Home /News /lifestyle /

Migraine Pain: ਮਾਈਗ੍ਰੇਨ ਲਈ ਕਿਹੜੇ ਭੋਜਨ ਹਨ ਫ਼ਾਇਦੇਮੰਦ, ਹਲਦੀ ਵਾਲਾ ਦੁੱਧ ਵੀ ਜਲਦ ਕਰੇਗਾ ਅਸਰ

Migraine Pain: ਮਾਈਗ੍ਰੇਨ ਲਈ ਕਿਹੜੇ ਭੋਜਨ ਹਨ ਫ਼ਾਇਦੇਮੰਦ, ਹਲਦੀ ਵਾਲਾ ਦੁੱਧ ਵੀ ਜਲਦ ਕਰੇਗਾ ਅਸਰ

Migraine Pain: ਮਾਈਗ੍ਰੇਨ ਲਈ ਕਿਹੜੇ ਭੋਜਨ ਹਨ ਫ਼ਾਇਦੇਮੰਦ, ਹਲਦੀ ਵਾਲਾ ਦੁੱਧ ਵੀ ਜਲਦ ਕਰੇਗਾ ਅਸਰ

Migraine Pain: ਮਾਈਗ੍ਰੇਨ ਲਈ ਕਿਹੜੇ ਭੋਜਨ ਹਨ ਫ਼ਾਇਦੇਮੰਦ, ਹਲਦੀ ਵਾਲਾ ਦੁੱਧ ਵੀ ਜਲਦ ਕਰੇਗਾ ਅਸਰ

Foods That Benefits In Migraine Pain: ਸਿਰ ਦਰਦ ਆਮ ਗੱਲ ਹੈ, ਪਰ ਅੱਧੇ ਸਿਰ ਵਿੱਚ ਲਗਾਤਾਰ ਦਰਦ ਮਾਈਗ੍ਰੇਨ (Migraine) ਹੋ ਸਕਦਾ ਹੈ। ਮਾਈਗ੍ਰੇਨ ਸਿਰ ਵਿੱਚ ਇੱਕ ਭਿਆਨਕ ਦਰਦ ਹੈ, ਜਿਸ ਨੂੰ ਸਹਿਣਾ ਲਗਭਗ ਅਸੰਭਵ ਹੈ। ਮਾਈਗ੍ਰੇਨ (Migraine) ਦਾ ਆਮ ਕਾਰਨ ਦਿਮਾਗ ਵਿੱਚ ਅਸਧਾਰਨ ਗਤੀਵਿਧੀ ਹੋ ਸਕਦਾ ਹੈ। ਪਰ ਇਹ ਹਾਰਮੋਨਲ ਬਦਲਾਅ, ਗ਼ੈਰ-ਸਿਹਤਮੰਦ ਭੋਜਨ, ਜ਼ਿਆਦਾ ਸ਼ਰਾਬ ਅਤੇ ਤਣਾਅ ਦੇ ਕਾਰਨ ਵੀ ਸ਼ੁਰੂ ਹੁੰਦਾ ਹੈ। ਸਿਹਤਮੰਦ ਭੋਜਨ ਮਾਈਗ੍ਰੇਨ ਦੇ ਦਰਦ ਨੂੰ ਘਟਾਉਣ ਅਤੇ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

ਹੋਰ ਪੜ੍ਹੋ ...
  • Share this:

Foods That Benefits In Migraine Pain: ਸਿਰ ਦਰਦ ਆਮ ਗੱਲ ਹੈ, ਪਰ ਅੱਧੇ ਸਿਰ ਵਿੱਚ ਲਗਾਤਾਰ ਦਰਦ ਮਾਈਗ੍ਰੇਨ (Migraine) ਹੋ ਸਕਦਾ ਹੈ। ਮਾਈਗ੍ਰੇਨ ਸਿਰ ਵਿੱਚ ਇੱਕ ਭਿਆਨਕ ਦਰਦ ਹੈ, ਜਿਸ ਨੂੰ ਸਹਿਣਾ ਲਗਭਗ ਅਸੰਭਵ ਹੈ। ਮਾਈਗ੍ਰੇਨ (Migraine) ਦਾ ਆਮ ਕਾਰਨ ਦਿਮਾਗ ਵਿੱਚ ਅਸਧਾਰਨ ਗਤੀਵਿਧੀ ਹੋ ਸਕਦਾ ਹੈ। ਪਰ ਇਹ ਹਾਰਮੋਨਲ ਬਦਲਾਅ, ਗ਼ੈਰ-ਸਿਹਤਮੰਦ ਭੋਜਨ, ਜ਼ਿਆਦਾ ਸ਼ਰਾਬ ਅਤੇ ਤਣਾਅ ਦੇ ਕਾਰਨ ਵੀ ਸ਼ੁਰੂ ਹੁੰਦਾ ਹੈ। ਸਿਹਤਮੰਦ ਭੋਜਨ ਮਾਈਗ੍ਰੇਨ ਦੇ ਦਰਦ ਨੂੰ ਘਟਾਉਣ ਅਤੇ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਚੰਗੀ ਖੁਰਾਕ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਦੀ ਹੈ, ਜੋ ਸਿਰ ਦਰਦ ਨੂੰ ਘਟਾਉਣ ਵਿੱਚ ਯੋਗਦਾਨ ਪਾਉਂਦੀ ਹੈ।


ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਈਗ੍ਰੇਨ (Migraine) ਦੇ ਦੌਰਾਨ ਜੇਕਰ ਹਲਦੀ ਵਾਲੇ ਦੁੱਧ ਦਾ ਸੇਵਨ ਕੀਤਾ ਜਾਵੇ ਤਾਂ ਤੁਰੰਤ ਰਾਹਤ ਮਿਲਦੀ ਹੈ। ਅਜਿਹੇ ਬਹੁਤ ਸਾਰੇ ਸਿਹਤਮੰਦ ਭੋਜਨ ਹਨ ਜੋ ਮਾਈਗ੍ਰੇਨ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਆਓ ਜਾਣਦੇ ਹਾਂ ਮਾਈਗ੍ਰੇਨ ਦੇ ਦਰਦ ਨੂੰ ਘੱਟ ਕਰਨ ਵਾਲੇ ਭੋਜਨਾ ਬਾਰੇ-


ਤਰਬੂਜ


ਤਰਬੂਜ 'ਚ 92 ਫੀਸਦੀ ਪਾਣੀ ਹੁੰਦਾ ਹੈ। ਪਾਣੀ ਸਾਡੇ ਸਰੀਰ ਨੂੰ ਲੰਬੇ ਸਮੇਂ ਤੱਕ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ। ਮਾਈਗ੍ਰੇਨ ਸਮੇਤ ਸਮੁੱਚੀ ਸਿਹਤ ਲਈ ਸਰੀਰ ਵਿੱਚ ਲੋੜੀਂਦਾ ਤਰਲ ਪਦਾਰਥ ਬਹੁਤ ਮਹੱਤਵਪੂਰਨ ਹੈ। ਡੀਹਾਈਡਰੇਸ਼ਨ ਦੀ ਹਾਲਤ ਵਿੱਚ ਮਾਈਗ੍ਰੇਨ ਦੀ ਸਮੱਸਿਆ ਵਧਦੀ ਹੈ। ਅਜਿਹੇ 'ਚ ਤਰਬੂਜ ਖਾਣ ਨਾਲ ਮਾਈਗ੍ਰੇਨ ਅਟੈਕ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ।


ਕੇਲਾ


ਮਾਈਗ੍ਰੇਨ ਦੇ ਦੌਰੇ ਦੌਰਾਨ ਕੇਲਾ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਕੇਲਾ ਇੰਸਟੈਂਟ ਐਨਰਜੀ ਰਿਕਵਰੀ ਲਈ ਸੁਪਰਫੂਡ ਦਾ ਕੰਮ ਕਰਦਾ ਹੈ। ਇਸ 'ਚ ਕਾਫੀ ਮਾਤਰਾ 'ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਸਿਰ ਦਰਦ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਕੇਲੇ 'ਚ 74 ਫੀਸਦੀ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਵੀ ਮਦਦ ਕਰਦਾ ਹੈ।


ਬੀਜ ਅਤੇ ਗਿਰੀਦਾਰ ਭੋਜਨ ਦਾ ਸੇਵਨ


ਕਈ ਵਾਰ ਮੈਗਨੀਸ਼ੀਅਮ ਦੀ ਕਮੀਂ ਵੀ ਸਿਰਦਰਦ ਜਾਂ ਮਾਈਗ੍ਰੇਨ ਦਾ ਕਾਰਨ ਬਣਦੀ ਹੈ। ਰੋਜ਼ਾਨਾ ਮੈਗਨੀਸ਼ੀਅਮ ਭਰਪੂਰ ਭੋਜਨ ਖਾਣ ਨਾਲ ਸਿਰਦਰਦ ਦੂਰ ਕੀਤਾ ਜਾ ਸਕਦਾ ਹੈ। ਫਲੈਕਸਸੀਡ, ਪੁੰਗਰੇ ਹੋਏ ਕੱਦੂ ਦੇ ਬੀਜ ਅਤੇ ਚਿਆ ਬੀਜ ਵਿੱਚ ਮੈਗਨੀਸ਼ੀਅਮ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਕੱਦੂ ਦੇ ਬੀਜ 'ਚ ਫਾਈਬਰ ਵੀ ਭਰਪੂਰ ਹੁੰਦਾ ਹੈ, ਜੋ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਕਾਜੂ ਵਿੱਚ ਵੀ ਮੈਗਨੀਸ਼ੀਅਮ ਜ਼ਿਆਦਾ ਹੁੰਦਾ ਹੈ।

Published by:rupinderkaursab
First published:

Tags: Health, Health care, Health care tips, Health news, Health tips, Lifestyle, Migraine