Home /News /lifestyle /

WhatsApp 'ਤੇ 30 ਸੈਕਿੰਡ 'ਚ ਮਿਲੇਗਾ ਲੋਨ, ਦਸਤਾਵੇਜ਼ਾਂ ਦੀ ਪਰੇਸ਼ਾਨੀ ਤੋਂ ਛੁਟਕਾਰਾ, ਜਾਣੋ ਕਿਵੇਂ?

WhatsApp 'ਤੇ 30 ਸੈਕਿੰਡ 'ਚ ਮਿਲੇਗਾ ਲੋਨ, ਦਸਤਾਵੇਜ਼ਾਂ ਦੀ ਪਰੇਸ਼ਾਨੀ ਤੋਂ ਛੁਟਕਾਰਾ, ਜਾਣੋ ਕਿਵੇਂ?

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਇਸ ਲਈ ਤੁਹਾਨੂੰ ਨਾ ਤਾਂ ਕੋਈ ਦਸਤਾਵੇਜ਼ ਦੇਣਾ ਹੋਵੇਗਾ ਅਤੇ ਨਾ ਹੀ ਕੋਈ ਫਾਰਮ ਭਰਨਾ ਹੋਵੇਗਾ। ਦਰਅਸਲ, ਇੱਕ ਫਿਨਟੇਕ ਕੰਪਨੀ CASHe ਵਟਸਐਪ 'ਤੇ ਭਾਰਤੀ ਉਪਭੋਗਤਾਵਾਂ ਨੂੰ ਤੁਰੰਤ ਲੋਨ ਦੇ ਰਹੀ ਹੈ। ਇਸ ਸਹੂਲਤ ਲਈ, ਕੰਪਨੀ ਨੇ ਹਾਲ ਹੀ ਵਿੱਚ ਚੈਟਬੋਟ ਸਲਿਊਸ਼ਨ ਪ੍ਰੋਵਾਇਡਰ Jio Haptik ਨਾਲ ਸਾਂਝੇਦਾਰੀ ਕੀਤੀ ਹੈ

ਹੋਰ ਪੜ੍ਹੋ ...
  • Share this:

ਜੇਕਰ ਤੁਹਾਨੂੰ ਤੁਰਤ ਪੈਸਿਆਂ ਦੀ ਜ਼ਰੂਰਤ ਹੈ, ਤਾਂ ਹੁਣ ਤੁਸੀਂ ਇਕ ਪਲ ਵਿੱਚ ਵਟਸਐਪ 'ਤੇ ਲੋਨ ਲੈ ਸਕਦੇ ਹੋ। ਇੰਸਟੈਂਟ ਮੈਸੇਜਿੰਗ ਐਪ ਦੀ ਵਰਤੋਂ ਕਰਨ ਵਾਲੇ ਭਾਰਤੀ ਉਪਭੋਗਤਾ ਹੁਣ ਪਲੈਟਫਾਰਮ ਉਤੇ ਲੋਨ ਲੈ ਸਕਦੇ ਹਨ।

ਇਸ ਲਈ ਤੁਹਾਨੂੰ ਨਾ ਤਾਂ ਕੋਈ ਦਸਤਾਵੇਜ਼ ਦੇਣਾ ਹੋਵੇਗਾ ਅਤੇ ਨਾ ਹੀ ਕੋਈ ਫਾਰਮ ਭਰਨਾ ਹੋਵੇਗਾ। ਦਰਅਸਲ, ਇੱਕ ਫਿਨਟੇਕ ਕੰਪਨੀ CASHe ਵਟਸਐਪ 'ਤੇ ਭਾਰਤੀ ਉਪਭੋਗਤਾਵਾਂ ਨੂੰ ਤੁਰੰਤ ਲੋਨ ਦੇ ਰਹੀ ਹੈ। ਇਸ ਸਹੂਲਤ ਲਈ, ਕੰਪਨੀ ਨੇ ਹਾਲ ਹੀ ਵਿੱਚ ਚੈਟਬੋਟ ਸਲਿਊਸ਼ਨ ਪ੍ਰੋਵਾਇਡਰ Jio Haptik ਨਾਲ ਸਾਂਝੇਦਾਰੀ ਕੀਤੀ ਹੈ।

