Home /News /lifestyle /

Wi-Fi ਤੇ ਵੀ ਕਰ ਸਕੋਗੇ ਫ਼ੋਨ, ਸਰਕਾਰ ਵੱਲੋਂ ਮਨਜ਼ੂਰੀ

Wi-Fi ਤੇ ਵੀ ਕਰ ਸਕੋਗੇ ਫ਼ੋਨ, ਸਰਕਾਰ ਵੱਲੋਂ ਮਨਜ਼ੂਰੀ

 • Share this:

  ਜਲਦ ਹੀ ਆਪਣੇ ਘਰ ਦੇ Wi-Fi ਤੋਂ ਵੀ ਫ਼ੋਨ ਕਰ ਸਕੋਗੇ। ਇਹ ਮੋਬਾਈਲ ਨੈੱਟਵਰਕ ਤੇ ਕੀਤੀ ਜਾਣ ਵਾਲੀ ਕਾਲ ਤੋਂ ਅੱਡ ਹੋਵੇਗੀ। ਜਿੱਥੇ ਕਾਲ ਕੁਨੈਕਟਿਵਿਟੀ ਕਮਜ਼ੋਰ ਹੈ ਓਥੇ ਇਹ ਸੁਵਿਧਾ ਕੰਮ ਆਵੇਗੀ। ਟੈਲੀਕਾਮ ਵਿਭਾਗ ਨੇ ਲਾਇਸੈਂਸ ਕੰਡੀਸ਼ਨ 'ਚ ਬਦਲਾਅ ਕਰ ਦਿੱਤੇ ਨੇ.


  ਇਸ ਨਾਲ ਮੋਬਾਈਲ ਕੰਪਨੀਆਂ ਸੈਲੂਲਰ ਮੋਬਾਈਲ ਸਰਵਿਸ ਤੇ ਇੰਟਰਨੈੱਟ ਸੈਲੂਲਰ ਸਰਵਿਸ ਦੋਹਾਂ ਲਈ ਇੱਕ ਹੀ ਮੋਬਾਈਲ ਨੰਬਰ ਦੇਣਗੀਆਂ।


  ਇਸ ਕਦਮ ਨਾਲ Wi-Fi ਸਰਵਿਸ ਤੇ ਵਾਇਸ ਕੌਲ ਹੋ ਸਕੇਗੀ। ਇਹ ਸਰਵਿਸ ਲੋਕਾਂ ਨੂੰ ਆਲ਼ੇ ਦੁਆਲੇ ਦੇ ਪਬਲਿਕ Wi-Fi ਨੈੱਟਵਰਕ ਦਾ ਇਸਤੇਮਾਲ ਕਰਦੇ ਹੋਏ ਇੰਟਰਨੈੱਟ ਕਾਲ ਕਰਨ 'ਚ ਮਦਦਗਾਰ ਹੋਵੇਗੀ।


  ਲਾਇਸੈਂਸ ਲੈ ਕੇ ਥਰਡ ਪਾਰਟੀ ਵੀ ਦੇ ਸਕਦੀ ਹੈ ਸਰਵਿਸ


  ਡਿਪਾਰਟਮੈਂਟ ਨੇ ਇੱਕ ਨੋਟਿਸ 'ਚ ਕਿਹਾ ਹੈ ਕਿ, 'ਲਾਈਸੇਂਸਧਾਰਕ ਨੂੰ ਲਾਇਸੈਂਸ 'ਚ ਨਿਰਧਾਰਿਤ ਕੀਤੀ ਗਈ ਇੰਟਰਸੇਪਸ਼ਨ ਤੇ ਮੋਨੀਟਰਿੰਗ ਨਾਲ ਜੁੜਿਆ ਸਾਰੀ ਸ਼ਰਤਾਂ ਦੀ ਪਾਲਨਾ ਕਰਨੀ ਚਾਹੀਦੀ। ਇੰਟਰਨੈੱਟ ਟੈਲੀਫ਼ੋਨੀ ਉਪਲਬਧ ਕਰਾਉਣ ਲਈ ਸਮੇਂ ਸਮੇਂ ਤੇ ਇਹਨਾਂ ਸ਼ਰਤਾਂ ਵਿੱਚ ਤਬਦੀਲੀ ਕੀਤੀ ਗਈ ਹੈ। 'ਦੀਪਾਰਟਮਨੈਂਟ ਆਫ਼ ਟੈਲੀਕਾਮ ਨੇ ਕੰਜ਼ਿਊਮਰ ਦੇ Wi-Fi ਤੇ ਵਾਇਸ ਕੌਲ ਕਰਨ ਤੇ ਇੱਕ ਦੂਜੇ ਦੇ ਡੇਟਾ ਨੈੱਟਵਰਕ ਦੇ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਇਲਾਵਾ ਥਰਡ ਪਾਰਟੀ ਕੰਪਨੀਆਂ ਨੂੰ ਵੀ ਲਾਇਸੈਂਸ ਲੈ ਕੇ ਸਰਵਿਸ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ।


  ਟੈਲੀਕਾਮ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਲੋੜੀਂਦੇ ਇੰਟਰਸੇਪਸ਼ਨ ਤੇ ਮਨਿਟਰਿੰਗ ਦੀ ਲੋੜਾਂ ਨੂੰ ਪੂਰਾ ਕੀਤਾ ਜਾਵੇ। ਉਦਯੋਗ ਮਾਹਿਰਾਂ ਦਾ ਮਨਨਾ ਹੈ ਕਿ ਇਹ ਕਦਮ ਕੁਜ ਹਾੜ ਤਕ ਸਪੈਕਟ੍ਰਮ ਨੂੰ ਫ਼ਰੀ ਕਰ ਸਕਦਾ ਹੈ, ਜਿਸ ਦਾ ਇਸਤੇਮਾਲ ਰੈਗੂਲਰ ਕੌਲ ਤੇ ਡਾਟਾ ਲਈ ਵੀ ਕੀਤਾ ਜਾ ਸਕਦਾ ਹੈ।

  First published:

  Tags: Phonecalls, WiFi