HOME » NEWS » Life

Zoom Call Meeting ਦੌਰਾਨ ਔਰਤ ਨੇ ਪਤੀ ਨੂੰ ਚੁੰਮਣ ਦੀ ਕੀਤੀ ਕੋਸ਼ਿਸ਼, ਵੀਡੀਓ ਹੋਈ ਵਾਇਰਲ, ਆਨੰਦ ਮਹਿੰਦਰਾ ਨੇ ਕਿਹਾ 'ਹਾਹਾ'

News18 Punjabi | News18 Punjab
Updated: February 23, 2021, 4:38 PM IST
share image
Zoom Call Meeting ਦੌਰਾਨ ਔਰਤ ਨੇ ਪਤੀ ਨੂੰ ਚੁੰਮਣ ਦੀ ਕੀਤੀ ਕੋਸ਼ਿਸ਼, ਵੀਡੀਓ ਹੋਈ ਵਾਇਰਲ, ਆਨੰਦ ਮਹਿੰਦਰਾ ਨੇ ਕਿਹਾ 'ਹਾਹਾ'
Zoom Call Meeting ਦੌਰਾਨ ਔਰਤ ਨੇ ਪਤੀ ਨੂੰ ਚੁੰਮਣ ਦੀ ਕੀਤੀ ਕੋਸ਼ਿਸ਼, ਵੀਡੀਓ ਹੋਈ ਵਾਇਰਲ, ਆਨੰਦ ਮਹਿੰਦਰਾ ਨੇ ਕਿਹਾ 'ਹਾਹਾ'

  • Share this:
  • Facebook share img
  • Twitter share img
  • Linkedin share img
ਆਏ ਦਿਨ ਕੋਈ ਨਾ ਕੋਈ ਹੈਰਾਨੀਜਨਕ, ਮਜ਼ੇਦਾਰ ਜਾਂ ਫਿਰ ਕੁੱਝ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ ਜਿਸ ਨਾਲ ਪੂਰੇ ਇੰਟਰਨੈੱਟ 'ਤੇ ਹਲਚਲ ਮੱਚ ਜਾਂਦੀ ਹੈ ਅਤੇ ਕਈ ਲੋਕ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਉਹ ਕਮੈਂਟਾਂ ਦੇ ਜ਼ਰੀਏ ਆਪਣੀਆਂ ਪ੍ਰਤੀਕਿਰਿਆਵਾਂ ਦਿੰਦੇ ਹਨ ਅਤੇ ਆਪਣੇ ਵਿਚਾਰ ਸਾਂਝੇ  ਕਰਦੇ ਹਨ। ਅਜਿਹੀਆਂ ਕਈ ਮਜ਼ੇਦਾਰ ਵਾਇਰਲ ਵੀਡੀਓਜ਼ ਨਾਲ ਕਈ ਵਾਰ ਇੰਟਰਨੈੱਟ 'ਤੇ ਹਾਸੇ ਦਾ ਮਾਹੌਲ ਬਣ ਜਾਂਦਾ ਹੈ ਅਤੇ ਲੋਕਾਂ ਦੇ ਚਿਹਰੇ 'ਤੇ ਆਪ ਮੁਹਾਰੇ ਹੀ ਮੁਸਕਰਾਹਟ ਆ ਜਾਂਦੀ ਹੈ।


