐਪ ਕਈ ਸਾਰੇ ਨਵੇਂ ਫੀਚਰਾਂ ਨੂੰ ਵਟਸਐੱਪ ਵਿੱਚ ਜੋੜੇਗੀ ਅਤੇ ਕਈ ਸਾਰੇ ਪੁਰਾਣੇ ਫੀਚਰਾਂ ਨੂੰ ਅੱਪਡੇਟ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਵਟਸਐੱਪ ਕੰਪਨੀ ਐਪ ਦਿਲ ਵਾਲੇ ਐਨੀਮੇਟਡ ਇਮੋਜ਼ੀ ਦੀ ਟੈਸਟਿਗ ਵੀ ਕਰ ਰਹੀ ਹੈ। ਇਨ੍ਹਾਂ ਨਵੇਂ ਇਮੋਜ਼ੀ ਦਾ ਮਜ੍ਹਾ ਐਡਰਾਓਇਡ ਅਤੇ ਆਈ.ਓ.ਐਸ. ਦੋਵਾਂ ਤਰ੍ਹਾਂ ਦੇ ਮੋਬਾਇਲ ਫੋਨਾਂ ਦੇ ਯੂਜ਼ਰਸ ਉਠਾ ਸਕਣਗੇ। ਜਿਕਰਯੋਗ ਹੈ ਕਿ ਇਹਨਾਂ ਇਮੋਜ਼ੀ ਨੂੰ ਬੇਬ ਵਟਸਐੱਪ ਦੇ ਲਈ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਾ ਹੈ।

ਦੱਸ ਦੇਈਏ ਕਿ ਇਸ ਸਾਲ ਜਾਣੀ ਕਿ 2021 ਵਿੱਚ ਵਟਸਐੱਪ ਅਤੇ ਇਸਦੀ ਆਨਰ ਕੰਪਨੀ ਫੇਸਬੁੱਕ ਲਗਾਤਾਰ ਵਿਵਾਦਾਂ ਵਿੱਚ ਘਿਰੀ ਰਹੀ ਹੈ। ਵਟਸਐੱਪ ਦੀ ਨਵੀਂ ਪਾਲਿਸੀ ਨੂੰ ਲੈ ਕਿ ਦੁਨੀਆਂ ਭਰ ਵਿੱਚ ਇਸ ਕੰਪਨੀ ਦਾ ਵਿਰੋਧ ਹੋਇਆ। ਹੋਰ ਤਾਂ ਹੋਰ ਇਸ ਸਾਲ ਫੇਸਬੁੱਕ ਨੇ ਆਪਣਾ ਨਾਂ ਬਦਲ ਕੇ ਮੈਟਾ ਰੱਖ ਲਿਆ।
ਐਨੇ ਵਿਵਾਦਾਂ ਵਿੱਚ ਘਿਰਨ ਮਗਰੋਂ ਵਟਸਐੱਪ ਯੂਜ਼ਰਸ ਨੂੰ ਆਪਣੇ ਨਾਲ ਜੋੜੀ ਰੱਖਣ ਲਈ, ਕਈ ਤਰ੍ਹਾਂ ਦੇ ਨਵੇਂ ਫੀਚਰ ਐਪ ਲਈ ਅੱਪਡੇਟ ਕਰ ਰਹੀ ਹੈ। ਇਸੇ ਲੜੀ ਵਿੱਚ ਹੀ, ਨਵੇਂ ਸਾਲ ਮੌਕੇ ਯੂਜ਼ਰਸ ਨੂੰ ਨਵੀਂ ਅੱਪਡੇਟ ਨਾਲ ਤੋਹਫ਼ਾ ਦੇਣ ਦੀ ਤਿਆਰੀ ਵਿੱਚ ਹੈ।
Published by:Ashish Sharma
First published: