HOME » NEWS » Life

Sexual Wellness: ਵਿਆਹ ਤੋਂ ਬਾਅਦ ਵਜ਼ਨ ਵਧਣ ਦਾ ਕੀ ਕਾਰਨ ਹੋ ਸਕਦੈ?

News18 Punjabi | News18 Punjab
Updated: February 22, 2021, 2:34 PM IST
share image
Sexual Wellness: ਵਿਆਹ ਤੋਂ ਬਾਅਦ ਵਜ਼ਨ ਵਧਣ ਦਾ ਕੀ ਕਾਰਨ ਹੋ ਸਕਦੈ?

  • Share this:
  • Facebook share img
  • Twitter share img
  • Linkedin share img
ਹਰ ਵਿਅਕਤੀ ਆਪਣੇ ਸਰੀਰ ਨੂੰ ਮੈਂਟੇਨ ਰੱਖਣਾ ਪਸੰਦ ਕਰਦਾ ਹੈ ਅਤੇ ਕਈ ਲੋਕ ਤਾਂ ਇਸ ਬਾਰੇ ਬਹੁਤ ਜ਼ਿਆਦਾ ਚੇਤੰਨ ਰਹਿੰਦੇ ਹਨ ਕਿ ਕਿਤੇ ਉਨ੍ਹਾਂ ਦਾ ਵਜ਼ਨ ਥੋੜ੍ਹਾ ਜਿਹਾ ਵੀ ਨਾ ਵੱਧ ਜਾਵੇ ਅਤੇ ਇਸੀ ਕਰ ਕੇ ਲੋਕ ਬਹੁਤ ਸਾਰੀਆਂ ਡਾਇਟਸ ਵੀ ਫੋਲੋ ਕਰਦੇ ਹਨ ਅਤੇ ਕਈ ਇਨ੍ਹਾਂ ਵਿੱਚੋਂ ਅਜਿਹੇ ਵੀ ਨੇ ਜਿਹੜੇ ਜਿੰਮ ਜਾ ਕੇ ਵਰਕਆਊਟ ਵੀ ਕਰਦੇ ਹਨ ਤਾਂ ਜੋ ਆਪਣੇ ਆਪ ਨੂੰ ਮੈਂਟੇਨ ਰੱਖ ਸਕਣ ਅਤੇ ਸਵਸਥ ਰਹਿ ਸਕਣ ਪਰ ਕਈ ਵਾਰ ਵਜ਼ਨ ਵਧਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਅਤੇ ਲੋਕ ਕਦੇ-ਕਦਾਈਂ ਇਨ੍ਹਾਂ ਕਾਰਨਾਂ ਕਰ ਕੇ ਉਲਝਣ ਵਿੱਚ ਪੈ ਜਾਂਦੇ ਹਨ ਤੇ ਇਨ੍ਹਾਂ ਕਾਰਨਾਂ ਵਿੱਚੋਂ ਹੀ ਇੱਕ ਕਾਰਨ ਹੈ 'ਸੈਕਸ ਕਰਨ ਨਾਲ ਵਜ਼ਨ ਦਾ ਵਧਣਾ'। ਤੁਸੀਂ ਕਈਆਂ ਨੂੰ ਇਸ ਸੰਬੰਧ 'ਚ ਗੱਲ ਕਰਦੇ ਸੁਣਿਆ ਹੋਵੇਗਾ, ਸੋ ਆਓ ਜਾਣਦੇ ਹਾਂ ਕਿ ਵਾਕਈ ਸੈਕਸ ਕਰਨ ਨਾਲ ਸਰੀਰ ਦਾ ਵਜ਼ਨ ਵਧਦਾ ਹੈ ਜਾਂ ਨਹੀਂ।

ਕੀ ਸੈਕਸ ਤੁਹਾਡਾ ਭਾਰ ਵਧਾ ਸਕਦਾ ਹੈ?

ਸੈਕਸੁਅਲੀ ਐਕਟਿਵ/ਕਿਰਿਆਸ਼ੀਲ ਹੋਣ ਕਰ ਕੇ ਭਾਰ ਵਧਣਾ ਔਰਤਾਂ ਵਿੱਚ ਇੱਕ ਆਮ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਪਰ ਇਸ ਦਾ ਸਿੱਧਾ ਜਵਾਬ ਹੈ 'ਨਾ' ਕਿਉਂਕਿ ਸੈਕਸ ਅਤੇ ਸਰੀਰ ਦਾ ਭਾਰ ਵਧਣਾ, ਇਨ੍ਹਾਂ ਦੋਹਾਂ ਵਿੱਚ ਕੋਈ ਸੰਬੰਧ ਨਹੀਂ ਹੈ। ਦਰਅਸਲ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਬਹੁਤ ਜ਼ਿਆਦਾ ਸੈਕਸ ਅਸਲ 'ਚ ਭਾਰ ਘਟਣ ਦਾ ਕਾਰਨ ਬਣ ਸਕਦਾ ਹੈ।
ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਕਿਉਂ ਵਧਦਾ ਹੈ?

