ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਸੀਂ ਕੁੱਝ ਵੀ ਪ੍ਰਿੰਟ ਕਰਨਾ ਹੁੰਦਾ ਸੀ ਤਾਂ ਸਾਨੂੰ ਆਪਣੇ ਲਗੇ ਦੀ ਕਿਸੇ ਦੁਕਾਨ 'ਤੇ ਜਾਣਾ ਪੈਂਦਾ ਸੀ। ਫ਼ੋਟੋ ਸਟੇਟ ਜਾਂ Xerox ਕਰਵਾਉਣ ਲਈ ਵੀ ਕੋਈ ਦੁਕਾਨ ਲੱਭਣੀ ਪੈਂਦੀ ਸੀ। ਪਰ ਅੱਜ ਜ਼ਰੂਰਤਾਂ ਇਸ ਤਰ੍ਹਾਂ ਦੀਆਂ ਹੋ ਗਈਆਂ ਹਨ ਕਿ ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਪ੍ਰਿੰਟਰ ਖਰੀਦ ਲਏ ਹਨ। ਇਸਦੇ ਕਈ ਕਾਰਨ ਹਨ ਜਿਵੇਂ ਬੱਚਿਆਂ ਨੂੰ ਸਕੂਲ ਤੋਂ ਮਿਲਣ ਵਾਲੇ ਕੰਮ ਵਿੱਚ ਬਹੁਤ ਕੁੱਝ ਪ੍ਰਿੰਟ ਅਧਾਰਿਤ ਹੋਣ ਲੱਗਾ ਹੈ। ਕੋਰੋਨਾ ਤੋਂ ਬਾਅਦ ਜਿੱਥੇ ਬੱਚਿਆਂ ਨੂੰ ਔਨਲਾਈਨ ਕਲਾਸਾਂ ਰਾਹੀਂ ਪੜ੍ਹਾਇਆ ਗਿਆ ਉੱਥੇ ਹੀ ਮਾਂ-ਬਾਪ ਨੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪ੍ਰਿੰਟਰ ਵੀ ਖਰੀਦ ਲਏ।
ਤੁਹਾਨੂੰ ਦੱਸ ਦੇਈਏ ਕਿ ਬਾਜ਼ਾਰ ਵਿੱਚ ਦੋ ਤਰ੍ਹਾਂ ਦੇ ਪ੍ਰਿੰਟਰ ਮਿਲਦੇ ਹਨ। ਜੇਕਰ ਤੁਸੀਂ ਵੀ ਪ੍ਰਿੰਟਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਲਈ ਕਿਹੜਾ ਪ੍ਰਿੰਟਰ ਵਧੀਆ ਰਹੇਗਾ। ਇੰਕਜੈੱਟ ਪ੍ਰਿੰਟਰ ਜਾਂ ਲੇਜ਼ਰ ਪ੍ਰਿੰਟਰ।
ਦੋਵਾਂ ਵਿੱਚ ਕੀ ਹੈ ਫਰਕ: ਦੋਵੇਂ ਪ੍ਰਿੰਟਰ ਆਪਣੇ ਕੰਮ ਕਰਨ ਦੇ ਤਰੀਕੇ ਕਾਰਨ ਵੱਖਰੇ ਹਨ। ਇੰਕਜੈੱਟ ਪ੍ਰਿੰਟਰ ਦੇ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਸ ਵਿੱਚ ਸਿਆਹੀ ਨੂੰ ਇੱਕ ਨੋਜ਼ਲ ਰਾਹੀਂ ਪੇਪਰ 'ਤੇ ਛਿੜਕਿਆ ਜਾਂਦਾ ਹੈ ਜਿਸ ਨਾਲ ਸਾਨੂੰ ਸਾਡਾ ਪ੍ਰਿੰਟ ਮਿਲਦਾ ਹੈ। ਇਸ ਵਿੱਚ ਤਰਲ ਸਿਆਹੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਲੰਮੇ ਸਮੇਂ ਤੱਕ ਨਾ ਵਰਤਣ 'ਤੇ ਸੁੱਕ ਜਾਂਦੀ ਹੈ।
