Home /News /lifestyle /

Windows 11 Tips: ਜੇ ਭੁੱਲ ਗਏ ਹੋ ਆਪਣਾ ਪਾਸਵਰਡ ਤਾਂ ਇਸ ਤਰ੍ਹਾਂ ਕਰੋ Reset

Windows 11 Tips: ਜੇ ਭੁੱਲ ਗਏ ਹੋ ਆਪਣਾ ਪਾਸਵਰਡ ਤਾਂ ਇਸ ਤਰ੍ਹਾਂ ਕਰੋ Reset

Windows 11 Tips: ਜੇ ਭੁੱਲ ਗਏ ਹੋ ਆਪਣਾ ਪਾਸਵਰਡ ਤਾਂ ਇਸ ਤਰ੍ਹਾਂ ਕਰੋ Reset

Windows 11 Tips: ਜੇ ਭੁੱਲ ਗਏ ਹੋ ਆਪਣਾ ਪਾਸਵਰਡ ਤਾਂ ਇਸ ਤਰ੍ਹਾਂ ਕਰੋ Reset

ਵਿੰਡੋਜ਼ 11 (Windows 11) ਆਪਣੇ ਉਪਭੋਗਤਾਵਾਂ ਨੂੰ ਕਈ ਲੌਗਇਨ ਵਿਕਲਪ ਦਿੰਦਾ ਹੈ, ਜਿਸ ਵਿੱਚ ਫੇਸ਼ੀਅਲ ਅਨਲਾਕ, ਵਿੰਡੋਜ਼ ਹੈਲੋ, ਫਿੰਗਰਪ੍ਰਿੰਟ ਸਕੈਨਰ, ਜਾਂ ਪਿੱਚਰ ਪਾਸਵਰਡ ਵਿਕਲਪ ਸ਼ਾਮਲ ਹਨ। ਹਾਲਾਂਕਿ ਵਿੰਡੋਜ਼ 11 (Windows 11) 'ਤੇ ਲੌਗਇਨ ਕਰਨਾ ਆਸਾਨ ਹੈ, ਪਰ ਇਹ ਉਦੋਂ ਮੁਸ਼ਕਲ ਹੋ ਜਾਂਦਾ ਹੈ ਜਦੋਂ ਸਾਨੂੰ ਆਪਣੇ ਪਰਸਨਲ ਕੰਪਿਊਟਰ ਨੂੰ ਰੂਮ ਪਾਰਟਨਰ ਜਾਂ ਦੋਸਤ ਨਾਲ ਸਾਂਝਾ ਕਰਨਾ ਪੈਂਦਾ ਹੈ।

ਹੋਰ ਪੜ੍ਹੋ ...
  • Share this:
Windows 11 Password Change : ਵਿੰਡੋਜ਼ 11 (Windows 11) ਆਪਣੇ ਉਪਭੋਗਤਾਵਾਂ ਨੂੰ ਕਈ ਲੌਗਇਨ ਵਿਕਲਪ ਦਿੰਦਾ ਹੈ, ਜਿਸ ਵਿੱਚ ਫੇਸ਼ੀਅਲ ਅਨਲਾਕ, ਵਿੰਡੋਜ਼ ਹੈਲੋ, ਫਿੰਗਰਪ੍ਰਿੰਟ ਸਕੈਨਰ, ਜਾਂ ਪਿੱਚਰ ਪਾਸਵਰਡ ਵਿਕਲਪ ਸ਼ਾਮਲ ਹਨ। ਹਾਲਾਂਕਿ ਵਿੰਡੋਜ਼ 11 (Windows 11) 'ਤੇ ਲੌਗਇਨ ਕਰਨਾ ਆਸਾਨ ਹੈ, ਪਰ ਇਹ ਉਦੋਂ ਮੁਸ਼ਕਲ ਹੋ ਜਾਂਦਾ ਹੈ ਜਦੋਂ ਸਾਨੂੰ ਆਪਣੇ ਪਰਸਨਲ ਕੰਪਿਊਟਰ ਨੂੰ ਰੂਮ ਪਾਰਟਨਰ ਜਾਂ ਦੋਸਤ ਨਾਲ ਸਾਂਝਾ ਕਰਨਾ ਪੈਂਦਾ ਹੈ।

