HOME » NEWS » Life

WhatsApp ਵੈੱਬ ਵਰਜ਼ਨ ਲਈ ਵੌਇਸ ਅਤੇ ਵੀਡੀਓ ਕਾਲਿੰਗ ਫ਼ੀਚਰ ਕਰ ਸਕਦਾ ਹੈ ਰੋਲ ਆਊਟ

News18 Punjabi | News18 Punjab
Updated: March 4, 2021, 7:07 PM IST
share image
WhatsApp ਵੈੱਬ ਵਰਜ਼ਨ ਲਈ ਵੌਇਸ ਅਤੇ ਵੀਡੀਓ ਕਾਲਿੰਗ ਫ਼ੀਚਰ ਕਰ ਸਕਦਾ ਹੈ ਰੋਲ ਆਊਟ

  • Share this:
  • Facebook share img
  • Twitter share img
  • Linkedin share img
ਅੱਜ-ਕੱਲ੍ਹ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿੰਦੇ ਹਨ ਅਤੇ ਹਮੇਸ਼ਾ ਹੀ ਇਨ੍ਹਾਂ ਪਲੈਟਫਾਰਮਾਂ ਵੱਲੋਂ ਲਾਂਚ ਕੀਤੇ ਜਾਣ ਵਾਲੇ ਨਵੇਂ ਫ਼ੀਚਰਜ਼ ਦੀ ਉਡੀਕ/ਇੰਤਜ਼ਾਰ ਵਿੱਚ ਰਹਿੰਦੇ ਹਨ ਤਾਂ ਜੋ ਇਸ ਦਾ ਇਸਤੇਮਾਲ ਉਨ੍ਹਾਂ ਲਈ ਹੋਰ ਵਧੇਰੇ ਸਹੂਲੀਅਤ ਭਰਿਆ ਹੋ ਸਕੇ। ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਆਦਿ ਵਰਗੇ ਅਜਿਹੇ ਕਈ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਪਲੈਟਫਾਰਮਜ਼ ਹਨ ਜਿਨ੍ਹਾਂ ਦਾ ਇਸਤੇਮਾਲ ਪੂਰੀ ਦੁਨੀਆ ਵਿੱਚ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ ਅਤੇ ਆਪਣੇ ਬਿਜ਼ਨਸ ਅਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਲਈ ਲੋਕਾਂ ਵੱਲੋਂ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਜੇਕਰ ਗੱਲ ਵਟਸਐਪ (WhatsApp) ਦੀ ਕਰੀਏ ਤਾਂ ਇਸ ਦੇ ਡੈਸਕਟੋਪ ਵਰਜ਼ਨ ਵਿੱਚ ਵੀਡੀਓ ਅਤੇ ਵੌਇਸ ਕਾਲਿੰਗ ਫੀਚਰ ਨੂੰ ਜੋੜਨ ਦੀਆਂ ਲੰਬੇ ਸਮੇਂ ਤੋਂ ਅਫ਼ਵਾਹਾਂ ਉੱਡ ਰਹੀਆਂ ਹਨ। India Today ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਦੇ ਅਨੁਸਾਰ ਇੱਕ ਨਵੀਂ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਵਟਸਐਪ ਨੋਨ-ਬੀਟਾ ਯੂਜ਼ਰਜ਼/ਉਪਭੋਗਤਾਵਾਂ ਲਈ ਇਸ ਫ਼ੀਚਰ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਹੁਣ ਤੱਕ ਵੌਇਸ ਅਤੇ ਵੀਡੀਓ ਕਾਲਿੰਗ ਦਾ ਫ਼ੀਚਰ ਸਿਰਫ਼ ਐਪ ਦੇ ਮੋਬਾਈਲ ਵਰਜ਼ਨ ਵਿੱਚ ਹੀ ਉਪਲਬਧ ਸੀ ਪਰ WhatsApp ਇਸ ਫ਼ੀਚਰ ਨੂੰ ਹੁਣ ਵੈੱਬ 'ਤੇ ਲਿਆਉਣ ਲਈ ਕੰਮ ਕਰ ਰਿਹਾ ਹੈ।

WAbetainfo ਦੀ ਰਿਪੋਰਟ ਅਨੁਸਾਰ, ਵਟਸਐਪ ਵੀਡੀਓ ਅਤੇ ਵੌਇਸ ਕਾਲ ਫ਼ੀਚਰਜ਼ ਬੀਟਾ (Beta) ਤੋਂ ਬਾਹਰ ਹਨ ਜਿਸ ਦਾ ਅਰਥ ਇਹ ਹੈ ਕਿ ਕੰਪਨੀ ਜਲਦੀ ਹੀ ਕਿਸੀ ਵੀ ਸਮੇਂ ਨੋਨ-ਟੈੱਸਟਰਜ਼ ਲਈ ਇਸ ਨੂੰ ਰੋਲ ਆਊਟ ਕਰ ਸਕਦੀ ਹੈ। Wabetainfo ਨੇ ਇੱਕ ਟਵੀਟ ਵਿੱਚ ਕਿਹਾ ਕਿ, "ਵਟਸਐਪ ਅੱਜ ਹੋਰ ਯੂਜ਼ਰਜ਼/ਉਪਭੋਗਤਾਵਾਂ ਲਈ WhatsApp Web/Desktop 2.2104.10 ਰੀਲਿਜ਼ 'ਤੇ ਕਾਲਾਂ ਨੂੰ ਰੋਲ ਆਊਟ ਕਰ ਰਿਹਾ ਹੈ। ਧਿਆਨ ਦੇਣ ਯੋਗ ਗੱਲ ਹੈ ਕਿ ਇਸ ਵਿਸ਼ੇਸ਼ਤਾ/ਫ਼ੀਚਰ ਦੇ ਆਉਣ 'ਚ ਅਜੇ ਵੀ ਥੋੜ੍ਹਾ ਸਮਾਂ ਲੱਗ ਸਕਦਾ ਹੈ ਪਰ ਇਹ ਚੰਗੀ ਖ਼ਬਰ ਹੈ।"
India Today ਮੁਤਾਬਿਕ ਇਸ ਤੋਂ ਇਲਾਵਾ ਵਟਸਐਪ ਇੱਕ ਨਵੇਂ ਸੈਲਫ਼-ਡੈਸਟ੍ਰੱਕਟਿੰਗ ਫ਼ੋਟੋਜ਼ ਫ਼ੀਚਰ 'ਤੇ ਕੰਮ ਕਰ ਰਿਹਾ ਹੈ। ਵਟਸਐਪ ਵੱਲੋਂ ਸੈਲਫ਼-ਡੈਸਟ੍ਰੱਕਟਿੰਗ ਫ਼ੋਟੋਜ਼ ਦੀ ਟੈੱਸਟਿੰਗ ਕਰਨ ਬਾਰੇ ਵੀ ਖ਼ਬਰ ਸਾਹਮਣੇ ਆਈ ਸੀ। ਵਟਸਐਪ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, "ਵਟਸਐਪ iOS ਅਤੇ Android ਲਈ ਫ਼ਿਊਚਰ ਅਪਡੇਟ ਵਿੱਚ ਸੈਲਫ਼-ਡੈਸਟ੍ਰੱਕਟਿੰਗ ਫ਼ੋਟੋਜ਼ 'ਤੇ ਕੰਮ ਕਰ ਰਿਹਾ ਹੈ। ਸੈਲਫ਼-ਡੈਸਟ੍ਰੱਕਟਿੰਗ ਫ਼ੋਟੋਜ਼ ਨੂੰ ਵਟਸਐਪ ਤੋਂ ਐੱਕਸਪੋਰਟ ਨਹੀਂ ਕੀਤਾ ਜਾ ਸਕਦਾ। ਵਟਸਐਪ ਨੇ ਸੈਲਫ਼-ਡੈਸਟ੍ਰੱਕਟਿੰਗ ਫ਼ੋਟੋਜ਼ ਲਈ ਅਜੇ ਤੱਕ ਸਕ੍ਰੀਨਸ਼ੋਟ ਡਿਟੈੱਕਸ਼ਨ ਲਾਗੂ ਨਹੀਂ ਕੀਤਾ। ਇੰਸਟਾਗ੍ਰਾਮ ਡਾਇਰੈਕਟ (Instagram Direct) ਵਿੱਚ ਵੀ ਇਹੀ ਕੌਨਸੈਪਟ ਹੈ।"