ਲੇਜ਼ਰ ਪ੍ਰਿੰਟਰ ਦੀ ਗੱਲ ਕਰੀਏ ਤਾਂ ਇਹ ਇੰਕਜੈੱਟ ਪ੍ਰਿੰਟਰ ਨਾਲੋਂ ਬਿਲਕੁਲ ਉਲਟ ਹੈ। ਇਸ ਵਿੱਚਕੋਈ ਨੋਜ਼ਲ ਨਹੀਂ ਹੁੰਦੀ ਅਤੇ ਨਾ ਹੀ ਇਸਦੀ ਸਿਆਹੀ ਤਰਲ ਰੂਪ ਵਿੱਚ ਹੁੰਦੀ ਹੈ। ਇਸ ਵਿੱਚ ਸਿਆਹੀ ਟੋਨਰ (ਪਾਊਡਰ) ਰੂਪ ਵਿੱਚ ਹੁੰਦੀ ਹੈ। ਇਸਦੀ ਵੱਡੀ ਖਾਸੀਅਤ ਇਹ ਹੈ ਕਿ ਬਹੁਤ ਸਮੇਂ ਤੱਕ ਨਾ ਵਰਤਣ 'ਤੇ ਵੀ ਇਸਨੂੰ ਕੁੱਝ ਨਹੀਂ ਹੁੰਦਾ।
ਹੁਣ ਗੱਲ ਆਉਂਦੀ ਹੈ ਕਿ ਘਰ ਵਿੱਚ ਵਰਤਣ ਲਈ ਸਾਨੂੰ ਕਿਹੜਾ ਪ੍ਰਿੰਟਰ ਖਰੀਦਣਾ ਚਾਹੀਦਾ ਹੈ? ਜੇਕਰ ਪ੍ਰਿੰਟ ਕੁਆਲਿਟੀ ਦੀ ਗੱਲ ਕਰੀਏ ਤਾਂ ਲੇਜ਼ਰ ਪ੍ਰਿੰਟਰ ਨਾਲ ਤੁਹਾਨੂੰ ਵਧੀਆ ਕੁਆਲਿਟੀ ਦਾ ਪ੍ਰਿੰਟ ਮਿਲਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੰਕਜੈੱਟ ਪ੍ਰਿੰਟਰ ਲੇਜ਼ਰ ਪ੍ਰਿੰਟਰ ਨਾਲੋਂ ਥੋੜ੍ਹੇ ਸਸਤੇ ਹੁੰਦੇ ਹਨ। ਇਸ ਲਈ ਤੁਸੀਂ ਆਪਣੇ ਬਜਟ ਅਤੇ ਜ਼ਰੂਰਤਾਂ ਮੁਤਾਬਿਕ ਸਹੀ ਪ੍ਰਿੰਟਰ ਦੀ ਚੋਣ ਕਰ ਸਕਦੇ ਹੋ।
ਕਿਵੇਂ ਕਰਨੀ ਹੈ ਘਰ ਵਿੱਚ ਪ੍ਰਿੰਟਰ ਦੀ ਸਫਾਈ?
ਜੇਕਰ ਪ੍ਰਿੰਟਰ ਦੀ ਸਫਾਈ ਦੀ ਗੱਲ ਕਰੀਏ ਤਾਂ ਲੋਕ ਅਕਸਰ ਇਸਦੇ ਖਰਚ ਨੂੰ ਲੈ ਕੇ ਕਾਫ਼ੀ ਚਿੰਤਾ ਕਰਦੇ ਹਨ। ਅੱਜ ਅਸੀਂ ਤੁਹਾਨੂੰ ਘੱਰ ਵਿੱਚ ਹੀ ਪ੍ਰਿੰਟਰ ਦੀ ਸਫ਼ਾਈ ਕਰਨ ਬਾਰੇ ਆਸਾਨ ਟਿਪਸ ਦੱਸਾਂਗੇ ਜਿਸ ਨਾਲ ਤੁਹਾਡੀ ਪ੍ਰਿੰਟਰ ਦੀ ਸਫਾਈ ਦੀ ਲਾਗਤ ਬਚ ਜਾਏਗੀ। ਪ੍ਰਿੰਟਰ ਦੀ ਸਫਾਈ ਲਈ ਤੁਹਾਨੂੰ ਓਦੋਂ ਸਮਝ ਜਾਣਾ ਚਾਹੀਦਾ ਹੈ ਜਦੋਂ ਪ੍ਰਿੰਟ ਕਰਦੇ ਸਮੇਂ ਪੰਨਿਆਂ 'ਤੇ ਸਟ੍ਰੀਕਸ ਜਾਂ ਦਾਗ ਆਉਣੇ ਸ਼ੁਰੂ ਹੋ ਜਾਣਗੇ। ਆਪਣੇ ਪ੍ਰਿੰਟਰ ਨੂੰ ਸਾਫ਼ ਕਰਨ ਲਈ, ਤੁਹਾਨੂੰ ਰਬਿੰਗ ਅਲਕੋਹਲ, ਰੂੰ, ਇੱਕ ਵੈਕਿਊਮ ਕਲੀਨਰ, ਅਤੇ ਇੱਕ ਸਾਫ਼ ਕੱਪੜੇ ਦੀ ਲੋੜ ਹੋਵੇਗੀ।
