ਪਤੀ ਨੇ ਅਦਾਲਤ ਕੋਲ ਕੀਤੀ ਸ਼ਿਕਾਇਤ, ਪਤਨੀ ਨਹਾਉਂਦੀ ਨਹੀਂ ਮੈਨੂੰ ਤਲਾਕ ਦਿਵਾਓ...


Updated: January 24, 2019, 3:16 PM IST
ਪਤੀ ਨੇ ਅਦਾਲਤ ਕੋਲ ਕੀਤੀ ਸ਼ਿਕਾਇਤ, ਪਤਨੀ ਨਹਾਉਂਦੀ ਨਹੀਂ ਮੈਨੂੰ ਤਲਾਕ ਦਿਵਾਓ...

Updated: January 24, 2019, 3:16 PM IST
ਬਿਹਾਰ ਦੀ ਰਾਜਧਾਨੀ ਪਟਨਾ ਵਿਚ ਤਲਾਕ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪਤੀ ਨੇ ਆਪਣੀ ਪਤਨੀ ਤੋਂ ਇਹ ਕਹਿ ਕੇ ਤਲਾਕ ਮੰਗਿਆ ਹੈ ਕਿ ਉਹ ਨਹਾਉਂਦੀ ਨਹੀਂ ਹੈ। ਉਸ ਨੇ ਪਤਨੀ ਨੂੰ ਕੁੱਟ ਕੁੱਟ ਕੇ ਘਰੋਂ ਵੀ ਕੱਢ ਦਿੱਤਾ। ਪਟਨਾ ਦੇ ਮਸੌਡੀ ਦੇ ਡੁਮਰਾ ਇਲਾਕੇ ਵਿਚ ਰਹਿਣ ਵਾਲੇ ਪਤੀ ਨੇ ਅਦਾਲਤ ਵਿਚ ਤਲਾਕ ਦੀ ਅਰਜ਼ੀ ਲਗਾਈ ਹੈ। ਤਲਾਕ ਦਾ ਕਾਰਨ ਉਸ ਨੇ ਇਹ ਦੱਸਿਆ ਹੈ ਕਿ ਉਸ ਦੀ ਪਤਨੀ ਨਹਾਉਂਦੀ ਨਹੀਂ ਹੈ। ਨਾ ਹੀ ਉਸ ਦੀ ਵਾਲ ਧੋਂਦੀ ਹੈ। ਉਸ ਦੇ ਸਰੀਰ ਤੋਂ ਬਦਬੂ ਆਉਂਦੀ ਹੈ। ਇਸ ਲਈ ਮੈਨੂੰ ਛੇਤੀ ਤਲਾਕ ਦਿੱਤਾ ਜਾਵੇ।

ਉਧਰ, ਪਤਨੀ ਨੇ ਮਹਿਲਾ ਕਮਿਸ਼ਨ ਕੋਲ ਪਤੀ ਖਿਲਾਫ ਘਰੇਲੂ ਹਿੰਸਾ ਦੀ ਸ਼ਿਕਾਇਤ ਕਰ ਦਿੱਤੀ। ਜਿਸ ਤੋਂ ਬਾਅਦ ਕਮਿਸ਼ਨ ਨੇ ਨੋਟਿਸ ਭੇਜਿਆ। ਨੋਟਿਸ ਮਿਲਣ ਤੋਂ ਬਾਅਦ ਪਤੀ ਕਮਿਸ਼ਨ ਕੋਲ ਪਹੁੰਚਿਆ ਤੇ ਦੱਸਿਆ ਕਿ ਉਸ ਦੀ ਪਤਨੀ ਦੇ ਸਰੀਰ ਵਿਚੋਂ ਬਦਬੂ ਆਉਂਦੀ ਹੈ। ਉਹ ਨਹਾਉਂਦੀ ਨਹੀਂ ਤੇ ਨਾ ਹੀ ਵਾਲ ਧੋਂਦੀ ਹੈ ਜਿਸ ਕਾਰਨ ਉਸ ਦੇ ਸਿਰ ਵਿਚ ਜੂੰਆਂ ਪਈਆਂ ਹਨ। ਜਦੋਂ ਉਹ ਉਸ ਨੂੰ ਸਿਰ ਧੋਣ ਲਈ ਸ਼ੈਂਪੂ ਦਿੰਦਾ ਹੈ ਤਾਂ ਉਹ ਉਸ ਨਾਲ ਕੱਪੜੇ ਧੋ ਲੈਂਦੀ ਹੈ। ਇਹੀ ਨਹੀਂ ਘਰ ਦੇ ਕੰਮ ਵਿਚ ਮਦਦ ਵੀ ਨਹੀਂ ਕਰਦੀ। ਇਸ ਲਈ ਸਾਰਾ ਕੰਮ ਉਸ ਨੂੰ ਕਰਨਾ ਪੈਂਦਾ ਹੈ।
First published: January 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...