Home /News /lifestyle /

Google Meet ਦੇ ਬਾਵਜੂਦ ਲੋਕ Skype ਨੂੰ ਕਿਉਂ ਦਿੰਦੇ ਹਨ ਤਰਜੀਹ? ਜਾਣੋ ਕਾਰਨ

Google Meet ਦੇ ਬਾਵਜੂਦ ਲੋਕ Skype ਨੂੰ ਕਿਉਂ ਦਿੰਦੇ ਹਨ ਤਰਜੀਹ? ਜਾਣੋ ਕਾਰਨ

Google Meet ਦੇ ਬਾਵਜੂਦ ਲੋਕ Skype ਨੂੰ ਕਿਉਂ ਦਿੰਦੇ ਹਨ ਤਰਜੀਹ? ਜਾਣੋ ਕਾਰਨ

Google Meet ਦੇ ਬਾਵਜੂਦ ਲੋਕ Skype ਨੂੰ ਕਿਉਂ ਦਿੰਦੇ ਹਨ ਤਰਜੀਹ? ਜਾਣੋ ਕਾਰਨ

ਵੀਡੀਓ ਕਾਲਿੰਗ (Video Calling) ਅੱਜ ਦੇ ਸਮੇਂ ਵਿੱਚ ਦਫਤਰੀ ਜਾਂ ਨਿੱਜੀ ਸੰਚਾਰ ਦਾ ਇੱਕ ਬਿਹਤਰ ਤਰੀਕਾ ਹੈ। ਕੋਰੋਨਾ ਕਾਲ ਵਿੱਚ ਇਸ ਨੇ ਵਿਦਿਆਰਥੀਆਂ ਦੀ ਕਾਫੀ ਮਦਦ ਕੀਤੀ ਤੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਦਾ ਅਨੁਭਵ ਦਿੱਤਾ। ਸ਼ੁਰੂਆਤ ਵਿੱਚ ਵੀਡੀਓ ਕਾਲਿੰਗ ਲਈ ਐਪਸ ਬਹੁਤ ਘੱਟ ਸਨ ਪਰ ਹੁਣ ਤਾਂ ਇੰਟਰਨੈੱਟ ਉੱਤੇ ਇਨ੍ਹਾਂ ਦੀ ਭਰਮਾਰ ਹੈ।

ਹੋਰ ਪੜ੍ਹੋ ...
  • Share this:

ਵੈਸੇ ਜਿਨ੍ਹਾਂ ਨੇ ਵਿੰਡੋਜ਼ ਕੰਪਿਊਟਰ ਦੀ ਪੁਰਾਣੇ ਸਮੇਂ ਤੋਂ ਵਰਤੋਂ ਕੀਤੀ ਹੈ ਉਹ Skype ਤੋਂ ਜਾਣੂ ਹੋਣਗੇ। ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਗੂਗਲ ਵੱਲੋਂ ਤਿਆਰ ਕੀਤੇ ਗਏ Google Meet ਦੀ ਵਰਤੋਂ ਕਰ ਰਹੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ Google Meet, Skype ਦੋਵਾਂ ਵਿੱਚੋਂ ਵੀਡੀਓ ਕਾਲਿੰਗ ਲਈ ਕਿਹੜੀ ਐਪ ਬਿਹਤਰ ਹੈ?

ਅੱਜ ਅਸੀਂ ਤੁਹਾਨੂੰ Google Meetਅਤੇ Skype ਦੇ ਨਾਲ-ਨਾਲ ਕਈ ਹੋਰ ਐਪਸ ਬਾਰੇ ਵੀ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਵੀਡੀਓ ਕਾਲ 'ਤੇ ਕਿਸੇ ਨਾਲ ਵੀ ਆਸਾਨੀ ਨਾਲ ਗੱਲ ਕਰ ਸਕਦੇ ਹੋ। Google Meet ਅਤੇ Skype ਦੇ ਨਾਲ, ਤੁਸੀਂ ਵੀਡੀਓ ਕਾਲਿੰਗ ਲਈ ਹੋਰ ਸਮਾਨ ਐਪਸ ਦੀ ਵਰਤੋਂ ਵੀ ਕਰ ਸਕਦੇ ਹੋ। Google Meet ਤੋਂ ਪਹਿਲਾਂ ਜ਼ਿਆਦਾਤਰ ਲੋਕ ਜ਼ੂਮ ਐਪ (Zoom App) ਦੀ ਵਰਤੋਂ ਕਰਦੇ ਸਨ।