ਇਸ ਤਰ੍ਹਾਂ ਕਰੋ ਇੰਕਜੇਟ ਪ੍ਰਿੰਟਰ ਦੀ ਸਫਾਈ: ਸਭ ਤੋਂ ਪਹਿਲਾਂ ਇੰਕ ਕਾਰਟੀਜ਼ ਨੂੰ ਬਾਹਰ ਕੱਢੋ। ਫਿਰ ਰੂੰ ਨਾਲ ਰਬਿੰਗ ਅਲਕੋਹਲ ਲੈ ਕੇ ਪ੍ਰਿੰਟਰ ਦੇ ਹੈੱਡ ਨੂੰ ਸਾਫ ਕਰੋ। ਕੋਮਲ ਬ੍ਰਿਸਲ ਵਾਲੇ ਬੁਰਸ਼ ਨਾਲ ਆਲੇ-ਦੁਆਲੇ ਨੂੰ ਸਾਫ ਕਰੋ। ਜੇਕਰ ਨੋਜ਼ਲ 'ਤੇ ਸਿਆਹੀ ਲੱਗੀ ਹੈ ਤਾਂ ਇਸਨੂੰ ਸਾਫ ਕਰੋ। ਇਸ ਤੋਂ ਬਾਅਦ ਕਾਰਟੀਜ਼ ਨੂੰ ਵਾਪਸ ਲਗਾਓ। ਫਿਰ ਤੁਸੀਂ ਇੱਕ ਪ੍ਰਿੰਟ ਟੈਸਟ ਕਰੋ ਅਤੇ ਦੇਖੋ ਕਿ ਪ੍ਰਿੰਟਰ ਸਹੀ ਕੰਮ ਕਰ ਰਿਹਾ ਹੈ।
ਇਸ ਤਰ੍ਹਾਂ ਕਰੋ ਲੇਜ਼ਰ ਪ੍ਰਿੰਟਰ ਦੀ ਸਫ਼ਾਈ: ਲੇਜ਼ਰ ਪ੍ਰਿੰਟਰ ਵਿਚ ਜਾਲੀ ਹੁੰਦੀ ਹੈ ਜੋ ਟੋਨਰ ਨੂੰ ਵੰਡਣ ਦਾ ਕੰਮ ਕਰਦੀ ਹੈ। ਤੁਸੀਂ ਆਪਣੇ ਪ੍ਰਿੰਟਰ ਮੈਨੂਅਲ ਵਿੱਚ ਤਸਵੀਰਾਂ ਦੀ ਵਰਤੋਂ ਕਰਕੇ ਪਤਾ ਲਗਾ ਸਕਦੇ ਹੋ ਕਿ ਉਹ ਤਾਰ ਕਿੱਥੇ ਹੈ ਅਤੇ ਇਸਨੂੰ ਕਿਵੇਂ ਸਾਫ਼ ਕਰਨਾ ਹੈ। ਸਭ ਤੋਂ ਪਹਿਲਾਂ ਆਪਣੇ ਪ੍ਰਿੰਟਰ ਨੂੰ ਅਨਪਲੱਗ ਕਰੋ ਅਤੇ ਇਸਨੂੰ ਬੰਦ ਕਰੋ। ਇਸਨੂੰ ਥੋੜ੍ਹੀ ਦੇਰ ਠੰਡਾ ਹੋਣ ਦਿਓ। ਫਿਰ ਵੈਕਿਊਮ ਕਲੀਨਰ ਦੀ ਮਦਦ ਨਾਲ ਤਾਰ ਦੇ ਆਲੇ-ਦੁਆਲੇ ਦੀ ਧੂੜ ਨੂੰ ਸਾਫ਼ ਕਰੋ। ਤੁਸੀਂ ਇਸ ਲਈ ਰੂੰ ਦੀ ਵਰਤੋਂ ਕਰੋ। ਪ੍ਰਿੰਟਰ ਤੋਂ ਇੱਕ ਟੈਸਟ ਪ੍ਰਿੰਟ ਲਓ ਅਤੇ ਯਕੀਨੀ ਬਣਾਓ ਕਿ ਪ੍ਰਿੰਟਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech news update, Tech updates, Technology