Home /News /lifestyle /

Redmi 6A ਸਮਾਰਟਫੋਨ ਫਟਣ ਕਾਰਨ ਔਰਤ ਦੀ ਮੌਤ, ਜਾਣੋ ਕੰਪਨੀ ਨੇ ਕੀ ਦਿੱਤਾ ਬਿਆਨ

Redmi 6A ਸਮਾਰਟਫੋਨ ਫਟਣ ਕਾਰਨ ਔਰਤ ਦੀ ਮੌਤ, ਜਾਣੋ ਕੰਪਨੀ ਨੇ ਕੀ ਦਿੱਤਾ ਬਿਆਨ

Redmi 6A ਸਮਾਰਟਫੋਨ ਫਟਣ ਕਾਰਨ ਔਰਤ ਦੀ ਹੋਈ ਮੌਤ, ਜਾਣੋ ਕੰਪਨੀ ਨੇ ਕੀ ਦਿੱਤਾ ਬਿਆਨ

Redmi 6A ਸਮਾਰਟਫੋਨ ਫਟਣ ਕਾਰਨ ਔਰਤ ਦੀ ਹੋਈ ਮੌਤ, ਜਾਣੋ ਕੰਪਨੀ ਨੇ ਕੀ ਦਿੱਤਾ ਬਿਆਨ

Redmi 6A ਧਮਾਕੇ ਕਾਰਨ ਔਰਤ ਦੀ ਮੌਤ ਹੋ ਗਈ। ਹਾਲ ਹੀ ਵਿੱਚ ਇਹ ਦਾਅਵਾ ਇੱਕ ਯੂਟਿਊਬਰ (YouTuber) ਦੁਆਰਾ ਕੀਤਾ ਗਿਆ ਹੈ। ਉਸਨੇ ਦੱਸਿਆ ਕਿ Redmi 6A ਕਥਿਤ ਤੌਰ 'ਤੇ ਫਟ ਗਿਆ, ਜਿਸ ਕਾਰਨ ਦਿੱਲੀ-ਐਨਸੀਆਰ ਖੇਤਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ। MD Talk YT ਨਾਮ ਦੇ ਇੱਕ ਯੂਟਿਊਬਰ ਦੁਆਰਾ ਕੀਤੇ ਟਵੀਟ ਦੇ ਅਨੁਸਾਰ, ਇੱਕ ਆਦਮੀ ਦੀ ਆਂਟੀ ਸਮਾਰਟਫੋਨ ਦੀ ਵਰਤੋਂ ਕਰ ਰਹੀ ਸੀ ਅਤੇ ਸੌਂਦੇ ਸਮੇਂ ਉਸਨੇ ਇਸਨੂੰ ਚਿਹਰੇ ਦੇ ਕੋਲ ਇੱਕ ਸਿਰਹਾਣੇ ਹੇਠ ਰੱਖ ਲਿਆ ਅਤੇ ਸਮਾਰਟਫੋਨ ਫਟ ਗਿਆ। ਜਿਸ ਕਾਰਨ ਉਸਦੀ ਜਾਨ ਚਲੀ ਗਈ।

ਹੋਰ ਪੜ੍ਹੋ ...
  • Share this:

    ਜਾਣੋ ਕੰਪਨੀ ਨੇ ਕੀ ਦਿੱਤਾ ਬਿਆਨ

    Xiaomi ਇੰਡੀਆ ਦੀ ਪ੍ਰਮੁੱਖ ਸਮਾਰਟਫੋਨ ਕੰਪਨੀ ਹੈ। Xiaomi ਇੰਡੀਆ ਨੇ ਯੂਟਿਊਬਰ ਦੇ ਇਸ ਹਾਦਸੇ ਦੇ ਸੰਬੰਧ ਵਿੱਚ ਕੀਤੇ ਗਏ ਟਵੀਟ ਦਾ ਜਵਾਬ ਦਿੱਤਾ ਹੈ। ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਉਹ ਹਾਦਸੇ ਤੋਂ ਪ੍ਰਭਾਵਿਤ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕੰਪਨੀ ਦੁਆਰਾ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ।

    ਤੁਹਾਨੂੰ ਦੱਸ ਦੇਈਏ ਕਿ MD Talk YT ਨਾਮ ਦੇ ਇੱਕ ਯੂਟਿਊਬਰ (YouTuber) ਨੇ ਦਾਅਵਾ ਕੀਤਾ ਕਿ ਬੈਟਰੀ ਧਮਾਕੇ ਨਾਲ ਉਪਭੋਗਤਾਵਾਂ ਦੀ ਮੌਤ ਹੋ ਗਈ ਅਤੇ ਉਸ ਵੱਲੋਂ ਟਵੀਟਰ ਉੱਤੇ ਸਮਾਰਟਫੋਨ ਦੀ ਸਥਿਤੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਮਾਰਟਫੋਨ ਦਾ ਫਰੰਟ ਪੈਨਲ ਪੂਰੀ ਤਰ੍ਹਾਂ ਫੋਲਡ ਅਤੇ ਟ੍ਰੈਸ਼ਡ ਦਿਖਾਈ ਦਿੰਦਾ ਹੈ, ਪਿਛਲਾ ਪੈਨਲ ਦਿਖਾਉਂਦਾ ਹੈ ਕਿ ਸਮਾਰਟਫੋਨ ਦੀ ਬੈਟਰੀ ਫਟ ਗਈ ਹੈ। ਟਵੀਟ 'ਚ ਔਰਤ ਦੀ ਇਕ ਭਿਆਨਕ ਤਸਵੀਰ ਵੀ ਸ਼ਾਮਿਲ ਹੈ, ਜਿਸ 'ਚ ਉਹ ਖੂਨ ਨਾਲ ਲੱਥਪੱਥ ਬੈੱਡ 'ਤੇ ਪਈ ਦਿਖਾਈ ਦੇ ਰਹੀ ਹੈ।

    ਕੀ ਹਨ Redmi 6A ਦੇ ਸ਼ਾਨਦਾਰ ਫੀਚਰਸ

    ਜੇਕਰ Redmi 6A ਸਮਾਰਟਫੋਨ ਦੇ ਫੀਚਰਾਂ ਦੀ ਗੱਲ ਕਰੀਏ, ਤਾਂ Xiaomi ਨੇ ਇਸ ਬਜਟ ਫੋਨ 'ਚ ਸ਼ਾਨਦਾਰ ਫੀਚਰਸ ਅਤੇ ਸਪੈਸੀਫਿਕੇਸ਼ਨ ਦਿੱਤੇ ਹਨ। ਇਸ ਫੋਨ 'ਚ 5.45 ਇੰਚ ਦੀ HD+ ਡਿਸਪਲੇ ਹੈ। ਇਸ 'ਚ Helio A22 ਪ੍ਰੋਸੈਸਰ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ ਇਸ ਦਾ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।

    Published by:Sarafraz Singh
    First published:

    Tags: Android Phone, Blast, Redmi