• Home
  • »
  • News
  • »
  • lifestyle
  • »
  • WHY PEOPLE START SPEAKING ENGLISH WHILE INTOXICATED AMAZING REVELATION IN RESEARCH

ਸ਼ਰਾਬ ਦੇ ਨਸ਼ੇ ‘ਚ ਲੋਕ ਕਿਉਂ ਅੰਗਰੇਜ਼ੀ ਬੋਲਣ ਲੱਗਦੇ ਹਨ, ਖੋਜ ਵਿੱਚ ਹੈਰਾਨਕੁੰਨ ਖੁਲਾਸਾ

ਯੂਨੀਵਰਸਿਟੀ ਆਫ਼ ਲਿਵਰਪੂਲ, ਯੂਕੇ ਦੇ ਇੱਕ ਕਾਲਜ ਅਤੇ ਨੀਦਰਲੈਂਡਜ਼ ਦੀ ਮਾਸਟਰਿਚਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਬਾਰੇ ਖੋਜ ਕੀਤੀ ਹੈ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਨੁੱਖ ਸ਼ਰਾਬ ਦੇ ਨਸ਼ੇ ਵਿਚ ਹੋਰ ਭਾਸ਼ਾਵਾਂ ਸਿੱਖਣ ਵਿੱਚ ਬਹੁਤ ਮਦਦਗਾਰ ਹੁੰਦੀ ਹੈ।

ਸ਼ਰਾਬ ਦੇ ਨਸ਼ੇ ‘ਚ ਲੋਕ ਕਿਉਂ ਅੰਗਰੇਜ਼ੀ ਬੋਲਣ ਲੱਗਦੇ ਹਨ, ਖੋਜ ਵਿੱਚ ਹੈਰਾਨਕੁੰਨ ਖੁਲਾਸਾ (ਸੰਕੇਤਿਕ ਫੋਟੋ)

ਸ਼ਰਾਬ ਦੇ ਨਸ਼ੇ ‘ਚ ਲੋਕ ਕਿਉਂ ਅੰਗਰੇਜ਼ੀ ਬੋਲਣ ਲੱਗਦੇ ਹਨ, ਖੋਜ ਵਿੱਚ ਹੈਰਾਨਕੁੰਨ ਖੁਲਾਸਾ (ਸੰਕੇਤਿਕ ਫੋਟੋ)

  • Share this:
    ਤੁਸੀਂ ਅਕਸਰ ਵੇਖਿਆ ਹੋਣਾ ਸ਼ਰਾਬ ਪੀਕੇ ਵਿਅਕਤੀ ਅੰਗਰੇਜ਼ੀ ਬੋਲਣ ਲੱਗ ਜਾਂਦੇ ਹਨ, ਭਾਵੇਂ ਉਨ੍ਹਾਂ ਨੂੰ ਉਹ ਭਾਸ਼ਾ ਆਉਂਦੀ ਹੋਵੇ ਜਾਂ ਨਹੀਂ ਪਰ ਜਿਵੇਂ ਹੀ ਸ਼ਰਾਬ ਅੰਦਰ ਜਾਂਦੀ ਹੈ ਉਹਨਾਂ ਦੀ ਹਿਚਕਚਾਹਟ ਦੂਰ ਹੋ ਜਾਂਦੀ ਹੈ। ਇਸ ਦੇ ਉਲਟ ਜੋ ਵਿਅਕਤੀ ਸ਼ਰਾਬ ਨਹੀਂ ਪੀਂਦਾ ਉਹ ਕਾਫੀ ਸੋਚ ਸਮਝ ਕੇ ਗੱਲ ਕਰਦਾ ਹੈ।

    ਹਿੰਦੀ ਵੈਬਸਾਈਟ ਟਾਈਮਜ ਨਾਓ ਵਿਚ ਛਪੀ ਰਿਪੋਰਟ ਅਨੁਸਾਰ ਯੂਨੀਵਰਸਿਟੀ ਆਫ਼ ਲਿਵਰਪੂਲ, ਯੂਕੇ ਦੇ ਇੱਕ ਕਾਲਜ ਅਤੇ ਨੀਦਰਲੈਂਡਜ਼ ਦੀ ਮਾਸਟਰਿਚਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਬਾਰੇ ਖੋਜ ਕੀਤੀ ਹੈ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਨੁੱਖ ਸ਼ਰਾਬ ਦੇ ਨਸ਼ੇ ਵਿਚ ਹੋਰ ਭਾਸ਼ਾਵਾਂ ਸਿੱਖਣ ਵਿੱਚ ਬਹੁਤ ਮਦਦਗਾਰ ਹੁੰਦੀ ਹੈ।

    ਖੋਜਕਰਤਾਵਾਂ ਦੇ ਇਸ ਖੋਜ ਵਿਚ ਲਗਭਗ 50 ਜਰਮਨ ਲੋਕਾਂ ਦਾ ਇੱਕ ਸਮੂਹ ਸ਼ਾਮਲ ਸੀ ਜਿਨ੍ਹਾਂ ਨੇ ਹਾਲ ਹੀ ਵਿੱਚ ਡੱਚ ਭਾਸ਼ਾ ਸਿੱਖੀ ਸੀ, ਇਸ ਸਮੂਹ ਵਿੱਚ ਕੁਝ ਲੋਕਾਂ ਨੂੰ ਸ਼ਰਾਬ ਦਿੱਤੀ ਗਈ ਸੀ, ਜਦੋਂ ਕਿ ਕੁਝ ਲੋਕਾਂ ਨੂੰ ਉਹ ਪੀਣ ਵਾਲੇ ਪਦਾਰਥ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਅਲਕੋਹਲ ਨਹੀਂ ਸੀ, ਫਿਰ ਉਨ੍ਹਾਂ ਲੋਕਾਂ ਨੂੰ ਆਪਸ ਵਿੱਚ ਡੱਚ ਭਾਸ਼ਾ ਵਿੱਚ ਬੋਲਣ ਲਈ ਕਿਹਾ ਗਿਆ ਸੀ।

    ਖੋਜ ਵਿਚ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਦੀ ਡਰਿੰਗ ਵਿੱਚ ਅਲਕੋਹਲ ਸੀ ਉਹ ਸ਼ਬਦਾਂ ਦਾ ਸਹੀ ਉਚਾਰਨ ਕਰਦੇ ਸਨ, ਉਨ੍ਹਾਂ ਲੋਕਾਂ ਨੇ ਭਾਸ਼ਾ ਦੀ ਵਰਤੋਂ ਦੇ ਦੌਰਾਨ ਬਿਲਕੁਲ ਵੀ ਸੰਕੋਚ ਨਹੀਂ ਕੀਤਾ।

    ਸ਼ਰਾਬ ਪੀਣ ਤੋਂ ਬਾਅਦ, ਉਹੀ ਲੋਕ ਬਿਨਾਂ ਕਿਸੇ ਡਰ ਦੇ ਅੰਗਰੇਜ਼ੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਖੁੱਲ੍ਹ ਕੇ ਗੱਲ ਕਰਨ ਦੇ ਯੋਗ ਹੋ ਜਾਂਦੇ ਹਨ, ਇਹੀ ਸਰਲ ਕਾਰਨ ਹੈ ਕਿ ਤੁਸੀਂ ਸ਼ਰਾਬ ਪੀਣ ਦੇ ਨਾਲ ਹੀ ਅੰਗਰੇਜ਼ੀ ਵਿੱਚ ਗੱਲ ਕਰਨਾ ਸ਼ੁਰੂ ਕਰ ਦਿੰਦੇ ਹੋ।
    Published by:Ashish Sharma
    First published: