Why garlic onion is not eaten in Navratri: 26 ਸਤੰਬਰ ਤੋਂ ਸ਼ੁਰੂ ਹੋਏ ਸ਼ਾਰਦੀਆ ਨਵਰਾਤਰੀ ਦੇ ਵਰਤ ਕੰਜਕ ਪੂਜਨ ਨਾਲ ਖਤਮ ਹੁੰਦੇ ਹਨ। ਇਨ੍ਹਾਂ ਵਰਤ ਦੇ ਦਿਨਾਂ ਦੌਰਾਨ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਭਾਰਤ ਵਿੱਚ ਲੋਕ ਬੜੇ ਚਾਅ ਨਾਲ ਇਸ ਨੂੰ ਮਨਾਉਂਦੇ ਹਨ। ਵਰਤ ਦੇ ਨੌਂ ਦਿਨ ਕਈ ਨਿਯਮਾਂ ਦਾ ਪਾਲਨ ਕਰਨਾ ਪੈਂਦਾ ਹੈ। ਇਨ੍ਹਾਂ ਨਿਯਮਾਂ ਵਿੱਚੋਂ ਇੱਕ ਹੈ ਸਾਤਵਿਕ ਭੋਜਨ ਦਾ ਸੇਵਨ। ਇਨ੍ਹਾਂ ਨੌਂ ਦਿਨਾਂ ਦੌਰਾਨ ਮਾਂਸਾਹਾਰ ਤੋਂ ਲੈ ਕੇ ਲਸਣ ਅਤੇ ਪਿਆਜ਼ ਦਾ ਤਿਆਗ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਤਵਿਕ ਭੋਜਨ ਕਿਸ ਨੂੰ ਕਹਿੰਦੇ ਹਨ।
ਹਿੰਦੂ ਸ਼ਾਸਤਰਾਂ ਵਿੱਚ ਤਿੰਨ ਤਰ੍ਹਾਂ ਦੇ ਭੋਜਨ ਹਨ, ਜਿਨ੍ਹਾਂ ਵਿੱਚ ਸਾਤਵਿਕ ਭੋਜਨ, ਰਾਜਸਿਕ ਭੋਜਨ ਅਤੇ ਤਾਮਸਿਕ ਭੋਜਨ ਸ਼ਾਮਲ ਹਨ। ਰਾਜਿਆਂ-ਮਹਾਰਾਜਿਆਂ ਦੇ ਘਰਾਂ ਵਿੱਚ ਰਾਜਸੀ ਭੋਜਨ ਪਕਾਇਆ ਜਾਂਦਾ ਹੈ। ਅਜਿਹੇ ਭੋਜਨ ਵਿੱਚ ਬਹੁਤ ਸਾਰੇ ਮਸਾਲੇ ਅਤੇ ਤੇਲ ਅਤੇ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਤਾਮਸਿਕ ਭੋਜਨ ਨੂੰ ਮਾਸਾਹਾਰੀ ਭੋਜਨ ਕਿਹਾ ਜਾਂਦਾ ਹੈ। ਇਸ ਵਿੱਚ ਲਸਣ-ਪਿਆਜ਼ ਤੋਂ ਬਣਿਆ ਭੋਜਨ ਵੀ ਸ਼ਾਮਲ ਹੈ। ਸਾਤਵਿਕ ਭੋਜਨ ਅਜਿਹੀ ਖੁਰਾਕ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਸਾਤਿਤਵ ਗੁਣ ਪ੍ਰਮੁੱਖ ਹੁੰਦਾ ਹੈ।
ਸਾਤਵਿਕ ਭੋਜਨ ਬਾਕੀ ਦੋ ਕਿਸਮਾਂ ਦੇ ਭੋਜਨ ਤੋਂ ਬਿਲਕੁਲ ਵੱਖਰਾ ਹੈ। ਇਹ ਇੱਕ ਸਧਾਰਨ ਭੋਜਨ ਹੈ ਜਿਸ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਨ੍ਹਾਂ ਨੂੰ ਉਬਾਲ ਕੇ ਹੀ ਖਾਧਾ ਜਾਂਦਾ ਹੈ। ਆਯੁਰਵੇਦ ਅਤੇ ਯੋਗ ਸ਼ਾਸਤਰ ਦੇ ਅਨੁਸਾਰ, ਇਹ ਭੋਜਨ ਸਭ ਤੋਂ ਉੱਤਮ ਅਤੇ ਸ਼ੁੱਧ ਮੰਨਿਆ ਜਾਂਦਾ ਹੈ। ਧਾਰਮਿਕ ਕੰਮਾਂ, ਯੋਗਾ ਅਤੇ ਉਪਾਸਨਾ ਵਿਚ ਲੱਗੇ ਲੋਕ ਇਸ ਨੂੰ ਖਾਂਦੇ ਹਨ। ਇਹ ਸਰੀਰ ਨੂੰ ਪੋਸ਼ਣ ਦਿੰਦਾ ਹੈ ਅਤੇ ਮਨ ਦੀ ਸ਼ਾਂਤੀ ਬਣਾਈ ਰੱਖਦਾ ਹੈ। ਅਜਿਹਾ ਭੋਜਨ ਖਾਣ ਨਾਲ ਕੰਮ ਕਰਨ ਦੀ ਸਮਰੱਥਾ ਵਿਕਸਿਤ ਹੁੰਦੀ ਹੈ।
