Home /News /lifestyle /

WiFi Facility In The Car: ਵਾਈਫਾਈ ਹੁਣ ਕਾਰ ਵਿੱਚ ਆਸਾਨੀ ਨਾਲ ਕਰੇਗਾ ਕੰਮ, ਆਪਣਾਓ ਇਹ ਖਾਸ ਤਰੀਕਾ

WiFi Facility In The Car: ਕਾਰਾਂ ਅੱਜ ਦੇ ਸਮੇਂ ਸਾਡਾ ਅੱਧਾ ਘਰ ਬਣਦੀਆਂ ਜਾ ਰਹੀਆਂ ਹਨ। ਅਸੀਂ ਨਿੱਤ ਦਿਨ ਕਾਰ ਦੀ ਵਰਤੋਂ ਆਫਿਸ ਆਦਿ ਜਾਣ ਲਈ ਕਰਦੇ ਹਾਂ ਅਤੇ ਕਈ ਵਾਰ ਤਾਂ ਲੰਮੀ ਦੂਰੀ ਲਈ ਵੀ ਅਸੀਂ ਘੰਟਿਆਂਬੱਧੀ ਕਾਰ ਦੀ ਵਰਤੋਂ ਕਰਦੇ ਹਾਂ। ਇਸ ਸਥਿਤੀ ਵਿਚ ਅਜਿਹੀਆਂ ਬਹੁਤ ਸਾਰੀਆਂ ਸੁਵਿਧਾਵਾਂ ਜੋ ਆਮ ਤੌਰ ‘ਤੇ ਅਸੀਂ ਘਰਾਂ ਵਿਚ ਵਰਤਦੇ ਹਾਂ, ਅੱਜ-ਕੱਲ੍ਹ ਕਾਰਾਂ ਵਿਚ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਅਜਿਹੀ ਹੀ ਇਕ ਸੁਵਿਧਾ ਵਾਈਫਾਈ ਦੀ ਹੈ।

ਹੋਰ ਪੜ੍ਹੋ ...
  • Share this:

ਹੁਣ ਕਾਰਾਂ ਤੇਜ਼ੀ ਨਾਲ ਸੌਫਟਵੇਅਰ ਅਤੇ ਕਨੈਕਟਡ ਵਿਸ਼ੇਸ਼ਤਾਵਾਂ ਨਾਲ ਜੁੜੀਆਂ ਡਿਵਾਈਸਾਂ ਬਣ ਰਹੀਆਂ ਹਨ। ਕਾਰਾਂ ਵਿਚ ਵਾਈਫਾਈ ਦੀ ਮੁੱਖ ਰੂਪ ਵਿਚ ਵਰਤੋਂ ਨੈਵੀਗੇਸ਼ਨ ਅਤੇ ਮਨੋਰੰਜਨ ਦੇ ਲਈ ਕੀਤੀ ਜਾਣੀ ਸ਼ੁਰੂ ਹੋਈ ਹੈ। ਇਸ ਲਈ ਜੇਕਰ ਤੁਸੀਂ ਵੀ ਆਪਣੀ ਕਾਰ 'ਚ ਵਾਈ-ਫਾਈ ਲਗਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਆਸਾਨ ਢੰਗ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕਾਰ ਨੂੰ ਵਾਈਫਾਈ ਦੀ ਸੁਵਿਧਾ ਨਾਲ ਯੁਕਤ ਬਣਾ ਸਕਦੇ ਹੋ।

ਹੌਟਸਪੌਟ

ਹੌਟਸਪੌਟ ਦੀ ਵਰਤੋਂ ਕਾਰ ਵਿੱਚ ਵਾਈਫਾਈ ਲਗਾਉਣ ਦਾ ਸਭ ਤੋਂ ਆਸਾਨ ਅਤੇ ਸਸਤਾ ਤਰੀਕਾ ਹੈ। ਹੌਟਸਪੌਟ ਦੇਣ ਦੇ ਦੋ ਤਰੀਕੇ ਹਨ, ਪਹਿਲਾ ਇਹ ਕਿ ਇੱਕ ਸੈਲੂਲਰ ਡੇਟਾ ਕਨੈਕਸ਼ਨ ਵਾਲੇ ਸਮਾਰਟਫੋਨ ਰਾਹੀਂ ਅਤੇ ਦੂਜਾ ਡੌਂਗਲ ਦੀ ਵਰਤੋਂ ਕਰ ਸਕਦੇ ਹੋ। ਦੋਵੇਂ ਡਿਵਾਈਸਾਂ ਇੱਕ activeਸੈਲੂਲਰ ਡਾਟਾ ਕਨੈਕਸ਼ਨ ਦੇ ਨਾਲ ਇੱਕ ਸਿਮ ਕਾਰਡ ਦੀ ਵਰਤੋਂ ਕਰਦੀਆਂ ਹਨ। ਸਿਮ ਕਾਰਡ ਨੂੰ ਡਾਟਾ ਰੀਚਾਰਜ ਕਰਕੇ ਤੁਸੀਂ ਘਰ ਦੀ ਤਰ੍ਹਾਂ ਕਾਰ ਵਿੱਚ ਵੀ ਵਾਈਫਾਈ ਕਨੈਕਟੀਵਿਟੀ ਦਾ ਆਨੰਦ ਲੈ ਸਕਦੇ ਹੋ।

