Home /News /lifestyle /

ਜਾਣੋ ਇਸ 100 ਸਾਲਾ ਮਹਿਲਾ ਨੇ ਕਿਉਂ ਕਿਹਾ 'ਆਪਣਾ ਸਮਾਰਟ ਫ਼ੋਨ ਸੁੱਟ ਦਿਓ'! ਹੁਣ ਇੰਟਰਨੈੱਟ 'ਤੇ ਕਰ ਰਹੀ ਟ੍ਰੇਂਡ

ਜਾਣੋ ਇਸ 100 ਸਾਲਾ ਮਹਿਲਾ ਨੇ ਕਿਉਂ ਕਿਹਾ 'ਆਪਣਾ ਸਮਾਰਟ ਫ਼ੋਨ ਸੁੱਟ ਦਿਓ'! ਹੁਣ ਇੰਟਰਨੈੱਟ 'ਤੇ ਕਰ ਰਹੀ ਟ੍ਰੇਂਡ

  • Share this:
    ਲਿਓਨੋਰਾ ਰੇਮੰਡ (Leonora Raymond) ਨਾਮ ਦੀ ਇੱਕ 100 ਸਾਲਾ ਮਹਿਲਾ (100-year-old woman) ਇੰਟਰਨੈੱਟ 'ਤੇ ਛਾਈ ਹੋਈ ਹੈ। ਜਿਸ ਦਾ ਕਾਰਨ ਹੈ ਉਨ੍ਹਾਂ ਦਾ ਇੱਕ ਵੀਡੀਓ ਜਿਸ ਵਿੱਚ ਉਹ ਜੀਵਨ ਜਿਊਣ ਲਈ ਟਿਪਸ ਦੇ ਰਹੇ ਹਨ। ਰੇਮੰਡ ਦਾ ਵੀਡੀਓ ਇੰਟਰਨੈੱਟ 'ਤੇ ਹਰ ਕਿਸੇ ਦੇ ਦਿਲ ਨੂੰ ਛੂਹ ਰਿਹਾ ਹੈ ਅਤੇ ਵਾਇਰਲ ਹੋ ਚੁੱਕਿਆ ਹੈ।

    ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, "100-ਸਾਲਾ-ਜਵਾਨ ਲਿਓਨੋਰਾ ਰੇਮੰਡ ਤੁਹਾਨੂੰ ਆਪਣੀ ਜ਼ਿੰਦਗੀ ਦੀ ਬਿਹਤਰੀਨ ਸਲਾਹ ਦੇ ਰਹੀ ਹੈ।"

    Times Now ਦੀ ਵੈੱਬਸਾਈਟ 'ਤੇ ਛਪੀ ਰਿਪੋਰਟ ਅਨੁਸਾਰ, ਰੇਮੰਡ ਦੀ ਇਹ ਵੀਡੀਓ 'ਹਿਊਮਨਜ਼ ਆਫ਼ ਬਾਂਬੇ / Humans of Bombay' ਦੇ ਇੰਸਟਾਗ੍ਰਾਮ ਪੇਜ (Instagram Page) 'ਤੇ ਪੋਸਟ ਕੀਤੀ ਗਈ ਹੈ। ਵੀਡੀਓ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਉਨ੍ਹਾਂ ਨੇ ਰੰਗੀਨ ਕੱਪੜਿਆਂ ਦੇ ਨਾਲ ਸਿਰ 'ਤੇ ਇੱਕ ਟੋਪੀ ਪਹਿਨੀ ਹੋਈ ਹੈ ਅਤੇ ਉਹ ਬਹੁਤ ਹੀ ਪਿਆਰੇ ਢੰਗ ਨਾਲ ਇੰਟਰਨੈੱਟ 'ਤੇ ਮੌਜੂਦ ਲੋਕਾਂ ਨੂੰ, ਪੰਜ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਐਸ਼ ਦਾ ਜੀਵਨ (King Size Life) ਜਿਊਣ ਲਈ ਕਹਿੰਦੇ ਹਨ।



    ਇਹ ਵੀਡੀਓ ਇੰਸਟਾਗ੍ਰਾਮ ਦੇ 'Reels' ਮੀਡੀਅਮ ਨਾਲ ਬਣਾਈ ਗਈ ਹੈ। ਇਸ ਵੀਡੀਓ ਵਿੱਚ ਦਿੱਤੀਆਂ ਗਈਆਂ 5 ਸਲਾਹਾਂ ਹਨ - 'ਜਿੰਨਾ ਚਿਰ ਜ਼ਰੂਰੀ ਨਾ ਹੋਵੇ ਉਦੋਂ ਤੱਕ ਸਿੰਗਲ ਰਹੋ', 'ਆਪਣਾ ਸਮਾਰਟ ਫ਼ੋਨ ਸੁੱਟ ਦਿਓ', 'ਹਰ ਸਾਲ ਇੱਕ ਮਹੀਨੇ ਦੀ ਤਨਖ਼ਾਹ ਬਚਾਓ', 'ਜ਼ਿੰਦਗੀ ਨੂੰ ਜ਼ਿਆਦਾ ਗੰਭੀਰਤਾ ਨਾਲ ਨਾ ਲਓ' ਅਤੇ 'ਜੇ ਤੁਸੀਂ ਕਿਸੇ ਨੂੰ ਬਿਨਾਂ ਮੁਸਕਾਨ ਵੇਖੋ, ਤਾਂ ਉਨ੍ਹਾਂ ਨੂੰ ਆਪਣੀ ਮੁਸਕਾਨ ਦੇ ਦਿਓ'।

    ਰੇਮੰਡ ਦੀ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਚੁੱਕੀ ਹੈ ਅਤੇ ਇਸ ਨੂੰ ਹੁਣ ਤੱਕ 50,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਨਾਲ ਹੀ ਲੋਕ ਇਸ ਵੀਡੀਓ 'ਤੇ ਬਹੁਤ ਪਿਆਰੇ-ਪਿਆਰੇ ਕਮੈਂਟ ਵੀ ਕਰ ਰਹੇ ਹਨ। ਕੋਈ ਇਸ ਨੂੰ ਦਿਨ ਭਰ ਦੀ ਸਭ ਤੋਂ ਪਿਆਰੀ ਵੀਡੀਓ ਦੱਸ ਰਿਹਾ ਹੈ ਅਤੇ ਕੋਈ ਇਸ ਵੀਡੀਓ ਲਈ ਰੇਮੰਡ ਦਾ ਧੰਨਵਾਦ ਕਰ ਰਿਹਾ ਹੈ।
    Published by:Anuradha Shukla
    First published:

    Tags: Lifestyle, Lovelife, Smartphone

    ਅਗਲੀ ਖਬਰ