ਅੱਜ ਦਾ ਯੁੱਗ ਸਮਾਰਟ ਵਸਤੂਆਂ ਦਾ ਯੁੱਗ ਹੈ। ਇੱਥੇ ਹਰ ਚੀਜ਼ ਸਮਾਰਟ ਹੋ ਰਹੀ ਹੈ ਫਿਰ ਚਾਹੇ ਉਹ ਸਾਡੇ ਹੱਥਾਂ ਵਾਲੇ ਮੋਬਾਇਲ ਹੋਣ ਜਾਂ ਸਾਡੇ ਘਰਾਂ ਵਿੱਚ ਲੱਗੇ ਟੈਲੀਵਿਜ਼ਨ। ਅੱਜ ਅਸੀਂ ਤੁਹਾਨੂੰ ਸਮਾਰਟ ਟੀਵੀ ਨਾਲ ਜੁੜੀਆਂ ਖਾਸ ਗੱਲਾਂ ਦੱਸਾਂਗੇ ਜਿਹਨਾਂ ਨੂੰ ਜਾਨਣ ਤੋਂ ਬਾਅਦ ਤੁਸੀਂ ਇਹ ਫ਼ੈਸਲਾ ਆਸਾਨੀ ਨਾਲ ਕਰ ਸਕਦੇ ਹੋ ਕਿ ਤੁਹਾਨੂੰ ਕਿਹੜਾ ਟੀਵੀ ਖਰੀਦਣਾ ਚਾਹੀਦਾ ਹੈ। ਅੱਜ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਸਮਾਰਟ ਟੀਵੀ ਹਨ। ਕੰਪਨੀਆਂ ਕਈ ਤਰ੍ਹਾਂ ਦੇ HD ਟੀਵੀ ਅਤੇ 4K ਟੀਵੀ ਲਾਂਚ ਕਰ ਰਹੀਆਂ ਹਨ। ਪਰ ਆਮ ਲੋਕਾਂ ਨੂੰ ਇਹ ਸਭ ਸਮਝ ਨਹੀਂ ਆਓਂਦਾ ਅਤੇ ਉਹ ਕੀਮਤ ਦੇ ਹਿਸਾਬ ਨਾਲ ਟੀਵੀ ਖਰੀਦ ਲੈਂਦੇ ਹਨ।
ਅੱਜ ਅਸੀਂ ਆਮ ਲੋਕਾਂ ਲਈ ਇਸਨੂੰ ਆਸਾਨ ਕਰਨ ਇਹ ਲੇਖ ਲਿਖ ਰਹੇ ਹਾਂ। ਆਓ ਜਾਣਦੇ ਹਾਂ ਕਿ HD ਟੀਵੀ ਅਤੇ 4K ਟੀਵੀ ਵਿਚ ਕੀ ਅੰਤਰ ਹੈ।
ਤੁਹਾਨੂੰ ਦੱਸ ਦੇਈਏ ਕਿਸੇ ਵੀ ਡਿਜਿਟਲ ਤਸਵੀਰ ਦੀ ਕੁਆਲਿਟੀ ਉਸਦੀ ਇੱਕ ਇੰਚ ਵਿੱਚ ਪਿਕਸਲ ਦੀ ਸੰਖਿਆ 'ਤੇ ਨਿਰਭਰ ਕਰਦੀ ਹੈ। ਇੱਕ ਪਿਕਸਲ ਇੰਨਾ ਛੋਟਾ ਹੈ ਕਿ ਤੁਸੀਂ ਇਸਨੂੰ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ। ਪਰ ਜਦੋਂ ਤੁਸੀਂ ਕਾਫ਼ੀ ਪਿਕਸਲ ਇਕੱਠੇ ਕਰਦੇ ਹੋ, ਤਾਂ ਉਹ ਇੱਕ ਪੂਰੀ ਫੋਟੋ ਬਣਾ ਸਕਦੇ ਹਨ। ਜਿੰਨੇ ਜ਼ਿਆਦਾ ਪਿਕਸਲ ਹੋਣਗੇ, ਫੋਟੋ ਓਨੀ ਜ਼ਿਆਦਾ ਵਿਸਤ੍ਰਿਤ ਹੋ ਸਕਦੀ ਹੈ ਅਤੇ ਉਸਦੀ ਰੈਜ਼ੋਲਿਊਸ਼ਨ ਵੀ ਜ਼ਿਆਦਾ ਹੋਵੇਗੀ।
ਫਿਰ ਚਾਹੇ ਤੁਸੀਂ Full HD ਕਹੋ ਜਾਂ 1080p ਜਾਂ 1920×1080 ਕਹੋ, ਸਭ ਦਾ ਇੱਕ ਹੀ ਮਤਲਬ ਹੈ। ਇਹ ਸਭ ਪਿਕਸਲਾਂ ਦੀ ਗਿਣਤੀ ਨੂੰ ਪ੍ਰਭਾਸ਼ਿਤ ਕਰਦੇ ਹਨ। ਇੱਕ ਗੱਲ ਨੂੰ ਕਈ ਤਰੀਕਿਆਂ ਨਾਲ ਕਹਿਣ ਦਾ ਤਰੀਕਾ ਹੈ।
ਹੁਣ ਜੇਕਰ ਅਸੀਂ 4K ਟੀਵੀ ਦੀ ਗੱਲ ਕਰੀਏ ਤਾਂ ਇੱਥੇ 4K ਵੀ ਕੁਆਲਟੀ ਨੂੰ ਦੱਸਣ ਦਾ ਤਰੀਕਾ ਹੈ ਜਿਸਦਾ ਮਤਲਬ ਹੈ ਕਿ 4K TV ਦਾ ਰੈਜ਼ੋਲਿਊਸ਼ਨ 3840×2160 ਹੈ। ਰੈਜ਼ੋਲਿਊਸ਼ਨ ਜਿੰਨਾ ਜ਼ਿਆਦਾ ਹੋਵੇਗਾ, ਤਸਵੀਰ ਓਨੀ ਹੀ ਵਧੀਆ ਹੋਵੇਗੀ।
ਕਿਹੜੇ ਟੀਵੀ ਨਾਲ ਹੁੰਦੀ ਹੀ ਬਿਜਲੀ ਦੀ ਬੱਚਤ: ਜੇਕਰ ਤੁਸੀਂ ਆਪਣੇ ਲਈ Full HD (ਜਾਂ 1080p) ਟੀਵੀ ਖਰੀਦਣ ਬਾਰੇ ਸੋਚਦੇ ਹੋ ਤਾਂ, ਇਹ ਬਿਜਲੀ ਦੇ ਬਿੱਲ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਉੱਥੇ ਹੀ ਦੂਜੇ ਪਾਸੇ 4K ਟੀਵੀ ਥੋੜ੍ਹੀ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ। ਇਸ ਤਰ੍ਹਾਂ ਤੁਸੀਂ HD ਟੀਵੀ ਖਰੀਦ ਕੇ ਬਿਜਲਿਦੀ ਬੱਚਤ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: HD vs 4K TV, Tech Gyan, Tech Knowledge, Tech Tips, Technology News