Parikrama Rules: ਹਿੰਦੂ ਧਰਮ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਤੋਂ ਬਾਅਦ ਭਗਵਾਨ ਦੀ ਪਰਿਕਰਮਾ ਕਰਨ ਦਾ ਵੀ ਖ਼ਾਸ ਮਹੱਤਵ ਹੈ। ਪਰਿਕਰਮਾ ਤੋਂ ਬਿਨ੍ਹਾਂ ਪੂਜਾ ਅਧੂਰੀ ਸਮਝੀ ਜਾਂਦੀ ਹੈ। ਧਾਰਮਿਕ ਗ੍ਰੰਥਾਂ ਵਿੱਚ ਹਰੇਕ ਦੇਵੀ ਦੇਵਤੇ ਦੀ ਪਰਿਕਰਮਾ ਸੰਬੰਧੀ ਨਿਯਮ ਦੱਸੇ ਗਏ ਹਨ। ਭਗਵਾਨ ਦੀ ਪਰਿਕਰਮਾ ਕਰਦੇ ਸਮੇਂ ਗਿਣਤੀ ਬਹੁਤ ਅਹਿਮ ਮੰਨੀ ਜਾਂਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਕਿਸ ਦੇਵਤੇ ਦੀ ਕਿੰਨੀ ਵਾਰ ਪਰਿਕਰਮਾ ਕਰਨੀ ਚਾਹੀਦੀ ਹੈ। ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੂਜਾ ਤੋਂ ਬਾਅਦ ਕਿਸ ਦੇਵਤੇ ਦੀ ਕਿੰਨੀ ਵਾਰ ਪਰਿਕਰਮਾ ਕਰਨਾ ਸ਼ੁਭ ਹੁੰਦਾ ਹੈ। ਆਓ ਪੰਡਿਤ ਇੰਦਰਮਣੀ ਘਨਸਿਆਲ ਤੋਂ ਜਾਣਦੇ ਹਾਂ ਕਿ ਪਰਿਕਰਮਾ ਦੇ ਕੀ ਨਿਯਮ ਹਨ।
ਪਰਿਕਰਮਾ ਸੰਬੰਧੀ ਧਿਆਨਦੇਣਯੋਗ ਗੱਲਾਂ
ਧਾਰਮਿਕ ਗ੍ਰੰਥਾਂ ਵਿੱਚ ਪਰਿਕਰਮਾ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਧਾਰਮਿਕ ਸਥਾਨ ਉੱਤੇ ਦੰਡਵਤ ਪਰਿਕਰਮਾ ਕਰਨ ਨੂੰ ਅਸ਼ਵਮੇਘ ਯੱਗ ਜਿੰਨਾਂ ਹੀ ਪੁੰਨਦਾਇਕ ਮੰਨਿਆ ਜਾਂਦਾ ਹੈ। ਧਿਆਨ ਰੱਖੋ ਕਿ ਤੁਸੀਂ ਜਿੱਥੋਂ ਪਰਿਕਰਮਾ ਸ਼ੁਰੂ ਕਰਦੇ ਹੋ, ਇਸਨੂੰ ਉਸੇ ਥਾਂ ਉੱਤੇ ਹੀ ਖ਼ਤਮ ਕੀਤਾ ਜਾਵੇ। ਤੁਸੀਂ ਜਿਸ ਦੇਵੀ ਦੇਵਤੇ ਦੀ ਪਰਿਕਰਮਾ ਕਰ ਰਹੇ ਹੋ ਉਸ ਸੰਬੰਧੀ ਮੰਤਰਾਂ ਦਾ ਉਚਾਰਨ ਕਰੋ। ਪਰਿਕਰਮਾ ਦੌਰਾਨ ਮਨ ਨੂੰ ਪ੍ਰਮਾਤਮਾ ਵੱਲ ਲਾਉਣ ਦੀ ਕੋਸ਼ਿਸ਼ ਕਰੋ ਅਤੇ ਕਿਸੇ ਨਾਲ ਵੀ ਗੱਲਾਂ ਨਾ ਕਰੋ। ਇਸ ਤੋਂ ਇਲਾਵਾ ਕਦੇ ਵੀ ਪਰਿਕਰਮਾ ਨੂੰ ਅਧੂਰਾ ਨਾ ਛੱਡੋ।
ਪਰਿਕਰਮਾ ਦੇ ਨਿਯਮ
ਹਿੰਦੂ ਧਰਮ ਵਿੱਚ ਬਹੁਤ ਸਾਰੇ ਦੇਵੀ ਦੇਵਤੇ ਹਨ। ਹਰੇਕ ਦੇਵੀ ਦੇਵਤੇ ਦੀ ਪੂਜਾ ਵਿਧੀ ਵੱਖੋ ਵੱਖਰੀ ਹੈ। ਇਸੇ ਤਰ੍ਹਾਂ ਹੀ ਹਰੇਕ ਦੇਵੀ ਦੇਵਤੇ ਦੀ ਪਰਿਕਰਮਾ ਸੰਬੰਧੀ ਵੀ ਅਲੱਗ ਨਿਯਮ ਹਨ। ਆਓ ਜਾਣਦੇ ਹਾਂ ਕਿ ਕਿਸ ਦੇਵੀ ਦੇਵਤੇ ਦੀ ਕਿੰਨੇ ਵਾਰ ਪਰਿਕਰਮਾ ਕਰਨੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Lord Ganesh, Lord Hanuman, Lord krishna, Lord Shiva, Religion