Home /News /lifestyle /

Amazon River: 9 ਦੇਸ਼ਾਂ 'ਚੋਂ ਲੰਘਦੀ 6,400 ਕਿਲੋਮੀਟਰ ਲੰਬੀ ਨਦੀ 'ਤੇ ਕਿਉਂ ਨਹੀਂ ਬਣਾਇਆ ਗਿਆ ਕੋਈ ਪੁਲ? ਜਾਣੋ

Why Amazon River Has No Bridge :  ਕੀ ਤੁਹਾਡੇ ਮਨ ਵਿੱਚ ਕਦੇ ਇਹ ਸਵਾਲ ਆਇਆ ਹੈ ਕਿ ਐਮਾਜ਼ਾਨ ਨਦੀ 'ਤੇ ਕੋਈ ਪੁਲ ਕਿਉਂ ਨਹੀਂ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਨਦੀ ਮੰਨੀ ਜਾਣ ਵਾਲੀ ਐਮਾਜ਼ਾਨ ਨਦੀ ਦੀ ਲੰਬਾਈ 6 ਹਜ਼ਾਰ ਕਿਲੋਮੀਟਰ ਤੋਂ ਵੱਧ ਹੈ। ਇਹ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ 'ਚੋਂ ਲੰਘਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ 'ਤੇ ਕੋਈ ਪੁਲ ਨਹੀਂ ਹੈ। ਦੁਨੀਆ ਦੀ ਸਭ ਤੋਂ ਵੱਡੀ ਨਦੀ ਨੀਲ ਨਦੀ ਹੈ, ਪਰ ਜਦੋਂ ਤਾਜ਼ੇ ਪਾਣੀ ਦੀ ਗੱਲ ਆਉਂਦੀ ਹੈ ਤਾਂ ਐਮਾਜ਼ਾਨ ਨਦੀ ਨਾਂ ਸਭ ਤੋਂ ਚੋਟੀ ਉੱਤੇ ਆਉਂਦਾ ਹੈ। ਐਮਾਜ਼ਾਨ ਨਦੀ, ਦੁਨੀਆ ਦੀ ਦੂਜੀ ਸਭ ਤੋਂ ਲੰਬੀ ਨਦੀ ਹੈ, ਜੋ ਕਿ ਕੁੱਲ 9 ਦੇਸ਼ਾਂ ਵਿੱਚੋਂ ਲੰਘਦੀ ਹੈ ਅਤੇ ਇਸ ਦੀ ਕੁੱਲ ਲੰਬਾਈ 6 ਹਜ਼ਾਰ ਕਿਲੋਮੀਟਰ ਤੋਂ ਵੱਧ ਹੈ। ਫਿਰ ਵੀ, ਨਦੀ ਬਾਰੇ ਇੱਕ ਅਜੀਬ ਗੱਲ ਇਹ ਹੈ ਕਿ ਇਸ ਉੱਤੇ ਕੋਈ ਪੁਲ ਨਹੀਂ ਬਣਾਇਆ ਗਿਆ ਹੈ।

ਹੋਰ ਪੜ੍ਹੋ ...
  • Share this:

ਐਮਾਜ਼ਾਨ ਨਦੀ ਆਪਣੇ ਤਾਜ਼ੇ ਪਾਣੀ ਲਈ ਜਾਣੀ ਜਾਂਦੀ ਹੈ। ਇਹ ਨਦੀ ਬਹੁਤ ਸਾਰੇ ਜਲ-ਜੀਵਾਂ ਦਾ ਘਰ ਹੈ ਅਤੇ ਇਸ ਵਿੱਚ ਡੌਲਫਿਨ ਦੀ ਚੰਗੀ ਗਿਣਤੀ ਵੀ ਪਾਈ ਜਾਂਦੀ ਹੈ। ਇਸ ਨਦੀ ਨੇ ਦੱਖਣੀ ਅਮਰੀਕਾ ਦੇ 40 ਫੀਸਦੀ ਹਿੱਸੇ ਨੂੰ ਘੇਰਿਆ ਹੋਇਆ ਹੈ। ਇਹ ਨਦੀ ਬ੍ਰਾਜ਼ੀਲ, ਬੋਲੀਵੀਆ, ਪੇਰੂ, ਇਕਵਾਡੋਰ, ਕੋਲੰਬੀਆ, ਵੈਨੇਜ਼ੁਏਲਾ, ਗੁਆਨਾ, ਫ੍ਰੈਂਚ ਗੁਆਨਾ ਅਤੇ ਸੂਰੀਨਾਮ ਵਰਗੇ ਦੇਸ਼ਾਂ ਵਿੱਚੋਂ ਲੰਘਦੀ ਹੈ, ਫਿਰ ਵੀ ਇਸ ਉੱਤੇ ਪੁਲ ਕਿਉਂ ਨਹੀਂ ਬਣਾਇਆ ਗਿਆ, ਇਹ ਇੱਕ ਵੱਡਾ ਸਵਾਲ ਹੈ।

