• Home
  • »
  • News
  • »
  • lifestyle
  • »
  • WINTER CARE TIPS FOR WOMEN WOMEN SHOULD ADOPT THESE HABITS TO STAY HEALTHY AND FIT GH AP AS

Women Health: ਮਾਹਰਾਂ ਦੀ ਇਹ ਸਲਾਹ ਮੰਨ ਕੇ ਔਰਤਾਂ ਸਰਦੀਆਂ `ਚ ਰਹਿ ਸਕਦੀਆਂ ਹਨ Healthy ਤੇ Fit

ਸਰਦੀਆਂ ਦੇ ਮੌਸਮ ਵਿੱਚ ਵੀ ਔਰਤਾਂ ਆਪਣੀ ਸਿਹਤ ਅਤੇ ਇਮਿਊਨ ਸਿਸਟਮ ਨੂੰ ਪੂਰੀ ਤਰ੍ਹਾਂ ਫਿੱਟ ਰੱਖ ਸਕਦੀਆਂ ਹਨ। ਬਸ ਇਸ ਦੇ ਲਈ ਉਨ੍ਹਾਂ ਨੂੰ ਕੁਝ ਆਦਤਾਂ ਅਪਨਾਉਣ ਦੀ ਲੋੜ ਹੈ। ਆਓ ਜਾਣਦੇ ਹਾਂ ਸਿਹਤ ਲਈ ਫਾਇਦੇਮੰਦ ਆਦਤਾਂ ਬਾਰੇ...

ਮਾਹਰਾਂ ਦੀ ਇਹ ਸਲਾਹ ਮੰਨ ਕੇ ਔਰਤਾਂ ਸਰਦੀਆਂ `ਚ ਰਹਿ ਸਕਦੀਆਂ ਹਨ Healthy ਤੇ Fit

  • Share this:
ਸਰਦੀਆਂ ਵਿੱਚ ਸਾਡੇ ਸਰੀਰ ਦਾ ਐਨਰਜੀ ਲੈਵਲ ਘੱਟ ਹੋ ਜਾਂਦਾ ਹੈ, ਜਿਸ ਕਰਕੇ ਅਸੀਂ ਬਹੁਤ ਛੇਤੀ ਥੱਕ ਜਾਂਦੇ ਹਾਂ। ਔਰਤਾਂ ਨੂੰ ਵਧੇਰੇ ਕੰਮ ਰਹਿਦੇ ਹਨ ਜਿਸ ਕਰਕੇ ਉਹ ਸਰਦੀਆਂ ਵਿੱਚ ਛੇਤੀ ਥੱਕ ਜਾਂਦੀਆਂ ਹਨ। ਇਸ ਲਈ ਸਾਨੂੰ (ਖਾਸ ਕਰਕੇ ਔਰਤਾਂ) ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਦੀਆਂ ਵਿੱਚ ਸਰੀਰ ਦਾ ਐਨਰਜੀ ਲੈਵਲ ਬਣਾਈ ਰੱਖਣ ਲਈ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਅੱਜ ਆਧੁਨਿਕਤਾ ਦੇ ਤੇਜ਼ ਰਫ਼ਤਾਰ ਵਾਲੇ ਪੁੰਜੀਵਾਦੀ ਯੁੱਗ ਵਿੱਚ ਸਾਨੂੰ ਕਈ ਸਾਰੇ ਕੰਮ ਨਾਲ ਨਾਲ ਕਰਨੇ ਪੈਂਦੇ ਹਨ। ਸਾਨੂੰ ਹਰ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ। ਸਰੀਰਕ ਊਰਜਾ ਘੱਟ ਹੋਣ ਨਾਲ ਅਸੀਂ ਥੱਕ ਜਾਂਦੇ ਹਾਂ। ਖਾਸ ਕਰਕੇ ਔਰਤਾਂ ਨੂੰ ਇਹ ਸਮੱਸਿਆ ਅਕਸਰ ਹੁੰਦੀ ਹੈ ਕਿਉਂਕਿ ਉਨ੍ਹਾਂ ਕੋਲ ਘਰ ਦੇ ਨਾਲ-ਨਾਲ ਬਾਹਰ ਕੰਮ ਕਰਨ ਦੀਆਂ ਜ਼ਿੰਮੇਵਾਰੀਆਂ ਹਨ। ਖਾਸ ਤੌਰ 'ਤੇ ਸਰਦੀਆਂ ਦੇ ਮੌਸਮ 'ਚ ਇਹ ਸਮੱਸਿਆ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਸਰਦੀਆਂ ਵਿੱਚ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ।

ਸਰਦੀਆਂ ਦੇ ਮੌਸਮ ਵਿੱਚ ਵੀ ਔਰਤਾਂ ਆਪਣੀ ਸਿਹਤ ਅਤੇ ਇਮਿਊਨ ਸਿਸਟਮ ਨੂੰ ਪੂਰੀ ਤਰ੍ਹਾਂ ਫਿੱਟ ਰੱਖ ਸਕਦੀਆਂ ਹਨ। ਬਸ ਇਸ ਦੇ ਲਈ ਉਨ੍ਹਾਂ ਨੂੰ ਕੁਝ ਆਦਤਾਂ ਅਪਨਾਉਣ ਦੀ ਲੋੜ ਹੈ। ਆਓ ਜਾਣਦੇ ਹਾਂ ਸਿਹਤ ਲਈ ਫਾਇਦੇਮੰਦ ਆਦਤਾਂ ਬਾਰੇ...

