HOME » NEWS » Life

ਮੱਛਰ ਕਿਉਂ ਚੂਸਦੇ ਹਨ ਇਨਸਾਨਾਂ ਦਾ ਖੂਨ? ਵਿਗਿਆਨੀਆਂ ਨੇ ਖੋਜ ਵਿਚ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

News18 Punjabi | News18 Punjab
Updated: July 25, 2020, 9:11 AM IST
share image
ਮੱਛਰ ਕਿਉਂ ਚੂਸਦੇ ਹਨ ਇਨਸਾਨਾਂ ਦਾ ਖੂਨ? ਵਿਗਿਆਨੀਆਂ ਨੇ ਖੋਜ ਵਿਚ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
ਮੱਛਰ ਕਿਉਂ ਚੂਸਦੇ ਹਨ ਇਨਸਾਨਾਂ ਦਾ ਖੂਨ? ਵਿਗਿਆਨੀਆਂ ਨੇ ਖੋਜ ਵਿਚ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

  • Share this:
  • Facebook share img
  • Twitter share img
  • Linkedin share img
ਬਰਸਾਤੀ ਮੌਸਮ ਸ਼ੁਰੂ ਹੁੰਦੇ ਹੀ ਮੱਛਰ ਦਾ ਪ੍ਰਕੋਪ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ ਵਿਚ ਮੱਛਰ ਮਨੁੱਖੀ ਸਰੀਰ ਵਿਚੋਂ ਲਹੂ ਚੂਸਣ ਲਈ ਸਰਗਰਮ ਹੋ ਜਾਂਦਾ ਹੈ। ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਮੱਛਰ ਮਨੁੱਖਾਂ ਦੇ ਸਰੀਰ ਵਿਚੋਂ ਲਹੂ ਕਿਉਂ ਚੂਸਦੇ ਹਨ? ਜਦੋਂ ਵਿਗਿਆਨੀਆਂ ਨੇ ਇਸ ਦੀ ਖੋਜ ਕੀਤੀ ਤਾਂ ਉਹ ਵੀ ਕਾਰਨ ਜਾਣ ਕੇ ਹੈਰਾਨ ਰਹਿ ਗਏ। ਦਰਅਸਲ, ਦੁਨੀਆ ਦੀ ਸ਼ੁਰੂਆਤ ਤੋਂ ਹੀ ਮੱਛਰਾਂ ਨੂੰ ਲਹੂ ਚੂਸਣ ਦੀ ਆਦਤ ਨਹੀਂ ਸੀ, ਇਹ ਬਾਅਦ ਵਿਚ ਬਦਲ ਗਿਆ ਹੈ।

ਨਿਊ ਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਫਰੀਕਾ ਦੇ ਏਡੀਸ ਏਜੀਪਟੀ (Aedes Aegypti) ਮੱਛਰਾਂ ਬਾਰੇ ਇਕ ਅਧਿਐਨ ਕੀਤਾ। ਇਹ ਅਧਿਐਨ ਉਨ੍ਹਾਂ ਮੱਛਰਾਂ 'ਤੇ ਕੀਤਾ ਗਿਆ ਸੀ ਜੋ ਡੇਂਗੂ, ਪੀਲਾ ਬੁਖਾਰ ਅਤੇ ਜ਼ੀਕਾ ਵਾਇਰਸ ਫੈਲਾਉਂਦੇ ਹਨ। ਅਧਿਐਨ ਦੇ ਅਨੁਸਾਰ, ਮੱਛਰਾਂ ਨੇ ਇਸ ਲ਼ਈ ਮਨੁੱਖੀ ਖੂਨ ਪੀਣਾ ਸ਼ੁਰੂ ਕੀਤਾ, ਕਿਉਂਕਿ ਉਹ ਖੁਸ਼ਕ ਪ੍ਰਦੇਸ਼ ਵਿੱਚ ਰਹਿੰਦੇ ਹਨ। ਸੁੱਕੇ ਮੌਸਮ ਦੌਰਾਨ ਮੱਛਰਾਂ ਨੂੰ ਜਦੋਂ ਪ੍ਰਜਨਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਤਾਂ ਇਸ ਲਈ ਉਹ ਮਨੁੱਖਾਂ ਜਾਂ ਜਾਨਵਰਾਂ ਦੇ ਲਹੂ ਨੂੰ ਚੂਸਣਾ ਸ਼ੁਰੂ ਕਰਦੇ ਹਨ।