ਤੁਸੀਂ ਦੇਖਿਆ ਹੋਵੇਗਾ ਕਿ ਛੋਟੀਆਂ ਨਦੀਆਂ 'ਤੇ ਵੀ ਕਈ ਪੁਲ ਬਣਦੇ ਹਨ ਪਰ 6 ਹਜ਼ਾਰ 400 ਕਿਲੋਮੀਟਰ ਲੰਬੀ ਨਦੀ 'ਤੇ ਇਕ ਵੀ ਪੁਲ ਨਾ ਬਣਨ ਦਾ ਕੀ ਕਾਰਨ ਹੈ? ਨਦੀ ਇੰਨੇ ਲੰਬੇ ਰਸਤੇ ਨੂੰ ਕਵਰ ਕਰਦੀ ਹੈ, ਫਿਰ ਇਸਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਲਈ ਪੁਲ ਨਾ ਬਣਾਉਣਾ ਪਿੱਛੇ ਇੱਕ ਦਿਲਚਸਪ ਕਾਰਨ ਹੈ। ਸਵਿਸ ਫੈਡਰਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਸਟ੍ਰਕਚਰਲ ਇੰਜਨੀਅਰਿੰਗ ਦੇ ਚੇਅਰਪਰਸਨ ਵਾਲਟਰ ਕੌਫਮੈਨ ਨੇ ਲਾਈਵ ਸਾਇੰਸ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਨਦੀ ਉੱਤੇ ਪੁਲ ਦੀ ਘਾਟ ਦਾ ਕਾਰਨ ਪੁਲ ਦੀ ਲੋੜ ਨਾ ਹੋਣਾ ਹੈ। ਨਦੀ ਅਜਿਹੇ ਇਲਾਕਿਆਂ ਵਿੱਚੋਂ ਲੰਘਦੀ ਹੈ ਜਿੱਥੇ ਪੁਲ ਦੀ ਲੋੜ ਹੀ ਨਹੀਂ ਹੁੰਦੀ।

ਇਸ ਪਿੱਛੇ ਤਰਕ ਦਿੰਦਿਆਂ ਉਨ੍ਹਾਂ ਕਿਹਾ ਕਿ ਦਰਿਆ ਜ਼ਿਆਦਾਤਰ ਅਜਿਹੀਆਂ ਥਾਵਾਂ ਤੋਂ ਲੰਘਦਾ ਹੈ, ਜਿੱਥੇ ਬਹੁਤੀ ਆਬਾਦੀ ਨਹੀਂ ਹੁੰਦੀ। ਇਸੇ ਵਸੇ ਘੱਟ ਆਬਾਦੀ ਵਾਲੇ ਸ਼ਹਿਰ ਇੰਨੇ ਵਿਕਸਤ ਹਨ ਕਿ ਇੱਕ ਕਿਨਾਰੇ ਤੋਂ ਦੂਜੇ ਕੰਢੇ ਤੱਕ ਜਾਣ ਲਈ ਕਿਸ਼ਤੀ ਦਾ ਪ੍ਰਬੰਧ ਵਧੀਆ ਹੈ ਅਤੇ ਲੋਕਾਂ ਨੂੰ ਪੁਲ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਵਾਲਟ ਕੌਫਮੈਨ ਅਨੁਸਾਰ ਨਦੀ ਦੇ ਕੰਢੇ ਨਰਮ ਮਿੱਟੀ ਹੋਣ ਕਾਰਨ ਇਸ ’ਤੇ ਪੁਲ ਬਣਾਉਣ ’ਤੇ ਕਾਫੀ ਖਰਚਾ ਆਵੇਗਾ, ਇਸ ਲਈ ਜ਼ਿਆਦਾ ਲੋੜ ਨਾ ਹੋਣ ਕਾਰਨ ਪੁਲ ਨਹੀਂ ਬਣਾਏ ਗਏ ਹਨ।
Published by:rupinderkaursab
First published:

Tags: Amazon, Bridge, Viral, Viral video

ਅਗਲੀ ਖਬਰ