ਇਹ ਸੱਚ ਹੈ ਕਿ ਕੁੱਝ ਔਰਤਾਂ ਦੇ ਸਰੀਰ 'ਚ ਨਿਯਮਿਤ ਸੈਕਸ ਦੇ ਕਾਰਨ ਕੁੱਝ ਤਬਦੀਲੀਆਂ ਆ ਜਾਂਦੀਆਂ ਹਨ ਜਿਵੇਂ ਕਿ - ਬਹੁਤ ਜ਼ਿਆਦਾ ਮੋਟਾ ਹੋ ਜਾਣਾ, ਪੱਟਾਂ ਦਾ ਭਾਰੀ ਹੋ ਜਾਣਾ ਅਤੇ ਕੁੱਲਿਆਂ ਦਾ ਭਾਰੀ ਹੋ ਜਾਣਾ। ਪਰ ਇਸ ਸਭ ਦੇ ਪਿੱਛੇ ਦਾ ਕਾਰਨ ਕੁੱਝ ਹੋਰ ਹੋ ਸਕਦਾ ਹੈ। ਭਾਰ ਵਧਣ ਦੀਆਂ ਇਨ੍ਹਾਂ ਸਾਰੀਆਂ ਤਬਦੀਲੀਆਂ ਪਿੱਛੇ ਸਭ ਤੋਂ ਆਮ ਕਾਰਨ ਪੀ.ਸੀ.ਓ.ਐੱਸ. (PCOS) ਵਰਗੇ ਹਾਰਮੋਨਲ ਅਸੰਤੁਲਨ ਦੀ ਸ਼ੁਰੂਆਤ ਹੋ ਸਕਦੀ ਹੈ।

ਵਿਆਹ ਤੋਂ ਬਾਅਦ ਤੁਹਾਡੇ ਵਜ਼ਨ ਵਧਣ ਦਾ ਕੀ ਕਾਰਨ ਹੋ ਸਕਦੈ?

ਵਿਆਹ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਦੇ ਭਾਰ ਵਧਣ ਦਾ ਇੱਕ ਹੋਰ ਕਾਰਨ ਵਿਆਹ ਦੇ ਬਾਅਦ ਸੈਟਲਮੈਂਟ ਅਤੇ ਸੁਰੱਖਿਆ ਦੀ ਭਾਵਨਾ ਹੈ ਜਿਸ ਨਾਲ ਮਰਦ ਅਤੇ ਔਰਤ ਦੋਵਾਂ ਦਾ ਹੀ ਭਾਰ ਵੱਧ ਜਾਂਦਾ ਹੈ।

ਕੁਆਰੇ ਵਿਅਕਤੀ ਖਾਂਦੇ ਹਨ ਘੱਟ ਖਾਣਾ

Times of India ਵਿੱਚ ਪ੍ਰਕਾਸ਼ਿਤ ਇੱਕ ਖ਼ਬਰ ਦੇ ਅਨੁਸਾਰ ਕਈ ਅਧਿਐਨ ਇਹ ਦਰਸਾਉਂਦੇ ਹਨ ਕਿ ਕੁਆਰੇ ਲੋਕ ਘੱਟ ਖਾਣਾ ਖਾਂਦੇ ਹਨ ਜਦੋਂ ਕਿ ਵਿਆਹੇ ਜਾਂ ਵਚਨਬੱਧ/ਕਮਿਟਿਡ ਜੋੜੇ ਖਾਣੇ ਵਿੱਚ ਕੈਲੋਰੀ ਦੀ ਵਧੇਰੇ ਮਾਤਰਾ ਲੈਂਦੇ ਹਨ ਅਤੇ ਇਕੱਠੇ ਖਾਣਾ ਖਾਣਾ ਪਸੰਦ ਕਰਦੇ ਹਨ ਜਿਸ ਨਾਲ ਸਰੀਰ ਦਾ ਵਜ਼ਨ ਵਧਦਾ ਹੈ। ਇਸ ਪਿੱਛੇ ਇੱਕ ਹੋਰ ਕਾਰਨ ਖ਼ੁਸ਼ਹਾਲ ਵਿਆਹ ਵੀ ਹੋ ਸਕਦੈ ਜੋ ਭੁੱਖ ਨੂੰ ਵਧਾਉਂਦਾ ਹੈ ਅਤੇ ਭਾਰ ਵਧਾਉਣ 'ਚ ਯੋਗਦਾਨ ਪਾ ਸਕਦਾ ਹੈ।

