Home /News /lifestyle /

Dussehra 2022: ਦੁਸਹਿਰਾ ਕਿਉਂ ਮਨਾਇਆ ਜਾਂਦਾ ਹੈ ? ਜਾਣੋ ਇਸਦਾ ਮਹੱਤਵ ਤੇ ਦਿਲਚਸਪ ਕਥਾ

Dussehra 2022: ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇੱਥੇ ਸਾਲ ਵਿੱਚ ਕੋਈ ਮਹੀਨਾ ਅਜਿਹਾ ਨਹੀਂ ਹੁੰਦਾ ਜਦੋਂ ਕੋਈ ਤਿਉਹਾਰ ਨਾ ਹੋਵੇ। ਹਰ ਤਿਉਹਾਰ ਦਾ ਆਪਣਾ ਧਾਰਮਿਕ ਅਤੇ ਸਭਿਆਚਾਰਕ ਮਹੱਤਵ ਹੈ। ਕੁੱਝ ਤਿਉਹਾਰ ਪੂਰੇ ਦੇਸ਼ ਵਿੱਚ ਮਨਾਏ ਜਾਂਦੇ ਹਨ ਅਤੇ ਕੁੱਝ ਤਿਉਹਾਰ ਸਿਰਫ਼ ਖ਼ਾਸ ਇਲਾਕਿਆਂ ਵਿੱਚ ਮਨਾਏ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਦੁਸਹਿਰਾ ਕਿਉਂ ਮਨਾਇਆ ਜਾਂਦਾ ਹੈ?

ਇਹਨਾਂ ਤਿਓਹਾਰਾਂ ਵਿੱਚ ਦੁਸਹਿਰਾ ਅਤੇ ਦੀਵਾਲੀ ਉਹ ਤਿਓਹਾਰ ਹਨ ਜੋ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਏ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੁਸਹਿਰਾ ਕਿਉਂ ਮਨਾਇਆ ਜਾਂਦਾ ਹੈ? ਇਸ ਤਿਉਹਾਰ ਨੂੰ ਚੰਗਿਆਈ ਦੀ ਬੁਰਿਆਈ ਉੱਪਰ ਜਿੱਤ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ। ਇਸ ਕਾਰਨ ਹਰ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਰੀਕ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਹਰ ਸਾਲ ਦੁਸਹਿਰਾ ਮਨਾਉਣ ਦਾ ਮਕਸਦ ਲੋਕਾਂ ਨੂੰ ਸਚਾਈ, ਧਰਮ ਅਤੇ ਚੰਗਿਆਈ ਦਾ ਸੰਦੇਸ਼ ਦੇਣਾ ਹੈ। ਇਹ ਤਿਉਹਾਰ ਇਹ ਵੀ ਦਸਦਾ ਹੈ ਕਿ ਸੱਚ ਦੇ ਮਾਰਗ 'ਤੇ ਚੱਲਣ 'ਚ ਮੁਸ਼ਕਿਲਾਂ ਆਉਣਗੀਆਂ ਪਰ ਅੰਤ 'ਚ ਜਿੱਤ ਸੱਚ ਦੀ ਹੀ ਹੋਵੇਗੀ। ਸਾਨੂੰ ਵੀ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਕੇ ਆਪਣੇ ਆਪ ਨੂੰ ਚੰਗਾ ਬਣਾਉਣ ਦਾ ਸੰਦੇਸ਼ ਦਿੰਦਾ ਹੈ ਦੁਸਹਿਰੇ ਦਾ ਤਿਉਹਾਰ।

ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਤਰੀਕ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਵਿਜਯਾਦਸ਼ਮੀ ਵੀ ਕਹਿੰਦੇ ਹਨ। ਮਿਥਿਆਸ ਮੁਤਾਬਿਕ ਭਗਵਾਨ ਸ਼੍ਰੀ ਰਾਮ ਅਤੇ ਲੰਕਾ ਦੇ ਰਾਜਾ ਰਾਵਣ ਵਿਚਕਾਰ ਭਿਆਨਕ ਯੁੱਧ ਹੋਇਆ ਸੀ ਅਤੇ 10ਵੇਂ ਦਿਨ ਭਗਵਾਨ ਸ਼੍ਰੀ ਰਾਮ ਨੇ ਜਿੱਤ ਪ੍ਰਾਪਤ ਕੀਤੀ ਸੀ। ਇਹ ਤਿਉਹਾਰ ਉਸੇ ਜਿੱਤ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਦੁਸਹਿਰੇ ਦਾ ਤਿਉਹਾਰ 05 ਅਕਤੂਬਰ ਦਿਨ ਬੁੱਧਵਾਰ ਨੂੰ ਹੈ। ਇਸ ਦਿਨ ਸ਼ਾਮ ਨੂੰ ਪੁਤਲੇ ਸਾੜੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਤਿਰੂਪਤੀ ਦੇ ਜੋਤਸ਼ੀ ਡਾ. ਕ੍ਰਿਸ਼ਨ ਕੁਮਾਰ ਭਾਰਗਵ ਪਾਸੋਂ ਦੁਸਹਿਰੇ ਦੀ ਪੌਰਾਣਿਕ ਮਹੱਤਤਾ ਬਾਰੇ ਦੱਸਦੇ ਹਾਂ ਕਿ ਇਹ ਤਿਓਹਾਰ ਕਿਉ ਮਨਾਇਆ ਜਾਂਦਾ ਹੈ।