ਨਵਰਾਤਰੀ ਵਿੱਚ ਸਾਤਵਿਕ ਭੋਜਨ ਦਾ ਮਹੱਤਵ
ਨਵਰਾਤਰੀ ਦੇ ਨੌਂ ਦਿਨਾਂ ਦੇ ਵਰਤ ਦੌਰਾਨ ਸਾਤਵਿਕ ਭੋਜਨ ਖਾਣ ਦਾ ਨਿਯਮ ਹੈ ਕਿਉਂਕਿ ਨਵਰਾਤਰੀ ਦਾ ਤਿਉਹਾਰ ਪਵਿੱਤਰਤਾ ਅਤੇ ਸ਼ੁੱਧਤਾ ਨਾਲ ਜੁੜਿਆ ਹੋਇਆ ਹੈ। ਇਸ ਲਈ ਇਸ ਵਿੱਚ ਸ਼ੁੱਧ ਚੀਜ਼ਾਂ ਹੀ ਲੈਣੀਆਂ ਚਾਹੀਦੀਆਂ ਹਨ। ਸਾਤਵਿਕ ਭੋਜਨ ਵਿੱਚ ਸਾਬਤ ਅਨਾਜ, ਫਲ ਅਤੇ ਸਬਜ਼ੀਆਂ, ਦੁੱਧ, ਦਾਲਾਂ, ਮੇਵੇ, ਮੱਖਣ ਆਦਿ ਸ਼ਾਮਲ ਹਨ। ਵਰਤ ਰੱਖਣ ਲਈ, ਸਾਤਵਿਕ ਭੋਜਨ ਨਮਕ ਨਾਲ ਤਿਆਰ ਕੀਤਾ ਜਾਂਦਾ ਹੈ। ਹਿੰਦੂ ਧਰਮ ਵਿੱਚ, ਨਵਰਾਤਰੀ ਦੇ ਨਾਲ-ਨਾਲ ਸਾਰੇ ਵਰਤ-ਤਿਉਹਾਰਾਂ ਅਤੇ ਪੂਜਾ ਦੌਰਾਨ ਲਸਣ-ਪਿਆਜ਼ ਦੀ ਮਨਾਹੀ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਸਮੁੰਦਰ ਮੰਥਨ ਵਿੱਚ ਅੰਮ੍ਰਿਤ ਦਾ ਕਲਸ਼ ਨਿਕਲਿਆ ਸੀ।
ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਦੇਵਤਿਆਂ ਅਤੇ ਦੈਂਤਾਂ ਵਿੱਚ ਯੁੱਧ ਹੋਇਆ। ਫਿਰ ਭਗਵਾਨ ਵਿਸ਼ਨੂੰ ਨੇ ਅਸੁਰਾਂ ਅਤੇ ਦੇਵਤਿਆਂ ਵਿੱਚ ਅੰਮ੍ਰਿਤ ਵੰਡਣ ਲਈ ਮੋਹਿਨੀ ਦਾ ਰੂਪ ਧਾਰਿਆ। ਪਰ ਰਾਹੂ-ਕੇਤੂ ਨੇ ਦੇਵਤਿਆਂ ਦੀ ਕਤਾਰ ਵਿੱਚ ਬੈਠ ਕੇ ਅੰਮ੍ਰਿਤ ਛਕਿਆ। ਜਦੋਂ ਭਗਵਾਨ ਵਿਸ਼ਨੂੰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸੁਦਰਸ਼ਨ ਚੱਕਰ ਨਾਲ ਰਾਹੂ-ਕੇਤੂ ਦਾ ਸਿਰ ਵੱਢ ਦਿੱਤਾ। ਕਿਹਾ ਜਾਂਦਾ ਹੈ ਕਿ ਇਸ ਤੋਂ ਨਿਕਲਣ ਵਾਲੇ ਖੂਨ ਦੀਆਂ ਬੂੰਦਾਂ ਧਰਤੀ 'ਤੇ ਡਿੱਗੀਆਂ ਅਤੇ ਇਨ੍ਹਾਂ ਬੂੰਦਾਂ ਤੋਂ ਲਸਣ-ਪਿਆਜ਼ ਦੀ ਉਤਪਤੀ ਹੋਈ। ਇਹੀ ਕਾਰਨ ਹੈ ਕਿ ਨਵਰਾਤਰੀ ਅਤੇ ਵਰਤ ਦੇ ਤਿਉਹਾਰਾਂ ਦੌਰਾਨ ਲਸਣ-ਪਿਆਜ਼ ਦੇ ਸੇਵਨ ਦੀ ਮਨਾਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Durga, Hindu, Hinduism, Shardiya Navratri 2022, Shardiya Navratri Celebration, Shardiya Navratri Culture, Shardiya Navratri Puja