ਪ੍ਰੈਗਨੈਂਸੀ ਅਤੇ ਵਜ਼ਨ ਦਾ ਵਧਣਾ

ਇਹ ਇੱਕ ਤੱਥ ਹੈ ਕਿ ਗਰਭ ਅਵਸਥਾ/ਪ੍ਰੈਗਨੈਂਸੀ ਦੌਰਾਨ ਮਹਿਲਾ ਦੇ ਸਰੀਰ ਵਿੱਚ ਤਬਦੀਲੀਆਂ ਆਉਂਦੀਆਂ ਹਨ। ਗਰਭਸਥ ਸ਼ਿਸ਼ੂ, ਪਲੇਸੈਂਟਾ ਅਤੇ ਕੈਲੋਰੀ ਦੀ ਮਾਤਰਾ ਵਧੇਰੇ ਲੈਣ ਕਾਰਨ ਔਰਤਾਂ ਦਾ ਕੁਦਰਤੀ ਤੌਰ 'ਤੇ ਭਾਰ ਵੱਧ ਜਾਂਦਾ ਹੈ। ਪ੍ਰੈਗਨੈਂਸੀ ਹਾਰਮੋਨਜ਼ ਅਤੇ ਸਰੀਰ ਵੱਲੋਂ ਭੋਜਨ ਦੀ ਮੰਗ ਵਿੱਚ ਵਾਧੇ ਦੇ ਕਾਰਨ ਵੀ ਮਹਿਲਾਵਾਂ ਦੇ ਸਰੀਰ ਦਾ ਭਾਰ ਵੱਧ ਜਾਂਦਾ ਹੈ।

ਸੈਕਸ ਭਾਰ ਘਟਾਉਣ ਦਾ ਕਾਰਨ ਬਣ ਸਕਦਾ ਹੈ

ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਸੈਕਸ ਕੈਲੋਰੀ ਨੂੰ ਬਰਨ ਕਰਨ 'ਚ ਮਦਦ ਕਰਦਾ ਹੈ ਅਤੇ ਇਸ ਨੂੰ ਇੱਕ ਤਰਾਂ ਦੀ ਕਸਰਤ ਦਾ ਨਾਂ ਦੇਣਾ ਵੀ ਗ਼ਲਤ ਨਹੀਂ ਹੋਵੇਗਾ। ਅਧਿਐਨ ਦੇ ਅਨੁਸਾਰ ਅਸੀਂ ਬੈੱਡ 'ਤੇ ਹਰ 30 ਮਿੰਟ ਦੀ ਗਤੀਵਿਧੀ ਨਾਲ 100 ਕੈਲੋਰੀ ਬਰਨ ਕਰਨ ਵਿੱਚ ਸਫਲ ਰਹਿੰਦੇ ਹਾਂ।

ਇਸ ਲਈ ਤੁਸੀਂ ਜਿੰਨੇ ਜ਼ਿਆਦਾ ਬਿਸਤਰ 'ਤੇ ਐਕਟਿਵ ਰਹਿੰਦੇ ਹੋ, ਉੰਨਾ ਹੀ ਤੁਹਾਡਾ ਭਾਰ ਘਟਦਾ ਹੈ। ਸਿਰਫ਼ ਇਹ ਹੀ ਨਹੀਂ ਸੈਕਸ ਤੁਹਾਡੇ ਦਿਲ ਦੀ ਸਿਹਤ ਲਈ ਵੀ ਚੰਗਾ ਹੈ।  ਜਦੋਂ ਤੁਸੀਂ ਸੈਕਸ ਕਰਦੇ ਹੋ ਤਾਂ ਤੁਹਾਡੇ ਦਿਲ ਦੀ ਗਤੀ ਪ੍ਰਤੀ ਮਿੰਟ 120-130 ਬੀਟਸ ਤੱਕ ਜਾਂਦੀ ਹੈ ਜੋ ਕਿ ਪੌੜੀਆਂ ਦੀਆਂ 2-3 ਫਲਾਈਟਸ ਦੇ ਬਰਾਬਰ ਹਨ।

ਇਸ ਲਈ ਅਗਲੀ ਵਾਰ ਜਦੋਂ ਤੁਸੀਂ ਮਹਿਸੂਸ ਕਰੋਗੇ ਕਿ ਆਪਣੇ ਸਾਥੀ ਦੇ ਨਾਲ ਬਿਸਤਰ 'ਤੇ ਸਮਾਂ ਬਿਤਾਉਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ ਤਾਂ ਯਾਦ ਰੱਖੋ ਕਿ ਅਜਿਹਾ ਬਿਲਕੁਲ ਵੀ ਨਹੀਂ ਹੈ। ਦਰਅਸਲ ਇਹ ਸਿਹਤਮੰਦ ਰਹਿਣ ਦਾ ਇੱਕ ਸਰਬੋਤਮ ਤਰੀਕਾ ਹੈ ਅਤੇ ਚੰਗੀ ਜੀਵਨ ਸ਼ੈਲੀ ਤੇ ਸੰਤੁਲਿਤ ਖ਼ੁਰਾਕ ਦੀ ਖਪਤ ਦੇ ਨਾਲ-ਨਾਲ ਆਪਣੇ ਸਰੀਰ ਦੇ ਵਜ਼ਨ 'ਤੇ ਵੀ ਨਜ਼ਰ ਰੱਖੋ।
Published by: Anuradha Shukla
First published: February 22, 2021, 12:03 PM IST
ਹੋਰ ਪੜ੍ਹੋ
ਅਗਲੀ ਖ਼ਬਰ