ਅਜਿਹੀ ਹੀ ਇੱਕ ਔਰਤ ਦੀ ਜ਼ੂਮ ਕਾਲ ਮੀਟਿੰਗ ਦੌਰਾਨ ਆਪਣੇ ਪਤੀ ਨੂੰ ਚੁੰਮਣ ਦੀ ਕੋਸ਼ਿਸ਼ ਕਰਦਿਆਂ ਦੀ ਇੱਕ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਉਦਯੋਗਪਤੀ ਹਰਸ਼ ਗੋਇੰਕਾ ਨੇ ਆਪਣੀ ਟਾਈਮਲਾਈਨ 'ਤੇ ਇਸ ਵੀਡੀਓ ਨੂੰ ਟਵੀਟ ਕਰਦਿਆਂ ਕੈਪਸ਼ਨ 'ਚ ਲਿਖਿਆ, "ਜ਼ੂਮ ਕਾਲ ਸੋ ਫਨੀ।" ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਵੀਡੀਓ ਵਿੱਚ ਇੱਕ ਆਦਮੀ ਜ਼ੂਮ ਕਾਲ ਮੀਟਿੰਗ ਦੌਰਾਨ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਕਰਨ 'ਚ ਰੁੱਝਿਆ ਹੁੰਦਾ ਹੈ। ਇਸ ਦੌਰਾਨ ਉਸ ਦੀ ਪਤਨੀ ਕਮਰੇ 'ਚ ਆਉਂਦੀ ਹੈ ਅਤੇ ਉਸ ਨੂੰ ਚੁੰਮਣ ਲਈ ਝੁਕਦੀ ਹੈ। ਪਰ ਉਹ ਆਦਮੀ ਆਪਣੀ ਪਤਨੀ ਨੂੰ ਰੋਕਦਾ ਹੈ ਅਤੇ ਆਪਣੇ ਲੈਪਟਾਪ ਵੱਲ ਇਸ਼ਾਰਾ ਕਰਦਾ ਹੈ।ਆਨੰਦ ਮਹਿੰਦਰਾ ਨੇ ਵੀ ਇਸ ਵੀਡੀਓ ਦਾ ਅਨੰਦ ਲੈਂਦਿਆਂ ਕਿਹਾ, "ਹਾਹਾ। ਮੈਂ ਇਸ ਮਹਿਲਾ ਨੂੰ ਵਾਈਫ਼ ਓਫ ਦ ਈਯਰ ਨਾਲ ਨੋਮੀਨੇਟ/ਨਾਮਜ਼ਦ ਕਰਦਾ ਹਾਂ ਅਤੇ ਜੇਕਰ ਪਤੀ ਵੀ ਆਪਣੀ ਪਤਨੀ ਨੂੰ ਖ਼ੁਸ਼ ਹੋ ਕੇ ਪ੍ਰਤੀਕਿਰਿਆ ਦਿੰਦਾ ਤਾਂ ਮੈਂ ਉਨ੍ਹਾਂ ਦੋਹਾਂ ਨੂੰ ਕਪਲ ਓਫ ਦ ਈਯਰ ਲਈ ਨੋਮੀਨੇਟ/ਨਾਮਜ਼ਦ ਕਰਦਾ ਪਰ ਉਸ ਸਮੇਂ ਉਹ ਪਤਨੀ ਦੇ ਰਵੱਈਏ ਤੋਂ ਪਰੇਸ਼ਾਨ ਹੋਣ ਕਰ ਕੇ ਇਸ ਨੂੰ ਹਾਰ ਗਿਆ!"

ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਦੋ ਲੱਖ ਤੋਂ ਵੀ ਵੱਧ ਲੋਕਾਂ ਵੱਲੋਂ ਵੇਖਿਆ ਜਾ ਚੁੱਕਾ ਹੈ। ਕਮੈਂਟ ਸੈਕਸ਼ਨ ਵਿੱਚ ਨੇਟੀਜ਼ਨਸ ਨੇ ਆਪਣੇ ਵਿਚਾਰ ਅਤੇ ਆਪਣੀ ਰਾਏ ਸਾਂਝੀ ਕੀਤੀ।

ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਕਿਹਾ ਕਿ, "ਕੁੱਝ ਮਕੈਨੀਕਲ ਪਤੀ ਪਿਆਰ ਭਰੇ ਪਲਾਂ ਨੂੰ ਯਾਦ ਅਤੇ ਸੰਜੋ ਕੇ ਰੱਖਣ ਦੇ ਵਿਰੋਧੀ ਹੁੰਦੇ ਹਨ।"

ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ, "ਮੈਂ ਆਪਣੀ ਪਤਨੀ ਨੂੰ ਯੂਰਪ ਦਾ ਦੌਰਾ ਕਰਾਉਂਦਾ ਜੇਕਰ ਉਸ ਨੇ ਮੇਰੇ ਨਾਲ ਅਜਿਹਾ ਕੀਤਾ ਹੁੰਦਾ। ਮੈਨੂੰ ਵੀਡੀਓ ਵਿੱਚ ਉਸ ਮਹਿਲਾ ਦਾ ਅੰਦਾਜ਼ ਬਹੁਤ ਪਿਆਰਾ ਲੱਗਾ। ਪਤੀ ਇੱਕ ਦੁਖੀ ਫੂਫਾ ਵਰਗਾ ਜਾਪਦਾ ਹੈ।"
Published by: Anuradha Shukla
First published: February 23, 2021, 4:17 PM IST
ਹੋਰ ਪੜ੍ਹੋ
ਅਗਲੀ ਖ਼ਬਰ