Home /News /lifestyle /

WhatsApp Update: ਨਵੇਂ ਫ਼ੀਚਰ `ਚ Last Seen, Photo ਤੇ Status ਲੁਕਾਉਣ ਦਾ ਆਪਸ਼ਨ

WhatsApp Update: ਨਵੇਂ ਫ਼ੀਚਰ `ਚ Last Seen, Photo ਤੇ Status ਲੁਕਾਉਣ ਦਾ ਆਪਸ਼ਨ

ਵਟਸਐਪ ਤੋਂ ਚੋਰੀ ਹੋ ਸਕਦੀ ਹੈ ਤੁਹਾਡੀ ਬੈਂਕ ਡਿਟੇਲ, ਵਰਤੋਂ ਇਹ ਸਾਵਧਾਨੀਆਂ (ਸੰਕੇਤਿਕ ਫੋਟੋ)

ਵਟਸਐਪ ਤੋਂ ਚੋਰੀ ਹੋ ਸਕਦੀ ਹੈ ਤੁਹਾਡੀ ਬੈਂਕ ਡਿਟੇਲ, ਵਰਤੋਂ ਇਹ ਸਾਵਧਾਨੀਆਂ (ਸੰਕੇਤਿਕ ਫੋਟੋ)

ਵਰਤਮਾਨ ਵਿੱਚ, ਯੂਜ਼ਰਸ ਆਪਣੀ Last Seen, Profile Photo ਅਤੇ Status ਨੂੰ 'Everybody, Nobody ਅਤੇ 'My Contacts Only' ਲਈ ਚੋਣ ਕਰ ਸਕਦੇ ਹਨ। ਜੇਕਰ WhatsApp ਇੱਕ ਨਵਾਂ ਫੀਚਰ ਲਾਂਚ ਕਰਦਾ ਹੈ, ਤਾਂ ਯੂਜ਼ਰਸ ਨੂੰ ਇੱਕ ਹੋਰ ਵਿਕਲਪ 'My Contacts accept…' ਮਿਲਦਾ ਹੈ। ਜੇਕਰ ਤੁਸੀਂ ਇਸ 'ਤੇ ਟਿਕ ਕਰਦੇ ਹੋ, ਤਾਂ ਤੁਸੀਂ ਆਪਣੀ ਜਾਣਕਾਰੀ ਨੂੰ ਉਹਨਾਂ ਲੋਕਾਂ ਤੋਂ ਲੁਕਾ ਸਕਦੇ ਹੋ ਜੋ ਤੁਹਾਨੂੰ ਪਸੰਦ ਨਹੀਂ ਹਨ।

ਹੋਰ ਪੜ੍ਹੋ ...
  • Share this:

WhatsApp ਆਪਣੇ ਯੂਜ਼ਰਸ ਲਈ ਇਕ ਤੋਂ ਵਧ ਕੇ ਇਕ ਫੀਚਰ ਆਫਰ ਕਰਦਾ ਹੈ ਅਤੇ ਹੁਣ ਮੈਸੇਜਿੰਗ ਐਪ ਯੂਜ਼ਰਸ ਲਈ ਇਕ ਹੋਰ ਫੀਚਰ ਪੇਸ਼ ਕਰਨ ਜਾ ਰਹੀ ਹੈ। WhatsApp ਨੂੰ ਇੱਕ ਫੀਚਰ ਦੀ ਟੈਸਟਿੰਗ ਕਰਦੇ ਹੋਏ ਦੇਖਿਆ ਗਿਆ ਹੈ ਜੋ ਯੂਜ਼ਰਸ ਨੂੰ ਚੁਣੇ ਗਏ Contacts ਤੋਂ ਆਪਣੀ Profile Photo , Last Seen ਅਤੇ Status ਦੇ ਅਪਡੇਟਸ ਨੂੰ ਹਾਈਡ ਕਰਨ ਦੀ ਇਜਾਜ਼ਤ ਦਿੰਦਾ ਹੈ।

ਐਪ ਨੂੰ ਹਾਲ ਹੀ ਵਿੱਚ ਵੈੱਬ Version 'ਤੇ ਵੀ ਇਸ ਫੀਚਰ ਲਈ ਸਮਰਥਤ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਯੂਜ਼ਰਸ WhatsApp 'ਤੇ ਆਪਣੀ Last Seen, Profile Photo ਨੂੰ ਵੀ ਲੁਕਾ ਸਕਦੇ ਹਨ। ਰਿਪੋਰਟ ਮੁਤਾਬਕ WhatsApp ਸਭ ਤੋਂ ਪਹਿਲਾਂ ਇਸ ਫੀਚਰ ਨੂੰ ਐਂਡ੍ਰਾਇਡ ਅਤੇ iOS ਲਈ ਲਾਂਚ ਕਰੇਗਾ।

