Home /News /lifestyle /

ਸਰੀਰ ਨੂੰ ਬਣਾਉਣਾ ਹੈ Fit ਤਾਂ ਸਰਦੀਆਂ 'ਚ ਕਰੋ ਇਹ 6 ਕਸਰਤਾਂ, ਮਾਡਲ ਵਰਗੀ ਹੋ ਜਾਵੇਗੀ Body

ਸਰੀਰ ਨੂੰ ਬਣਾਉਣਾ ਹੈ Fit ਤਾਂ ਸਰਦੀਆਂ 'ਚ ਕਰੋ ਇਹ 6 ਕਸਰਤਾਂ, ਮਾਡਲ ਵਰਗੀ ਹੋ ਜਾਵੇਗੀ Body

ਸਰੀਰ ਨੂੰ ਬਣਾਉਣਾ ਹੈ ਫਿੱਟ ਤਾਂ ਸਰਦੀਆਂ 'ਚ ਕਰੋ ਇਹ 6 ਕਸਰਤਾਂ, ਮਾਡਲ ਵਰਗੀ ਹੋ ਜਾਵੇਗੀ ਬੌਡੀ

ਸਰੀਰ ਨੂੰ ਬਣਾਉਣਾ ਹੈ ਫਿੱਟ ਤਾਂ ਸਰਦੀਆਂ 'ਚ ਕਰੋ ਇਹ 6 ਕਸਰਤਾਂ, ਮਾਡਲ ਵਰਗੀ ਹੋ ਜਾਵੇਗੀ ਬੌਡੀ

ਆਓ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਸਧਾਰਨ ਕਸਰਤਾਂ ਤੋਂ ਜਾਣੂ ਕਰਵਾਉਂਦੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਵਿੱਚ ਵੀ ਬਹੁਤ ਆਸਾਨੀ ਨਾਲ ਕਰ ਸਕਦੇ ਹੋ। ਦਰੁਸਤ ਅਤੇ ਸਿਹਤਮੰਦ ਰਹਿਣ ਲਈ ਘਰ ਵਿੱਚ ਹੀ ਰੱਸੀ ਟੱਪਣਾ, ਪੁਸ਼ ਅੱਪ ਮਾਰਨੇ, ਕਰੰਚ ਕਰਨ ਵਰਗੀਆਂ ਕਸਰਤਾਂ ਬਹੁਤ ਲਾਭਦਾਇਕ ਹਨ। ਜਦਕਿ ਬਾਹਰ ਕਰਨ ਵਾਲੀ ਕਸਰਤਾਂ ਜਿਵੇਂ ਕਿ ਤੈਰਾਕੀ ਅਤੇ ਦੌੜਨਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਰਹਿੰਦੀਆਂ ਹਨ।

ਹੋਰ ਪੜ੍ਹੋ ...
  • Share this:

ਸਰਦੀਆਂ ਦਾ ਮੌਸਮ ਖਾਣ ਪੀਣ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਇਹ ਮੌਸਮ ਸਰੀਰਕ ਕਸਰਤ ਲਈ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜੇਕਰ ਸਰਦੀਆਂ ਵਿੱਚ ਵੀ ਅਸੀਂ ਰੋਜ਼ਾਨਾ ਕਸਰਤ ਕਰਦੇ ਰਹੀਏ ਤਾਂ ਇਸ ਮੌਸਮ ਵਿੱਚ ਵੀ ਦਰੁਸਤ ਅਤੇ ਸਿਹਤਮੰਦ ਰਹਿ ਸਕਦੇ ਹਾਂ।

ਜ਼ਿਆਦਾਤਰ ਲੋਕਾਂ ਦਾ ਸਰਦੀਆਂ ਵਿੱਚ ਖਾਣ ਪੀਣ ਤੇ ਕੋਈ ਕਾਬੂ ਨਹੀਂ ਰਹਿੰਦਾ, ਇਸ ਦੌਰਾਨ ਜੇਕਰ ਅਸੀਂ ਆਪਣੇ ਸਰੀਰ ਦਾ ਧਿਆਨ ਨਾ ਰਖੀਏ ਤਾਂ ਸਾਡਾ ਸਰੀਰ ਕਈਂ ਬਿਮਾਰੀਆਂ ਦਾ ਘਰ ਬਣ ਸਕਦਾ ਹੈ। ਇਸ ਕਰਕੇ ਰੋਜ਼ਾਨਾ ਕਰਸਰਤ ਨਾਲ ਨਾ ਸਿਰਫ ਸਰੀਰ 'ਚ ਭਰਪੂਰ ਊਰਜਾ ਭਰੀ ਰਹਿੰਦੀ ਹੈ, ਬਲਕਿ ਫਿੱਟ ਰਹਿਣ ਲਈ ਸਖ਼ਤ ਕਸਰਤ ਦੀ ਥਾਂ ਸਧਾਰਨ ਕਸਰਤ ਵੀ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ।

ਆਓ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਸਧਾਰਨ ਕਸਰਤਾਂ ਤੋਂ ਜਾਣੂ ਕਰਵਾਉਂਦੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਵਿੱਚ ਵੀ ਬਹੁਤ ਆਸਾਨੀ ਨਾਲ ਕਰ ਸਕਦੇ ਹੋ। ਦਰੁਸਤ ਅਤੇ ਸਿਹਤਮੰਦ ਰਹਿਣ ਲਈ ਘਰ ਵਿੱਚ ਹੀ ਰੱਸੀ ਟੱਪਣਾ, ਪੁਸ਼ ਅੱਪ ਮਾਰਨੇ, ਕਰੰਚ ਕਰਨ ਵਰਗੀਆਂ ਕਸਰਤਾਂ ਬਹੁਤ ਲਾਭਦਾਇਕ ਹਨ। ਜਦਕਿ ਬਾਹਰ ਕਰਨ ਵਾਲੀ ਕਸਰਤਾਂ ਜਿਵੇਂ ਕਿ ਤੈਰਾਕੀ ਅਤੇ ਦੌੜਨਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਰਹਿੰਦੀਆਂ ਹਨ।

ਰੱਸੀ ਟੱਪਣਾ (Skipping): ਰੱਸੀ ਟੱਪਣਾ ਸਿਹਤ ਨੂੰ ਦਰੁਸਤ ਰੱਖਣ ਲਈ ਸਭ ਤੋਂ ਲਾਭਦਾਇਕ ਮੰਨੀ ਜਾਂਦੀ ਹੈ। ਸਰਦੀਆਂ ਦੇ ਮੌਸਮ ਵਿੱਚਬਾਹਰ ਜ਼ਿਆਦਾ ਠੰਡ ਹੋਣ ਕਰਕੇ ਤੁਸੀਂ ਇਸਨੂੰ ਘਰ ਦੇ ਅੰਦਰ ਵੀ ਕਰ ਸਕਦੇ ਹੋ। ਇੱਕ ਦਿਨ ਵਿੱਚ 150 ਤੋਂ 200 ਰੱਸੀ ਦੀ ਛਾਲਾਂ ਮਾਰਨੀਆਂ ਕਾਫ਼ੀ ਹੈ। ਹੌਲੀ-ਹੌਲੀ ਤੁਸੀਂ ਇਸਨੂੰ ਵਧਾ ਵੀ ਸਕਦੇ ਹੋ। ਭੋਜਨ ਖਾਣ ਤੋਂ ਤੁਰੰਤ ਬਾਅਦ ਕਦੇ ਰੱਸੀ ਨਾਂ ਟੱਪੋ ਕਿਓਂਕਿ ਇਸ ਨਾਲ ਪੇਟ ਵਿੱਚ ਦਰਦ ਹੋ ਸਕਦਾ ਹੈ।

ਮਾਊਂਟੇਨ ਕਲਾਇੰਬਰ (Mountain Climber): ਸਰਦੀਆਂ ਦੇ ਮੌਸਮ ਵਿੱਚ ਠੰਡ ਅਤੇ ਆਪਣੇ ਖਾਣ-ਪੀਣ ਕਰਕੇ ਅਸੀਂ ਬਹੁਤ ਆਲਸੀ ਹੋ ਜਾਂਦੇ ਹਾਂ, ਜੋ ਕਿ ਸਾਡੀ ਸਿਹਤ ਲਈ ਸਹੀ ਨਹੀਂ ਹੈ। ਇਸ ਕਰਕੇ ਇਹ ਕਸਰਤ ਜੋ ਕਿ ਇੱਕ ਪਹਾੜ ਚੜਨ ਦੇ ਸਮਾਨ ਹੁੰਦੀ ਹੈ, ਸਾਡੇ ਤੇਜ਼ੀ ਨਾਲ ਵੱਧ ਦੇ ਹੋਏ ਵਜਨ ਨੂੰ ਕੰਟਰੋਲ ਕਰਨ ਲਈ ਸਭ ਤੋਂ ਅਹਿਮ ਹੈ। ਇਸਨੂੰ ਘਰ ਦੇ ਕਿਸੇ ਵੀ ਥਾਂ ਤੇ ਆਸਾਨੀ ਨਾਲ ਕਰ ਸਕਦੇ ਹੋ।

ਪੁਸ਼ ਅੱਪ ਮਾਰਨੇ (Push Ups): ਇਹ ਕਸਰਤ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਨਾਲ-ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਵੀ ਲਾਭਦਾਇਕ ਹੈ। ਪੁਸ਼ ਅੱਪ ਮਾਰਨ ਨਾਲ ਸਾਡੇ ਪੇਟ ਨੂੰ ਪਤਲਾ ਰੱਖਣ ਅਤੇ ਸਾਡੇ ਮੋਢਿਆਂ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਮਦਦ ਮਿਲਦੀ ਹੈ। ਇੱਕ ਦਿਨ 'ਚ 10 ਪੁਸ਼ ਅੱਪਸ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਆਪਣੇ ਸਰੀਰ ਮੁਤਾਬਿਕ ਇਸਨੂੰ ਵਧਾਉਣਾ ਚਾਹੀਦਾ ਹੈ।

