Home /News /lifestyle /

ਧਨ ਦੀ ਦੇਵੀ ਮਾਤਾ ਲਕਸ਼ਮੀ ਦੀ ਕਿਰਪਾ ਨਾਲ ਮਿਲਦਾ ਹੈ ਆਪਾਰ ਧਨ, ਜਾਣੋ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਦੇ ਉਪਾਅ

ਧਨ ਦੀ ਦੇਵੀ ਮਾਤਾ ਲਕਸ਼ਮੀ ਦੀ ਕਿਰਪਾ ਨਾਲ ਮਿਲਦਾ ਹੈ ਆਪਾਰ ਧਨ, ਜਾਣੋ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਦੇ ਉਪਾਅ

ਜਾਣੋ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਦੇ ਉਪਾਅ

ਜਾਣੋ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਦੇ ਉਪਾਅ

ਇਸ ਲਈ ਜੇਕਰ ਮਾਤਾ ਲਕਸ਼ਮੀ ਦੇਵੀ ਨੂੰ ਪ੍ਰਸੰਨ ਕਰ ਲਿਆ ਜਾਵੇ ਤਾਂ ਧਨ ਪ੍ਰਾਪਤੀ ਹੁੰਦੀ ਹੈ। ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਵਪਾਰ, ਕਾਰੋਬਾਰ, ਖੇਤੀ ਵਿੱਚ ਲਾਭ ਹੁੰਦਾ ਹੈ ਤੇ ਧਨ ਦੀ ਆਮਦ ਦੇ ਸਾਰੇ ਰਸਤੇ ਖੁੱਲ੍ਹ ਜਾਂਦੇ ਹਨ। ਇਸ ਲਈ ਹਿੰਦੂ ਧਰਮ ਸ਼ਾਸਤਰਾਂ ਵਿੱਚ ਮਾਤਾ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਦੇ ਕਈ ਉਪਾਅ ਦੱਸੇ ਗਏ ਹਨ।

ਹੋਰ ਪੜ੍ਹੋ ...
  • Share this:

ਧਨ ਦੀ ਪ੍ਰਾਪਤੀ ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿਉਂਕਿ ਜੀਵਨ ਨੂੰ ਚਲਦਾ ਰੱਖਣ ਲਈ ਧਨ ਦਾ ਹੋਣਾ ਜ਼ਰੂਰੀ ਹੈ। ਹਿੰਦੂ ਧਰਮ ਵਿਚ ਹਰੇਕ ਕਾਰਜ ਨਾਲ ਸੰਬੰਧਤ ਦੇਵੀ ਦੇਵਤੇ ਹਨ। ਇਸੇ ਤਰ੍ਹਾਂ ਧਨ ਦੀ ਮਾਤਾ ਦੇਵੀ ਲਕਸ਼ਮੀ ਨੂੰ ਮੰਨਿਆ ਜਾਂਦਾ ਹੈ। ਮਾਤਾ ਲਕਸ਼ਮੀ ਦੇਵੀ ਧਨ ਅਤੇ ਖੁਸ਼ੀ ਦੀ ਦੇਵੀ ਹੈ। ਇਸ ਲਈ ਜੇਕਰ ਮਾਤਾ ਲਕਸ਼ਮੀ ਦੇਵੀ ਨੂੰ ਪ੍ਰਸੰਨ ਕਰ ਲਿਆ ਜਾਵੇ ਤਾਂ ਧਨ ਪ੍ਰਾਪਤੀ ਹੁੰਦੀ ਹੈ।

ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਵਪਾਰ, ਕਾਰੋਬਾਰ, ਖੇਤੀ ਵਿੱਚ ਲਾਭ ਹੁੰਦਾ ਹੈ ਤੇ ਧਨ ਦੀ ਆਮਦ ਦੇ ਸਾਰੇ ਰਸਤੇ ਖੁੱਲ੍ਹ ਜਾਂਦੇ ਹਨ। ਇਸ ਲਈ ਹਿੰਦੂ ਧਰਮ ਸ਼ਾਸਤਰਾਂ ਵਿੱਚ ਮਾਤਾ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਦੇ ਕਈ ਉਪਾਅ ਦੱਸੇ ਗਏ ਹਨ।