ਆਉਣ ਵਾਲਾ ਫ਼ੀਚਰ ਉਦੋਂ ਤੱਕ ਚੈਟ ਵਿੱਚ ਉਪਲਬਧ ਰਹੇਗਾ ਜਦੋਂ ਤੱਕ ਤੁਸੀਂ ਚੈਟ ਵਿੰਡੋ ਵਿੱਚ ਐਕਟਿਵ/ਕਿਰਿਆਸ਼ੀਲ ਰਹੋਗੇ, ਇੱਕ ਵਾਰ ਜਦੋਂ ਤੁਸੀਂ ਚੈਟ ਤੋਂ ਐਗਜ਼ਿਟ ਹੋ ਜਾਓਗੇ ਤਾਂ ਤਸਵੀਰ ਨੂੰ ਹਟਾ ਦਿੱਤਾ ਜਾਵੇਗਾ। ਅਸੀਂ ਇੰਸਟਾਗ੍ਰਾਮ 'ਤੇ ਵੀ ਇਸੀ ਤਰ੍ਹਾਂ ਦੀ ਚੀਜ਼ ਵੇਖੀ ਹੈ। ਤਸਵੀਰ ਭੇਜਣ ਤੋਂ ਪਹਿਲਾਂ ਇੰਸਟਾਗ੍ਰਾਮ ਸੈਂਡਰਜ਼ ਨੂੰ ਵਿਕਲਪ ਦਿੰਦਾ ਹੈ ਕਿ ਕੀ ਉਹ ਚਾਹੁੰਦੇ ਹਨ ਕਿ ਤਸਵੀਰ ਸਿਰਫ਼ ਇੱਕ ਵਾਰ ਵੇਖੀ ਜਾਵੇ ਜਾਂ ਉਹ ਤਸਵੀਰ ਚੈਟ ਵਿੱਚ ਹੀ ਰਹੇ। ਜੇਕਰ ਇਹ ਫੀਚਰ ਰੋਲ ਆਊਟ ਕੀਤਾ ਜਾਂਦਾ ਹੈ ਤਾਂ ਵਟਸਐਪ ਵੀ ਆਪਣੇ ਯੂਜ਼ਰਜ਼ ਨੂੰ ਇਹੋ ਵਿਕਲਪ ਦੇਵੇਗਾ। ਸੈਲਫ਼-ਡੈਸਟ੍ਰੱਕਟਿੰਗ ਫ਼ੋਟੋਜ਼ ਲਈ ਇੱਕ ਸਮਰਪਿਤ ਆਈਕਨ ਹੋਵੇਗਾ। ਜਦੋਂ ਮੋਡ ਨੂੰ ਚਾਲੂ ਕੀਤਾ ਜਾਵੇਗਾ ਤਾਂ ਇਹ ਨਿਸ਼ਚਿਤ ਸਮੇਂ ਤੋਂ ਬਾਅਦ ਤਸਵੀਰ ਨੂੰ ਹਟਾ (ਰਿਮੂਵ ਕਰ) ਦੇਵੇਗਾ।

ਵਟਸਐਪ ਆਈ.ਓ.ਐੱਸ. ਅਤੇ ਐਂਡਰੋਇਡ ਉਪਭੋਗਤਾਵਾਂ ਲਈ ਭਾਰਤ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਸਮੇਤ ਦੇਸ਼ਾਂ ਵਿੱਚ ਤੀਜੀ-ਧਿਰ ਐਨੀਮੇਟਿਡ ਸਟੀਕਰ ਪੈਕਸ ਇੰਪੋਰਟ ਕਰਨ ਦੀ ਸੰਭਾਵਨਾ ਦੀ ਵੀ ਟੈੱਸਟਿੰਗ ਕਰ ਰਿਹਾ ਹੈ।

Wabetainfo ਦੀ ਰਿਪੋਰਟ ਮੁਤਾਬਿਕ, ਟੀਮ ਇਸ ਵੇਲੇ ਬ੍ਰਾਜ਼ੀਲ, ਈਰਾਨ ਅਤੇ ਇੰਡੋਨੇਸ਼ੀਆ ਵਿੱਚ ਉਪਭੋਗਤਾਵਾਂ ਲਈ ਫ਼ੀਚਰ ਲਿਆ ਰਹੀ ਹੈ ਅਤੇ ਸਮਰੀ ਟੇਬਲ ਵਿੱਚ ਉਪਰੋਕਤ ਕੰਪੈਟੀਬਲ ਵਰਜ਼ਨਸ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਸੱਭ ਤੋਂ ਨਵੇਂ ਬਣੇ ਬਿਲਡਸ (ਜਿਵੇਂ ਕਿ - 2.21.40 iOS ਅਤੇ 2.21.5.6 Android beta) ਨੂੰ ਅਪਡੇਟ ਕਰਨ ਨਾਲ ਇਨ੍ਹਾਂ ਦੇਸ਼ਾਂ ਵਿੱਚ ਇਸ ਫ਼ੀਚਰ ਨੂੰ ਜਲਦੀ ਪ੍ਰਾਪਤ ਕਰਨ 'ਚ ਸਹਾਇਤਾ ਕਰ ਸਕਦਾ ਹੈ।"
Published by: Anuradha Shukla
First published: March 4, 2021, 7:05 PM IST
ਹੋਰ ਪੜ੍ਹੋ
ਅਗਲੀ ਖ਼ਬਰ