Home /News /lifestyle /

Coconut Water For Health: ਨਾਰੀਅਲ ਪਾਣੀ ਪੀਂਦੇ ਸਮੇਂ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ, ਪੜ੍ਹੋ ਇਸ ਖਬਰ ਰਾਹੀਂ

Coconut Water For Health: ਨਾਰੀਅਲ ਪਾਣੀ ਪੀਂਦੇ ਸਮੇਂ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ, ਪੜ੍ਹੋ ਇਸ ਖਬਰ ਰਾਹੀਂ

Coconut Water For Health: ਨਾਰੀਅਲ ਪਾਣੀ ਪੀਂਦੇ ਸਮੇਂ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ, ਪੜ੍ਹੋ ਇਸ ਖਬਰ ਰਾਹੀਂ

Coconut Water For Health: ਨਾਰੀਅਲ ਪਾਣੀ ਪੀਂਦੇ ਸਮੇਂ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ, ਪੜ੍ਹੋ ਇਸ ਖਬਰ ਰਾਹੀਂ

Coconut Water For Health:  ਵੈਸੇ ਤਾਂ ਨਾਰੀਅਲ ਪਾਣੀ ਨੂੰ ਸੁਪਰ ਫੂਡ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਸੇਵਨ ਨਾਲ ਕੁੱਝ ਲੋਕਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਨਾਰੀਅਲ ਪਾਣੀ ਕਾਰਬੋਹਾਈਡਰੇਟ ਅਤੇ ਇਲੈਕਟਰੋਲਾਈਟਸ ਜਿਵੇਂ ਕਿ ਪੋਟਾਸ਼ੀਅਮ, ਸੋਡੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਇਲੈਕਟ੍ਰੋਲਾਈਟ ਦੀ ਰਚਨਾ ਨੂੰ ਬਿਹਤਰ ਬਣਾਉਣ ਵਿੱਚ ਲਾਭਦਾਇਕ ਹੁੰਦੇ ਹਨ।

ਹੋਰ ਪੜ੍ਹੋ ...
  • Share this:

Coconut Water For Health:  ਵੈਸੇ ਤਾਂ ਨਾਰੀਅਲ ਪਾਣੀ ਨੂੰ ਸੁਪਰ ਫੂਡ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਸੇਵਨ ਨਾਲ ਕੁੱਝ ਲੋਕਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਨਾਰੀਅਲ ਪਾਣੀ ਕਾਰਬੋਹਾਈਡਰੇਟ ਅਤੇ ਇਲੈਕਟਰੋਲਾਈਟਸ ਜਿਵੇਂ ਕਿ ਪੋਟਾਸ਼ੀਅਮ, ਸੋਡੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਇਲੈਕਟ੍ਰੋਲਾਈਟ ਦੀ ਰਚਨਾ ਨੂੰ ਬਿਹਤਰ ਬਣਾਉਣ ਵਿੱਚ ਲਾਭਦਾਇਕ ਹੁੰਦੇ ਹਨ। ਪਰ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਨਾਰੀਅਲ ਪਾਣੀ ਹਰ ਕਿਸੇ ਲਈ ਫਾਇਦੇਮੰਦ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਜਾਂ ਪੋਟਾਸ਼ੀਅਮ ਦੀ ਸਮੱਸਿਆ ਹੈ, ਉਨ੍ਹਾਂ ਨੂੰ ਡਾਕਟਰ ਦੀ ਸਲਾਹ 'ਤੇ ਹੀ ਇਸ ਦਾ ਸੇਵਨ ਕਰਨਾ ਜਾਂ ਨਹੀਂ ਕਰਨਾ ਚਾਹੀਦਾ।