WABetaInfo ਦੇ ਅਨੁਸਾਰ, WhatsApp ਇੱਕ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜੋ ਯੂਜ਼ਰਸ ਨੂੰ Selected Contacts ਤੋਂ ਆਪਣੀ Contacts Info- ਜਿਵੇਂ ਕਿ Last Seen, Profile Photo ਅਤੇ Status - ਨੂੰ WhatsApp Web 'ਤੇ ਹਾਈਡ ਦੀ ਆਗਿਆ ਦਿੰਦਾ ਹੈ। ਇਸ ਫੀਚਰ ਨੂੰ ਪਹਿਲਾਂ ਹੀ ਐਂਡ੍ਰਾਇਡ ਅਤੇ iOS ਐਪਸ 'ਤੇ ਟੈਸਟ ਕੀਤਾ ਜਾ ਰਿਹਾ ਹੈ।

ਵਰਤਮਾਨ ਵਿੱਚ, ਯੂਜ਼ਰਸ ਆਪਣੀ Last Seen, Profile Photo ਅਤੇ Status ਨੂੰ 'Everybody, Nobody ਅਤੇ 'My Contacts Only' ਲਈ ਚੋਣ ਕਰ ਸਕਦੇ ਹਨ। ਜੇਕਰ WhatsApp ਇੱਕ ਨਵਾਂ ਫੀਚਰ ਲਾਂਚ ਕਰਦਾ ਹੈ, ਤਾਂ ਯੂਜ਼ਰਸ ਨੂੰ ਇੱਕ ਹੋਰ ਵਿਕਲਪ 'My Contacts accept…' ਮਿਲਦਾ ਹੈ। ਜੇਕਰ ਤੁਸੀਂ ਇਸ 'ਤੇ ਟਿਕ ਕਰਦੇ ਹੋ, ਤਾਂ ਤੁਸੀਂ ਆਪਣੀ ਜਾਣਕਾਰੀ ਨੂੰ ਉਹਨਾਂ ਲੋਕਾਂ ਤੋਂ ਲੁਕਾ ਸਕਦੇ ਹੋ ਜੋ ਤੁਹਾਨੂੰ ਪਸੰਦ ਨਹੀਂ ਹਨ।

ਇੰਝ ਮਿਲੇਗਾ ਇਸ ਫੀਚਰ ਦਾ ਲਾਭ : ਉਦਾਹਰਣ ਦੇ ਲਈ, ਜੇਕਰ ਤੁਸੀਂ ਆਪਣੇ ਦਫਤਰ ਦੇ ਲੋਕਾਂ ਤੋਂ ਆਪਣੀ Personal Profile Photo ਨੂੰ ਲੁਕਾਉਣਾ ਚਾਹੁੰਦੇ ਹੋ, ਤਾਂ ਇਹ ਫੀਚਰ ਤੁਹਾਡੇ ਲਈ ਕੰਮ ਆਵੇਗੀ, ਅਤੇ ਤੁਸੀਂ ਕੁਝ ਲੋਕਾਂ ਤੋਂ ਆਪਣੀ Info ਨੂੰ Hide ਕਰ ਸਕੋਗੇ।

WABetaInfo ਨੇ ਕਿਹਾ ਕਿ ਬੀਟਾ ਯੂਜ਼ਰਸ ਆਪਣੇ WhatsApp Web/Desktop 'ਤੇ 'My contacts excepts...' ਇਸ Option ਨੂੰ ਨਹੀਂ ਦੇਖ ਸਕਣਗੇ। ਫਿਲਹਾਲ, ਇਹ ਫੀਚਰ ਅਜੇ ਡਿਵੈਲਪ ਕੀਤਾ ਜਾ ਰਿਹਾ ਹੈ ਤੇ ਇਸ ਫੀਚਰ ਨੂੰ ਅਧਿਕਾਰਤ ਤੌਰ 'ਤੇ ਕਦੋਂ ਪੇਸ਼ ਕੀਤਾ ਜਾਵੇਗਾ, ਕੰਪਨੀ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਰਿਪੋਰਟ ਮੁਤਾਬਕ WhatsApp ਅਜਿਹੇ ਅਪਡੇਟ 'ਤੇ ਕੰਮ ਕਰ ਰਿਹਾ ਹੈ, ਜਿਸ 'ਚ Group Admin ਨੂੰ Group 'ਚ ਮੌਜੂਦ ਕਿਸੇ ਵੀ ਮੈਸੇਜ ਨੂੰ ਡਿਲੀਟ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ Group Admin ਕੋਈ ਵੀ ਮੈਸੇਜ ਰੱਖ ਸਕਦਾ ਹੈ ਅਤੇ ਕਿਸੇ ਦਾ ਮੈਸੇਜ ਡਿਲੀਟ ਵੀ ਕਰ ਸਕਦਾ ਹੈ। ਇਸ ਫੀਚਰ ਨੂੰ ਲੈ ਕੇ ਟੈਸਟਿੰਗ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕੀਤਾ ਜਾਵੇਗਾ।

Published by:Amelia Punjabi
First published:

Tags: Business, Internet, Pictures, Social media, Tech News, Technology, Whatsapp, Whatsapp Account