ਮਹਿੰਦਰਾ (Mahindra) ਨੇ ਹਾਲ ਹੀ 'ਚ ਆਪਣੀ ਸਭ ਤੋਂ ਮਸ਼ਹੂਰ SUV ਸਕਾਰਪੀਓ (Scorpio) ਦਾ ਅਪਡੇਟਿਡ ਵਰਜ਼ਨ ਲਾਂਚ ਕੀਤਾ ਹੈ। ਇਸ ਨਵੀਂ SUV ਦਾ ਨਾਂ Mahindra Scorpio-N ਰੱਖਿਆ ਗਿਆ ਹੈ। ਨਵੇਂ ਲਾਂਚ ਕੀਤੇ ਗਏ ਵਰਜ਼ਨ ਵਿੱਚ ਕਈ ਅਪਡੇਟਡ ਫੀਚਰਸ ਅਤੇ ਪਾਵਰਫੁੱਲ ਇੰਜਣ ਹੈ। ਮਹਿੰਦਰਾ ਦੀ XUV700 SUV ਵੀ ਕਾਫੀ ਮਸ਼ਹੂਰ ਹੈ। ਦੋਵਾਂ SUV ਵਿੱਚ ਕਈ ਸਮਾਨਤਾਵਾਂ ਹਨ। ਆਓ ਜਾਣਦੇ ਹਾਂ ਇਨ੍ਹਾਂ ਸੰਬੰਧੀ ਡਿਟੇਲ ਜਾਣਕਾਰੀ-
ਜੇਕਰ ਤੁਸੀਂ ਵੀ ਨਵੀਂ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਮਹਿੰਦਰਾ ਦੀ Scorpio-N ਅਤੇ XUV700 ਦੋਵੇਂ ਵਧੀਆ ਵਿਕਲਪ ਹਨ। ਦੋਵਾਂ SUV ਦੇ ਵਿੱਚ ਕਈ ਸਮਾਨਤਾਵਾਂ ਹੋਣ ਕਰਕੇ ਇਨ੍ਹਾਂ ਵਿੱਚੋਂ ਇੱਕ ਨੂੰ ਚੁਣਨਾ ਔਖਾਂ ਕੰਮ ਹੈ। ਤੁਹਨੂੰ ਵੀ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨ ਵਿੱਚ ਕਈ ਉਲਝਣਾ ਆ ਸਕਦੀਆਂ ਹਨ। ਇਸ ਲਈ ਅੱਜ ਅਸੀਂ ਦੋਵਾਂ SUV ਦੀ ਤੁਲਨਾ ਕਰਨ ਜਾ ਰਹੇ ਹਾਂ। ਇਹ ਜਾਣਕਾਰੀ ਦੋਵਾਂ ਵਿੱਚ ਇੱਕ SUV ਦੀ ਚੋਣ ਕਰਨ ਵਿੱਚ ਤੁਹਾਡੀ ਮੱਦਦ ਕਰੇਗੀ।
ਮਹਿੰਦਰਾ SUV ਕਾਰਾਂ ਦਾ ਡਿਜ਼ਾਈਨ
XUV700 ਅਤੇ Scorpio-N ਇੱਕੋ ਵ੍ਹੀਲਬੇਸ 'ਤੇ ਆਧਾਰਿਤ ਹਨ। Scorpio-N ਦਾ ਡਿਜ਼ਾਈਨ XUV700 ਨਾਲੋਂ ਚੌੜਾ ਅਤੇ ਲੰਬਾ ਹੈ। ਸਕਾਰਪੀਓ-ਐਨ ਦੀ ਦਿੱਖ ਬਾਕਸ ਵਰਗੀ ਹੈ, ਜੋ ਕਿ ਬਹੁਤ ਹੀ ਦਿਲਕਸ਼ ਲੱਗਦੀ ਹੈ। ਜਦੋਂ ਕਿ XUV700 ਇਸਦੇ ਬਾਹਰਲੇ ਹਿੱਸੇ ਦੇ ਆਲੇ ਦੁਆਲੇ ਨੂੰ ਵਧੇਰੇ ਕਵਰ ਕੀਤਾ ਗਿਆ ਹੈ।
ਮਹਿੰਦਰਾ SUV ਕਾਰਾਂ ਦੀ ਕੀਮਤ
XUV700 ਦੇ ਬੇਸ ਟ੍ਰਿਮ ਦੀ ਕੀਮਤ ਤੁਹਾਡੀ 13.18 ਲੱਖ ਰੁਪਏ (ਐਕਸ-ਸ਼ੋਰੂਮ) ਅਤੇ ਸਕਾਰਪੀਓ-ਐਨ ਦੇ ਬੇਸ ਵੇਰੀਐਂਟ ਦੀ ਕੀਮਤ 11.99 ਲੱਖ ਰੁਪਏ (ਐਕਸ-ਸ਼ੋਰੂਮ) ਹੈ। XUV700 ਦੇ ਟਾਪ-ਐਂਡ ਵੇਰੀਐਂਟ ਦੀ ਕੀਮਤ 23.58 ਲੱਖ ਰੁਪਏ (ਐਕਸ-ਸ਼ੋਰੂਮ) ਹੈ, ਜਦਕਿ ਸਕਾਰਪੀਓ-ਐਨ ਟਾਪ ਟ੍ਰਿਮ ਦੀ ਕੀਮਤ 19.49 ਲੱਖ ਰੁਪਏ (ਐਕਸ-ਸ਼ੋਰੂਮ) ਹੈ।
ਇੰਜਣ ਅਤੇ ਫੀਚਰ
XUV700 2.2-ਲੀਟਰ ਟਰਬੋ ਡੀਜ਼ਲ ਇੰਜਣ ਹੈ, ਜਦਕਿ Scorpio-N 2.2-ਲੀਟਰ mHawk ਇੰਜਣ ਹੈ। ਪੈਟਰੋਲ ਵੇਰੀਐਂਟ 'ਚ ਦੋਵੇਂ SUV 2-ਲੀਟਰ mStallion ਟਰਬੋ ਇੰਜਣ ਦੇ ਨਾਲ ਆਉਂਦੀਆਂ ਹਨ। XUV700 ਡੀਜ਼ਲ ਇੰਜਣ ਬੇਸ ਟ੍ਰਿਮ ਲਈ 154 hp ਅਤੇ ਬਾਕੀ ਵੇਰੀਐਂਟਸ ਲਈ 184 hp ਦੀ ਅਧਿਕਤਮ ਪਾਵਰ ਆਉਟਪੁੱਟ ਜਨਰੇਟ ਕਰਦੀ ਹੈ।
ਦੂਜੇ ਪਾਸੇ, ਸਕਾਰਪੀਓ-ਐਨ ਡੀਜ਼ਲ ਇੰਜਣ ਬੇਸ ਟ੍ਰਿਮ ਲਈ ਅਧਿਕਤਮ 131hp ਅਤੇ ਬਾਕੀ ਵੇਰੀਐਂਟਸ ਲਈ 174hp ਦਾ ਆਉਟਪੁੱਟ ਜਨਰੇਟ ਕਰਦੀ ਹੈ।
ਇਸਦੇ ਨਾਲ ਹੀ XUV700 ਵਿੱਚ ਇੱਕ ਟਵਿਨ 10.25-ਇੰਚ ਸਕ੍ਰੀਨ ਹੈ, ਜਦੋਂ ਕਿ ਸਕਾਰਪੀਓ N ਵਿੱਚ 8-ਇੰਚ ਦੀ ਇੰਫੋਟੇਨਮੈਂਟ ਸਕ੍ਰੀਨ ਹੈ। ਇਨ੍ਹਾਂ ਦੋਵਾਂ ਵਿੱਚ ਹੀ ਐਂਡਰਾਇਡ ਆਟੋ/ਐਪਲ ਕਾਰ ਪਲੇ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, 360-ਡਿਗਰੀ ਕੈਮਰੇ ਅਤੇ 12-ਸਪੀਕਰ ਸੋਨੀ ਸਾਊਂਡ ਸਿਸਟਮ ਲਈ ਤਕਨੀਕੀ-ਕਨੈਕਟਡ ਆਦਿ ਫੀਚਰ ਮੌਜੂਦ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Mahindra, SUV