Why Curd is Eaten before auspicious work: ਭਾਰਤੀ ਸਭਿਆਚਾਰ ਵਿੱਚ ਦਹੀਂ-ਸ਼ੱਕਰ ਦਾ ਬਹੁਤ ਮਹੱਤਵ ਹੈ। ਕਿਸੇ ਵੀ ਸ਼ੁਭ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਦਹੀਂ-ਸ਼ੱਕਰ ਖਾਧੀ ਜਾਂਦੀ ਹੈ। ਦਹੀਂ-ਚੀਨੀ ਖਾਣ ਦੀ ਇਹ ਭਾਰਤੀ ਪਰੰਪਰਾ ਬਹੁਤ ਪੁਰਾਣੀ ਹੈ। ਕਿਸੇ ਪੇਪਰ, ਨੌਕਰੀ ਇੰਟਰਵਿਊ ਜਾਂ ਕਿਸੇ ਹੋਰ ਸ਼ੁਭ ਕੰਮ ਲਈ ਜਾਣ ਤੋਂ ਪਹਿਲਾਂ ਦਹੀਂ ਵਿੱਚ ਚੀਨੀ ਜਾਂ ਖੰਡ ਮਿਲਾ ਕੇ ਖਵਾਈ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਹਰ ਕੰਮ ਵਿੱਚ ਸਫ਼ਲਤਤਾ ਹਾਸਿਲ ਹੁੰਦੀ ਹੈ। ਸਾਡੇ ਸਭਿਆਚਾਰ ਵਿੱਚ ਦਹੀਂ ਚੀਨੀ ਨੂੰ ਸਫ਼ਲਤਾ ਦਾ ਵਰਦਾਨ ਸਮਝਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਸ਼ੁਭ ਕਾਰਜ ਤੋਂ ਪਹਿਲਾਂ ਦਹੀਂ ਚੀਨੀ ਕਿਉਂ ਖਾਧੀ ਜਾਂਦੀ ਹੈ ਜਾਂ ਫਿਰ ਇਸਨੂੰ ਖਾਣ ਦੇ ਕੀ ਫ਼ਾਇਦੇ ਹਨ। ਆਓ ਪੰਡਿਤ ਇੰਦਰਮਣੀ ਘਨਸਿਆਲ ਤੋਂ ਜਾਣਦੇ ਹਾਂ ਕਿ ਸ਼ੁਭ ਕੰਮ ਤੋਂ ਪਹਿਲਾਂ ਦਹੀਂ ਸ਼ੱਕਰ ਖਾਣ ਦੀ ਕੀ ਮਹੱਤਤਾ ਹੈ।
ਦਹੀਂ ਚੀਨੀ ਦਾ ਧਾਰਮਿਕ ਮਹੱਤਵ
ਸਭਿਆਚਾਰ ਮਹੱਤਤਾ ਦੇ ਨਾਲ ਨਾਲ ਦਹੀਂ ਚੀਨੀ ਦਾ ਧਾਰਮਿਕ ਮਹੱਤਵ ਵੀ ਹੈ। ਜੋਤਿਸ਼ ਸ਼ਾਸਤਰ ਵਿੱਚ ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਦਹੀਂ ਚੀਨੀ ਖਾਣ ਨੂੰ ਸ਼ੁਭ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਕਿਸੇ ਵੀ ਚਿੱਟੀ ਚੀਜ਼ ਦਾ ਸੰਬੰਧ ਚੰਦਰਮਾ ਨਾਲ ਦਰਸਾਉਂਦਾ ਹੈ ਅਤੇ ਚੰਦਰਮਾ ਨੂੰ ਮਨ ਦੀ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦਹੀਂ ਤੇ ਚੀਨੀ ਚਿੱਟੇ ਰੰਗ ਦੀ ਹੋਣ ਕਰਕੇ ਇਸਦਾ ਸੰਬੰਧ ਵੀ ਚੰਦਰਮਾ ਨਾਲ ਦਰਸਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਦਹੀਂ ਚੀਨੀ ਖਾਣ ਨਾਲ ਮਨ ਇਕਾਗਰ ਤੇ ਸ਼ਾਂਤ ਰਹਿੰਦਾ ਹੈ। ਜਿਸ ਕਰਕੇ ਸਫ਼ਲਤਾ ਹਾਸਿਲ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਦਹੀਂ ਚੀਨੀ ਖਵਾਈ ਜਾਂਦੀ ਹੈ। ਇਸ ਤੋਂ ਇਲਾਵਾ ਜੋਤਿਸ਼ ਸ਼ਾਸਤਰ ਵਿੱਚ ਸ਼ੁੱਕਰ ਗ੍ਰਹਿ ਨੂੰ ਵੀ ਮਨ ਦੀ ਸ਼ਾਂਤੀ ਦਾ ਪ੍ਰਤੀਕ ਅਤੇ ਚਿੱਟੇ ਰੰਗ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ।
ਦਹੀਂ ਚੀਨੀ ਦਾ ਵਿਗਿਆਨਕ ਮਹੱਤਵ
ਦਹੀਂ ਚੀਨੀ ਧਾਰਮਿਕ ਤੇ ਸਭਿਆਚਾਰਕ ਮਹੱਤਤਾ ਰੱਖਣ ਦੇ ਨਾਲ ਨਾਲ ਵਿਗਿਆਨਕ ਤੌਰ ‘ਤੇ ਵੀ ਮਹੱਤਵ ਰੱਖਦੀ ਹੈ। ਇਸ ਨੂੰ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਮੰਨਿਆ ਜਾਂਦਾ ਹੈ। ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸਦੇ ਨਾਲ ਹੀ ਇਹ ਸਰੀਰ ਨੂੰ ਊਰਜਾ ਦਿੰਦੀ ਹੈ। ਇਸ ਲਈ ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਦਹੀਂ ਚੀਨੀ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।