ਇਸ ਕਾਰਨ ਮੱਛਰ ਖੂਨ ਪੀਂਦੇ ਹਨ
New Scientist ਵੈਬਸਾਈਟ ਦੀ ਇੱਕ ਰਿਪੋਰਟ ਦੇ ਅਨੁਸਾਰ, ਅਫਰੀਕਾ ਦੇ ਮੱਛਰਾਂ ਵਿੱਚ ਏਡੀਜ਼ ਏਜੀਪਟੀ ਮੱਛਰ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਅਤੇ ਇਹ ਸਾਰੀਆਂ ਕਿਸਮਾਂ ਮਨੁੱਖਾਂ ਦਾ ਲਹੂ ਨਹੀਂ ਚੂਸਦੀਆਂ। ਇਨ੍ਹਾਂ ਮੱਛਰ ਦੀਆਂ ਕੁਝ ਕਿਸਮਾਂ ਅਜਿਹੀਆਂ ਸਨ ਕਿ ਉਹ ਖਾ- ਪੀ ਕੇ ਆਪਣਾ ਗੁਜਾਗਾ ਕਰਦੀਆਂ ਹਨ। ਪ੍ਰਿੰਸਟਨ ਯੂਨੀਵਰਸਿਟੀ ਦੇ ਖੋਜਕਰਤਾ ਨੂਆਹ ਰੋਜ਼ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਨੇ ਵੀ ਵੱਖ ਵੱਖ ਕਿਸਮਾਂ ਦੇ ਮੱਛਰਾਂ ਦੇ ਭੋਜਨ ਦਾ ਅਧਿਐਨ ਨਹੀਂ ਕੀਤਾ ਹੈ।

ਅਸੀਂ ਅਫਰੀਕਾ ਦੇ ਸਬ-ਸਹਾਰਨ ਖੇਤਰ ਵਿਚ 27 ਥਾਵਾਂ ਤੋਂ ਏਡੀਜ਼ ਏਜੀਪਟੀ ਮੱਛਰ ਦੇ ਅੰਡੇ ਲਏ। ਫਿਰ ਮੱਛਰਾਂ ਨੂੰ ਉਨ੍ਹਾਂ ਵਿਚੋਂ ਨਿਕਲਣ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਮੱਛਰਾਂ ਨੂੰ ਮਨੁੱਖਾਂ, ਹੋਰ ਜੀਵ, ਜਿਵੇਂ ਕਿ ਗਿਨੀ ਪਿੱਗ ਵਗਰਿਆਂ ਉਤੇ ਲੈਬ ਵਿਚ ਬੰਦ ਡੱਬਿਆਂ ਵਿਚ ਛੱਡ ਦਿੱਤਾ, ਤਾਂ ਜੋ ਉਨ੍ਹਾਂ ਦੇ ਲਹੂ ਚੂਸਣ ਦੇ ਨਮੂਨੇ ਨੂੰ ਸਮਝਿਆ ਜਾ ਸਕੇ। ਇਸ ਅਧਿਐਨ ਵਿਚ ਇਹ ਪਾਇਆ ਗਿਆ ਕਿ ਡੀਸ ਏਜੀਪੱਟੀ ਮੱਛਰਾਂ ਦੀਆਂ ਵੱਖ ਵੱਖ ਕਿਸਮਾਂ ਦੇ ਮੱਛਰਾਂ ਦੀ ਖੁਰਾਕ ਬਿਲਕੁਲ ਵੱਖਰੀ ਸਾਬਤ ਹੋਈ।

ਹਜ਼ਾਰਾਂ ਸਾਲਾਂ ਬਾਅਦ ਮੱਛਰਾਂ ਵਿੱਚ ਤਬਦੀਲੀ

ਨੂਆਹ ਨੇ ਕਿਹਾ ਕਿ ਇਹ ਸਿਧਾਂਤ ਗਲਤ ਸਾਬਤ ਹੋਇਆ ਕਿ ਸਾਰੇ ਮੱਛਰ ਲਹੂ ਪੀਂਦੇ ਹਨ। ਦਰਅਸਲ, ਅਜਿਹੇ ਖੇਤਰ ਵਿਚ ਜਿੱਥੇ ਬਹੁਤ ਸੋਕਾ ਜਾਂ ਗਰਮੀ ਅਤੇ ਪਾਣੀ ਦੀ ਘਾਟ ਹੈ, ਮੱਛਰਾਂ ਨੂੰ ਪ੍ਰਜਨਨ ਲਈ ਨਮੀ ਦੀ ਜ਼ਰੂਰਤ ਹੈ। ਅਜਿਹੀ ਸਥਿਤੀ ਵਿਚ ਮੱਛਰ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਮਨੁੱਖਾਂ ਜਾਂ ਜਾਨਵਰਾਂ ਦਾ ਲਹੂ ਚੂਸਣ ਲੱਗ ਪੈਂਦੇ ਹਨ। ਮੱਛਰਾਂ ਵਿਚ ਇਹ ਤਬਦੀਲੀ ਹਜ਼ਾਰਾਂ ਸਾਲ ਬਾਅਦ ਆਈ ਹੈ।
Published by: Gurwinder Singh
First published: July 25, 2020, 9:11 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading