HOME » NEWS » Life

ਜਪਾਨੀਆਂ ਦੀ ਉਮਰ ਇੰਨੀ ਲੰਬੀ ਕਿਉਂ ਹੁੰਦੀ ਹੈ ? ਵਿਗਿਆਨੀਆਂ ਨੇ ਦੱਸੀ ਇਹ ਵਜ੍ਹਾ

News18 Punjabi | News18 Punjab
Updated: January 31, 2020, 9:34 PM IST
share image
ਜਪਾਨੀਆਂ ਦੀ ਉਮਰ ਇੰਨੀ ਲੰਬੀ ਕਿਉਂ ਹੁੰਦੀ ਹੈ ? ਵਿਗਿਆਨੀਆਂ ਨੇ ਦੱਸੀ ਇਹ ਵਜ੍ਹਾ
ਜਪਾਨੀਆਂ ਦੀ ਉਮਰ ਇੰਨੀ ਲੰਬੀ ਕਿਉਂ ਹੁੰਦੀ ਹੈ ? ਵਿਗਿਆਨੀਆਂ ਨੇ ਦੱਸੀ ਇਹ ਵਜ੍ਹਾ

 ਰਿਸਰਚ ‘ਚ ਨੈਸ਼ਨਲ ਕੈਂਸਰ ਸੈਂਟਰ ਜਪਾਨ (National Cancer Center Japan) ਦੇ ਵਿਗਿਆਨੀਆਂ ਨੇ ਇਕ ਲੱਖ ਜਪਾਨੀਆਂ ਦੀ ਖਾਣ-ਪੀਣ ਦੀ ਆਦਤ ਦਾ 15 ਸਾਲ ਤੱਕ ਨਿਰੀਖਣ ਕੀਤਾ। ਇਸ ਤੋਂ ਪਤਾ ਲੱਗਾ ਕਿ ਜਿਹੜੇ ਲੋਕ ਮੀਸੋ ਅਤੇ ਨੇਟੋ ਖਾਂਦੇ ਸੀ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਮਰਨ ਦੀ ਸੰਭਾਵਨਾ ਦੂਜਿਆਂ ਨਾਲੋਂ 10 ਫੀਸਦ ਘੱਟ ਸੀ।

  • Share this:
  • Facebook share img
  • Twitter share img
  • Linkedin share img
ਹਰ ਇਕ ਵਿਅਕਤੀ ਆਪਣੀ ਉਮਰ ਲੰਬੀ ਕਰਨਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਖਾਣ-ਪੀਣ ਦੀਆਂ ਚੀਜਾਂ ‘ਚ ਸੁਧਾਰ ਵੀ ਕਰਦਾ ਹੈ। ਜਪਾਨੀ ਲੋਕ ਦੁਨੀਆ ‘ਚ ਆਪਣੀ ਟੈਕਨਾਲੋਜੀ (Technology) ਤੋਂ ਇਲਾਵਾ ਆਪਣੀ ਲੰਬੀ ਉਮਰ ਦੇ ਲਈ ਵੀ ਜਾਣੇ ਜਾਂਦੇ ਹਨ। ਹੁਣ ਤੱਕ ਇਕ ਲੱਖ ਨਾਗਰਿਕਾਂ ਤੇ ਕੀਤੀ ਗਈ ਰਿਸਰਚ ਦੇ ਬਾਅਦ ਇਹ ਸਾਹਮਣੇ ਆ ਗਿਆ ਹੈ ਕਿ ਉਨ੍ਹਾਂ ਦੀ ਲੰਬੀ ਉਮਰ ਕਿਉਂ ਹੁੰਦੀ ਹੈ। ਮੇਲ ਆਨਲਾਈਨ ਦੇ ਮੁਤਾਬਿਕ ਵਿਗਿਆਨੀਆਂ ਨੇ ਦੱਸਿਆ ਹੈ ਕਿ ਜਪਾਨੀਆਂ ਦੀ ਲੰਬੀ ਉਮਰ ਦਾ ਰਾਜ਼ ਸ਼ੂਸ਼ੀ ਅਤੇ ਸੂਪ ਦੇ ਨਾਲ ਮੀਸੋ ਪੇਸਟ (Misopaste) ਅਤੇ ਨੇਟੋ (Natto) ਖਾਣਾ ਹੈ।

ਇਸ ਖਾਣੇ ‘ਚ ਫਾਈਬਰ ਅਤੇ ਪੋਟਾਸ਼ੀਅਮ ਕਾਫੀ ਜਿਆਦਾ ਮਾਤਰਾ ‘ਚ ਮਿਲਦਾ ਹੈ ਅਤੇ ਇਹ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਵੀ ਹੈ। ਇਸ ਰਿਸਰਟ ‘ਚ ਨੈਸ਼ਨਲ ਕੈਂਸਰ ਸੈਂਟਰ ਜਪਾਨ (National Cancer Center Japan) ਦੇ ਵਿਗਿਆਨੀਆਂ ਨੇ ਇਕ ਲੱਖ ਜਪਾਨੀਆਂ ਦੀ ਖਾਣ-ਪੀਣ ਦੀ ਆਦਤ ਦਾ 15 ਸਾਲ ਤੱਕ ਨਿਰੀਖਣ ਕੀਤਾ। ਇਸ ਤੋਂ ਪਤਾ ਲੱਗਾ ਕਿ ਜਿਹੜੇ ਲੋਕ ਮੀਸੋ ਅਤੇ ਨੇਟੋ ਖਾਂਦੇ ਸੀ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਮਰਨ ਦੀ ਸੰਭਾਵਨਾ ਦੂਜਿਆਂ ਨਾਲੋਂ 10 ਫੀਸਦ ਘੱਟ ਸੀ।

ਵਿਗਿਆਨੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਚੀਜਾਂ ‘ਚ ਫਾਈਬਰ ਅਤੇ ਪੋਟਾਸ਼ੀਅਮ ਦੇ ਨਾਲ ਦੂਜੇ ਤੱਤ ਵੀ ਮਿਲਦੇ ਹਨ, ਜੋ ਸ਼ਰੀਰ ‘ਚ ਕੋਲੋਸਟਰਾਲ ਨੂੰ ਸੰਤੁਲਿਤ ਰੱਖਦੇ ਹਨ। ਜਾਣਕਾਰੀ ਅਨੁਸਾਰ ਜਪਾਨ ‘ਚ ਲੋਕ ਪਾਰੰਪਰਿਕ ਤੌਰ ਤੇ ਘੱਟ ਤੋਂ ਘੱਟ 84 ਸਾਲ ਦੀ ਉਮਰ ਦੇ ਮਿਲਦੇ ਹਨ, ਜੋ ਪੂਰੀ ਦੁਨੀਆ ‘ਚ ਸਭ ਤੋਂ ਵੱਧ ਹਨ। ਜਿਆਦਾਤਰ ਜਪਾਨੀ ਆਪਣੀ ਸਵੇਰ ਦੀ ਸ਼ੁਰੂਆਤ ਮੀਸੋ ਸੂਪ ਦੇ ਇਕ ਗਰਮ ਪਿਆਲੇ ਨਾਲ ਕਰਦੇ ਹਨ। 
First published: January 31, 2020, 9:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading