• Home
  • »
  • News
  • »
  • lifestyle
  • »
  • WINTER LEAFY VEGETABLES PALAK BROCCOLI PATTAGOBHI MULI METHI BATHUA SARSON KA SAAG GH AP

ਸਰਦੀਆਂ 'ਚ ਸਵਾਦ ਦੇ ਨਾਲ ਸਿਹਤ ਲਈ ਵੀ ਫਾਇਦੇਮੰਦ ਹਨ ਇਹ ਹਰੀਆਂ ਸਬਜ਼ੀਆਂ

ਕੁਝ ਸਬਜ਼ੀਆਂ ਅਜਿਹੀਆਂ ਹਨ ਜੋ ਸਰਦੀਆਂ ਦੇ ਮੌਸਮ 'ਚ ਹੀ ਬਾਜ਼ਾਰ 'ਚ ਦੇਖਣ ਨੂੰ ਮਿਲਦੀਆਂ ਹਨ। ਇਸ ਮੌਸਮ 'ਚ ਇਹ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਅਸੀਂ ਤੁਹਾਨੂੰ ਕੁਝ ਅਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਹ ਕਈ ਬਿਮਾਰੀਆਂ ਵਿੱਚ ਵੀ ਬਹੁਤ ਲਾਭਦਾਇਕ ਹਨ।

ਸਰਦੀਆਂ 'ਚ ਸਵਾਦ ਦੇ ਨਾਲ ਸਿਹਤ ਲਈ ਵੀ ਫਾਇਦੇਮੰਦ ਹਨ ਇਹ ਹਰੀਆਂ ਸਬਜ਼ੀਆਂ

  • Share this:
ਸਰਦੀਆਂ ਦੇ ਮੌਸਮ ਨੂੰ ਬਹੁਤ ਸਾਰੇ ਲੋਕ ਬਿਮਾਰੀਆਂ ਦਾ ਮੌਸਮ ਵੀ ਆਖਦੇ ਹਨ ਕਿਉਂਕਿ ਨਮੀ ਕਰਕੇ ਕਈ ਤਰ੍ਹਾਂ ਦੀਆਂ ਇੰਫੈਕਸ਼ਨਸ ਫੈਲ ਜਾਂਦੀਆਂ ਹਨ। ਪਰ ਜੇਕਰ ਅਸੀਂ ਆਪਣੇ ਖਾਣੇ ਪ੍ਰਤੀ ਥੋੜ੍ਹੇ ਜਿਹੇ ਸੁਚੇਤ ਹੋ ਜਾਈਏ ਤਾਂ ਇਹਨਾਂ ਤੋਂ ਬੱਚਿਆਂ ਜਾ ਸਕਦਾ ਹੈ। ਸਰਦੀਆਂ ਵਿੱਚ ਹਰੀਆਂ ਸਬਜ਼ੀਆਂ ਦਾ ਸੇਵਨ ਸਿਹਤ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸਰਦੀਆਂ ਦਾ ਮੌਸਮ ਖਾਣ-ਪੀਣ ਲਈ ਸਭ ਤੋਂ ਢੁੱਕਵਾਂ ਹੁੰਦਾ ਹੈ। ਜੇਕਰ ਇਸ ਮੌਸਮ 'ਚ ਸਿਹਤਮੰਦ ਖੁਰਾਕ ਲਈ ਜਾਵੇ ਤਾਂ ਇਸ ਨਾਲ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ।

ਕੁਝ ਸਬਜ਼ੀਆਂ ਅਜਿਹੀਆਂ ਹਨ ਜੋ ਸਰਦੀਆਂ ਦੇ ਮੌਸਮ 'ਚ ਹੀ ਬਾਜ਼ਾਰ 'ਚ ਦੇਖਣ ਨੂੰ ਮਿਲਦੀਆਂ ਹਨ। ਇਸ ਮੌਸਮ 'ਚ ਇਹ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਅਸੀਂ ਤੁਹਾਨੂੰ ਕੁਝ ਅਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਹ ਕਈ ਬਿਮਾਰੀਆਂ ਵਿੱਚ ਵੀ ਬਹੁਤ ਲਾਭਦਾਇਕ ਹਨ।