ਹਾਲਾਂਕਿ, ਭਾਰਤ ਸਰਕਾਰ ਨੇ ਚੇਤਾਵਨੀ ਦਿੰਦੇ ਹੋਏ ਇਸਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ। ਤੁਸੀਂ ਮਾਈਕ੍ਰੋਸਾਫਟ ਟੀਮ, ਵੈਬੈਕਸ, ਬਲੂ ਜੀਨਸ, ਇਮੋ ਕਾਲਿੰਗ ਦੇ ਨਾਲ-ਨਾਲ ਵਟਸਐਪ ਕਾਲਿੰਗ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ, WhatsApp ਵਿੱਚ ਇੱਕ ਸਮੇਂ ਲਿੱਚ 8 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਦੇ ਹਨ।

Google Meet ਨੂੰ Skype ਨਾਲੋਂ ਬਿਹਤਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜੋ Skype ਵਿੱਚ ਨਹੀਂ ਵੇਖੀਆਂ ਜਾਂਦੀਆਂ ਹਨ। Google Meet ਤੋਂ ਵੀਡੀਓ ਕਾਲਾਂ ਕਰਨ ਲਈ, ਸਿਰਫ਼ ਇੱਕ Gmail ID ਦੀ ਲੋੜ ਹੈ। ਦੂਜੇ ਪਾਸੇ ਸਕਾਈਪ ਰਾਹੀਂ ਵੀਡੀਓ ਕਾਲ ਕਰਨ ਲਈ ਸਾਨੂੰ ਪਹਿਲਾਂ Skype 'ਤੇ ਲੌਗਇਨ ਕਰਨਾ ਪੈਂਦਾ ਹੈ।

ਵਰਕਸਪੇਸ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਪਹਿਲੀ ਪਸੰਦ Google Meet ਹੈ। Skype ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਵਿਸ਼ਵ ਪੱਧਰ 'ਤੇ ਵਰਤਿਆ ਜਾਂਦਾ ਹੈ ਪਰ ਹੌਲੀ ਹੌਲੀ ਇਸ ਦੀ ਵਰਤੋਂ ਕਾਫੀ ਘੱਟ ਗਈ ਹੈ। ਤੁਸੀਂ ਮੋਬਾਈਲ ਫੋਨਾਂ 'ਤੇ ਵੀ Google Meet ਦੀ ਵਰਤੋਂ ਕਰ ਸਕਦੇ ਹੋ। ਪਰ ਮੋਬਾਈਲ ਫੋਨ 'ਤੇ Skype ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਂ ਇਹ ਕਹਿ ਲਓ ਕਿ Google Meet ਮੋਬਾਈਲ ਫ੍ਰੈਂਡਲੀ ਹੈ। ਜ਼ਿਆਦਾਤਰ ਲੋਕ Skype ਦੀ ਵਰਤੋਂ ਲੈਪਟਾਪਾਂ ਅਤੇ ਕੰਪਿਊਟਰਾਂ ਵਿੱਚ ਹੀ ਕਰਦੇ ਹਨ।

Skype ਅੱਜ ਦੇ ਸਮੇਂ ਵਿੱਚ ਵੀ ਕਿਵੇਂ ਵਧੀਆ ਹੈ 

ਕੁਝ ਫੀਚਰਸ ਦੇ ਮਾਮਲੇ ਵਿੱਚ Skype ਨੂੰ Google Meet ਤੋਂ ਬਿਹਤਰ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਦੇਸ਼-ਵਿਦੇਸ਼ ਦੇ ਲੋਕ ਇੰਟਰਵਿਊ ਲਈ Skype ਦੀ ਵਰਤੋਂ ਕਰਦੇ ਹਨ। Skype ਦੇ ਜ਼ਰੀਏ, 100 ਲੋਕ ਲਗਾਤਾਰ 4 ਘੰਟੇ ਵੀਡੀਓ ਕਾਲ 'ਤੇ ਗੱਲ ਕਰ ਸਕਦੇ ਹਨ। ਜਦੋਂ ਕਿ Google Meet ਵਿੱਚ, ਸਿਰਫ 100 ਲੋਕ ਸਿਰਫ 60 ਮਿੰਟਾਂ ਲਈ ਮੁਫਤ ਵਿੱਚ ਗੱਲ ਕਰ ਸਕਦੇ ਹਨ। Google Meetਅਤੇ Skype ਦੀਆਂ ਕੁਝ ਵਿਸ਼ੇਸ਼ਤਾਵਾਂ ਸਮਾਨ ਹਨ, ਜਿਵੇਂ ਕਿ ਬੈਕਗ੍ਰਾਉਂਡ ਬਦਲਣਾ, ਵੀਡੀਓ ਕਾਲ ਕਰਦੇ ਸਮੇਂ ਚੈਟਿੰਗ ਕਰਨਾ, ਚੈਟਿੰਗ ਵਿੱਚ ਇਮੋਜੀ ਦੀ ਵਰਤੋਂ ਕਰਨਾ ਆਦਿ।

Published by:Drishti Gupta
First published:

Tags: Google, Tech News, Tech updates, Technical, Technology, Video calling