ਪੰਡਿਤ ਇੰਦਰਮਣੀ ਘਨਸਾਲ ਜੀ ਨੇ ਸ਼ਾਸਤਰਾਂ ਵਿਚ ਦੱਸੇ ਗਏ ਉਪਾਵਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ। ਤਾਂ ਆਓ ਜਾਣਦੇ ਹਾਂ ਧਨ ਦੀ ਮਾਤਾ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਦੇ ਜੋਤਿਸ਼ ਉਪਾਅ ਕੀ ਹਨ –

ਗੁਲਾਬ ਦੀ ਸੁਗੰਧ ਰਾਹੀਂ

ਮਾਂ ਲਕਸ਼ਮੀ ਨੂੰ ਗੁਲਾਬ ਦੇ ਫੁੱਲਾਂ ਦੀ ਸੁਗੰਧ ਬਹੁਤ ਪਸੰਦ ਹੈ। ਇਸੇ ਕਾਰਨ ਹੀ ਸ਼ਾਸਤਰਾਂ ਵਿਚ ਮਾਤਾ ਦੇਵੀ ਲਕਸ਼ਮੀ ਨੂੰ ਕਮਲਵਾਸਿਨੀ ਅਤੇ ਸੁੰਗਧਾ ਵੀ ਕਿਹਾ ਜਾਂਦਾ ਹੈ। ਗੁਲਾਬ ਤੋਂ ਇਲਾਵਾ ਪਲਾਸ਼ ਦੇ ਫੁੱਲਾਂ ਨਾਲ ਵੀ ਮਾਂ ਲਕਸ਼ਮੀ ਪ੍ਰਸੰਨ ਹੁੰਦੀ ਹੈ। ਪੰਡਿਤ ਜੀ ਦੱਸਦੇ ਹਨ ਕਿ ਸ਼ੁੱਕਰਵਾਰ ਨੂੰ ਮਾਤਾ ਦੇਵੀ ਲਕਸ਼ਮੀ ਦੇ ਸਾਹਮਣੇ ਗੁਲਾਬ ਦੀ ਸੁਗੰਧੀ ਵਾਲੀ ਧੂਪ ਲਗਾਓ ਅਤੇ ਪੂਜਾ ਵਿੱਚ ਪਲਾਸ਼ ਦੇ ਫੁੱਲ ਸ਼ਾਮਲ ਕਰੋ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਹਰ ਤਰ੍ਹਾਂ ਦੀਆਂ ਵਿੱਤੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਹੋਰ ਮਹੱਤਵਪੂਰਨ ਉਪਾਅ


  • ਮਾਂ ਲਕਸ਼ਮੀ ਨੂੰ ਲੋਬਾਨ ਦੀ ਖੁਸ਼ਬੂ ਬਹੁਤ ਪਿਆਰੀ ਹੁੰਦੀ ਹੈ, ਇਸ ਲਈ ਘਰ 'ਚ ਪੂਜਾ ਦੇ ਸਮੇਂ ਲੋਬਾਨ ਦਾ ਧੂੰਆਂ ਕਰਨਾ ਫਾਇਦੇਮੰਦ ਹੁੰਦਾ ਹੈ।

  • ਘਰ ਵਿੱਚ ਮਾਤਾ ਦੇਵੀ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਦੀ ਇਕੱਠੇ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

  • ਸ਼ੁੱਕਰਵਾਰ ਨੂੰ ਗਾਂ ਨੂੰ ਗੁੜ ਖੁਆਉਣਾ ਸ਼ੁੱਭ ਹੈ ਇਸ ਨਾਲ ਮਾਤਾ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ।

  • ਘਰ ਵਿੱਚ ਜੁੱਤੀਆਂ ਅਤੇ ਚੱਪਲਾਂ ਨੂੰ ਸਹੀ ਜਗ੍ਹਾ ਅਤੇ ਸਹੀ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ, ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਵਧਦੀ ਹੈ।

  • ਸ਼੍ਰੀ ਯੰਤਰ ਨਾਲ ਮਾਂ ਲਕਸ਼ਮੀ ਪ੍ਰਸੰਨ ਹੁੰਦੀ ਹੈ, ਇਸ ਲਈ ਇਸ ਨੂੰ ਘਰ ਜਾਂ ਦਫਤਰ 'ਚ ਲਗਾਉਣਾ ਸ਼ੁੱਭ ਹੈ।

Published by:Tanya Chaudhary
First published:

Tags: Dharma Aastha, Goddess laxmi, Hinduism, Religion