ਇਹ ਇਸ ਲਈ ਹੈ ਕਿਉਂਕਿ ਅਸੀਂ ਪੀਸੀ (Personal Computer) ਵਿੱਚ ਹਰ ਕਿਸਮ ਦੇ ਦਸਤਾਵੇਜ਼ ਸੁਰੱਖਿਅਤ ਕਰਦੇ ਹਾਂ, ਅਤੇ ਫਿਰ ਪੀਸੀ(Personal Computer) ਨੂੰ ਕਿਸੇ ਨਾਲ ਸਾਂਝਾ ਕਰਨ ਵਿੱਚ ਨਿੱਜੀ ਡਾਟਾ ਲੀਕ ਹੋਣ ਦਾ ਡਰ ਬਣਿਆ ਰਹਿੰਦਾ ਹੈ। ਚੰਗੀ ਗੱਲ ਇਹ ਹੈ ਕਿ ਵਿੰਡੋਜ਼ 11 (Windows 11) ਦੇ ਨਾਲ ਮਾਈਕ੍ਰੋਸਾਫਟ ਨੇ ਇਸ ਸਮੱਸਿਆ ਨੂੰ ਵੀ ਆਸਾਨ ਕਰ ਦਿੱਤਾ ਹੈ।

ਜੀ ਹਾਂ, ਮਾਈਕ੍ਰੋਸਾਫਟ ਨੇ ਉਪਭੋਗਤਾਵਾਂ ਲਈ ਪਾਸਵਰਡ ਰੀਸੈਟ ਕਰਨ ਦਾ ਤਰੀਕਾ ਸਰਲ ਬਣਾ ਦਿੱਤਾ ਹੈ। ਇਸ ਲਈ ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ ਜਾਂ ਕਿਸੇ ਨਾਲ ਸਾਂਝਾ ਕੀਤਾ ਹੈ ਤਾਂ ਇਸ ਨੂੰ ਬਦਲਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇੱਥੇ ਪੂਰਾ ਤਰੀਕਾ ਦੱਸ ਰਹੇ ਹਾਂ।

Step 1- ਸਟਾਰਟ (Start) ਮੀਨੂ 'ਤੇ ਕਲਿੱਕ ਕਰੋ।

Step 2-ਹੁਣ ਸੈਟਿੰਗ ਐਪ 'ਤੇ ਜਾਓ ਅਤੇ ਫਿਰ ਅਕਾਊਂਟ (Account) 'ਤੇ ਟੈਪ ਕਰੋ।

Step 3: ਹੁਣ ਤੁਹਾਨੂੰ ਸਾਈਨ-ਇਨ ਵਿਕਲਪ 'ਤੇ ਜਾਣਾ ਪਵੇਗਾ।

Step 4: ਪਾਸਵਰਡ ਵਿਕਲਪ ਦੇ ਹੇਠਾਂ, ਤੁਹਾਨੂੰ ਬਦਲੋ ਬਟਨ 'ਤੇ ਟੈਪ ਕਰਨਾ ਹੋਵੇਗਾ।

Step 5: ਔਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ, ਇਨ੍ਹਾਂ ਨਿਰਦੇਸ਼ਾਂ ਨੂੰ ਪੂਰਾ ਕਰਦੇ ਹੋਏ ਤੁਸੀਂ ਆਪਣੇ Personal Computer ਦਾ ਪਾਸਵਰਡ ਬਦਲ ਲਓਗੇ।

ਜੇਕਰ ਤੁਸੀਂ ਪਾਸਵਰਡ ਭੁੱਲ ਗਏ ਹੋ, ਤਾਂ ਅਪਣਾਓ ਇਹ ਤਰੀਕਾ :

Step 1: ਗਲਤ ਪਾਸਵਰਡ ਦਾਖਲ ਕਰਨ ਤੋਂ ਬਾਅਦ, ਸਾਈਨ-ਇਨ ਸਕ੍ਰੀਨ 'ਤੇ ਪਾਸਵਰਡ ਰੀਸੈਟ (Password Reset) ਲਿੰਕ ਨੂੰ ਚੁਣੋ। ਜੇਕਰ ਤੁਸੀਂ ਇਸ ਦੀ ਬਜਾਏ ਇੱਕ PIN ਵਰਤਦੇ ਹੋ, ਤਾਂ PIN ਸਾਈਨ-ਇਨ issues ਦੇਖੋ।

Step 2: ਆਪਣੇ ਸਕਿਓਰਿਟੀ ਸਵਾਲਾਂ ਦੇ ਜਵਾਬ ਦਿਓ।

Step 3: ਹੁਣ ਨਵਾਂ ਪਾਸਵਰਡ ਦਰਜ ਕਰੋ।

Step 4: ਇਸ ਤੋਂ ਬਾਅਦ ਤੁਸੀਂ ਨਵੇਂ ਪਾਸਵਰਡ ਨਾਲ ਆਸਾਨੀ ਨਾਲ ਸਾਈਨ-ਇਨ ਕਰ ਸਕਦੇ ਹੋ।
Published by:rupinderkaursab
First published:

Tags: Life

ਅਗਲੀ ਖਬਰ