ਕਰੰਚ (Crunches): ਕਰੰਚ ਕਰਨ ਨਾਲ ਸਿਹਤ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸਨੂੰ ਕਰਨ ਨਾਲ ਪੇਟ ਦੀਆਂ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ, ਇਸਦੇ ਨਾਲ ਹੀ ਸਰੀਰ 'ਚ ਲਚਕੀਲਾਪਣ ਆਉਂਦਾ ਹੈ ਅਤੇ ਇਹ ਕਮਰ ਦੀ ਚਰਬੀ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਸ਼ੁਰੂਆਤੀ ਤੌਰ ਤੇ 30 ਤੋਂ 50 ਕਰੰਚ ਕਰਨੇ ਚਾਹੀਦੇ ਹਨ।

ਦੌੜਨਾ (Running): ਪੈਦਲ ਚੱਲਣਾ ਅਤੇ ਦੌੜਨਾ, ਇਹ ਦੋ ਸਿਹਤ ਲਈ ਸਭ ਤੋਂ ਬੁਨਿਆਦੀ ਕਸਰਤਾਂ ਮੰਨੀਆਂ ਜਾਂਦੀਆਂ ਹਨ, ਇਹ ਜਿਨ੍ਹਾਂ ਆਸਾਨ ਹੁੰਦੀਆਂ ਨੇ, ਸਰੀਰ ਨੂੰ ਵੀ ਉੰਨਾ ਹੀ ਫਾਇਦਾ ਹੁੰਦਾ ਹੈ। ਦੌੜਨ ਨਾਲ ਸਾਡਾ ਪੂਰਾ ਸਰੀਰ ਫਿੱਟ ਹੁੰਦਾ ਹੈ। ਇਹ ਸਰੀਰ ਦੀਆਂ ਮਾਸਪੇਸ਼ੀਆਂ ਦੇ ਨਾਲ-ਨਾਲ ਦਿਲ, ਪੇਟ ਅਤੇ ਹੋਰ ਅੰਗਾਂ ਨੂੰ ਵੀ ਲਾਭ ਪਹੁੰਚਾਉਂਦਾ ਹੈ ਅਤੇ ਸਰੀਰ ਨੂੰ ਰੋਗ ਮੁਕਤ ਰੱਖਦਾ ਹੈ। ਦੌੜਨ ਲਈ ਸਵੇਰ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਤੈਰਾਕੀ (Swimming): ਤੈਰਾਕੀ ਨੂੰ ਸੰਪੂਰਨ ਕਸਰਤ ਮੰਨਿਆ ਜਾਂਦਾ ਹੈ। ਤੈਰਾਕੀ ਸਰੀਰ ਦੇ ਵਜਨ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਵਾਧੂ ਕੈਲੋਰੀ ਖ਼ਤਮ ਕਰਨ ਵਿੱਚ ਵੀ ਮਦਦ ਕਰਦੀ ਹੈ। ਨਿਯਮਤ ਤੈਰਾਕੀ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਸਹਾਇਤਾ ਕਰਦੀ ਹੈ।

ਜੇਕਰ ਇਹ ਕਸਰਤਾਂ ਨੂੰ ਰੋਜ਼ਾਨਾ ਕਰੀਏ ਅਤੇ ਇਨ੍ਹਾਂ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾ ਲਈਏ ਤਾਂ ਸਰੀਰ ਦੇ ਸਾਰੇ ਰੋਗ ਖਤਮ ਹੋ ਜਾਣਗੇ ਅਤੇ ਸਰੀਰ ਦਰੁਸਤ ਅਤੇ ਸਿਹਤਮੰਦ ਹੋ ਜਾਵੇਗਾ। ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕਸਰਤਾਂ ਨੂੰ ਭੋਜਨ ਖਾਣ ਤੋਂ ਤੁਰੰਤ ਬਾਅਦ ਨਹੀਂ ਕਰਨਾ ਚਾਹੀਦਾ। ਭੋਜਨ ਤੋਂ ਬਾਅਦ ਥੋੜਾ ਪੈਦਲ ਜ਼ਰੂਰ ਤੁਰਨਾ ਚਾਹੀਦਾ ਹੈ, ਤਾਂ ਕਿ ਖਾਣਾ ਹਜ਼ਮ ਹੋ ਸਕੇ।

Published by:Amelia Punjabi
First published:

Tags: Body weight, Exercise, Exercise benefits, Exercise to stay fit and healthy, Fitness, Health benefits, Lifestyle, Winters