ਵਟਸਐਪ ਉਤੇ ਲੋਨ ਲੈਣ ਲਈ ਯੂਜ਼ਰਸ ਬਿਨਾਂ ਕੁਝ ਕੀਤੇ 30 ਸੈਕਿੰਡ ਦੇ ਅੰਦਰ ਆਸਾਨੀ ਨਾਲ ਲੋਨ ਪ੍ਰਾਪਤ ਕਰ ਸਕਣਗੇ। ਦੱਸ ਦਈਏ ਕਿ ਕੇਵਾਈਸੀ ਨੂੰ ਪੂਰਾ ਕਰਨ ਲਈ CASHe ਦਾ ਆਪਣਾ ਸਿਸਟਮ ਹੈ।

ਇਸ ਵਿੱਚ Jio Haptik ਐਡਵਾਂਸਡ ਕਨਵਰਸੇਸ਼ਨਲ ਕਾਮਰਸ ਕੈਪੇਬਿਲੀਟੀ ਦੀ ਸਹੂਲਤ ਹੁੰਦੀ ਹੈ। ਇੱਕ ਵਾਰ ਉਪਭੋਗਤਾ ਦੀ ਪੁਸ਼ਟੀ ਹੋਣ ਤੋਂ ਬਾਅਦ, ਕੰਪਨੀ ਉਪਭੋਗਤਾਵਾਂ ਨੂੰ ਬਹੁਤ ਆਸਾਨੀ ਨਾਲ ਲੋਨ ਦੇ ਸਕਦੀ ਹੈ।

CASHe ਨੂੰ ਉਪਭੋਗਤਾ ਦਾ ਬੈਕਗ੍ਰਾਊਂਡ ਚੈਕ ਕਰਨ ਲਈ ਸਿਰਫ ਉਸ ਦੇ ਨਾਮ ਦੀ ਲੋੜ ਹੁੰਦੀ ਹੈ, ਜੋ ਉਸ ਦੇ ਪੈਨ ਕਾਰਡ 'ਤੇ ਰਜਿਸਟਰਡ ਹੁੰਦਾ ਹੈ। ਲੋਨ ਪ੍ਰਾਪਤ ਕਰਨ ਲਈ ਉਪਭੋਗਤਾਵਾਂ ਨੂੰ ਵਟਸਐਪ 'ਤੇ ਸਮਰਪਿਤ ਨੰਬਰ ਦੁਆਰਾ CASHe ਨਾਲ ਜੁੜਨ ਦੀ ਜ਼ਰੂਰਤ ਹੁੰਦੀ ਹੈ।

50,000 ਤੋਂ ਵੱਧ ਉਪਭੋਗਤਾਵਾਂ ਨੂੰ ਲੋਨ ਮਿਲਿਆ

CASHe ਰਾਹੀਂ WhatsApp ਉਪਭੋਗਤਾ ਇੱਕ ਬਹੁਤ ਹੀ ਸੁਵਿਧਾਜਨਕ ਅਨੁਭਵ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਇਹ ਉਹਨਾਂ ਨੂੰ ਕ੍ਰੈਡਿਟ ਲੈਣ ਦੀ ਪਰੇਸ਼ਾਨੀ ਨੂੰ ਦੂਰ ਕਰੇਗਾ। ਇਸ ਸਬੰਧ ਵਿੱਚ, CASHe ਦੇ ਸਹਿ-ਸੰਸਥਾਪਕ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਸਵਪਨ ਰਾਜਦੇਵ ਨੇ ਕਿਹਾ ਕਿ ਜਦੋਂ ਤੋਂ ਕੰਪਨੀ ਆਪਣੇ WhatsApp ਚੈਟਬੋਟ ਨਾਲ ਲਾਈਵ ਹੋਈ ਹੈ, CASHe ਨੇ 25 ਕਰੋੜ ਰੁਪਏ ਤੋਂ ਵੱਧ ਦੀਆਂ 50,000 ਕ੍ਰੈਡਿਟ ਲਾਈਨਾਂ ਜਾਰੀ ਕੀਤੀਆਂ ਹਨ।

Published by:Gurwinder Singh
First published:

Tags: Whatsapp, Whatsapp Account, WhatsApp Features, Whatsapp stickers