Home /News /lifestyle /

ਕੀ Google ਦੀ ਥਾਂ ਲੈ ਲਵੇਗੀ ਐਲੋਨ ਮਸਕ ਦੀ ChatGPT, ਜਾਣੋ ਇਸ ਬਾਰੇ ਸਭ ਕੁੱਝ

ਕੀ Google ਦੀ ਥਾਂ ਲੈ ਲਵੇਗੀ ਐਲੋਨ ਮਸਕ ਦੀ ChatGPT, ਜਾਣੋ ਇਸ ਬਾਰੇ ਸਭ ਕੁੱਝ

ਕੀ Google ਦੀ ਥਾਂ ਲੈ ਲਵੇਗੀ ਐਲੋਨ ਮਸਕ ਦੀ ChatGPT, ਜਾਣੋ ਇਸ ਬਾਰੇ ਸਭ ਕੁੱਝ

ਕੀ Google ਦੀ ਥਾਂ ਲੈ ਲਵੇਗੀ ਐਲੋਨ ਮਸਕ ਦੀ ChatGPT, ਜਾਣੋ ਇਸ ਬਾਰੇ ਸਭ ਕੁੱਝ

ChatGPT ਹੋਰ ਕਿਸੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਚੈਟਬੋਟਸ ਤੋਂ ਕਿਵੇਂ ਵੱਖਰਾ ਹੈ? ਇਸ ਨੂੰ ਤਿਆਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਐਡਵਾਂਸ ਏਆਈ ਨਾਲ ਤਿਆਰ ਕੀਤਾ ਗਿਆ ਚੈਟਬੋਟ ਹੈ ਜੋ ਦੂਜੇ ਏਆਈ ਚੈਟਬੋਟਸ ਤੋਂ ਵੱਖਰਾ ਹੈ।

  • Share this:

Elon Musk ChatGPT: ਤਕਨਾਲੋਜੀ ਦੀ ਦੁਨੀਆਂ ਵਿੱਚ ਇਸ ਸਮੇਂ ਇੱਕ ਨਵੇਂ ਸ਼ਬਦ ChatGPT ਦੀ ਖੂਬ ਚਰਚਾ ਹੋ ਰਹੀ ਹੈ। ਪਲੇਟਫਾਰਮ ਨੂੰ 1 ਦਸੰਬਰ ਨੂੰ ਜਨਤਕ ਬੀਟਾ ਟੈਸਟਿੰਗ ਲਈ ਉਪਲਬਧ ਕਰਵਾਇਆ ਗਿਆ ਸੀ। ਆਪਣੇ ਲਾਂਚ ਦੇ ਇੱਕ ਹਫ਼ਤੇ ਦੇ ਅੰਦਰ, ChatGPT ਨੇ 10 ਲੱਖ ਤੋਂ ਵੱਧ ਉਪਭੋਗਤਾਵਾਂ ਨੂੰ ਆਕਰਸ਼ਿਤ ਕੀਤਾ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਪਲੇਟਫਾਰਮ ਭਵਿੱਖ ਵਿੱਚ ਗੂਗਲ ਨੂੰ ਪਿੱਛੇ ਛੱਡ ਕੇ ਉਸ ਦੀ ਥਾਂ ਲੈ ਸਕਦਾ ਹੈ ਤੇ ਕਈਆਂ ਦਾ ਤਾਂ ਮੰਨਣਾ ਹੈ ਕਿ ਇਹ ਇਨਸਾਨਾਂ ਦੀ ਥਾਂ ਵੀ ਲੈ ਲਵੇਗਾ। ਚੈਟਜੀਪੀਟੀ ਇੱਕ ਗੱਲਬਾਤ ਕਰਨ ਵਾਲ ਚੈਟਬੋਟ ਹੈ।

ਇਸ ਨੂੰ ਐਲੋਨ ਮਸਕ ਦੀ ਖੋਜ ਸੰਸਥਾ ਓਪਨਏਆਈ ਦੁਆਰਾ ਵਿਕਸਤ ਕੀਤਾ ਗਿਆ ਹੈ। ਸੰਸਥਾ ਦੀ ਸਥਾਪਨਾ ਇਸ ਦੇ ਮੌਜੂਦਾ ਸੀਈਓ ਸੈਮ ਓਲਟਮੈਨ ਅਤੇ ਐਲੋਨ ਮਸਕ ਦੁਆਰਾ ਸਾਲ 2015 ਵਿੱਚ ਕੀਤੀ ਗਈ ਸੀ। ਇਹ ਤੁਹਾਡੇ ਦੁਆਰਾ ਦਿੱਤੇ ਨਿਰਦੇਸ਼ਾਂ ਅਨੁਸਾਰ ਚੱਲਦਾ ਹੈ। ਉਪਭੋਗਤਾ ਆਸਾਨੀ ਨਾਲ ਆਪਣੇ ਸਵਾਲ ਦਰਜ ਕਰ ਸਕਦੇ ਹਨ ਅਤੇ ਚੈਟਬੋਟ ਉਹਨਾਂ ਦਾ ਜਵਾਬ ਦਿੰਦਾ ਹੈ।

ਹਾਲਾਂਕਿ, ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ChatGPT ਹੋਰ ਕਿਸੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਚੈਟਬੋਟਸ ਤੋਂ ਕਿਵੇਂ ਵੱਖਰਾ ਹੈ? ਇਸ ਨੂੰ ਤਿਆਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਐਡਵਾਂਸ ਏਆਈ ਨਾਲ ਤਿਆਰ ਕੀਤਾ ਗਿਆ ਚੈਟਬੋਟ ਹੈ ਜੋ ਦੂਜੇ ਏਆਈ ਚੈਟਬੋਟਸ ਤੋਂ ਵੱਖਰਾ ਹੈ। ਇਹ ਫਾਲੋ-ਅੱਪ ਸਵਾਲਾਂ ਦੇ ਜਵਾਬ ਵੀ ਦੇ ਸਕਦਾ ਹੈ। ਓਪਨਏਆਈ ਦੇ ਅਨੁਸਾਰ, ਚੈਟਜੀਪੀਟੀ ਇੱਕ ਫ੍ਰੀ ਸਰਵਿਸ ਹੈ, ਪਰ ਸਿਰਫ ਰਿਸਰਚ ਪ੍ਰੀਵਿਊ ਲਈ। ਇਸ ਦਾ ਮਤਲਬ ਹੈ ਕਿ ਕੋਈ ਵੀ OpenAI ਵੈੱਬਸਾਈਟ 'ਤੇ ਜਾ ਸਕਦਾ ਹੈ ਅਤੇ ਪਲੇਟਫਾਰਮ ਦੀ ਵਰਤੋਂ ਸ਼ੁਰੂ ਕਰਨ ਲਈ Try ChatGPT ਬਟਨ 'ਤੇ ਕਲਿੱਕ ਕਰ ਸਕਦਾ ਹੈ। ChatGPT ਦੀ ਵਰਤੋਂ ਸ਼ੁਰੂ ਕਰਨ ਲਈ, ਤੁਸੀਂ ਜਾਂ ਤਾਂ ਸਾਈਨ ਅੱਪ ਕਰ ਸਕਦੇ ਹੋ ਜਾਂ ਇਸ ਨੂੰ ਆਪਣੇ OpenAI ਖਾਤੇ ਨਾਲ ਵਰਤ ਸਕਦੇ ਹੋ।

ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਾਰੇ ਆਪਣੇ ਰੋਜ਼ਾਨਾ ਦੇ ਸਵਾਲਾਂ ਦੇ ਜਵਾਬ ਲੱਭਣ ਲਈ ਗੂਗਲ ਦੀ ਬਹੁਤ ਵਰਤੋਂ ਕਰਦੇ ਹਾਂ। ਹਾਲਾਂਕਿ, ਅਸੀਂ ਅਜੇ ਵੀ ਇਸਦੇ ਲਈ ChatGPT 'ਤੇ ਭਰੋਸਾ ਨਹੀਂ ਕਰ ਸਕਦੇ। ਇਹ ਮਾਡਲ ਐਡਵਾਂਸ ਤਕਨਾਲੋਜੀ 'ਤੇ ਅਧਾਰਤ ਹੈ, ਪਰ ਇਸ ਵਿੱਚ ਕਈ ਕਮੀਆਂ ਵੀ ਹਨ। ਇਸ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਚੈਟਜੀਪੀਟੀ ਗੂਗਲ ਸਰਚ ਜਾਂ ਇਨਸਾਨਾਂ ਦੀ ਥਾਂ ਨਹੀਂ ਲੈ ਸਕਦਾ।

Published by:Tanya Chaudhary
First published:

Tags: Elon Musk, Google, Tech News