ਚਾਰ ਯੁੱਗਾਂ ਵਿੱਚ ਵੱਖ ਵੱਖ ਅਵਤਾਰ ਧਰਤੀ ਤੇ ਜਨਮ ਲੈ ਕੇ ਆਏ ਅਤੇ ਤ੍ਰੇਤਾ ਯੁੱਗ ਵਿਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਅਵਤਾਰ ਧਾਰਿਆ। ਗ੍ਰੰਥਾਂ ਮੁਤਾਬਿਕ ਰਾਵਣ ਦੀ ਭੈਣ ਸ਼ੁਰਪਨਖਾ ਨੇ ਭਗਵਾਨ ਰਾਮ ਅਤੇ ਲਕਸ਼ਮਣ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ, ਪਰ ਦੋਹਾਂ ਨੇ ਇਨਕਾਰ ਕਰ ਦਿੱਤਾ। ਫਿਰ ਵੀ ਉਹ ਵਿਆਹ ਦੀ ਮੰਗ ਕਰਦੀ ਰਹੀ ਤਾਂ ਲਕਸ਼ਮਣ ਜੀ ਨੇ ਉਸਦਾ ਨੱਕ ਅਤੇ ਕੰਨ ਵੱਢ ਦਿੱਤੇ।

ਫਿਰ ਰਾਵਣ ਨੇ ਮਾਤਾ ਸੀਤਾ ਨੂੰ ਅਗਵਾ ਕਰਕੇ ਲੰਕਾ ਦੀ ਅਸ਼ੋਕ ਵਾਟਿਕਾ ਵਿੱਚ ਰੱਖਿਆ। ਹਨੂੰਮਾਨ ਜੀ, ਸੁਗਰੀਵ, ਜਾਮਵੰਤ ਅਤੇ ਵਾਨਰ ਸੈਨਾ ਦੀ ਮਦਦ ਨਾਲ ਮਾਤਾ ਸੀਤਾ ਨੂੰ ਮਿਲਿਆ ਅਤੇ ਫਿਰ ਭਗਵਾਨ ਰਾਮ ਨੇ ਲੰਕਾ ਵੱਲ ਕੂਚ ਕੀਤਾ, ਜਿਸ ਦੇ ਨਤੀਜੇ ਵਜੋਂ ਸਾਰੀ ਦੈਂਤ ਜਾਤੀ ਦਾ ਅੰਤ ਹੋ ਗਿਆ। ਮਾਤਾ ਸੀਤਾ ਨੂੰ ਅਗਵਾ ਕਰਨ ਕਰਕੇ ਭਗਵਾਨ ਰਾਮ ਅਤੇ ਰਾਵਣ ਵਿਚਕਾਰ ਲਗਾਤਾਰ 10 ਦਿਨ ਤਕ ਭਿਆਨਕ ਯੁੱਧ ਹੋਇਆ। ਭਗਵਾਨ ਰਾਮ ਨੇ ਲੰਕਾਪਤੀ ਰਾਵਣ ਨੂੰ ਦੁਸਹਿਰੇ ਵਾਲੇ ਦਿਨ ਮਾਰਿਆ ਸੀ। ਇਹਨਾਂ ਦਿਨਾਂ ਵਿੱਚ ਹੀ 10 ਦਿਨ ਤੱਕ ਰਾਮ ਲੀਲਾ ਖੇਡੀ ਜਾਂਦੀ ਹੈ ਜੋ ਦੁਸਹਿਰੇ ਵਾਲੇ ਦਿਨ ਖਤਮ ਹੁੰਦੀ ਹੈ।

Published by:Rupinder Kaur Sabherwal
First published:

Tags: Festival, Hindu, Hinduism, Religion