ਸਰੋਂ ਦਾ ਸਾਗ - ਤੁਸੀਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਜ਼ਰੂਰ ਖਾਧਾ ਹੋਵੇਗਾ। ਸਰ੍ਹੋਂ ਦਾ ਸਾਗ ਸਰਦੀਆਂ ਵਿੱਚ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖਦਾ ਹੈ। ਇਸ ਦੇ ਨਾਲ ਹੀ ਇਸ 'ਚ ਪ੍ਰੋਟੀਨ, ਫਾਈਬਰ ਸਮੇਤ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ।

ਪਾਲਕ — ਸਰਦੀਆਂ ਵਿੱਚ ਪਾਲਕ ਖਾਣਾ ਸਿਹਤ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਆਇਰਨ, ਮੈਗਨੀਸ਼ੀਅਮ, ਵਿਟਾਮਿਨ ਕੇ ਅਤੇ ਏ ਨਾਲ ਭਰਪੂਰ ਹੁੰਦਾ ਹੈ। ਪਾਲਕ ਸਾਡੇ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੀ ਹੈ।

ਗੋਭੀ — ਗੋਭੀ ਸਾਡੇ ਸਰੀਰ ਵਿੱਚ ਮੌਜੂਦ ਕਾਰਬੋਹਾਈਡ੍ਰੇਟਸ ਨੂੰ ਚਰਬੀ ਵਿੱਚ ਬਦਲਣ ਤੋਂ ਰੋਕਦੀ ਹੈ। ਇਸ ਨੂੰ ਖਾਣ ਨਾਲ ਸਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ। ਇਸ ਦਾ ਸੇਵਨ ਗੋਭੀ ਦੀ ਸਬਜ਼ੀ, ਸਲਾਦ ਜਾਂ ਜੂਸ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ।

ਬ੍ਰੋਕਲੀ — ਬਰੋਕਲੀ ਖਾਣ ਨਾਲ ਨਾ ਸਿਰਫ ਸਰੀਰ ਦਾ ਭਾਰ ਕੰਟਰੋਲ ਹੁੰਦਾ ਹੈ ਸਗੋਂ ਕਿਹਾ ਜਾਂਦਾ ਹੈ ਕਿ ਇਸ ਨੂੰ ਖਾਣ ਨਾਲ ਕੈਂਸਰ ਦਾ ਖਤਰਾ ਵੀ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਸ 'ਚ ਮੌਜੂਦ ਤੱਤ ਬੁਖਾਰ, ਸੋਜ ਵਰਗੀਆਂ ਸਮੱਸਿਆਵਾਂ ਨੂੰ ਰੋਕਣ 'ਚ ਵੀ ਮਦਦਗਾਰ ਹੁੰਦੇ ਹਨ।

ਮੇਥੀ — ਸਰਦੀਆਂ ਵਿੱਚ ਪਾਈ ਜਾਣ ਵਾਲੀ ਮੇਥੀ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਾਂ ਨਾਲ ਵੀ ਭਰਪੂਰ ਹੁੰਦੀ ਹੈ। ਇਹ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੀ ਹੈ।

ਮੂਲੀ — ਸਰਦੀਆਂ ਵਿੱਚ ਮੂਲੀ ਅਤੇ ਮੂਲੀ ਦੇ ਪੱਤੇ ਦੋਵੇਂ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਸਾਡੀ ਪਾਚਨ ਕਿਰਿਆ ਨੂੰ ਠੀਕ ਰੱਖਣ ਦੇ ਨਾਲ-ਨਾਲ ਸਰੀਰ ਨੂੰ ਸਰਦੀ, ਖਾਂਸੀ, ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਾਉਂਦੀ ਹੈ। ਮੂਲੀ ਸਰੀਰ ਨੂੰ ਗਰਮ ਰੱਖਦੀ ਹੈ।

ਬਾਥੂ- ਬਾਥੂ ਦੀ ਸਬਜ਼ੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਠੰਡ ਵਿਚ ਸਰੀਰ ਦੇ ਜੋੜਾਂ ਦੇ ਦਰਦ, ਪੁਰਾਣੀ ਸੱਟ ਦਾ ਦਰਦ, ਬਦਹਜ਼ਮੀ ਸਮੇਤ ਹੋਰ ਬਿਮਾਰੀਆਂ ਵਿਚ ਵੀ ਬਾਥੂ ਦੀ ਸਬਜ਼ੀ ਲਾਭਦਾਇਕ ਹੈ।
Published by:Amelia Punjabi
First published:
Advertisement
Advertisement