ਸਵੇਰ ਦੇ ਖਾਣੇ ਵੱਲ ਵਿਸ਼ੇਸ਼ ਧਿਆਨ ਦਿਓ : ਡਾਕਟਰਾਂ ਦਾ ਕਹਿਣਾ ਹੈ ਕਿ ਸਵੇਰ ਦਾ ਨਾਸ਼ਤਾ ਸਾਡੇ ਸਰੀਰ ਅਤੇ ਦਿਮਾਗ ਦੋਵਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਅਤੇ ਸਵੇਰ ਦਾ ਖਾਣਾ ਹੈਲਦੀ ਅਤੇ ਵੱਧ ਮਾਤਰਾ ਵਿੱਚ ਖਾਣਾ ਚਾਹੀਦਾ ਹੈ, ਕਿਉਂਕਿ ਸਾਰੀ ਰਾਤ ਸੌਣ ਤੋਂ ਬਾਅਦ ਸਵੇਰੇ ਉੱਠਣ ਤੋਂ ਬਾਅਦ ਸਾਨੂੰ ਦਿਨ ਦੇ ਬਾਕੀ ਹਿੱਸਿਆਂ ਨਾਲੋਂ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਸ ਲਈ ਰਾਤ ਭਰ ਭਿੱਜੇ ਹੋਏ ਚਨੇ ਜਾਂ ਮੂੰਗਫਲੀ ਜਾਂ ਸੋਇਆਬੀਨ ਜਾਂ ਪੌਸ਼ਟਿਕ ਤੌਰ 'ਤੇ ਤਿਆਰ ਪੋਹੇ ਨਾਸ਼ਤੇ ਲਈ ਵਧੀਆ ਵਿਕਲਪ ਹੋ ਸਕਦੇ ਹਨ।

ਬਾਡੀਕਲੌਕ ਅਨੁਸਾਰ ਕੰਮ ਤੈਅ ਕਰੋ : ਹਰ ਕਿਸੇ ਦੇ ਸਰੀਰ ਦਾ ਕਿਰਿਆਸ਼ੀਲ ਹੋਣ ਦਾ ਸਮਾਂ ਵੱਖਰਾ ਹੁੰਦਾ ਹੈ। ਸਾਡੇ ਵਿੱਚੋਂ ਕੁਝ ਸਵੇਰੇ ਆਪਣੇ ਅੰਦਰ ਵਧੇਰੇ ਊਰਜਾ ਮਹਿਸੂਸ ਕਰਦੇ ਹਨ, ਫਿਰ ਕੁਝ ਸ਼ਾਮ ਨੂੰ ਜਾਂ ਰਾਤ ਨੂੰ। ਇਹ ਸਾਡੇ ਬਾਡੀਕਲੌਕ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਸਮੇਂ ਕੁਝ ਸੁਸਤ ਹੁੰਦੇ ਹਾਂ ਅਤੇ ਕਦੋਂ ਸਰਗਰਮ ਹੁੰਦੇ ਹਾਂ। ਇਸ ਦੀ ਪਛਾਣ ਕਰ ਕੇ ਸਾਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਇੱਕੋ ਟਾਈਮ-ਟੇਬਲ 'ਤੇ ਤੈਅ ਕਰਨਾ ਚਾਹੀਦਾ ਹੈ।

ਚੰਗਾ ਭੋਜਣ ਅਤੇ ਖਾਣ ਦੀਆਂ ਆਦਤਾਂ : ਸਾਡੇ ਸਰੀਰ ਦਾ ਊਰਜਾ ਪੱਧਰ ਸਾਡੇ ਭੋਜਨ ਦੀ ਗੁਣਵੱਤਾ ਅਤੇ ਮਾਤਰਾ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਸਾਡੇ ਊਰਜਾ ਪੱਧਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀਆਂ ਹਨ ਤੇ ਸਾਨੂੰ ਜਲਦੀ ਥੱਕਣ ਨਹੀਂ ਦਿੰਦੀਆਂ। ਇਸ ਤਰ੍ਹਾਂ ਦੇ ਕੁਝ ਅਨਾਜ, ਦੁੱਧ ਅਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਹਨ। ਇਸ ਲਈ ਇਨ੍ਹਾਂ ਬਾਰੇ ਜਾਣ ਕੇ ਸਾਨੂੰ ਇਨ੍ਹਾਂ ਦਾ ਸਹੀ ਸੇਵਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਸਿਹਤ ਸਹੀ ਰਹੇ ਅਤੇ ਸਰੀਰ ਵਿੱਚ ਊਰਜਾ ਦਾ ਪੱਧਰ ਬਣਿਆ ਰਹੇ।
Published by:Amelia Punjabi
First published: