Home /News /lifestyle /

Pics: ਵ੍ਹੀਲਚੇਅਰ ਦੀ ਮਦਦ ਨਾਲ ਭੋਜਨ ਡਿਲੀਵਰ ਕਰਨ ਪਹੁੰਚੀ ਔਰਤ, ਫਿਰ ਦੇਖੋ ਕੀ ਹੋਇਆ...

Pics: ਵ੍ਹੀਲਚੇਅਰ ਦੀ ਮਦਦ ਨਾਲ ਭੋਜਨ ਡਿਲੀਵਰ ਕਰਨ ਪਹੁੰਚੀ ਔਰਤ, ਫਿਰ ਦੇਖੋ ਕੀ ਹੋਇਆ...

Pics: ਵ੍ਹੀਲਚੇਅਰ ਦੀ ਮਦਦ ਨਾਲ ਭੋਜਨ ਡਿਲੀਵਰ ਕਰਨ ਪਹੁੰਚੀ ਔਰਤ, ਫਿਰ ਦੇਖੋ ਕੀ ਹੋਇਆ...

Pics: ਵ੍ਹੀਲਚੇਅਰ ਦੀ ਮਦਦ ਨਾਲ ਭੋਜਨ ਡਿਲੀਵਰ ਕਰਨ ਪਹੁੰਚੀ ਔਰਤ, ਫਿਰ ਦੇਖੋ ਕੀ ਹੋਇਆ...

A woman Arrived On a wheelchair to deliver food: ਮਿਹਨਤ ਕਿਸੇ ਦੀ ਮੁਥਾਜ ਨਹੀਂ ਹੁੰਦੀ ਸਿਰਫ ਜਜ਼ਬੇ ਦੀ ਲੋੜ ਹੁੰਦੀ ਹੈ। ਜੀ ਹਾਂ ਇਹੀ ਕਰ ਦਿਖਾਇਆ ਹੈ Swiggy ਦੀ ਇਸ ਡਿਲੀਵਰੀ ਗਰਲ ਨੇ ਜੋ ਤੁਰਨ ਤੋਂ ਅਸਮਰੱਥ ਹੈ ਪਰ ਫਿਰ ਵੀ ਵੀਲ੍ਹ ਚੇਅਰ 'ਤੇ ਭੋਜਨ ਡਿਲੀਵਰੀ ਕਰਨ ਦਾ ਕੰਮ ਕਰਦੀ ਹੈ। ਆਮ ਲੋਕਾਂ ਲਈ ਭੋਜਨ ਆਰਡਰ ਕਰਨਾ ਬਹੁਤ ਆਸਾਨ ਹੋ ਗਿਆ ਹੈ। ਘਰ ਬੈਠੇ ਫੋਨ ਤੋਂ ਆਰਡਰ ਕਰਨ 'ਤੇ ਸਿਰਫ ਅੱਧੇ ਘੰਟੇ ਵਿੱਚ ਭੋਜਨ ਤੁਹਾਡੇ ਸਾਹਮਣੇ ਹੁੰਦਾ ਹੈ।

ਹੋਰ ਪੜ੍ਹੋ ...
  • Share this:

A woman Arrived On a wheelchair to deliver food: ਮਿਹਨਤ ਕਿਸੇ ਦੀ ਮੁਥਾਜ ਨਹੀਂ ਹੁੰਦੀ ਸਿਰਫ ਜਜ਼ਬੇ ਦੀ ਲੋੜ ਹੁੰਦੀ ਹੈ। ਜੀ ਹਾਂ ਇਹੀ ਕਰ ਦਿਖਾਇਆ ਹੈ Swiggy ਦੀ ਇਸ ਡਿਲੀਵਰੀ ਗਰਲ ਨੇ ਜੋ ਤੁਰਨ ਤੋਂ ਅਸਮਰੱਥ ਹੈ ਪਰ ਫਿਰ ਵੀ ਵੀਲ੍ਹ ਚੇਅਰ 'ਤੇ ਭੋਜਨ ਡਿਲੀਵਰੀ ਕਰਨ ਦਾ ਕੰਮ ਕਰਦੀ ਹੈ। ਆਮ ਲੋਕਾਂ ਲਈ ਭੋਜਨ ਆਰਡਰ ਕਰਨਾ ਬਹੁਤ ਆਸਾਨ ਹੋ ਗਿਆ ਹੈ। ਘਰ ਬੈਠੇ ਫੋਨ ਤੋਂ ਆਰਡਰ ਕਰਨ 'ਤੇ ਸਿਰਫ ਅੱਧੇ ਘੰਟੇ ਵਿੱਚ ਭੋਜਨ ਤੁਹਾਡੇ ਸਾਹਮਣੇ ਹੁੰਦਾ ਹੈ। ਪਰ ਕਈ ਵਾਰ ਲੋਕ ਭੋਜਨ ਡਿਲੀਵਰ ਹੋਣ ਵਿੱਚ ਦੇਰੀ ਹੋਣ 'ਤੇ ਡਿਲੀਵਰੀ ਕਰਨ ਆਏ ਕਰਮਚਾਰੀ ਨੂੰ 'ਤੇ ਆਪਣਾ ਗੁੱਸਾ ਕੱਢ ਦਿੰਦੇ ਹਨ। ਇੰਨਾ ਹੀ ਨਹੀਂ ਲੋਕ ਬਿਨਾਂ ਇਹ ਸੋਚੇ ਕਿ ਉਹ ਮਿਹਨਤ ਕਰ ਰਹੇ ਹਨ, ਉਨ੍ਹਾਂ ਬਾਰੇ ਮਾੜੀ ਫੀਡਬੈਕ ਦੇਣ ਲੱਗ ਜਾਂਦੇ ਹਨ।

ਪਰ ਕੁਝ ਅਜਿਹੇ ਡਿਲੀਵਰੀ ਬੁਆਏ ਤੇ ਗਰਲਜ਼ ਹਨ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਤੇ ਉਨ੍ਹਾਂ ਨੂੰ ਲੋਕਾਂ ਦੀ ਹਮਦਰਦੀ ਵੀ ਮਿਲ ਰਹੀ ਹੈ। ਇੱਥੇ ਗੱਲ ਹੋ ਰਹੀ ਹੈ ਇੱਕ ਅਜਿਹੀ ਡਿਲੀਵਰੀ ਗਰਲ ਦੀ ਜਿਸ ਦੀ ਵੀਡੀਓ ਜਗਵਿੰਦਰ ਸਿੰਘ ਘੁੰਮਣ ਦੀ ਸੋਸ਼ਲ ਸਾਈਡ ਲਿੰਕਡਇਨ 'ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਵਿੱਚ ਇੱਕ ਔਰਤ Swiggy ਦੀ ਟੀ-ਸ਼ਰਟ ਪਹਿਨੇ ਵ੍ਹੀਲਚੇਅਰ 'ਤੇ ਭੋਜਨ ਡਿਲੀਵਰ ਕਰਨ ਆਉਂਦੀ ਹੈ ਜਿਸ ਨੂੰ ਦੇਖ ਲੋਕ ਹੈਰਾਨ ਹੋ ਗਏ। ਉਸ ਦੀ ਹਿੰਮਤ ਤੇ ਜਜ਼ਬੇ ਨੂੰ ਲੋਕਾਂ ਵੱਲੋਂ ਸਲਾਮ ਕੀਤਾ ਗਿਆ ਹੈ ਤੇ ਨਾਲ ਹੀ ਆਨਲਾਈਨ ਫੂਡ ਡਿਲੀਵਰ ਕੰਪਨੀਆਂ ਨੂੰ ਅਜਿਹੇ ਲੋਕਾਂ ਨੂੰ ਨੌਕਰੀ ਦੇਣ ਲਈ ਧੰਨਵਾਦ ਕੀਤਾ ਗਿਆ ਹੈ।

ਵੀਡੀਓ

ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ Swiggy ਦੀ ਟੀ-ਸ਼ਰਟ ਵਿੱਚ ਇੱਕ ਔਰਤ ਵ੍ਹੀਲਚੇਅਰ 'ਤੇ ਆਉਂਦੀ ਹੈ ਤੇ ਗਾਹਕ ਵੱਲੋਂ ਆਨਲਾਈਨ ਆਰਡਰ ਕੀਤੇ ਭੋਜਨ ਦੀ ਡਿਲੀਵਰੀ ਦਿੰਦੀ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਔਰਤ ਤੁਰਨ ਵਿੱਚ ਅਸਮਰੱਥ ਹੈ ਤੇ ਉਹ ਵ੍ਹੀਲਚੇਅਰ ਦੀ ਮਦਦ ਨਾਲ ਲੋਕਾਂ ਦੇ ਘਰਾਂ ਤੱਕ ਭੋਜਨ ਦੀ ਡਿਲੀਵਰੀ ਕਰਨ ਜਾਂਦੀ ਹੈ। ਵੀਡੀਓ ਵਾਇਰਲ ਹੁੰਦਿਆਂ ਹੀ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰ ਰਹੇ ਹਨ ਤੇ ਔਰਤ ਦੀ ਮਜਬੂਰੀ ਨੂੰ ਸਮਝਦੇ ਹੋਏ ਉਸ ਦੇ ਹੌਂਸਲੇ ਤੇ ਹਿੰਮਤ ਦੀ ਸ਼ਲਾਘਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਪਾਹਜ਼ ਲੋਕ ਆਪਣੀ ਮਜਬੂਰੀ ਦਾ ਫਾਇਦਾ ਚੁੱਕਦੇ ਹਨ ਤੇ ਦੂਜਿਆਂ ਤੋਂ ਮਦਦ ਦੀ ਉਮੀਦ ਕਰਦੇ ਹਨ।

ਪਰ ਇਸ ਔਰਤ ਨੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾ ਕੇ ਮਿਹਨਤ ਦਾ ਰਾਹ ਚੁਣਿਆ ਹੈ। ਡਿਲੀਵਰੀ ਕਰਨ ਆਈ ਵ੍ਹੀਲਚੇਅਰ 'ਤੇ ਬੈਠੀ ਇਸ ਔਰਤ ਦੀ ਵੀਡੀਓ ਨੇ ਸਭ ਨੂੰ ਹੈਰਾਨ ਤਾਂ ਕੀਤਾ ਹੀ ਹੈ ਨਾਲ ਹੀ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਡਿਲੀਵਰੀ ਕਰਨ ਆਏ ਕਿਸੇ ਵੀ ਕਰਮਚਾਰੀ ਨਾਲ ਸੋਚ-ਸਮਝ ਕੇ ਗੱਲ ਕੀਤੀ ਜਾਵੇ। ਉਨ੍ਹਾਂ ਲਈ ਚੰਗੀ ਫੀਡਬੈਕ ਦੇਣ ਤੋਂ ਪਿੱਛੇ ਨਾ ਹਟਣ। ਲੋਕਾਂ ਵੱਲੋਂ Swiggy ਵਰਗੀਆਂ ਹੋਰ ਆਨਲਾਈਨ ਫੂਡ ਡਿਲੀਵਰੀ ਸਰਵਿਸ ਦੇਣ ਵਾਲੀਆਂ ਕੰਪਨੀਆਂ ਦਾ ਅਜਿਹੇ ਲੋਕਾਂ ਨੂੰ ਨੌਕਰੀ ਦੇਣ ਲਈ ਵੀ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ 'ਜੇਕਰ ਤੁਸੀਂ ਦਫਤਰ ਲਈ ਲੇਟ ਹੁੰਦੇ ਹੋ, ਤਾਂ ਤੁਸੀਂ ਬੇਕਾਰ ਬਹਾਨੇ ਬਣਾਉਂਦੇ ਹੋ, ਪਰ ਅਸਲੀ ਹੀਰੋ ਸਖਤ ਮਿਹਨਤ ਕਰਦਾ ਹੈ ਅਤੇ ਬਹਾਨਿਆਂ ਨੂੰ ਨਜ਼ਰਅੰਦਾਜ਼ ਕਰਦਾ ਹੈ।'

Published by:Rupinder Kaur Sabherwal
First published:

Tags: Delivery, Food, Home delivery, Online, Viral, Viral news