OBD-II ਡਿਵਾਈਸ

OBD- II (On-Board Diagnostics II) ਕਾਰਾਂ ਵਿਚ ਵਾਈਫਾਈ ਦੀ ਵਰਤੋਂ ਕਰਨ ਦਾ ਪ੍ਰਚਲਿਤ ਤਰੀਕਾ ਹੈ। ਇਹ ਡਿਵਾਈਸਾਂ ਮੋਬਾਈਲ ਹੌਟਸਪੌਟਸ ਨਾਲੋਂ ਘੱਟ ਪੋਰਟੇਬਲ ਹਨ। ਕਾਰਾਂ ਵਿਚ ਬਿਹਤਰ ਇੰਟਰਨੈਟ ਕਨੈਕਟੀਵਿਟੀ ਲਈ ਇਹਨਾਂ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ। ਇਸ ਡਿਵਾਈਸ ਨੂੰ ਵਾਹਨ ਦੇ OB-II ਪੋਰਟ ਵਿੱਚ ਪਲੱਗ ਕੀਤਾ ਜਾਂਦਾ ਹੈ। ਇਸ ਕਨੈਕਟਰ ਦੀ ਵਰਤੋਂ ਹੀ ਕੰਪਿਊਟਰ ਡਾਇਗਨੌਸਟਿਕਸ ਕਰਨ ਲਈ ਕੀਤੀ ਜਾਂਦੀ ਹੈ। ਇਸ ਢੰਗ ਨਾਲ ਇੱਕ ਲੋਕਲ ਵਾਈਫਾਈ ਨੈੱਟਵਰਕ ਬਣ ਜਾਂਦਾ ਹੈ। ਜਿਸ ਨਾਲ ਕੁਨੈਕਟ ਕਰਕੇ ਇਕ ਕਾਰ ਦੇ ਕੈਬਿਨ ਦੇ ਅੰਦਰ ਸਾਰੇ ਮੋਬਾਈਲਾਂ ਵਿੱਚ ਇੰਟਰਨੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਵਾਇਰਲੈੱਸ ਮਾਡਮ

ਵਾਇਰਲੈੱਸ ਮਾਡਮ ਜਾਂ ਰਾਊਟਰ ਦੀ ਮਦਦ ਨਾਲ ਇੰਟਰਨੈੱਟ ਦੀ ਵਰਤੋਂ ਕਰਨਾ ਸਭ ਤੋਂ ਕਾਰਗਰ ਤਰੀਕਾ ਹੈ। ਇਸ ਦੀ ਮਦਦ ਨਾਲ ਕਾਰ ਦੇ ਕੈਬਿਨ ਦੇ ਅੰਦਰ ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ ਮਿਲਦੀ ਹੈ। ਬਿਨਾ ਸ਼ੱਕ ਇਹ ਤਰੀਕਾ ਸਭ ਤੋਂ ਮਹਿੰਗਾ ਵੀ ਹੈ। ਆਟੋਮੋਟਿਵ ਵਾਇਰਲੈੱਸ ਮਾਡਮ ਪੋਰਟੇਬਲ ਡੋਂਗਲ ਅਤੇ MiFi ਡਿਵਾਈਸਾਂ ਨਾਲੋਂ ਜ਼ਿਆਦਾ ਮਹਿੰਗੇ ਹੁੰਦੇ ਹਨ। ਪਰ ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹਨਾਂ ਡਿਵਾਈਸਾਂ ਤੋਂ ਉਪਲਬਧ WiFi ਨੈਟਵਰਕ ਸਭ ਤੋਂ ਵਧੀਆ ਹੈ।

Published by:Rupinder Kaur Sabherwal
First published:

Tags: Auto, Auto industry, Auto news, Automobile, Car, WiFi