
ਹੁਣ ਘਰ ਬੈਠੇ ਜਾਣੋ, ਕਿਸ ਬੈਂਕ ਖਾਤੇ ਨਾਲ ਲਿੰਕ ਹੈ ਤੁਹਾਡਾ ਆਧਾਰ ਕਾਰਡ
ਆਧਾਰ ਕਾਰਡ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਕੱਲ੍ਹ ਕੋਈ ਵੀ ਕੰਮ ਕਰਨ ਲੱਗਿਆਂ ਸਭ ਤੋਂ ਪਹਿਲਾਂ ਆਧਾਰ ਕਾਰਡ ਦੀ ਲੋੜ ਪੈਂਦੀ ਹੈ। ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੈ। ਆਮਦਨ ਟੈਕਸ ਨਾਲ ਸਬੰਧਤ ਕੋਈ ਵੀ ਕੰਮ ਆਧਾਰ ਕਾਰਡ ਤੋਂ ਬਿਨਾਂ ਨਹੀਂ ਹੋ ਸਕਦਾ। ਮੋਬਾਈਲ ਵਾਲੇਟ ਦੀ ਵਰਤੋਂ ਕਰਨ ਵਿੱਚ ਵੀ ਆਧਾਰ ਕਾਰਡ ਅਹਿਮ ਭੂਮਿਕਾ ਨਿਭਾਉਂਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਆਧਾਰ ਕਾਰਡ ਨੂੰ ਬੈਂਕ ਖਾਤੇ, ਮੋਬਾਈਲ ਨੰਬਰ ਅਤੇ ਪੈਨ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਹੈ। ਆਧਾਰ ਕਾਰਡ ਤੋਂ ਬਿਨਾਂ ਤੁਹਾਨੂੰ ਕੋਈ ਜ਼ਰੂਰੀ ਕੰਮ ਕਰਨ 'ਚ ਮੁਸ਼ਕਿਲ ਆ ਸਕਦੀ ਹੈ। ਹਰ ਆਦਮੀ ਕੋਲ ਆਧਾਰ ਕਾਰਡ ਇੱਕ ਹੁੰਦਾ ਹੈ। ਪਰ ਇੱਕ ਵਿਅਕਤੀ ਦੇ ਕਈ ਮੋਬਾਈਲ ਨੰਬਰ ਅਤੇ ਕਈ ਬੈਂਕ ਖਾਤੇ ਹੋ ਸਕਦੇ ਹਨ। ਇਸ ਲਈ ਕਈ ਵਾਰ ਇਹ ਭੁਲੇਖਾ ਪੈ ਜਾਂਦਾ ਹੈ ਕਿ ਆਧਾਰ ਕਾਰਡ ਕਿਸੇ ਬੈਂਕ ਖਾਤੇ ਜਾਂ ਮੋਬਾਈਲ ਨੰਬਰ ਨਾਲ ਲਿੰਕ ਹੈ। ਤੁਹਾਡਾ ਆਧਾਰ ਕਾਰਡ ਤੁਹਾਡੇ ਕਿਸੇ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ, ਹੁਣ ਇਹ ਪਤਾ ਕਰਨ ਲਈ ਬੈਂਕ ਜਾਂ ਆਧਾਰ ਕਾਰਡ ਕੇਂਦਰ 'ਤੇ ਜਾਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਘਰ ਬੈਠੇ ਹੀ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਕਿਸ ਬੈਂਕ ਖਾਤੇ ਤੋਂ ਲਿੰਕ ਕੀਤਾ ਗਿਆ ਹੈ। ਇਸ ਬਾਬਤ ਪਤਾ ਕਰਨ ਦਾ ਤਰੀਕਾ ਇਹ ਹੈ-
• ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ www.uidai.gov.in 'ਤੇ ਜਾਓ।
• ਇੱਥੇ ਆਪਣਾ ਆਧਾਰ ਅਤੇ ਬੈਂਕ ਖਾਤਾ ਚੈੱਕ ਕਰੋ ਦੇ ਲਿੰਕ 'ਤੇ ਕਲਿੱਕ ਕਰੋ।
• ਇੱਥੇ ਤੁਹਾਨੂੰ ਆਪਣਾ ਆਧਾਰ ਨੰਬਰ ਅਤੇ ਸੁਰੱਖਿਆ ਕੋਡ ਦਰਜ ਕਰਨਾ ਹੋਵੇਗਾ।
• ਹੁਣ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ।
• ਇਸ OTP ਨੂੰ UIDAI ਦੀ ਵੈੱਬਸਾਈਟ 'ਤੇ ਦਰਜ ਕਰੋ।
• ਇੱਥੇ ਤੁਹਾਡੇ ਸਾਹਮਣੇ ਲੌਗਇਨ ਦਾ ਵਿਕਲਪ ਮਿਲੇਗਾ, ਇਸ 'ਤੇ ਕਲਿੱਕ ਕਰੋ।
• ਲੌਗਇਨ ਕਰਨ ਤੋਂ ਬਾਅਦ, ਤੁਹਾਡੇ ਆਧਾਰ ਨਾਲ ਜੁੜੇ ਸਾਰੇ ਬੈਂਕ ਖਾਤਿਆਂ ਦੇ ਵੇਰਵੇ ਸਾਹਮਣੇ ਆ ਜਾਣਗੇ।
ਜ਼ਿਕਰਯੋਗ ਹੈ ਕਿ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ(UIDAI), ਤੁਹਾਨੂੰ ਤੁਹਾਡੇ ਆਧਾਰ ਕਾਰਡ ਨੂੰ ਲੌਕ ਕਰਨ ਦੀ ਸਹੂਲਤ ਵੀ ਦਿੰਦੀ ਹੈ। ਆਧਾਰ ਕਾਰਡ ਨੂੰ ਲੌਕ ਕਰਨ ਦਾ ਫਾਇਦਾ ਇਹ ਹੈ ਕਿ ਜੇਕਰ ਤੁਹਾਡਾ ਆਧਾਰ ਕਾਰਡ ਕਿਤੇ ਗੁੰਮ ਹੋ ਜਾਵੇ ਤਾਂ ਕੋਈ ਵਿਅਕਤੀ ਇਸਦੀ ਵਰਤੋਂ ਨਹੀਂ ਕਰ ਸਕਦਾ। ਇਸ ਤਰ੍ਹਾਂ ਆਧਾਰ ਨਾਲ ਲਿੰਕ ਕੀਤਾ ਤੁਹਾਡਾ ਡੇਟਾ ਸੁਰੱਖਿਅਤ ਰਹਿੰਦਾ ਹੈ।
• ਆਧਾਰ ਕਾਰਡ ਨੂੰ ਲੌਕ ਕਰਨ ਲਈ, ਪਹਿਲਾਂ ਤੁਹਾਨੂੰ ਆਪਣੇ ਆਧਾਰ ਲਿੰਕ ਕੀਤੇ ਮੋਬਾਈਲ ਨੰਬਰ ਤੋਂ 1947 'ਤੇ ਇੱਕ GETOTP ਸੁਨੇਹਾ ਭੇਜਣਾ ਹੋਵੇਗਾ।
• ਮੈਸੇਜ ਭੇਜਣ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ।
• ਤੁਹਾਨੂੰ 'LOCKUID ਆਧਾਰ ਨੰਬਰ' ਟਾਈਪ ਕਰਕੇ ਇਸ OTP ਨੂੰ ਦੁਬਾਰਾ 1947 'ਤੇ ਭੇਜਣਾ ਹੋਵੇਗਾ।
• ਇਸ ਤਰ੍ਹਾਂ ਤੁਹਾਡਾ ਆਧਾਰ ਕਾਰਡ ਲਾਕ ਹੋ ਜਾਵੇਗਾ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।