ਟਮਾਟਰ ਨੂੰ ਆਮ ਤੌਰ 'ਤੇ ਸਬਜ਼ੀਆਂ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਪਰ ਤਕਨੀਕੀ ਤੌਰ 'ਤੇ ਇਹ ਇੱਕ ਫਲ ਹੈ। ਟਮਾਟਰ ਨਾ ਸਿਰਫ਼ ਤੁਹਾਡੇ ਸਵਾਦ ਨੂੰ ਵਧਾਉਂਦੇ ਹਨ ਸਗੋਂ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਮੌਜੂਦਗੀ ਕਾਰਨ ਤੁਹਾਡੀ ਸਿਹਤ ਨੂੰ ਵੀ ਲਾਭ ਪਹੁੰਚਾਉਂਦੇ ਹਨ। ਟਮਾਟਰ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਕਾਰਸੀਨੋਜਨਿਕ ਗੁਣ ਹੁੰਦੇ ਹਨ।
ਟਮਾਟਰ ਦੀ ਉਪਰਲੀ ਪਤਲੀ ਪਰਤ ਲਾਲ ਰੰਗ ਦੀ ਹੁੰਦੀ ਹੈ ਅਤੇ ਇਸ ਦਾ ਪਲਪ ਐਸੀਡਿਕ, ਮਿੱਠਾ ਅਤੇ ਰਸਦਾਰ ਹੁੰਦਾ ਹੈ। ਟਮਾਟਰ ਵਿੱਚ ਪਾਣੀ ਦੀ ਮਾਤਰਾ 94.5% ਹੁੰਦੀ ਹੈ। ਟਮਾਟਰ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਟਮਾਟਰ ਦੀ ਵਰਤੋਂ ਪਕਵਾਨਾਂ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਕਈ ਗੁਣਾਂ ਨਾਲ ਭਰਪੂਰ ਟਮਾਟਰ ਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਹਨ, ਆਓ ਜਾਣਦੇ ਹਾਂ ਟਮਾਟਰ ਦੇ ਫਾਇਦੇ ਅਤੇ ਨੁਕਸਾਨ।
ਟਮਾਟਰ ਖਾਣ ਦੇ ਫਾਇਦੇ
ਟਮਾਟਰ ਦਾ ਸੇਵਨ ਪਾਚਨ ਅਤੇ ਖੂਨ ਸੰਚਾਰ ਨੂੰ ਸੁਧਾਰਨ, ਖੂਨ ਦੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ, ਸਰੀਰ ਨੂੰ ਡੀਟੌਕਸਫਾਈ ਕਰਨ, ਸਮੇਂ ਤੋਂ ਪਹਿਲਾਂ ਬੁਢਾਪੇ ਨੂੰ ਰੋਕਣ ਤੇ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਸਬਜ਼ੀ ਸ਼ੂਗਰ, ਸਕਿਨ ਦੀਆਂ ਸਮੱਸਿਆਵਾਂ ਅਤੇ ਯੂਰਿਨਲ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ ਅਤੇ ਅੱਖਾਂ ਅਤੇ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਇਹ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਦਾ ਵੀ ਕੰਮ ਕਰਦੀ ਹੈ।
ਟਮਾਟਰ ਖਾਣ ਦੇ ਮਾੜੇ ਪ੍ਰਭਾਵ : ਕਿਸੇ ਵੀ ਚੀਜ਼ ਦਾ ਵਾਧਾ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਟਮਾਟਰ ਦਾ ਜ਼ਿਆਦਾ ਸੇਵਨ ਵੀ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਪਾਚਨ ਸੰਬੰਧੀ ਸਮੱਸਿਆਵਾਂ ਤੋਂ ਲੈ ਕੇ ਦਸਤ, ਗੁਰਦਿਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਟਮਾਟਰ ਦੀ ਐਸੀਡਿਕ ਪ੍ਰਕਿਰਤੀ ਦੇ ਕਾਰਨ, ਟਮਾਟਰ ਦੀ ਬਹੁਤ ਜ਼ਿਆਦਾ ਖਪਤ ਐਸਿਡ ਰਿਫਲੈਕਸ ਦਾ ਕਾਰਨ ਬਣ ਸਕਦੀ ਹੈ।
ਟਮਾਟਰ ਜੋ ਆਰਗੈਨਿਕ ਤੌਰ 'ਤੇ ਨਹੀਂ ਉਗਾਏ ਜਾਂਦੇ ਉਨ੍ਹਾਂ ਵਿੱਚ ਉੱਚ ਪੱਧਰੀ ਕੀਟਨਾਸ਼ਕ ਰਹਿੰਦ-ਖੂੰਹਦ ਸ਼ਾਮਲ ਹੋ ਸਕਦੇ ਹਨ। ਟਮਾਟਰ ਵਿੱਚ ਪੋਟਾਸ਼ੀਅਮ ਹੁੰਦਾ ਹੈ ਅਤੇ ਖੂਨ ਵਿੱਚ ਪੋਟਾਸ਼ੀਅਮ ਦਾ ਉੱਚ ਪੱਧਰ ਗੁਰਦਿਆਂ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਲਈ ਟਮਾਟਰ ਦਾ ਸੇਵਨ ਸੀਮਤ ਮਾਤਰਾ 'ਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Health, Health benefits, Health news, Health tips, Lifestyle, Stay healthy and fit, Tomato, Winters