Home /News /lifestyle /

ਕਿਉਂ ਲਟਕਾਏ ਜਾਂਦੇ ਹਨ ਘਰ ਤੇ ਦੁਕਾਨ ਦੇ ਬਾਹਰ ਨਿੰਬੂ ਮਿਰਚ, ਜਾਣੋ ਇਸ ਪਿੱਛੇ ਦਾ ਕਾਰਨ

ਕਿਉਂ ਲਟਕਾਏ ਜਾਂਦੇ ਹਨ ਘਰ ਤੇ ਦੁਕਾਨ ਦੇ ਬਾਹਰ ਨਿੰਬੂ ਮਿਰਚ, ਜਾਣੋ ਇਸ ਪਿੱਛੇ ਦਾ ਕਾਰਨ

ਕਿਉਂ ਲਟਕਾਏ ਜਾਂਦੇ ਹਨ ਘਰ ਤੇ ਦੁਕਾਨ ਦੇ ਬਾਹਰ ਨਿੰਬੂ ਮਿਰਚ, ਜਾਣੋ ਇਸ ਪਿੱਛੇ ਦਾ ਕਾਰਨ

ਕਿਉਂ ਲਟਕਾਏ ਜਾਂਦੇ ਹਨ ਘਰ ਤੇ ਦੁਕਾਨ ਦੇ ਬਾਹਰ ਨਿੰਬੂ ਮਿਰਚ, ਜਾਣੋ ਇਸ ਪਿੱਛੇ ਦਾ ਕਾਰਨ

ਭਾਰਤ ਵਿੱਚ ਲੋਕ ਪੂਜਾ-ਪਾਠ ਅਤੇ ਟੋਟਕਿਆਂ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ। ਅੱਜ ਅਸੀਂ ਅਜਿਹੇ ਟੋਟਕੇ ਬਾਰੇ ਗੱਲ ਕਰ ਰਹੇ ਹਾਂ ਜਿਸ ਨੂੰ ਤੁਸੀਂ ਬਹੁਤੇ ਘਰ ਤੇ ਦੁਕਾਰਾਂ ਦੇ ਬਾਹਰ ਦੇਖਿਆ ਹੋਵੇਗਾ। ਅਸੀਂ ਗੱਲ ਕਰ ਰਹੇ ਹਾਂ ਨਿੰਬੂ ਅਤੇ ਮਿਰਚ ਬਾਰੇ। ਤੁਸੀਂ ਕਈ ਵਾਰ ਕਾਰ ਵਿੱਚ, ਘਰ ਦੇ ਰਵਾਜ਼ੇ ਜਾਂ ਦੁਕਾਨਾਂ ਵਿੱਚ ਨਿੰਬੂ ਅਤੇ ਮਿਰਚ ਦੇ ਗੁੱਛੇ ਲਟਕਦੇ ਦੇਖੇ ਹੋਣਗੇ। ਲੋਕ ਮੰਗਲਵਾਰ ਅਤੇ ਸ਼ਨੀਵਾਰ ਨੂੰ ਬਹੁਤ ਸ਼ਰਧਾ ਨਾਲ ਇਸ ਦੀ ਪੂਜਾ ਕਰਦੇ ਹਨ।

ਹੋਰ ਪੜ੍ਹੋ ...
  • Share this:

    ਭਾਰਤ ਵਿੱਚ ਲੋਕ ਪੂਜਾ-ਪਾਠ ਅਤੇ ਟੋਟਕਿਆਂ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ। ਅੱਜ ਅਸੀਂ ਅਜਿਹੇ ਟੋਟਕੇ ਬਾਰੇ ਗੱਲ ਕਰ ਰਹੇ ਹਾਂ ਜਿਸ ਨੂੰ ਤੁਸੀਂ ਬਹੁਤੇ ਘਰ ਤੇ ਦੁਕਾਰਾਂ ਦੇ ਬਾਹਰ ਦੇਖਿਆ ਹੋਵੇਗਾ। ਅਸੀਂ ਗੱਲ ਕਰ ਰਹੇ ਹਾਂ ਨਿੰਬੂ ਅਤੇ ਮਿਰਚ ਬਾਰੇ। ਤੁਸੀਂ ਕਈ ਵਾਰ ਕਾਰ ਵਿੱਚ, ਘਰ ਦੇ ਰਵਾਜ਼ੇ ਜਾਂ ਦੁਕਾਨਾਂ ਵਿੱਚ ਨਿੰਬੂ ਅਤੇ ਮਿਰਚ ਦੇ ਗੁੱਛੇ ਲਟਕਦੇ ਦੇਖੇ ਹੋਣਗੇ। ਲੋਕ ਮੰਗਲਵਾਰ ਅਤੇ ਸ਼ਨੀਵਾਰ ਨੂੰ ਬਹੁਤ ਸ਼ਰਧਾ ਨਾਲ ਇਸ ਦੀ ਪੂਜਾ ਕਰਦੇ ਹਨ। ਕਈ ਲੋਕ ਇਸ ਨੂੰ ਅੰਧਵਿਸ਼ਵਾਸ ਮੰਨਦੇ ਹਨ, ਜਦਕਿ ਕਈ ਲੋਕ ਇਸ ਨੂੰ ਬੜੀ ਸ਼ਰਧਾ ਨਾਲ ਆਪਣੇ ਦਰਵਾਜ਼ੇ 'ਤੇ ਲਟਕਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਪਿੱਛੇ ਵੀ ਇੱਕ ਵੱਡਾ ਕਾਰਨ ਹੈ, ਆਓ ਜਾਣਦੇ ਹਾਂ ਇਸ ਬਾਰੇ...

    ਦਰਅਸਲ, ਇਸਦੇ ਪਿੱਛੇ ਇੱਕ ਮਾਨਤਾ ਹੈ ਕਿ ਜੇਕਰ ਨਿੰਬੂ ਖੱਟਾ ਹੈ ਤਾਂ ਮਿਰਚ ਮਸਾਲੇਦਾਰ ਹੈ। ਨਿੰਬੂ ਦੀ ਖਟਾਸ ਅਤੇ ਮਿਰਚ ਦੇ ਤਿੱਖੇਪਣ ਕਾਰਨ ਇਸ ਨੂੰ ਬੁਰੀ ਨਜ਼ਰ ਦੀ ਰੋਕਥਾਮ ਲਈ ਸਭ ਤੋਂ ਕਾਰਗਰ ਉਪਾਅ ਮੰਨਿਆ ਜਾਂਦਾ ਹੈ। ਜਦੋਂ ਕਿਸੇ ਬਾਹਰਲੇ ਵਿਅਕਤੀ ਦੀ ਨਜ਼ਰ ਨਿੰਬੂ-ਮਿਰਚ 'ਤੇ ਪੈਂਦੀ ਹੈ, ਤਾਂ ਉਸ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ ਅਤੇ ਉਹ ਜ਼ਿਆਦਾ ਦੇਰ ਤੱਕ ਘਰ ਜਾਂ ਦੁਕਾਨ ਦੇਖਣ ਤੋਂ ਅਸਮਰੱਥ ਰਹਿੰਦਾ ਹੈ। ਇਸ ਕਾਰਨ ਘਰ ਜਾਂ ਦੁਕਾਨ 'ਤੇ ਬੁਰੀ ਨਜ਼ਰ ਨਹੀਂ ਰਹਿੰਦੀ।

    ਜੋਤਿਸ਼ ਸ਼ਾਸਤਰ ਅਨੁਸਾਰ ਘਰ ਅਤੇ ਦੁਕਾਨ ਦੇ ਬਾਹਰ ਨਿੰਬੂ ਅਤੇ ਮਿਰਚ ਲਟਕਾਉਣ ਦਾ ਟੋਟਕਾ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਕਾਰਨ ਘਰ ਅਤੇ ਕਾਰੋਬਾਰ ’ਤੇ ਕਿਸੇ ਦੀ ਬੁਰੀ ਨਜ਼ਰ ਨਹੀਂ ਲਗਦੀ ਹੈ। ਇਸ ਕਾਰਨ ਘਰ ਦੇ ਲੋਕਾਂ ਵਿੱਚ ਆਪਸੀ ਪਿਆਰ ਬਣਿਆ ਰਹਿੰਦਾ ਹੈ ਅਤੇ ਕਾਰੋਬਾਰ ਵਿੱਚ ਤਰੱਕੀ ਹੁੰਦੀ ਹੈ। ਦੂਜੇ ਪਾਸੇ ਜੇਕਰ ਤੁਸੀਂ ਇਸ ਨੂੰ ਆਪਣੇ ਵਾਹਨ 'ਚ ਲਟਕਾਉਂਦੇ ਹੋ ਤਾਂ ਨਾ ਤਾਂ ਹਾਦਸੇ ਦਾ ਖਤਰਾ ਰਹਿੰਦਾ ਹੈ ਅਤੇ ਨਾ ਹੀ ਤੁਹਾਡੇ ਵਾਹਨ ਦਾ ਕੋਈ ਨੁਕਸਾਨ ਹੁੰਦਾ ਹੈ।

    ਇਸ ਪਿੱਛੇ ਦਾ ਵਿਗਿਆਨਕ ਤੱਥ ਵੀ ਜਾਣ ਲਓ

    ਸਿਹਤ ਦੇ ਨਜ਼ਰੀਏ ਤੋਂ ਵੀ ਇਸ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਘਰ ਅਤੇ ਦੁਕਾਨ ਦੇ ਬਾਹਰ ਨਿੰਬੂ ਅਤੇ ਮਿਰਚ ਹੋਣ ਕਾਰਨ ਇਸ ਦੀ ਤੇਜ਼ ਗੰਧ ਕਾਰਨ ਕੀੜੇ ਅਤੇ ਕੀਟਾਣੂ ਅੰਦਰ ਨਹੀਂ ਵੜਦੇ। ਇਸ ਦੇ ਨਾਲ ਹੀ ਨਿੰਬੂ ਅਤੇ ਮਿਰਚ ਨਾਲ ਵੀ ਮਾਹੌਲ ਸ਼ੁੱਧ ਰੱਖਿਆ ਜਾਂਦਾ ਹੈ।

    Published by:Drishti Gupta
    First published:

    Tags: Lemonade, Lifestyle