RBI is not written on the note of Rs 1: ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਅਸੀਂ ਕਿਸੇ ਕੋਲੋਂ ਪੈਸੇ ਲੈਂਦੇ ਹਾਂ ਤਾਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਨੋਟ ਅਸਲੀ ਹੈ ਕਿ ਨਕਲੀ। ਅਸਲੀ ਨਕਲੀ ਦੀ ਪਰਖ ਲਈ ਅਸੀਂ ਕਈ ਤਰ੍ਹਾਂ ਦੇ ਟੈਸਟ ਕਰਦੇ ਹਾਂ ਜਿਵੇਂ ਕਿ ਨੋਟ ਵਿੱਚ RBI ਦੀ ਪੱਟੀ ਹੈ ਜਾਂ ਨਹੀਂ, ਨੋਟ 'ਤੇ ਭਾਰਤੀ ਰਿਜ਼ਰਵ ਬੈਂਕ ਲਿਖਿਆ ਹੈ ਕਿ ਨਹੀਂ ਆਦਿ।
ਦੇਸ਼ ਦੀ ਸਾਰੀ ਕਰੰਸੀ ਦਾ ਪ੍ਰਬੰਧ ਦੇਸ਼ ਦੀ ਕੇਂਦਰੀ ਬੈਂਕ RBI ਵੱਲੋਂ ਕੀਤਾ ਜਾਂਦਾ ਹੈ। ਇਸ ਦੀ ਸਥਾਪਨਾ 1 ਅਪ੍ਰੈਲ 1935 ਨੂੰ ਹੋਈ ਸੀ। ਪਹਿਲਾਂ ਇਸਦਾ ਦਫਤਰ ਕੋਲਕਾਤਾ ਵਿੱਚ ਸੀ ਜਿਸਨੂੰ ਬਾਅਦ ਵਿੱਚ ਪੱਕੇ ਤੌਰ 'ਤੇ ਮੁੰਬਈ ਬਣਾ ਦਿੱਤਾ ਗਿਆ। ਇਸ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਐਕਟ,1934 ਦੇ ਤਹਿਤ ਬਣਾਇਆ ਗਿਆ ਹੈ। ਭਾਰਤੀ ਕਰੰਸੀ ਨੂੰ ਭਾਰਤੀ ਰੁਪਿਆ (INR) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸਦੇ ਚਿੰਨ੍ਹ ਦੀ ਗੱਲ ਕਰੀਏ ਤਾਂ "₹" ਜਿਸ ਦੀ ਬਣਤਰ ਦੇਵਨਾਗਰੀ ਅੱਖਰ ਅਤੇ Latin ਅੱਖਰ ਕੈਪੀਟਲ 'R' ਨਾਲ ਮਿਲਦੀ ਹੈ। ਇਸ ਦੇ ਉੱਪਰ ਤੁਹਾਨੂੰ 2 ਹੋਰਿਜ਼ੈਂਟੇਲ ਲਾਈਨਾਂ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਨੋਟ ਐਸਾ ਵੀ ਜਿਸ ਉੱਪਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨਹੀਂ ਲਿਖਿਆ ਹੁੰਦਾ। ਜੀ ਹਾਂ, ਭਾਰਤੀ ਕਰੰਸੀ ਦੇ ਸਭ ਤੋਂ ਛੋਟੇ ਨੋਟ 1 ਰੁਪਏ ਉੱਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨਹੀਂ ਲਿਖਿਆ ਹੁੰਦਾ। ਹੁਣ ਇਹ ਤਾਂ ਤੁਸੀਂ ਜਾਣ ਗਏ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਅਜਿਹਾ ਕਿਉਂ ਨਹੀਂ ਹੁੰਦਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ 1 ਰੁਪਏ ਦੇ ਨੋਟ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਜਾਰੀ ਨਹੀਂ ਕਰਦਾ ਬਲਕਿ ਇਸਨੂੰ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ਲਈ ਇਸ ਉੱਤੇ ਨਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਲਿਖਿਆ ਹੁੰਦਾ ਹੈ ਅਤੇ ਨਾ ਹੀ ਇਸ ਉੱਪਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਦੇ ਦਸਤਖ਼ਤ ਹੁੰਦੇ ਹਨ ਬਲਕਿ ਇਸ ਉੱਤੇ ਫਾਇਨੈਂਸ ਸੈਕਰਟਰੀ ਦੇ ਦਸਤਖ਼ਤ ਹੁੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ 1 ਰੁਪਏ ਦਾ ਨੋਟ ਪਹਿਲੀ ਵਾਰ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ 1917 ਵਿੱਚ ਜਾਰੀ ਕੀਤਾ ਗਿਆ ਸੀ ਜਿਸ ਉੱਪਰ ਜੋਰਜ 5ਵੇਂ ਦੀ ਤਸਵੀਰ ਸੀ। ਇਸ ਤੋਂ ਬਾਅਦ 1926 ਵਿੱਚ 1 ਰੁਪਏ ਨੋਟ ਦੀ ਛਪਾਈ ਬੰਦ ਕਰ ਦਿੱਤੀ ਗਈ ਜਿਸਨੂੰ ਬਾਅਦ ਵਿੱਚ 1940 ਵਿੱਚ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਤੋਂ ਬਾਅਦ 1994 ਵਿੱਚ 1 ਰੁਪਏ ਦਾ ਨੋਟ ਛਾਪਣਾ ਫਿਰ ਬੰਦ ਕਰ ਦਿੱਤਾ ਅਤੇ ਲੰਮੇ ਸਮੇਂ ਬਾਅਦ 2015 ਵਿੱਚ ਇਸਦੀ ਛਪਾਈ ਦੁਬਾਰਾ ਸ਼ੁਰੂ ਕੀਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Business, Indian government, RBI