Home /News /lifestyle /

Samsung Galaxy S23 ਤੇ iPhone 14 ਵਿੱਚੋਂ ਕਿਹੜਾ ਹੈ ਵੱਧ ਦਮਦਾਰ, ਜਾਣੋ ਦੋਵਾਂ ਦੇ ਫ਼ੀਚਰ

Samsung Galaxy S23 ਤੇ iPhone 14 ਵਿੱਚੋਂ ਕਿਹੜਾ ਹੈ ਵੱਧ ਦਮਦਾਰ, ਜਾਣੋ ਦੋਵਾਂ ਦੇ ਫ਼ੀਚਰ

Samsung Galaxy S23  iPhone 14

Samsung Galaxy S23 iPhone 14

ਸਮਾਰਟਫੋਨ ਕੰਪਨੀਆਂ ਆਪਣੇ ਮੁਕਾਬਲੇਬਾਜ਼ਾਂ ਨੂੰ ਟੱਕਰ ਦੇਣ ਲਈ ਨਵੇਂ ਨਵੇਂ ਮਾਡਲ ਲਾਂਚ ਕਰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸਮਾਰਟਫੋਨ ਦੀ ਦਿੱਗਜ ਕੰਪਨੀ Samsung ਨੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ Samsung Galaxy S23 ਨੂੰ ਲਾਂਚ ਕੀਤਾ ਹੈ। ਇਸ ਦੇ ਲਾਂਚ ਹੋਣ ਦੇ ਨਾਲ ਹੀ Apple ਦੀ ਪਿਛਲੇ ਸਾਲ ਹੀ ਵਿੱਚ ਲਾਂਚ ਹੋਈ iPhone 14 Series ਨਾਲ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ।

ਹੋਰ ਪੜ੍ਹੋ ...
  • Share this:

ਸਮਾਰਟਫੋਨ ਕੰਪਨੀਆਂ ਆਪਣੇ ਮੁਕਾਬਲੇਬਾਜ਼ਾਂ ਨੂੰ ਟੱਕਰ ਦੇਣ ਲਈ ਨਵੇਂ ਨਵੇਂ ਮਾਡਲ ਲਾਂਚ ਕਰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸਮਾਰਟਫੋਨ ਦੀ ਦਿੱਗਜ ਕੰਪਨੀ Samsung ਨੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ Samsung Galaxy S23 ਨੂੰ ਲਾਂਚ ਕੀਤਾ ਹੈ। ਇਸ ਦੇ ਲਾਂਚ ਹੋਣ ਦੇ ਨਾਲ ਹੀ Apple ਦੀ ਪਿਛਲੇ ਸਾਲ ਹੀ ਵਿੱਚ ਲਾਂਚ ਹੋਈ iPhone 14 Series ਨਾਲ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ।

ਲੋਕਾਂ ਨੂੰ ਹੁਣ ਇਹ ਸਮਝ ਨਹੀਂ ਆ ਰਿਹਾ ਕਿ ਦੋਹਾਂ ਵਿਚੋਂ ਕਿਹੜੇ ਫੋਨ ਨੂੰ ਖਰੀਦਿਆ ਜਾਵੇ। ਅੱਜ ਅਸੀਂ ਤੁਹੰਦੇ ਲਈ ਦੋਹਾਂ ਫੋਨਾਂ ਦੇ ਫ਼ੀਚਰ ਲੈ ਕੇ ਆਏ ਹਾਂ ਜਿਹਨਾਂ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਆਪ ਹੀ ਫੈਸਲਾ ਕਰ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਬਿਹਤਰ ਹੈ।

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ Samsung Galaxy S23 ਵਿੱਚ 3 ਮਾਡਲ ਹਨ। ਜਿਹਨਾਂ ਵਿੱਚ Galaxy S23, Galaxy S23 Plus ਅਤੇ Galaxy S23 Ultra ਮੌਜੂਦ ਹਨ। ਕਿਹਾ ਜਾ ਰਿਹਾ ਹੈ Galaxy S23 Ultra ਐਪਲ ਦੇ iPhone 14 Pro Max ਨੂੰ ਟੱਕਰ ਦੇਵੇਗਾ।

ਆਓ ਜਾਣਦੇ ਹਾਂ ਕਿ Samsung Galaxy S23 Ultra ਅਤੇ iPhone 14 Pro Max ਦੀਆਂ ਵਿਸ਼ੇਸ਼ਤਾਵਾਂ ਦੀ ਤੁਲਨਾ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ।