ਨਾਰੀਅਲ ਪਾਣੀ ਨਾਲ ਕਿਸ ਨੂੰ ਨੁਕਸਾਨ ਹੋ ਸਕਦਾ ਹੈ

ਗੁਰਦੇ ਦੀ ਸਮੱਸਿਆ ਵਾਲੇ ਧਿਆਨ ਦੇਣ : ਨਾਰੀਅਲ ਪਾਣੀ 'ਚ ਬਹੁਤ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ ਜੋ ਕਿਡਨੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਪਹਿਲਾਂ ਹੀ ਕਿਡਨੀ ਦੀ ਸਮੱਸਿਆ ਹੈ ਤਾਂ ਆਪਣੇ ਡਾਕਟਰ ਨਾਲ ਸਲਾਹ ਕਰ ਕੇ ਨਾਰੀਅਲ ਪਾਣੀ ਦਾ ਸੇਵਨ ਕਰੋ। ਇਸ ਤੋਂ ਇਲਾਵਾ ਜੇਕਰ ਤੁਹਾਡੀ ਸਰਜਰੀ ਹੋਈ ਹੈ ਜਾਂ ਤੁਸੀਂ ਸਰਜਰੀ ਕਰਵਾਉਣ ਜਾ ਰਹੇ ਹੋ, ਤਾਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਬਲੱਡ ਪ੍ਰੈਸ਼ਰ ਦਾ ਸੰਤੁਲਨ ਰੱਖਣਾ ਜ਼ਰੂਰੀ ਹੈ। ਨਾਰੀਅਲ ਪਾਣੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ, ਇਸ ਲਈ ਸਰਜਰੀ ਦੇ ਆਲੇ-ਦੁਆਲੇ ਨਾਰੀਅਲ ਪਾਣੀ ਦਾ ਸੇਵਨ ਨਾ ਕਰੋ।

ਇਲੈਕਟ੍ਰੋਲਾਈਟ ਇਨਬੈਲੇਂਸ : ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪੋਟਾਸ਼ੀਅਮ ਦੀ ਸਮੱਸਿਆ ਹੈ, ਉਨ੍ਹਾਂ ਵਿੱਚ ਨਾਰੀਅਲ ਪਾਣੀ ਪੀਣ ਨਾਲ ਇਲੈਕਟ੍ਰੋਲਾਈਟ ਇਨਬੈਲੇਂਸ ਹੋ ਸਕਦਾ ਹੈ। ਅਸਲ 'ਚ ਨਾਰੀਅਲ ਪਾਣੀ 'ਚ ਪੋਟਾਸ਼ੀਅਮ ਦੀ ਮਾਤਰਾ ਇਲੈਕਟ੍ਰੋਲਾਈਟਸ ਤੋਂ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਪੋਟਾਸ਼ੀਅਮ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ ਅਤੇ ਅਧਰੰਗ ਦਾ ਖ਼ਤਰਾ ਵਧ ਸਕਦਾ ਹੈ।

ਬਲੱਡ ਪ੍ਰੈਸ਼ਰ ਹੁੰਦਾ ਹੈ ਘੱਟ: ਨਾਰੀਅਲ ਪਾਣੀ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

ਨਾਰੀਅਲ ਪਾਣੀ ਭਾਰ ਵਧਾਉਂਦਾ ਹੈ : ਨਾਰੀਅਲ ਪਾਣੀ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਨਾਰੀਅਲ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ 'ਚ ਕੈਲੋਰੀ ਵਧੇਗੀ ਅਤੇ ਤੁਹਾਡਾ ਭਾਰ ਵੀ ਵਧੇਗਾ।

ਸਿਸਟਿਕ ਫਾਈਬਰੋਸੀਸ

ਸਿਸਟਿਕ ਫਾਈਬਰੋਸਿਸ ਇੱਕ ਜੈਨੇਟਿਕ ਕੰਡੀਸ਼ਨ ਹੈ ਜੋ ਸਰੀਰ ਵਿੱਚ ਨਮਕ ਦੇ ਪੱਧਰ ਨੂੰ ਘਟਾ ਸਕਦੀ ਹੈ। ਨਾਰੀਅਲ ਪਾਣੀ ਵਿੱਚ ਬਹੁਤ ਘੱਟ ਸੋਡੀਅਮ ਅਤੇ ਬਹੁਤ ਸਾਰਾ ਪੋਟਾਸ਼ੀਅਮ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਨੂੰ ਸਿਸਟਿਕ ਫਾਈਬਰੋਸਿਸ ਹੈ, ਤਾਂ ਨਮਕ ਦਾ ਪੱਧਰ ਵਧਾਉਣ ਲਈ ਨਾਰੀਅਲ ਪਾਣੀ ਨਾ ਪੀਓ।

Published by:Rupinder Kaur Sabherwal
First published:

Tags: Coconut, Health, Health care, Health care tips, Health news