ਕਈ ਵਾਰ ਅਸੀਂ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹਾਂ ਜਿੱਥੇ ਸਾਨੂੰ ਤੁਰੰਤ ਪੈਸੇ ਦੀ ਲੋੜ ਹੁੰਦੀ ਹੈ। ਇਹ ਸਿਹਤ ਨਾਲ ਸਬੰਧਤ ਜਾਂ ਨੌਕਰੀ ਗੁਆਉਣ ਵਰਗੀ ਕੋਈ ਵੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਅਸੀਂ ਪੈਸੇ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਰਜ਼ਾ ਲੈਣ ਬਾਰੇ ਸੋਚਦੇ ਹਾਂ। ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਆਪਣੇ ਕੁਝ ਖਰਚਿਆਂ ਨੂੰ ਪੂਰਾ ਕਰਨ ਲਈ ਕਿਸੇ ਤੋਂ ਕਰਜ਼ਾ ਲੈਣ ਦੀ ਲੋੜ ਨਹੀਂ ਹੈ। ਤੁਸੀਂ ਪੀਐਫ ਫੰਡ ਦੀ ਵਰਤੋਂ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹੋ।
ਹਰ ਮਹੀਨੇ ਮਾਲਕ ਅਤੇ ਤੁਹਾਡਾ ਹਿੱਸਾ ਤੁਹਾਡੇ PF ਖਾਤੇ ਵਿੱਚ ਜਮ੍ਹਾ ਹੁੰਦਾ ਹੈ। ਸਰਕਾਰ ਨੇ ਖਾਤਾਧਾਰਕ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਇਸ ਫੰਡ ਦਾ ਇੱਕ ਹਿੱਸਾ ਕਢਵਾਉਣ ਦੀ ਇਜਾਜ਼ਤ ਦਿੱਤੀ ਹੈ। ਤੁਸੀਂ ਆਪਣੇ ਖਾਤੇ ਵਿੱਚ ਜਮ੍ਹਾ ਕੁੱਲ ਰਕਮ ਦਾ 75% ਜਾਂ 3 ਮਹੀਨਿਆਂ ਦੀ ਮੂਲ ਤਨਖਾਹ (Basic Salary) ਅਤੇ DA ਦੀ ਰਕਮ ਕਢਵਾ ਸਕਦੇ ਹੋ। ਤੁਸੀਂ ਇਸਦੇ ਲਈ ਔਨਲਾਈਨ ਵੀ ਅਪਲਾਈ ਕਰ ਸਕਦੇ ਹੋ।
ਇਹਨਾਂ ਸਟੇਪਸ ਦੀ ਪਾਲਣਾ ਕਰਕੇ ਕਢਵਾ ਸਕਦੇ ਹੋ PF ਖਾਤੇ ਚੋਂ ਪੈਸੇ
40 ਸਾਲ ਦੇ ਹੇਠਲੇ ਪੱਧਰ 'ਤੇ PF ਵਿਆਜ ਦਰ
ਕੇਂਦਰ ਸਰਕਾਰ ਨੇ ਵਿੱਤੀ ਸਾਲ 2021-22 ਲਈ EPF ਜਮ੍ਹਾ 'ਤੇ 8.1 ਫੀਸਦੀ ਵਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਕਰਮਚਾਰੀ ਭਵਿੱਖ ਨਿਧੀ ਸੰਗਠਨ (Employee Provident Fund Organization) ਜਾਂ ਈਪੀਐਫਓ (EPFO) ਦਫ਼ਤਰ ਦੇ ਆਦੇਸ਼ ਵਿੱਚ ਦਿੱਤੀ ਗਈ ਹੈ। ਧਿਆਨ ਯੋਗ ਹੈ ਕਿ ਇਹ ਲਗਭਗ 40 ਸਾਲਾਂ ਵਿੱਚ ਪੀਐਫ ਦੀ ਸਭ ਤੋਂ ਘੱਟ ਵਿਆਜ ਦਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Businessman, Employee Provident Fund (EPF), EPF, Interest rates