ਕੈਮਰੇ: Galaxy S23 Ultra ਫੋਨ ਦੀ ਗੱਲ ਕਰੀਏ ਤਾਂ ਇਸ ਵਿੱਚ ਗਾਹਕਾਂ ਨੂੰ ਸ਼ਾਨਦਾਰ ਨਾਈਟ ਮੋਡ (ਨਾਈਟਗ੍ਰਾਫੀ) ਦੇ ਨਾਲ ਇੱਕ 200 MP ਰੀਅਰ ਕੈਮਰਾ ਮਿਲਦਾ ਹੈ। ਜਦਕਿ Apple ਦੇ iPhone 14 Pro Max ਵਿੱਚ 48 MP ਦਾ ਹੀ ਸੈਂਸਰ ਹੈ। Samsung ਦੇ ਫੋਨ ਵਿੱਚ 4 ਕੈਮਰੇ ਮਿਲਦੇ ਹਨ ਜਦਕਿ iPhone ਵਿੱਚ 3 ਕੈਮਰੇ ਹੀ ਹਨ।

ਡਿਸਪਲੇਅ: Samsung ਦੇ Galaxy Ultra ਵਿੱਚ iPhone ਨਾਲੋਂ ਜ਼ਿਆਦਾ ਵਧੀਆ ਡਿਸਪਲੇਅ ਹੈ। ਜਿੱਥੇ iPhone 14 Pro Max ਦੀ ਗੱਲ ਕਰੀਏ ਤਾਂ ਇਹ 6.7 ਇੰਚ ਸਕ੍ਰੀਨ ਵਿੱਚ 1290 x 2796 ਪਿਕਸਲ ਡਿਸਪਲੇਅ ਦੇ ਰਿਹਾ ਹੈ। ਜਦਕਿ Samsung Galaxy S23 Ultra 6.8 ਇੰਚ ਦੀ ਕਰਵਡ ਸਕਰੀਨ 'ਚ 1440 x 3088 ਪਿਕਸਲ ਡਿਸਪਲੇਅ ਮੌਜੂਦ ਹੈ।

ਬੈਟਰੀ: ਬੈਟਰੀ ਦੇ ਮਾਮਲੇ ਵਿੱਚ ਵੀ Samsung Galaxy S23 Ultra ਅੱਗੇ ਹੈ। Samsung Galaxy S23 Ultra ਵਿੱਚ ਸ਼ਾਨਦਾਰ 5,000mAh ਦਾ ਬੈਟਰੀ ਪੈਕ ਹੈ ਜਦਕਿ iPhone 14 Pro Max ਵਿੱਚ 4,324 mAh ਦੀ ਬੈਟਰੀ ਮਿਲਦੀ ਹੈ। ਹਾਲਾਂਕਿ, ਡਿਵਾਈਸਾਂ ਦੇ ਚਿੱਪਸੈੱਟ ਅਤੇ ਪਾਵਰ ਨੂੰ ਦੇਖਦੇ ਹੋਏ, ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਹੈਂਡ-ਆਨ ਟੈਸਟ ਦੇ ਬਿਨਾਂ ਕਿਹੜੀ ਡਿਵਾਈਸ ਲੰਬੇ ਸਮੇਂ ਤੱਕ ਚੱਲੇਗੀ।

ਸਟੋਰੇਜ: ਆਈਫੋਨ 14 ਪ੍ਰੋ ਮੈਕਸ ਵਿੱਚ 128, 256 ਅਤੇ 512 ਜੀਬੀ ਅਤੇ 1 ਟੀਬੀ ਸਟੋਰੇਜ ਵਾਲੇ ਮਾਡਲ ਸ਼ਾਮਲ ਹਨ, ਜਦੋਂ ਕਿ ਸੈਮਸੰਗ ਦੀ ਨਵੀਂ ਡਿਵਾਈਸ ਸਬ 256, 512 ਜੀਬੀ ਅਤੇ 1 ਟੀਬੀ ਸਟੋਰੇਜ ਵੇਰੀਐਂਟ ਵਿੱਚ ਉਪਲਬਧ ਹੈ।

ਪ੍ਰੋਸੈਸਰ: ਐਪਲ ਦਾ ਫਲੈਗਸ਼ਿਪ ਫੋਨ ਕੰਪਨੀ ਦੇ A16 Bionic (4 nm) ਪ੍ਰੋਸੈਸਰ ਦੇ ਨਾਲ ਆਉਂਦਾ ਹੈ, ਜਦਕਿ Samsung S23 Qualcomm Snapdragon 8 Gen2 ਪ੍ਰੋਸੈਸਰ ਨਾਲ ਲੈਸ ਹੈ।

Published by:Rupinder Kaur Sabherwal
First published:

Tags: Samsung, Samsung Galaxy On8, Tech News, Tech news update, Tech updates, Technology